27 ਮਾਰਚ
ਦਿੱਖ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2024 |
27 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 86ਵਾਂ (ਲੀਪ ਸਾਲ ਵਿੱਚ 87ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 279 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1117 – ਕਰਨਾਟਕ ਦੇ ਹਾਲਬੀਡੁ ਸਥਿਤ ਚੰਨਾ ਕੇਸ਼ਵ ਮੰਦਰ ਨੂੰ ਸਥਾਪਤ ਕੀਤਾ ਗਿਆ।
- 1668 – ਇੰਗਲੈਂਡ ਦੇ ਰਾਜਾ ਚਾਲਰਸ ਦੂਜੇ ਨੇ ਦਾਜ 'ਚ ਮਿਲੇ ਬਾਂਬੇ ਨੂੰ 10 ਪਾਊਂਡ ਦੇ ਸਾਲਾਨਾ ਕਿਰਾਏ 'ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਦਿੱਤਾ।
- 1721 – ਯੂਰਪੀ ਦੇਸ਼ ਫ੍ਰਾਂਸ ਅਤੇ ਸਪੇਨ ਨੇ ਮੈਡ੍ਰਿਡ ਸੰਧੀ 'ਤੇ ਦਸਤਖ਼ਤ ਕੀਤੇ।
- 1844 – ਸੁਚੇਤ ਸਿੰਘ ਡੋਗਰਾ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਵਿੱਚੋਂ ਲੁੱਟ ਦੇ ਮਾਲ ਦਾ ਹਿੱਸਾ ਵੰਡਾਉਣ ਦੀ ਖ਼ਾਹਿਸ਼ ਨਾਲ ਲਾਹੌਰ ਪੁੱਜਾ। ਪਰ ਆਪਣੇ ਭਤੀਜੇ ਹੀਰਾ ਸਿੰਘ ਡੋਗਰਾ ਦੀ ਫ਼ੌਜ ਨਾਲ ਲੜਦਾ ਮਾਰਿਆ ਗਿਆ।
- 1884 – ਸਭ ਤੋਂ ਲੰਬੀ ਦੂਰੀ ਦੀ ਪਹਿਲੀ ਟੈਲੀਫੋਨ ਕਾਲ ਅਮਰੀਕਾ ਦੇ ਬੋਸਟਨ ਤੋਂ ਨਿਊਯਾਰਕ ਸ਼ਹਿਰ ਦਰਮਿਆਨ ਕੀਤੀ ਗਈ।
- 1912 – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਚੈਰੀ ਫੱਲ ਦਾ ਬੂਟਾ ਜਾਪਾਨ ਤੋਂ ਲਿਆ ਕੇ ਲਾਇਆ ਗਿਆ;।
- 1924 – ਕੈਨੇਡਾ ਨੇ ਸੋਵਿਅਤ ਸੰਘ ਨੂੰ ਮਾਨਤਾ ਪ੍ਰਦਾਨ ਕੀਤਾ।
- 1933 – ਜਾਪਾਨ ਲੀਗ ਆਫ ਨੈਸ਼ਨਜ਼ ਤੋਂ ਵੱਖ ਹੋਇਆ।
- 1941 – ਬ੍ਰਿਟੇਨ ਨੇ ਅਮਰੀਕਾ ਤੋਂ ਤ੍ਰਿਨਿਦਾਦ 'ਚ ਰੱਖਿਆ ਕੰਪੈਲਕਸਾਂ ਨੂੰ 99 ਸਾਲਾਂ ਦੇ ਲੀਜ 'ਤੇ ਲਿਆ।
- 1943 – ਅਮਰੀਕਾ ਦੇ ਅਫਰੀਕੀ ਦੇਸ਼ ਟੂਨੀਸ਼ੀਆ ਦੇ ਫੋਂਡੁਕ ਦਰਰੇ 'ਤੇ ਹਮਲਾ ਸ਼ੁਰੂ ਕੀਤਾ।
- 1944 – ਉੱਤਰੀ ਯੂਰਪੀ ਦੇਸ਼ ਲਿਥੁਆਨੀਆ ਦੇ ਕੋਨਾਸ ਸ਼ਹਿਰ 'ਚ 2 ਹਜ਼ਾਰ ਯਹੂਦੀਆਂ ਦਾ ਕਤਲ ਕਰ ਦਿੱਤਾ ਗਿਆ।
- 1944 – ਲਿਥੂਆਨੀਆ ਦੇ ਸ਼ਹਿਰ ਕਾਊਨਾਸ ਵਿੱਚ ਹਜ਼ਾਰਾਂ ਯਹੂਦੀ ਕਤਲ ਕੀਤੇ ਗਏ।
- 1958 – ਨਿਕੀਤਾ ਖਰੁਸ਼ਚੇਵ ਸੋਵੀਅਤ ਕੌਂਸਲ ਆਫ਼ ਮਨਿਸਟਰਜ਼ ਦਾ ਚੇਅਰਮੈਨ ਬਣਿਆ।
- 1970 – ਪ੍ਰਕਾਸ਼ ਸਿੰਘ ਬਾਦਲ ਚੀਫ਼ ਮਨਿਸਟਰ ਵਜੋਂ ਹਲਫ਼ ਲੈ ਲਿਆ।
- 1976 – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਸਬ-ਵੇਅ ਸਿਸਟਮ (ਮੈਟਰੋ) ਸ਼ੁਰੂ ਕੀਤਾ ਗਿਆ।
- 1977 – ਦੁਨੀਆ ਦਾ ਸਭ ਤੋਂ ਭਿਆਨਕ ਹਵਾਈ ਹਾਦਸਾ ਜਿਸ ਵਿੱਚ 582 ਲੋਕ ਮਾਰੇ ਗਏ।
- 1993 – ਚੀਨ ਦੀ ਕਮਿਊਨਿਸਟ ਪਾਰਟੀ ਦਾ ਜਿਆਂਗ ਜ਼ੈਮਿਨ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ।
- 1998 – ਨਾਮਰਦੀ ਦਾ ਇਲਾਜ ਕਰਨ ਵਾਲੀ ਗੋਲੀ 'ਵਿਆਗਰਾ' ਨੂੰ ਅਮਰੀਕਾ ਦੇ ਸਿਹਤ ਮਹਿਕਮੇ ਨੇ ਪਹਿਲੀ ਵਾਰ ਮਨਜ਼ੂਰੀ ਦਿਤੀ।
ਜਨਮ
[ਸੋਧੋ]ਮੌਤ
[ਸੋਧੋ]- 1552 – ਸਿੱਖ ਧਰਮ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਏ।
- 1629 – ਮਾਤਾ ਗੰਗਾ ਜੀ ਜੋਤੀ ਜੋਤ ਸਮਾਏ।
- 1915 – ਗ਼ਦਰੀ ਆਗੂਆਂ ਕਾਸ਼ੀ ਰਾਮ (ਵਾਸੀ ਮੜੌਲੀ) ਤੇ ਜੀਵਨ ਸਿੰਘ (ਵਾਸੀ ਦੌਲੇ ਸਿੰਘ ਵਾਲਾ-ਪਟਿਆਲਾ) ਨੂੰ ਲਾਹੌਰ ਜੇਲ ਵਿੱਚ; ਅਤੇ ਰਹਿਮਤ ਅਲੀ, ਲਾਲ ਸਿੰਘ (ਵਾਸੀ ਸਾਹਿਬਆਣਾ) ਤੇ ਜਗਤ ਸਿੰਘ (ਵਾਸੀ ਬਿੰਝਲ, ਲੁਧਿਆਣਾ) ਨੂੰ ਮਿੰਟਗੁਮਰੀ ਜੇਲ ਵਿੱਚ ਫਾਂਸੀ ਦਿਤੀ ਗਈ।
- 1917 – ਗ਼ਦਰੀ ਆਗੂ ਡਾਕਟਰ ਮਥਰਾ ਸਿੰਘ (ਵਾਸੀ ਢੁਡਿਆਲ, ਜਿਹਲਮ) ਨੂੰ ਲਾਹੋਰ ਜੇਲ ਵਿੱਚ ਫਾਂਸੀ ਦਿਤੀ ਗਈ।