ਮਿਸ਼ੇਲ ਦੇ ਮੌਂਤੀਨ
ਮਿਸ਼ੇਲ ਦੇ ਮੌਂਤੀਨ | |
---|---|
ਜਨਮ | ਮਿਸ਼ੇਲ ਦੇ ਮੌਂਤੀਨ 28 ਫ਼ਰਵਰੀ 1533 |
ਮੌਤ | 13 ਸਤੰਬਰ 1592 ਸ਼ਾਤਿਊ ਦੇ ਮੌਂਤੀਨ, ਗੁਯੇਨ, ਫ਼ਰਾਂਸ ਦਾ ਸਾਮਰਾਜ | (ਉਮਰ 59)
ਅਲਮਾ ਮਾਤਰ | ਸ਼ਾਤਿਊ ਦੇ ਮੌਂਤੀਨ ਰੌਇਲ ਕਾਲਜ ਫ਼ਰਾਂਸ ਟੋਲੂਜ਼ ਦੀ ਯੂਨੀਵਰਸਿਟੀ |
ਕਾਲ | ਪੁਨਰਜਾਗਰਣ ਫਲਸਫਾ |
ਖੇਤਰ | ਪੱਛਮੀ ਫਲਸਫਾ |
ਸਕੂਲ | ਪੁਨਰਜਾਗਰਣ ਮਾਨਵਤਾਵਾਦ, ਪੁਨਰਜਾਗਰਣ ਸੰਦੇਹਵਾਦ |
ਮੁੱਖ ਵਿਚਾਰ | ਲੇਖ, ਮੌਂਤੇਨ ਦੀ ਚੱਕਰ ਦੀ ਦਲੀਲ[1] |
ਦਸਤਖ਼ਤ | |
ਮਿਸ਼ੇਲ ਇਕੁਏਮ ਦੇ ਮੌਂਤੀਨ (/mɒnˈteɪn/;[3] ਫ਼ਰਾਂਸੀਸੀ: [miʃɛl ekɛm də mɔ̃tɛɲ]; 28 ਫ਼ਰਵਰੀ 1533 – 13 ਸਤੰਬਰ 1592) ਫ਼ਰਾਂਸੀਸੀ ਪੁਨਰਜਾਗਰਣ ਦਾ ਸਭ ਤੋਂ ਪ੍ਰਭਾਵਸ਼ਾਲੀ ਦਾਰਸ਼ਨਿਕ ਸੀ, ਜਿਸਨੇ ਲੇਖ ਨੂੰ ਸਾਹਿਤ ਦੀ ਇੱਕ ਸ਼ੈਲੀ ਦੇ ਰੂਪ ਵਿੱਚ ਪ੍ਰਚਲਿਤ ਕੀਤਾ। ਉਸਦੇ ਕੰਮਾਂ ਨੂੰ ਸਬੱਬੀ ਕਿਸਿੱਆਂ ਦੇ ਮੇਲ ਵੱਜੋਂ ਜਾਣਿਆ ਜਾਂਦਾ ਹੈ।[4] ਅਤੇ ਉਸਦੀ ਜੀਵਨੀ ਨੂੰ ਬਹੁਤ ਹੀ ਗੰਭੀਰ ਬੁੱਧੀਜੀਵੀ ਅੰਤਰਦ੍ਰਿਸ਼ਟੀ ਨਾਲ ਵੇਖਿਆ ਜਾ ਸਕਦਾ ਹੈ। ਉਸਦੇ ਕੁਝ ਲੇਖਾਂ ਨੂੰ ਦੁਨੀਆ ਵਿੱਚ ਲਿਖੇ ਗਏ ਅੱਜ ਤੱਕ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਾਂ ਦਾ ਦਰਜਾ ਦਿੱਤਾ ਗਿਆ ਹੈ।
ਜੀਵਨ
[ਸੋਧੋ]ਮੌਂਤੀਨ ਦਾ ਜਨਮ ਦੱਖਣ-ਪੱਛਮ ਫ਼ਰਾਂਸ ਵਿੱਚ ਬੋਰਦੋ ਦੇ ਕੋਲ ਹੋਇਆ ਸੀ। ਉਸਨੇ ਫਲਸਫੇ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਉਸਨੂੰ ਸਿੱਖਿਆ ਦੀ ਸ਼ਾਸਤਰੀ ਵਿਧਾ ਵਿੱਚ ਮੁਹਾਰਤ ਹਾਸਿਲ ਸੀ। 24 ਸਾਲਾਂ ਦੀ ਉਮਰ ਤੱਕ ਉਹ ਬੋਰਦੋ ਦੀ ਇੱਕ ਪ੍ਰਤੀਨਿਧ ਸਭਾ ਵਿੱਚ ਸਲਾਹਕਾਰ ਦੇ ਅਹੁਦੇ ਉੱਪਰ ਰਿਹਾ। 1571 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਕੁਝ ਸਮੇਂ ਤੱਕ ਪੈਰਿਸ ਵਿੱਚ ਰਿਹਾ, ਉਸ ਪਿੱਛੋਂ ਆਪਣੇ ਪਰਿਵਾਰ ਕੋਲ ਵਾਪਿਸ ਆ ਗਿਆ। ਉਸਨੇ ਆਪਣਾ ਬਹੁਤਾ ਸਮਾਂ ਆਪਣੀ ਲਾਇਬ੍ਰੇਰੀ ਅਤੇ ਲੇਖ ਲਿਖਣ ਵਿੱਚ ਬਤੀਤ ਕੀਤਾ। 1580 ਵਿੱਚ ਉਸਦੇ ਲੇਖਾਂ ਦਾ ਸੰਗ੍ਰਹਿ ਐਸੇਜ਼ ਔਫ਼ ਮੌਂਜ਼ਿਅਰ ਮਿਸ਼ੇਲ, ਸਿਨਿਔਰ ਦੇ ਮੌਂਤੇਨ ਦੇ ਨਾਮ ਨਾਲ ਪ੍ਰਕਾਸ਼ਿਤ ਹੋਇਆ। ਉਸਦੇ ਲੇਖ ਨਿੱਜੀ ਹੈਰਾਨੀ ਨਾਲ ਭਰੇ ਹਨ। ਉਸਦਾ ਪਹਿਲਾ ਚਿੰਤਨ ਸਟੋਇਕਵਾਦ ਦੇ ਵੱਲ ਝੁਕਿਆ ਹੋਇਆ ਸੀ ਪਰ ਉਸਦੇ ਦਿਮਾਗ ਦਾ ਕੁਦਰਤੀ ਰੁਝਾਨ ਉਸਨੂੰ ਸ਼ੰਕਾਵਾਦ ਦੇ ਚਿੰਤਨ ਦੇ ਵੱਲ ਲੈ ਗਿਆ। ਉਸਦਾ ਉਦੇਸ਼ ਹੋ ਗਿਆ ਸੀ, 'ਮੈਨੂੰ ਕੀ ਗਿਆਨ ਹੈ?' 1580 ਵਿੱਚ ਮੌਂਤੇਨ ਨੇ ਪੈਰਿਸ, ਸਵਿਟਜ਼ਰਲੈਂਡ, ਦੱਖਣੀ ਜਰਮਨੀ ਅਤੇ ਇਟਲੀ ਦੀਆਂ ਯਾਤਰਾਵਾਂ ਕੀਤੀਆਂ। ਉਸ ਪਿੱਛੋਂ ਉਸਨੂੰ ਬੋਰਦੋ ਦਾ ਮੇਅਰ ਬਣਾ ਦਿੱਤਾ ਗਿਆ। 1588 ਵਿੱਚ ਉਸਨੇ ਆਪਣੇ ਲੇਖਾਂ ਦਾ ਤਿੰਨ ਭਾਗਾਂ ਵਿੱਚ ਨਵਾਂ ਸੰਸਕਰਨ (ਪੰਜਵਾਂ) ਪ੍ਰਕਾਸ਼ਿਤ ਕੀਤਾ।
ਮੌਂਤੇਨ ਦੇ ਫਲਸਫੇ ਦਾ ਸਾਰ ਇਹ ਹੈ ਕਿ ਮੌਤ ਨੂੰ ਜੀਵਨ ਦਾ ਸਹਿਜ ਫਲ ਮਾਨਣਾ ਚਾਹੀਦਾ ਹੈ ਅਤੇ ਕੁਦਰਤ ਦੇ ਅਨੁਸ਼ਾਸਨ ਦਾ ਸਾਵਧਾਨੀ ਨਾਲ ਪਾਲਣ ਕਰਨਾ ਚਾਹੀਦਾ ਹੈ। ਨੀਤੀਸ਼ਾਸਤਰ ਅਤੇ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਉਸਦਾ ਯੋਗਦਾਨ ਮਹੱਤਵਪੂਰਨ ਹੈ। 17ਵੀਂ ਅਤੇ 18ਵੀਂ ਸਦੀ ਦੇ ਲੇਖਕਾਂ ਅਤੇ ਵਿਚਾਰਕਾਂ ਵਿੱਚ ਉਸਦਾ ਬਹੁਤ ਪ੍ਰਭਾਵ ਪਿਆ ਸੀ।
ਹਵਾਲੇ
[ਸੋਧੋ]- ↑ Robert P. Amico, The Problem of the Criterion, Rowman & Littlefield, 1995, p. 42. Primary source: Montaigne, Essais, II, 12: "Pour juger des apparences que nous recevons des subjets, il nous faudroit un instrument judicatoire ; pour verifier cet instrument, il nous y faut de la demonstration ; pour verifier la demonstration, un instrument: nous voilà au rouet [To judge of the appearances that we receive of subjects, we had need have a judicatorie instrument: to verifie this instrument we should have demonstration; and to approve demonstration, an instrument; thus are we ever turning round]" (transl. by Charles Cotton).
- ↑ FT.com "Small Talk: José Saramago". "Everything I’ve read has influenced me in some way. Having said that, Kafka, Borges, Gogol, Montigne, Cervantes are constant companions."
- ↑ "Montaigne". Random House Webster's Unabridged Dictionary.
- ↑ His anecdotes are 'casual' only in appearance; Montaigne writes: 'Neither my anecdotes nor my quotations are always employed simply as examples, for authority, or for ornament...They often carry, off the subject under discussion, the seed of a richer and more daring matter, and they resonate obliquely with a more delicate tone,' Michel de Montaigne, Essais, Pléiade, Paris (ed. A. Thibaudet) 1937, Bk. 1, ch.40, p. 252 (tr. Charles Rosen)
ਹੋਰ ਪੜ੍ਹੋ
[ਸੋਧੋ]- Jean Lacouture. Bibliothèque de la Pléiade (2007). Album Montaigne (in French). Gallimard. ISBN 9782070118298.
{{cite book}}
: CS1 maint: unrecognized language (link). - Kuznicki, Jason (2008). "Montaigne, Michel (1533–1592)". In Hamowy, Ronald. The Encyclopedia of Libertarianism. Thousand Oaks, CA: SAGE; Cato Institute. pp. 339–41. doi:10.4135/9781412965811.n208. ISBN 978-1-4129-6580-4. LCCN 2008009151. OCLC 750831024. https://books.google.com/?id=yxNgXs3TkJYC.
- Marvin Lowenthal (1935). The Autobiography of Michel de Montaigne: Comprising the Life of the Wisest Man of his Times: his Childhood, Youth, and Prime; his Adventures in Love and Marriage, at Court, and in Office, War, Revolution, and Plague; his Travels at Home and Abroad; his Habits, Tastes, Whims, and Opinions. Composed, Prefaced, and Translated from the Essays, Letters, Travel Diary, Family Journal, etc., withholding no signal or curious detail. Houghton Mifflin. ASIN B000REYXQG.
- Charlotte C. S. Thomas. No greater monster nor miracle than myself. Mercer University Press. ASIN B01K15HQ2I. ISBN 9780881464856.
- Michel de Montaigne; Charles Henry Conrad Wright (1914). Selections from Montaigne, ed. with notes, by C.H. Conrad Wright. D.C. Heath & Co.
ਬਾਹਰਲੇ ਲਿੰਕ
[ਸੋਧੋ]- Michel de Montaigne ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about ਮਿਸ਼ੇਲ ਦੇ ਮੌਂਤੀਨ at Internet Archive
- Works by ਮਿਸ਼ੇਲ ਦੇ ਮੌਂਤੀਨ at LibriVox (public domain audiobooks)
- ਫਰਮਾ:Goodreads author
- Contains Book 1 of the Essays, lightly edited for easier reading
- Facsimile and HTML versions of the 10 Volume Essays of Montaigne Archived 2021-04-15 at the Wayback Machine. at the Online Library of Liberty
- Essays by Montaigne at Quotidiana.org
- The Charles Cotton translation of some of Montaigne's Essays:
- plain text version by Project Gutenberg
- Essays English audio by Librivox
- The complete, searchable text of the Villey-Saulnier edition from the ARFTL project at the University of Chicago (ਫ਼ਰਾਂਸੀਸੀ)
- Montaigne Studies at the University of Chicago
- Michel de Montaigne, entry by Christopher Edelman in the Internet Encyclopedia of Philosophy
- Foglia, Marc. "Montaigne". Stanford Encyclopedia of Philosophy.
{{cite encyclopedia}}
: Cite has empty unknown parameter:|1=
(help) - Background and digital facsimile of 1595 volume at the Gordon Collection of the University of Virginia
- "Montaigne on Self-esteem" on ਯੂਟਿਊਬ, a documentary by Alain de Botton about Montaigne and his philosophy
- Titi Lucretii Cari De rerum natura libri sex, published in Paris 1563, later owned and annotated by Montaigne, fully digitised in Cambridge Digital Library
- Montaigne “On Cruelty”: A Close Reading of a Classic Essay from EDSITEment
- The Montaigne Library of Gilbert de Botton, digitised in Cambridge Digital Library
- Essays of Michel De Montaigne