ਸਮੱਗਰੀ 'ਤੇ ਜਾਓ

ਗੁਰਸ਼ਾਹੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰਸ਼ਾਹੀ ਲੋਗੋ

ਗੁਰਸ਼ਾਹੀ ਇੱਕ ਪੰਜਾਬੀ ਵੈੱਬ ਪੋਰਟਲ ਹੈ ਜਿਸਦੀ ਮਲਕੀਅਤ ਗੁਰਸ਼ਾਹੀ ਫਾਊਂਡੇਸ਼ਨ ਕੋਲ਼ ਹੈ,ਇਹ ਇੱਕ ਗੈਰ-ਲਾਭਕਾਰੀ ਅਤੇ ਗੈਰ-ਸਰਕਾਰੀ ਸੰਸਥਾ ਜੋ ਵਿਸ਼ਵ ਭਰ ਵਿੱਚ ਪੰਜਾਬੀ ਸਾਹਿਤ ਦੇ ਪ੍ਰਚਾਰ ਨੂੰ ਸਮਰਪਿਤ ਹੈ। ਇਸਦਾ ਮੁੱਖ ਉਦੇਸ਼ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਨੂੰ ਇੰਟਰਨੈੱਟ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਹੈ। ਇਸ ਨੇ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੇ ਪ੍ਰਮੁੱਖ ਲੇਖਕਾਂ ਦੇ ਲਗਭਗ 1500 ਪੰਜਾਬੀ ਕਵਿਤਾਵਾਂ ਦੇ ਅੰਸ਼ਾਂ ਨੂੰ ਡਿਜੀਟਲਾਈਜ਼ ਕੀਤਾ ਹੈ। ਇਹ ਗੁਰਮੁਖੀ, ਸ਼ਾਹਮੁਖੀ ਅਤੇ ਰੋਮਨ ਲਿਪੀਆਂ ਵਿੱਚ ਸਮੱਗਰੀ ਪ੍ਰਦਾਨ ਕਰਦਾ ਹੈ। ਇਸ ਵਿੱਚ ਬਾਬਾ ਫਰੀਦ, ਬੁੱਲੇ ਸ਼ਾਹ, ਸ਼ਾਹ ਹੁਸੈਨ, ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ ਅਤੇ ਹੋਰ ਬਹੁਤ ਸਾਰੇ ਨਵੇਂ ਪੁਰਾਣੇ ਕਵੀਆਂ ਦੀਆਂ ਰਚਨਾਵਾਂ ਸ਼ਾਮਲ ਹਨ। ਇੰਸਟਾਗ੍ਰਾਮ ਪੋਰਟਲ ਨੇ 1500 ਤੋਂ ਵੱਧ ਛੰਦਾਂ ਨੂੰ ਡਿਜੀਟਲਾਈਜ਼ ਕੀਤਾ ਹੈ ਜਿਨ੍ਹਾਂ ਨੂੰ ਵੱਖ-ਵੱਖ ਭਾਗਾਂ ਜਿਵੇਂ ਕਿ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਇੰਟਰਵਿਊ, ਕੁਇਜ਼ ਅਤੇ ਅਨੁਵਾਦਿਤ ਕੰਮ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਨੂੰ ਗ਼ਜ਼ਲਾਂ, ਦੋਹੇ, ਨਜ਼ਮਾਂ ਅਤੇ 100+ ਸਾਹਿਤਕ ਵੀਡੀਓਜ਼ ਨੂੰ ਸੁਰੱਖਿਅਤ ਰੱਖਣ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ। ਗੁਰਸ਼ਾਹੀ ਨੇ ਐਪਲ ਪੋਡਕਾਸਟ ਅਤੇ ਸਪੋਟੀਫਾਈ 'ਤੇ ਵੀ ਆਪਣੇ ਪੋਡਕਾਸਟ ਸ਼ੁਰੂ ਕੀਤੇ ਹਨ।[1][2]ਹੁਣ ਤੱਕ ਇਹ ਪੋਰਟਲ 1 ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਦੇਖਿਆ ਜਾ ਚੁੱਕਿਆ ਹੈ ਅਤੇ 25000 ਤੋਂ ਵੱਧ ਲੋਕ ਇਸ ਨਾਲ ਪੱਕੇ ਤੌਰ ਤੇ ਜੁੜੇ ਹੋਏ ਹਨ।[3]

ਪਿਛੋਕੜ

[ਸੋਧੋ]

ਗੁਰਸ਼ਾਹੀ ਵੈੱਬ ਪੋਰਟਲ 25 ਫਰਵਰੀ 2019 ਨੂੰ ਪਟਿਆਲਾ, ਭਾਰਤ ਵਿੱਚ ਕੁਝ ਸਾਹਿਤ ਪ੍ਰੇਮੀਆਂ ਦੁਆਰਾ "ਪੰਜਾਬੀ ਸਾਹਿਤ ਦਾ ਸੰਗ੍ਰਹਿ" ਦੇ ਵਿਚਾਰ ਤੋਂ ਬਾਅਦ ਹੋਂਦ ਵਿੱਚ ਆਇਆ। ਪੰਜਾਬੀ ਕਵਿਤਾ ਸਮੇਤ ਸਾਹਿਤਕ ਰਚਨਾਵਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਡੇ ਸ਼ਹਿਰਾਂ ਜਿਵੇਂ ਕਿ ਪਟਿਆਲਾ, ਬਠਿੰਡਾ, ਲੁਧਿਆਣਾ ਦੀਆਂ ਵੱਖ-ਵੱਖ ਨਿੱਜੀ ਅਤੇ ਜਨਤਕ ਲਾਇਬ੍ਰੇਰੀਆਂ ਤੋਂ ਇਕੱਠੀਆਂ ਕੀਤੀਆਂ ਗਈਆਂ ਸਨ। ਇਸਦਾ ਨਾਮ ਗੁਰਮੁਖੀ (ਭਾਰਤੀ ਪੰਜਾਬ ਦੀ ਪੰਜਾਬੀ ਲਿਪੀ) ਅਤੇ ਸ਼ਾਹਮੁਖੀ (ਪਾਕਿਸਤਾਨੀ ਪੰਜਾਬ ਦੀ ਪੰਜਾਬੀ ਲਿਪੀ) ਨੂੰ ਮਿਲਾ ਕੇ ਬਣਾਇਆ ਗਿਆ ਸੀ।[4] 29 ਸਤੰਬਰ 2021 ਨੂੰ, ਇਸ ਸੰਸਥਾ ਨੂੰ ਕੰਪਨੀ ਐਕਟ 2013 ਦੇ ਤਹਿਤ ਭਾਰਤ ਸਰਕਾਰ ਦੁਆਰਾ ਇੱਕ ਫਾਊਂਡੇਸ਼ਨ ਦਾ ਦਰਜਾ ਦਿੱਤਾ ਗਿਆ ਹੈ।[5]

ਗਤੀਵਿਧੀਆਂ

[ਸੋਧੋ]

ਗੁਰਸ਼ਾਹੀ ਵੱਲੋਂ ਸਮੇਂ ਸਮੇਂ ਤੇ ਸਾਹਿਤ ਪ੍ਰੇਮੀਆਂ ਲਈ ਲਾਈਵ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਜਿੰਨ੍ਹਾਂ ਵਿੱਚੋਂ ਹੇਠ ਲਿਖੇ ਪ੍ਰਮੁੱਖ ਹਨ

ਗੱਲਬਾਤ

[ਸੋਧੋ]

ਗੁਰਸ਼ਾਹੀ ਨੇ ਆਪਣੇ ਸੋਸ਼ਲ ਚੈਨਲਾਂ 'ਤੇ ਸਾਹਿਤ, ਸੰਗੀਤ ਅਤੇ ਕਵਿਤਾ ਵਰਗੇ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਲੋਕਾਂ ਦੇ ਜਨਮ ਅਤੇ ਮੌਤ ਦੀ ਵਰ੍ਹੇਗੰਢ ਨੂੰ ਮਨਾਉਣ ਲਈ "ਗੱਲਬਾਤ" ਨਾਮ ਦਾ ਇੱਕ ਲਾਈਵ ਪ੍ਰੋਗਰਾਮ ਲਾਂਚ ਕੀਤਾ ਹੈ। ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੁਆਰਾ ਲਗਾਤਾਰ ਸ਼ਿਰਕਤ ਕਰਦੇ ਹਨ।

ਪੁੰਗਰਦੇ ਬੀਜ

[ਸੋਧੋ]

ਇਸ ਵਿੱਚ ਆਮ ਤੌਰ 'ਤੇ ਨੌਜਵਾਨ ਕਵੀ ਸ਼ਾਮਲ ਹੁੰਦੇ ਹਨ ਜੋ ਆਪਣੇ ਸਾਹਿਤਕ ਜੀਵਨ ਵਿੱਚ ਪਹਿਲਾ ਕਦਮ ਚੁੱਕ ਰਹੇ ਹਨ। ਇਹ ਪ੍ਰੋਗਰਾਮ ਮੁੱਖ ਤੌਰ 'ਤੇ ਨੌਜਵਾਨਾਂ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਅਪਣਾਇਆ ਗਿਆ ਸੀ ਜਿੱਥੇ ਉਭਰਦੇ ਲੇਖਕਾਂ ਦੁਆਰਾ ਗ਼ਜ਼ਲਾਂ ਅਤੇ ਨਜ਼ਮਾਂ ਦਾ ਪਾਠ ਕੀਤਾ ਜਾਂਦਾ ਹੈ, ਗੁਰਸ਼ਾਹੀ ਵੱਲੋਂ ਨੂੰ ਸਰੋਤਿਆਂ ਦੇ ਸੰਪਰਕ ਵਿੱਚ ਆਉਣ ਦਾ ਅਨੁਭਵ ਪ੍ਰਦਾਨ ਕੀਤਾ ਜਾਂਦਾ ਹੈ।

ਸ਼ਬਦ ਸਾਂਝ

[ਸੋਧੋ]

ਇੰਟਰਵਿਊ ਲੜੀ 'ਸ਼ਬਦ ਸਾਂਝ' ਤਹਿਤ ਸਾਹਿਤਕ ਖੇਤਰ ਦੀਆਂ ਸ਼ਖ਼ਸੀਅਤਾਂ ਨੂੰ ਸ਼ਮੂਲੀਅਤ ਕਰਨ ਅਤੇ ਗੱਲਬਾਤ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਇਹ ਸਰੋਤਿਆਂ ਨੂੰ ਸਾਹਿਤਕ ਹਸਤੀਆਂ ਨਾਲ ਸਿੱਧੀ ਗੱਲਬਾਤ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਂਦਾ ਹੈ। ਹੁਣ ਤੱਕ ਕਈ ਮਸ਼ਹੂਰ ਹਸਤੀਆਂ ਇਸ ਵਿੱਚ ਆਪਣੀ ਹਾਜ਼ਰੀ ਲਵਾ ਚੁੱਕੀਆਂ ਹਨ, ਜਿੰਨ੍ਹਾਂ ਵਿੱਚ ਸਾਬਿਰ ਅਲੀ ਸਾਬਿਰ, ਅਕਰਮ ਰਿਹਾਨ, ਅਹਿਨ ਆਦਿ ਪ੍ਰਮੁੱਖ ਹਨ।[6]

ਪਰਵਾਜ਼

[ਸੋਧੋ]

ਪਰਵਾਜ਼ ਲੜੀ ਤਹਿਤ ਗੁਰਸ਼ਾਹੀ ਵੱਲੋਂ ਵੱਖ ਵੱਖ ਖੇਤਰ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਸ਼ਖ਼ਸ਼ੀਅਤਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਇਆ ਜਾਂਦਾ ਹੈ। ਹੁਣ ਤੱਕ ਇਸ ਪ੍ਰੋਗਰਾਮ ਵਿੱਚ ਜੱਸੀ ਸੰਘਾ, ਗੁਰਦੀਪ ਕੌਰ ਗਰੇਵਾਲ ਵਰਗੀਆਂ ਸ਼ਖ਼ਸ਼ੀਅਤਾਂ ਆਪਣੇ ਵਿਚਾਰ ਪੇਸ਼ ਕਰ ਚੁੱਕੀਆਂ ਹਨ।

ਅਦਾਰਾ ਗੁਰਸ਼ਾਹੀ ਵੱਲੋਂ ਪੰਜਾਬੀ ਸਿੱਖਣ ਦੇ ਚਾਹਵਾਨਾਂ ਲਈ ਬਿਨਾਂ ਕਿਸੇ ਕੀਮਤ ਤੋਂ ਪੰਜਾਬੀ ਕੋਰਸ ਵੀ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸਦਾ ਹੁਣ ਤੱਕ ਸੈਂਕੜੇ ਲੋਕ ਲਾਭ ਲੈ ਚੁੱਕੇ ਹਨ।[7] ਨਵੇਂ ਸਾਲ ਦੇ ਮੌਕੇ ਤੇ ਅਦਾਰਾ ਗੁਰਸ਼ਾਹੀ ਵੱਲੋਂ ਸਾਹਿਤਕ ਕੈਲੰਡਰ ਛਾਪਣ ਦੀ ਨਵੀਂ ਪਿਰਤ ਪਾਈ ਗਈ।[8]

ਹਵਾਲੇ

[ਸੋਧੋ]
  1. "‎ਗੁਰਸ਼ਾਹੀ | Gurshaahi on Apple Podcasts". Apple Podcasts (in ਅੰਗਰੇਜ਼ੀ (ਬਰਤਾਨਵੀ)). 2022-11-05. Retrieved 2023-06-01.
  2. "ਗੁਰਸ਼ਾਹੀ | Gurshaahi". Spotify. Retrieved 2023-06-01.
  3. "Gurshaahi Instagram Portal".
  4. "Punjabi language, alphabets and pronunciation". omniglot.com. Retrieved 2023-06-01.
  5. "GURSHAAHI FOUNDATION | StartupGali". www.startupgali.com. Retrieved 2023-06-01.
  6. Sabir Ali Sabir | Live Interview | Shabad Saanjh | GurShaahi | 2021, retrieved 2023-06-01
  7. Siṅgha, Abhai (2005). Learn Punjabi Writing in Three Scripts: Gurmukhi-Shahmukhi-Roman (in ਅੰਗਰੇਜ਼ੀ). Lokgeet Parkashan.
  8. "ਗੁਰਸ਼ਾਹੀ ਕੈਲੰਡਰ 2023".{{cite web}}: CS1 maint: url-status (link)