ਅੱਪਰਾ
ਅੱਪਰਾ
ਗੋਲਡਨ ਸਿਟੀ ਅੱਪਰਾ | |
---|---|
ਜਨਗਣਨਾ ਸ਼ਹਿਰ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਬਲਾਕ | ਫਿਲੌਰ |
ਉੱਚਾਈ | 185 m (607 ft) |
ਆਬਾਦੀ (2011) | |
• ਕੁੱਲ | 6,258 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ | 144416 |
ਵਾਹਨ ਰਜਿਸਟ੍ਰੇਸ਼ਨ | PB 37 |
ਨੇੜੇ ਦਾ ਸ਼ਹਿਰ | ਜਲੰਧਰ |
ਅੱਪਰਾ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਫਿਲੌਰ ਦਾ ਇੱਕ ਜਨਗਣਨਾ ਸ਼ਹਿਰ ਹੈ।[1] ਇਹ ਸ਼ਹਿਰ ਸੋਨੇ ਅਤੇ ਝੋਨੇ ਫਸਲ ਵੱਡੀ ਮਾਤਰਾ ਵਿੱਚ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਅੱਪਰਾ ਜਲੰਧਰ ਤੋਂ 46 ਕਿਲੋਮੀਟਰ, ਫਿਲੌਰ ਤੋਂ 12 ਕਿਲੋਮੀਟਰ ਅਤੇ ਚੰਡੀਗੜ੍ਹ ਤੋਂ 110 ਕਿਲੋਮੀਟਰ ਦੁਰ ਸਥਿਤ ਹੈ। ਹੋਰ ਨਜ਼ਦੀਕ ਦੇ ਪਿੰਡ ਦੇ ਮੁਕਾਬਲੇ ਅਪਰਾ ਵੱਡਾ ਸ਼ਹਿਰ ਹੈ ਅਤੇ ਇੱਥੇ ਹੀ ਮੁੱਖ ਬਾਜ਼ਾਰ ਹੈ। ਅੱਪਰਾ ਗੋਲ੍ਡਨ ਸਿਟੀ ਅੱਪਰਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।
ਅਪਰਾ ਦੇ ਸਬ ਤੋਂ ਨੇੜੇ ਦਾ ਰੇਲਵੇ ਸਟੇਸ਼ਨ 15.4 ਕਿਲੋਮੀਟਰ ਦੂਰ ਗੁਰਾਇਆ ਵਿੱਚ ਸਥਿਤ ਹੈ, ਨਜ਼ਦੀਕੀ ਘਰੇਲੂ ਹਵਾਈ ਅੱਡਾ ਲੁਧਿਆਣਾ ਵਿੱਚ ਹੈ ਅਤੇ ਨੇੜੇ ਦੇ ਰਾਸ਼ਟਰੀ ਹਵਾਈਅੱਡਾ 142.5 ਕਿਲੋਮੀਟਰ ਦੂਰ ਅੰਮ੍ਰਿਤਸਰ ਵਿੱਚ ਸਥਿਤ ਹੈ।
ਭੂਗੋਲ
[ਸੋਧੋ]ਅਪਰਾ ਫਿਲੌਰ ਤੋਂ 12 ਕਿਲੋਮੀਟਰ ਦੂਰ ਫਿਲੌਰ ਅਤੇ ਬੰਗਾ ਨੂ ਜੁੜਨ ਵਾਲੀ ਮੁਖ ਸੜਕ ਤੇ ਸਥਿਤ ਹੈ। ਇਸ ਸ਼ਹਿਰ ਵਿੱਚ ਸਰਕਾਰੀ ਸਕੂਲ ਅਤੇ ਹਸਪਤਾਲ ਦੇ ਨਾਲ-ਨਾਲ ਹੋਰ ਵੀ ਹੈ ਪ੍ਰਾਈਵੇਟ ਸਕੂਲ ਅਤੇ ਹਸਪਤਾਲ ਹਨ। ਇਸ ਸ਼ਹਿਰ ਦਾ ਪੁਲਿਸ ਸਟੇਸ਼ਨ ਬਾਕੀ ਆਲੇ-ਦੁਆਲੇ ਦੇ ਪਿੰਡ ਲਈ ਮੁੱਖ ਪੁਲਿਸ ਸਟੇਸ਼ਨ ਹੈ। ਅਪਰਾ ਸੋਨੇ ਦੇ ਗਹਿਣੇ ਅਤੇ ਆਯਾਤ ਲਈ ਮਸ਼ਹੂਰ ਹੈ।
ਇਤਿਹਾਸ
[ਸੋਧੋ]-
ਆਜ਼ਾਦ ਗੇਟ ਦੀ ਇੱਕ ਤਸਵੀਰ
-
ਆਜ਼ਾਦ ਗੇਟ ਵਾਰੇ ਜਾਣਕਾਰੀ
ਆਜ਼ਾਦ ਗੇਟ ਅਪਰਾ ਦੀ ਇੱਕ ਮਹੱਤਵਪੂਰਨ ਇਤਿਹਾਸਕ ਇਮਾਰਤ ਹੈ। ਰਾਮ ਮੰਦਰ, ਸ਼ਿਵ ਮੰਦਰ ਅਤੇ ਭਾਈ ਮੇਹਰ ਚੰਦ ਜੀ-ਮੰਦਰ ਹਿੰਦੂ ਮੰਦਰ ਹਨ। ਸਚਿਦਾਨੰਦ ਜੀ ਆਸ਼ਰਮ, ਪੀਰ ਬਾਬਾ ਜੀ ਅਤੇ ਗੁਰੂਦਵਾਰਾ ਸ਼੍ਰੀ ਕਲਗੀਧਰ ਸਾਹਿਬ ਧਾਰਮਿਕ ਜਗਾ ਹਨ। ਇਸ ਪਿੰਡ ਵਿੱਚ ਕੁਲ 9 ਬੈਂਕ ਹਨ ਅਤੇ 1 ਕੋ-ਆਪਰੇਟਿਵ ਬੈਂਕ ਹੈ।
ਆਬਾਦੀ
[ਸੋਧੋ]ਅਪਰਾ ਪੰਜਾਬ ਦੇ ਜਲੰਧਰ ਜ਼ਿਲ੍ਹੇ ਇੱਕ ਜਨਗਣਨਾ ਸ਼ਹਿਰ ਹੈ। 2011 ਦੇ ਨਾਤੇ, ਅਪਰਾ ਦੀ ਆਬਾਦੀ 6,258 ਸੀ, ਜਿਸ ਵਿੱਚ 3,219 (51.4%) ਹਨ ਪੁਰਸ਼ ਅਤੇ 3,039 (48.6%) ਮਹਿਲਾ ਹਨ।[2]
ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ "Villages in Jalandhar Districts" (PDF). pbplanning.gov.in.
- ↑ "Apra Population Census 2011". census2011.co.in.