ਸ਼ੂਤਜ਼ਤਾਫ਼ਿਲ
ਏਜੰਸੀ ਜਾਣਕਾਰੀ | |
---|---|
ਸਥਾਪਨਾ | 4 ਅਪ੍ਰੈਲ 1925 |
ਪੁਰਾਣੀ ਏਜੰਸੀਆਂ |
|
Dissolved | 8 ਮਈ 1945 |
ਨਵੀਂ ਏਜੰਸੀ |
|
ਕਿਸਮ | ਨੀਮ-ਫ਼ੌਜੀ ਦਸਤਾ |
ਅਧਿਕਾਰ ਖੇਤਰ | ਨਾਜ਼ੀ ਜਰਮਨੀ ਜਰਮਨ ਅਧਿਕਾਰ ਵਾਲਾ ਯੂਰਪ |
ਮੁੱਖ ਦਫ਼ਤਰ | ਬਰਲਨ |
ਕਰਮਚਾਰੀ | 800,000 (ਅੰ. 1944) |
ਮੰਤਰੀ ਜ਼ਿੰਮੇਵਾਰ |
|
ਏਜੰਸੀ ਕਾਰਜਕਾਰੀ | |
ਉੱਪਰਲੀ ਏਜੰਸੀ | ਨਾਜ਼ੀ ਪਾਰਟੀ |
ਹੇਠਲੀਆਂ ਏਜੰਸੀਆਂ |
ਸ਼ੂਤਜ਼ਤਾਫ਼ਿਲ (ਐੱਸ.ਐੱਸ.; ; ਜਰਮਨ ਉਚਾਰਨ: [ˈʃʊtsˌʃtafəl] ( ਸੁਣੋ)) ਅਡੋਲਫ ਹਿਟਲਰ ਅਤੇ ਨਾਜ਼ੀ ਪਾਰਟੀ ਦੇ ਜਰਮਨੀ ਵਿੱਚ ਰਾਜ ਦੌਰਾਨ ਮੁੱਖ ਨੀਮ-ਫ਼ੌਜੀ ਦਸਤਾ ਸੀ। ਇਹ ਇੱਕ ਛੋਟੇ ਨਿਗਰਾਨ ਦਸਤੇ ਵੱਜੋਂ, ਜਿਸਨੂੰ ਸਾਲ-ਸ਼ੁਤਜ਼ ਕਿਹਾ ਜਾਂਦਾ ਸੀ, ਸ਼ੁਰੂ ਹੋਇਆ ਸੀ। ਸ਼ੁਰੂ ਵਿੱਚ ਇਸਦਾ ਕੰਮ ਪਾਰਟੀ ਦੀਆਂ ਸਭਾਵਾਂ ਨੂੰ ਸੁਰੱਖਿਆ ਦੇਣਾ ਸੀ। 1925 ਵਿੱਚ ਜਦੋਂ ਹਾਈਨਰਿਕ ਹਿੰਮਲਰ ਇਸ ਵਿੱਚ ਭਰਤੀ ਹੋਇਆ ਉਦੋਂ ਤੱਕ ਇਸਨੂੰ ਸੋਧਿਆ ਅਤੇ ਨਵਾਂ ਨਾਮ ਦਿੱਤਾ ਜਾ ਚੁੱਕਾ ਸੀ। ਉਸਦੀ ਅਗਵਾਈ ਵਿੱਚ ਇਹ ਇੱਕ ਛੋਟੇ ਦਸਤੇ ਤੋਂ ਵਧ ਕੇ ਨਾਜ਼ੀ ਜਰਮਨੀ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਬਣ ਗਿਆ।
ਇਹ ਸੰਸਥਾ ਯਹੂਦੀਆਂ ਅਤੇ ਹੋਰਨਾਂ ਨਸਲਾਂ ਦੇ ਲੋਕਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਹੈ, ਜਿਸ ਕਰਕੇ 55 ਤੋਂ 60 ਲੱਖ ਲੋਕਾਂ ਨੇ ਆਪਣੀ ਜਾਨ ਗਵਾਈ।[1] ਇਸਦੀਆਂ ਸਾਰੀਆਂ ਸ਼ਾਖਾਂ ਦੇ ਮੈਂਬਰਾਂ ਨੇ ਦੂਜੀ ਸੰਸਾਰ ਜੰਗ ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਅਤੇ ਯੁੱਧ ਨਿਯਮਾਂ ਦੀ ਉਲੰਘਣਾ ਕੀਤੀ। ਨਾਜ਼ੀ ਜਰਮਨੀ ਦੀ ਹਾਰ ਤੋਂ ਬਾਅਦ ਹੋਈਆਂ ਕਾਨੂੰਨੀ ਕਾਰਾਵਾਈਆਂ ਦੌਰਾਨ ਐੱਸ.ਐੱਸ ਨੂੰ ਇਸਦਾ ਦੋਸ਼ੀ ਕਰਾਰ ਦਿੱਤਾ ਗਿਆ।
ਹਵਾਲੇ
[ਸੋਧੋ]- ↑ [[#CITEREF|]].