ਬਰਾੜ ਜੈਸੀ
ਦਿੱਖ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਰਾੜ ਜੈਸੀ | |
---|---|
ਜਨਮ | ਮੱਲਕੇ, ਜ਼ਿਲ੍ਹਾ ਮੋਗਾ, ਪੰਜਾਬ, ਭਾਰਤ |
ਕਿੱਤਾ | ਕਵਿੱਤਰੀ, ਲੇਖਿਕਾ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਮ.ਐਸ.ਸੀ ਗੁਰੂਕੁਲ ਕਾਲਜ ਕੋਟਕਪੂਰਾ ਐਮ.ਫਿਲ ਗੁਰੂ ਕਾਸ਼ੀ ਯੂਨੀਵਰਸਿਟੀ , ਤਲਵੰਡੀ ਸਾਬੋ |
ਸ਼ੈਲੀ | ਕਵਿਤਾ, ਕਹਾਣੀ, ਗੀਤ |
ਪ੍ਰਮੁੱਖ ਕੰਮ | ਮੈਂ ਸਾਊ ਕੁੜੀ ਨਹੀਂ ਹਾਂ, ਘੜੇ ਚ ਦੱਬੀ ਇੱਜ਼ਤ , ਇੱਜ਼ਤਦਾਰ ਘਰਾਂ ਦੀਆਂ ਕੁੜੀਆਂ , ਕੀਕਣ ਆਖਾਂ ਮੈਂ ਔਰਤ |
ਪ੍ਰਮੁੱਖ ਅਵਾਰਡ | ਵੋਮੈਨ ਲੀਡਰਸ਼ਿਪ ਐਵਾਰਡ , ਬੀਬੀ ਮਨਜੀਤ ਕੌਰ ਸੰਪੂਰਨ ਯਾਦਗਾਰੀ ਪੁਰਸਕਾਰ |
ਰਿਸ਼ਤੇਦਾਰ | ਦਾਦਾ ਸ੍ਰ. ਸਰਬਨ ਸਿੰਘ ਦਾਦੀ ਸ੍ਰ. ਗੁਰਬਚਨ ਕੌਰ ਪਿਤਾ ਹਰਬੰਸ ਸਿੰਘ ਮਾਤਾ ਅਮਰਜੀਤ ਕੌਰ |
ਵੈੱਬਸਾਈਟ | |
[[1]] |
ਬਰਾੜ ਜੈਸੀ ਪੂਰਾ ਨਾਮ ਜਸਵਿੰਦਰ ਕੌਰ ਬਰਾੜ (ਜਨਮ 1 ਮਈ 1990) ਇੱਕ ਭਾਰਤੀ ਪੰਜਾਬੀ ਕਵਿੱਤਰੀ ਤੇ ਕਹਾਣੀਕਾਰ ਹੈ।[1]
ਮੁੱਢਲਾ ਜੀਵਨ
[ਸੋਧੋ]ਬਰਾੜ ਜੈਸੀ ਦਾ ਜਨਮ ਮਾਤਾ ਅਮਰਜੀਤ ਕੌਰ ਤੇ ਪਿਤਾ ਹਰਬੰਸ ਸਿੰਘ ਦੇ ਘਰ ਪਿੰਡ ਮੱਲਕੇ, ਜ਼ਿਲ੍ਹਾ ਮੋਗਾ ਵਿੱਚ ਹੋਇਆ।
ਫ਼ਿਲਮਾਂ
[ਸੋਧੋ]- 2020 ਸ਼ਾਰਟ ਪੰਜਾਬੀ ਫ਼ਿਲਮ 'ਮਾਂ ਦਾ ਖ਼ਤ'
- 2020 ਸ਼ਾਰਟ ਪੰਜਾਬੀ ਫ਼ਿਲਮ 'ਸੈਕੰਡ ਹੈਡ ਗਰਲ'
- 2020 ਸ਼ਾਰਟ ਪੰਜਾਬੀ ਫ਼ਿਲਮ 'ਅਨਪੜ੍ਹ'
- 2022 ਸ਼ਾਰਟ ਪੰਜਾਬੀ ਫ਼ਿਲਮ ‘ਅਣਚਾਹਿਆ ਰਿਸ਼ਤਾ’
- 2022 ਸ਼ਾਰਟ ਪੰਜਾਬੀ ਫ਼ਿਲਮ ‘ਵੰਡ’
- 2023 ਸ਼ਾਰਟ ਪੰਜਾਬੀ ਫ਼ਿਲਮ ‘ਬਾਈ’
ਸਿੱਖਿਆ
[ਸੋਧੋ]ਬਰਾੜ ਜੈਸੀ ਨੇ ਆਪਣੀ ਮੁੱਢਲੀ ਪੜ੍ਹਾਈ ਜੀ.ਐਨ.ਮਿਸ਼ਨ ਹਾਈ ਸਕੂਲ, ਮੱਲਕੇ, ਮੋਗਾ ਤੋਂ ਪੂਰੀ ਕੀਤੀ। ਬੀ.ਏ. ਅਤੇ ਦੀ ਡਿਗਰੀ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ, ਮੋਗਾ ਤੋਂ ਅਤੇ ਐਮ.ਐਸ.ਸੀ ਕੰਪਿਊਟਰ ਐਪਲੀਕੇਸ਼ਨਸ ਗੁਰੂਕੁਲ ਕਾਲਜ, ਕੋਟਕਪੂਰਾ ਤੋਂ ਪ੍ਰਾਪਤ ਕੀਤੀ। ਉਸਨੇ ਐਮ.ਫ਼ਿਲ ਕੰਪਿਊਟਰ ਐਪਲੀਕੇਸ਼ਨਸ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ ਤੋਂ ਕੀਤੀ। ਵਰਤਮਾਨ ਸਮੇਂ ਵਿੱਚ ਜੈਸੀ ਗੁਰੂਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ, ਬਠਿੰਡਾ ਤੋਂ ਪੀ.ਐਚ.ਡੀ. ਦਾ ਖ਼ੋਜ ਕਾਰਜ ਕਰ ਰਹੀ ਹੈ।
ਰਚਨਾਵਾਂ
[ਸੋਧੋ]- (2015) ਸਵੀਨਾ ਯਾਂਦਾਂ ਦਾ ਸਰਮਾਇਆ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ)
- (2019) ਮੈਂ ਸਾਊ ਕੁੜੀ ਨਹੀਂ ਹਾਂ (ਸੱਤਵਾਂ ਐਡੀਸ਼ਨ)
- (2019) ਬੀਜ਼ ਬਿਰਖ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ)
- (2021) ਮਿੱਟੀ ਦੇ ਬੋਲ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹ)
- (2022) ਘੜ੍ਹੇ ‘ਚ ਦੱਬੀ ਇੱਜ਼ਤ (ਚੀਥਾ ਐਡੀਸ਼ਨ)(ਕਹਾਣੀ ਸੰਗ੍ਰਹਿ)
- (2023) ਇੱਜ਼ਤਦਾਰ ਘਰਾਂ ਦੀਆਂ ਕੁੜੀਆਂ (ਤੀਜਾ ਐਡੀਸ਼ਨ) (ਕਾਵਿ ਸੰਗ੍ਰਹਿ)
- (2024) ਕੀਕਣ ਆਖਾਂ ਮੈਂ ਔਰਤ (ਦੂਜਾ ਐਡੀਸ਼ਨ) (ਕਾਵਿ ਸੰਗ੍ਰਹਿ)