ਸਮੱਗਰੀ 'ਤੇ ਜਾਓ

ਫ਼ਰੋ ਟਾਪੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫ਼ਰੋ ਟਾਪੂਆਂ ਦਾ ਝੰਡਾ
ਫ਼ਰੋ ਟਾਪੂਆਂ ਦਾ ਕੁੱਲ-ਨਿਸ਼ਾਨ

ਫ਼ਰੋ ਟਾਪੂ ਜਾਂ ਫ਼ਰੀਆ ਟਾਪੂ ਜਾਂ ਸਿਰਫ਼ ਫ਼ਰੋ ਨਾਰਵੇਈ ਸਮੁੰਦਰ ਅਤੇ ਉੱਤਰੀ ਅੰਧ ਮਹਾਂਸਾਗਰ 'ਚ ਪੈਂਦਾ ਟਾਪੂਆਂ ਦਾ ਇੱਕ ਝੁੰਡ ਹੈ। ਡੈੱਨਮਾਰਕ ਅਤੇ ਗਰੀਨਲੈਂਡ ਸਮੇਤ ਫ਼ਰੋ ਟਾਪੂ ਡੈੱਨਮਾਰਕ ਬਾਦਸ਼ਾਹੀ ਦਾ ਇੱਕ ਹਿੱਸਾ ਹਨ।

ਫ਼ਰੋ ਟਾਪੂ 1948 ਤੋਂ ਡੈੱਨਮਾਰਕ ਦਾ ਇੱਕ ਖ਼ੁਦਮੁਖ਼ਤਿਆਰ ਸੂਬਾ ਹੈ। ਪਿਛਲੇ ਕੁਝ ਸਾਲਾਂ ਵਿੱਚ ਸਸਾਰੇ ਮਾਮਲਿਆਂ ਦਾ ਭਾਰ ਮੁਕਾਮੀ ਸ਼ਾਸਨ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਪਰ ਫ਼ੌਜੀ ਸੁਰੱਖਿਆ, ਵਿਦੇਸ਼ੀ ਮਾਮਲੇ ਅਤੇ ਕਨੂੰਨ ਵਰਗੇ ਮਸਲੇ ਅਜੇ ਵੀ ਡੈੱਨਮਾਰਕ ਦੀ ਜੁੰਮੇਵਾਰੀ ਹਨ।

ਫ਼ਰੋ ਟਾਪੂਆਂ ਦਾ ਆਈਸਲੈਂਡ, ਨਾਰਵੇ, ਸੇਟਲੈਂਡ, ਓਰਕਨੇ, ਬਾਹਰੀ ਹੈਬਰਈਡਸ ਅਤੇ ਗਰੀਨਲੈਂਡ ਵਲੋਂ ਰਿਵਾਇਤੀ ਤੌਰ ਉੱਤੇ ਡੂੰਘੇ ਸਬੰੱਧ ਹਨ। ਇਹ ਟਾਪੂ 1814 ਵਿੱਚ ਰਾਜਸੀ ਤੌਰ ਉੱਤੇ ਨਾਰਵੇ ਤੋਂ ਵੱਖ ਹੋ ਗਏ ਸਨ। ਫ਼ਰੋ ਨਾਰਡਿਕ ਕੌਂਸਲ ਨੇ ਡੈਨਿਸ਼ ਪ੍ਰਤੀਨਿਧੀ ਮੰਡਲ ਦੇ ਇੱਕ ਹਿੱਸੇ ਦੇ ਰੂਪ ਵਿੱਚ ਤਰਜਮਾਨੀ ਕਰਦੇ ਹਨ।