ਸਮੱਗਰੀ 'ਤੇ ਜਾਓ

ਕੱਵਾਲ ਬੱਚੋਂ ਘਰਾਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੱਵਾਲ ਬੱਚੋਂ ਘਰਾਨੇ ਦਾਸੰਸਥਾਪਕ

ਕੱਵਾਲ ਬੱਚੋਂ ਘਰਾਨਾ ਜਾਂ ਦਿੱਲੀ ਘਰਾਨਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਪਰੰਪਰਾ ਦਾ ਸਭ ਤੋਂ ਪੁਰਾਣਾ ਖ਼ਿਆਲ ਘਰਾਨਾ ਹੈ। ਇਸਦੀ ਸਥਾਪਨਾ ਅਮੀਰ ਖੁਸਰੋ ਅਤੇ ਉਸਦੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਸੀ।

ਇਤਿਹਾਸ

[ਸੋਧੋ]

ਇਸ ਘਰਾਨੇ ਦੇ ਮੈਂਬਰ ਕਈ ਪੀੜ੍ਹੀਆਂ ਤੋਂ ਦਿੱਲੀ ਵਿੱਚ ਰਹਿ ਰਹੇ ਹਨ। ਘਰਾਨੇ ਦੀ ਸਥਾਪਨਾ ਅਮੀਰ ਖੁਸਰੋ ਜੋ ਕਿ ਕੱਵਾਲੀ, ਤਰਾਨਾ ਅਤੇ ਖਿਆਲ ਦੇ ਮੋਢੀ ਸੀ,ਦੁਆਰਾ ਕੀਤੀ ਗਈ ਸੀ। ਨਤੀਜੇ ਵਜੋਂ, ਇਹ ਘਰਾਨਾ ਇਹਨਾਂ ਵਿਧਾਵਾਂ ਵਿੱਚ ਵਿਸ਼ੇਸ਼ਤਾ ਰੱਖਦਾ ਹੈ।

ਸਿੱਖਿਆ ਸੰਬੰਧੀ ਵੰਸ਼ਾਵਲੀ

[ਸੋਧੋ]
ਹਜ਼ਰਤ ਅਮਿਰ ਖੁਸਰੌ
(ਸੰਸਥਾਪਕ)
ਕਵਾਲ ਬੱਚੇ
(12 ਚੇਲੇ)
ਜ਼ੈਨੁਲਾਬਦਿਨ
ਖਾਨ
ਸ਼ੱਕਰ ਖਾਨ
ਅਚਪਾ ਮੀਆਂ
(ਸੰਸਥਾਪਕ)
"ਮਨਰੰਗ"
ਬੜੇ ਮੁਹੰਮਦ
ਖਾਨ
(ਪ੍ਰਮੁੱਖ)
ਮੀਰ ਕਤਬ ਬਕਸ਼
"ਤਨਰਸ ਖਾਨ"
ਉਮਰਾਓ
ਖਾਨ
ਗੁਲਾਮ ਗੌਸ
ਖਾਨ
ਬੜੇ ਮੁਬਾਰਕ
ਅਲੀ ਖਾਨ
ਬੜੇ ਮੁਰਾਦ
ਅਲੀ ਖਾਨ
ਵਾਰਿਸ ਅਲੀ
ਖਾਨ
ਬੜੇ ਮੁੰਨਾਵਰ
ਅਲੀ ਖਾਨ
ਕਤਬ ਅਲੀ
ਖਾਨ
ਸੰਗੀ
ਖਾਨ
ਅਲੀ ਬਖਸ਼ ਖਾਨ &
ਫ਼ਤਹ ਅਲੀ ਖਾਨ
ਘੱਗੇ ਨਜ਼ੀਰ
ਖਾਨ
ਵਾਹਿਦ ਖਾਨ
(ਬੀਨਕਾਰ)
ਅਬਦੁਲ ਰਹੀਮ &
ਅਬਦੁਲ ਕਰੀਮ ਖਾਨ
ਪਟਿਆਲਾ ਘਰਾਨਾ
ਪਰੰਪਰਾ
ਮੇਵਾਤੀ ਘਰਾਨਾ
ਪਰੰਪਰਾ
ਮੰਮਨ ਖਾਨ
(ਸੰਸਥਾਪਕ)
ਸਮਾਨ
ਖਾਨ
ਸੁਗਰਾ
ਖਾਨ
ਕਲੇ
ਖਾਨ
ਜੋਹਾਨ ਖਾਨ
(ਵਾਇਲਿਨ)
ਚੰਦ
ਖਾਨ
ਬੂੰਦੂ ਖਾਨ
(ਸਾਰੰਗੀਆ)
ਉਸਮਾਨ
ਖਾਨ
ਰਮਜ਼ਾਨ
ਖਾਨ
ਮੰਮੂ
ਖਾਨ
ਜ਼ਹੂਰ ਅਹਿਮਦ
ਖਾਨ (ਵਾਇਲਿਨਸਟਰ)
ਹਿਲਾਲ ਅਹਿਮਦ
ਖਾਨ
ਜ਼ਫ਼ਰ ਅਹਿਮਦ
ਖਾਨ (ਸਿਤਾਰੀਆ)
ਸ਼ਕੀਲ ਅਹਿਮਦ
ਖਾਨ (ਤਬਲਾਿਸਤ)
ਨਸੀਰ ਅਹਿਮਦ
ਖਾਨ
ਮੁਹੰਮਦ ਅਲੀ
ਖਾਨ (ਸੁਰਸਾਗਰੀਆ)
ਇਕਬਾਲ ਅਹਿਮਦ
ਖਾਨ
ਕਮਰਾਨ ਅਹਿਮਦ
ਖਾਨ
ਇਮਰਾਨ ਅਹਿਮਦ
ਖਾਨ
ਤਨਵੀਰ ਅਹਿਮਦ
ਖਾਨ

ਸ਼ੈਲੀ

[ਸੋਧੋ]

ਇਸ ਘਰਾਨੇ ਦੇ ਮੈਂਬਰ ਗਵਾਲੀਅਰ, ਜੈਪੁਰ ਅਤੇ ਆਗਰਾ ਵਰਗੇ ਧਰੁਪਦ-ਜਾਣਕਾਰੀ ਘਰਾਣਿਆਂ ਨਾਲੋਂ ਵਧੇਰੇ ਆਜ਼ਾਦੀ ਨਾਲ ਰਾਗਦਾਰੀ ਤੱਕ ਪਹੁੰਚਦੇ ਹਨ। ਭਾਵ ਅਤੇ ਪ੍ਰਗਟਾਵੇ 'ਤੇ ਜ਼ੋਰ ਇਸ ਸ਼ੈਲੀ ਦੀ ਵਿਸ਼ੇਸ਼ਤਾ ਹੈ। ਪ੍ਰਦਰਸ਼ਨੀ ਵਿਸਤ੍ਰਿਤ ਖ਼ਿਆਲ ਰਚਨਾਵਾਂ ਤੋਂ ਇਲਾਵਾ,ਇਹ ਘਰਾਨਾ ਆਪਣੇ ਕੱਵਾਲਾਂ ਲਈ ਵੀ ਜਾਣਿਆ ਜਾਂਦਾ ਹੈ। [1]

ਵਿਵਾਦ ਭਾਰਤੀ ਉਪ-ਮਹਾਂਦੀਪ ਜਾਂ ਦੱਖਣੀ ਏਸ਼ੀਆਈ ਸੰਗੀਤ ਜਗਤ ਦੇ ਕੁਝ ਰੂੜ੍ਹੀਵਾਦੀ ਮੈਂਬਰ ਦਿੱਲੀ ਘਰਾਨੇ ਨੂੰ "ਪ੍ਰਮਾਣਿਕ" ਨਹੀਂ ਮੰਨਦੇ ਕਿਉਂਕਿ ਉਹਨਾਂ ਦੇ ਮੁਤਾਬਿਕ ਇਸ ਘਰਾਨੇ ਦੇ ਮੈਂਬਰਾਂ ਵਿੱਚ ਤਬਲਾ ਅਤੇ ਸਾਰੰਗੀ ਵਾਦਕ ਸ਼ਾਮਲ ਹਨ। ਕੁਝ ਮੰਨਦੇ ਹਨ ਕਿ ਇਹ ਮੈਂਬਰ ਵਿਲੱਖਣ ਸੰਗੀਤ ਸ਼ੈਲੀ ਦੀ ਪ੍ਰਤੀਨਿਧਤਾ ਨਹੀਂ ਕਰਦੇ ਹਨ। ਵਿਦਵਾਨ ਹਰ ਪੀੜ੍ਹੀ ਦੇ ਪ੍ਰਮੁੱਖ ਗਾਇਕ ਦੀ ਵਿਅਕਤੀਗਤ ਗੁਣਵੱਤਾ ਨੂੰ ਧਿਆਨ 'ਚ ਰਖਦੇ ਹਨ। ਹਾਲਾਂਕਿ, ਪਰਿਵਾਰਕ ਨਜ਼ਰ 'ਚ ਇਹ ਪਰੰਪਰਾ ਹੀ ਆਪਣੇ ਆਪ 'ਚ ਇਹ ਘਰਾਨਾ ਹੈ।

ਮੂਲ ਕੱਵਾਲ ਬੱਚੋਂ ਦੀ ਪਰੰਪਰਾ ਵਿੱਚ ਸਾਰੰਗੀ ਵਜਾਉਣ ਦੀ ਸਖ਼ਤ ਮਨਾਹੀ ਹੈ। ਵਿਆਖਤਾ

ਹਵਾਲੇ

[ਸੋਧੋ]
  1. Imani, Alifiyah (20 August 2015). "Qawwal Gali: The street that never sleeps". Herald Magazine.