ਕਿੱਸਾ ਕਾਵਿ ਦੇ ਛੰਦ ਪ੍ਰਬੰਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਿੱਸਾ ਕਾਵਿ ਦੇ ਛੰਦ ਪ੍ਰਬੰਧ

ਛੰਦ[ਸੋਧੋ]

ਛੰਦ ਦਾ ਮਤਲਬ ਹੈ ਮਰਜੀ। ਕੋਈ ਵੀ ਬੰਦਾ ਵਿਚਾਰ ਨੂੰ ਜਿਸ ਭਾਸ਼ਾ ਜਾਂ ਤਰੀਕੇ ਵਿੱਚ ਢਾਲਦਾ ਹੈ ਉਸਨੂੰ ਛੰਦ ਕਹਿੰਦੇ ਹਨ। ਹਰ ਭਾਸ਼ਾ ਦੀ ਆਪਣੀ ਇੱਕ ਰਵਾਨਗੀ ਹੁੰਦੀ ਹੈ ਅਤੇ ਉਸ ਰਵਾਨਗੀ ਵਿੱਚੋ ਹੀ ਛੰਦ ਪ੍ਰਬੰਧ ਪੈਦਾ ਹੁੰਦਾ ਹੈ। ਪੰਜਾਬੀ ਕਿੱਸੇ ਵੀ ਛੰਦਾ ਵਿੱਚ ਲਿਖੇ ਗਏ ਹਨ। ਇਹਨਾਂ ਵਿੱਚੋ ਪ੍ਰਮੁੱਖ ਕਿੱਸਾਕਾਰਾਂ ਦੇ ਕਿੱਸੇ ਅਤੇ ਉਹਨਾਂ ਦੇ ਛੰਦ ਹੇਠ ਲਿਖੇ ਹਨ।

ਦਮੋਦਰ[ਸੋਧੋ]

ਦਮੋਦਰਨੇ ਸਭ ਤੋਂ ਪਹਿਲਾ ਪੰਜਾਬੀ ਕਿੱਸਾ ਹੀਰ ਰਾਂਝਾ ਲਿਖਿਆ। ਉਸਨੇ ਇਹ ਕਿੱਸਾ 'ਦਵਈਆ ਛੰਦ' ਵਿੱਚ ਲਿਖਿਆ।[1]

ਪੀਲੂ[ਸੋਧੋ]

ਪੀਲੂ ਨੇ ਕਿੱਸਾ ਮਿਰਜ਼ਾ ਸਾਹਿਬਾਂ ਲਿਖਿਆ। ਉਸਨੇ ਇਹ ਕਿੱਸਾ ਸੱਦ ਛੰਦ ਵਿੱਚ ਲਿਖਿਆ ਜੋ ਉਸ ਸਮੇਂ ਦਾ ਪ੍ਰਸਿੱਧ ਛੰਦ ਸੀ। ਉਸਦੀ ਰਚਨਾ ਦੇ ਬੰਦ ਚਾਰ ਤੁਕੀਏ ਸਨ।[2]

ਹਾਫਿਜ਼ ਬਰਖੁਰਦਾਰ[ਸੋਧੋ]

ਹਾਫ਼ਿਜ਼ ਨੇ ਸੱਸੀ ਪੰਨੂ, ਮਿਰਜ਼ਾ ਸਾਹਿਬਾਂ ਅਤੇ ਯੂਸਫ਼ ਜ਼ੁਲੈਖਾਂ ਕਿੱਸੇ ਲਿਖੇ। ਹਾਫਿਜ਼ ਨੇ ਸੱਸੀ ਅਤੇ ਯਸੂਫ ਬੈਂਤ ਛੰਦ ਵਿੱਚ ਲਿਖੇ। ਉਸਦੇ ਕਿੱਸੇ ਸੱਸੀ ਪੁੰਨੂ ਦੇ 51 ਬੰਦ ਹਨ।[3] ਉਸਦਾ ਕਿੱਸਾ ਮਿਰਜ਼ਾ ਸਾਹਿਬਾ ਉਸਨੇ ਸੱਦ ਕਾਵਿ ਰੂਪ ਵਿੱਚ ਲਿਖਿਆ।[4]

ਅਹਿਮਦ ਗੁੱਜਰ[ਸੋਧੋ]

ਉਸਨੇ ਕਿੱਸਾ ਹੀਰ ਰਾਂਝਾ ਬੈਂਤ ਛੰਦ ਵਿੱਚ ਲਿਖਿਆ। ਉਸਨੇ ਇਹ ਕਿੱਸਾ 1682 ਵਿੱਚ ਸੰਪੂਰਨ ਕੀਤਾ।<>ਕਾਂਗ140<> ਅਹਿਮਦ ਨੇ ਚੌਤੁਕੀਆਂ ਬੈਂਤ ਛੰਦ ਦੀ ਪਰੰਪਰਾ ਨੂੰ ਤੋੜਿਆ, ਉਸਨੇ ਕਈ ਥਾਈਂ ਇੱਕ ਇੱਕ ਬੰਦ ਵਿੱਚ ਵੀਹ-ਵੀਹ ਤੁਕਾ ਲਿਖੀਆਂ।[5]

ਚਿਰਾਗ ਅਵਾਣ[ਸੋਧੋ]

ਚਿਰਾਗ ਅਵਾਣ ਨੇ 1711 ਵਿੱਚ ਕਿੱਸਾ ਹੀਰ ਰਾਂਝੇ ਦੀ ਰਚਨਾ ਦਵੈਯਾ ਛੰਦ ਵਿੱਚ ਕੀਤੀ। ਕੰਗ142

ਮੁਕਬਲ[ਸੋਧੋ]

ਮੁਕਬਲ ਨੇ ਕਿੱਸਾ ਹੀਰ ਰਾਂਝਾ ਬੈਂਤ ਛੰਦ ਵਿੱਚ ਲਿਖਿਆ।ਉਸਦੇ ਕਿੱਸੇ ਦੇ ਕੁੱਲ 533 ਬੰਦ ਹਨ ਅਤੇ ਹਰ ਬੰਦ ਦੀਆ ਚਾਰ ਤੁਕਾਂ ਹਨ।[6]

ਵਾਰਿਸ ਸ਼ਾਹ[ਸੋਧੋ]

ਉਸਨੇ ਕਿੱਸਾ ਹੀਰ ਰਾਂਝਾ ਲਿਖਿਆ। ਉਸਨੇ ਇਹ 1766-67 ਵਿੱਚ ਸੰਪੂਰਨ ਕੀਤਾ। ਉਸਨੇ ਇਹ ਕਿੱਸਾ ਬੈਂਤ ਛੰਦ ਵਿੱਚ ਲਿਖਿਆ। ਵਾਰਿਸ ਦੀ ਹੀਰ ਦੇ ਕੁੱਲ 611 ਬੰਦ ਹਨ ਅਤੇ ਇਸਦੇ ਬੰਦਾ ਵਿੱਚ ਤੁਕਾ ਦੀ ਗਿਣਤੀ ਚਾਰ ਤੋਂ ਵੱਧ ਹੈ। ਇਸਨੇ ਆਪਣੇ ਕਿੱਸੇ ਵਿੱਚ ਸ਼ਿੰਗਾਰ,ਕਰੁਣ,ਰੌਦਰ,ਬੀਰ,ਹਾਸ ਅਤੇ ਅਦਭੁਤ ਆਦਿ ਰਸਾਂ ਦਾ ਪ੍ਰਯੋਗ ਬੜੇ ਪ੍ਰਭਾਵਸ਼ੀਲ ਢੰਗ ਨਾਲ ਕੀਤਾ ਹੈ।[7]

ਹਾਮਦ[ਸੋਧੋ]

ਹਾਮਦ ਦੀਆਂ ਤਿੰਨ ਰਚਨਾਵਾਂ ਜੰਗਿ ਹਾਮਦ, ਅਖਬਾਰਿ ਹਾਮਦ, ਹੀਰ ਹਾਮਦ ਮਿਲਦੀਆਂ ਹਨ। ਹਾਮਦ ਨੇ ਹੀਰ 1783 ਈ. ਤੋਂ 1805 ਈ. ਦੇ ਵਿਚਕਾਰ ਲਿਖੀ। ਉਸਨੇ ਇਹ ਕਿੱਸਾ ਬੈਂਤ ਛੰਦ ਵਿੱਚ ਰਚਿਆ।[8]

ਆਡਤ[ਸੋਧੋ]

ਡਾ. ਮੋਹਨ ਸਿੰਘ ਅਨੁਸਾਰ ਆਡਤ ਨੇ 1711-12 ਈ. ਵਿੱਚ ਸੱਸੀ ਪੁੰਨੂੰ ਦੀ ਪ੍ਰੇਮ ਕਹਾਣੀ ਨੂੰ ਪਹਿਲੀ ਵਾਰ ਪੰਜਾਬੀ ਵਿੱਚ ਲਿਖਿਆ। ਉਸਦੀਆਂ ਦੋ ਰਚਨਾਵਾਂ ਦੋਹੜੇ ਸੱਸੀ ਕੇ ਅਤੇ ਮਾਝਾਂ ਸੱਸੀ ਕੀਆਂ ਮਿਲਦੀਆਂ ਹਨ।[9]

ਸਦੀਕ ਲਾਲੀ[ਸੋਧੋ]

ਸਦੀਕ ਲਾਲੀ ਨੇ ਲਗਭਗ 1726 ਦੇ ਨੇੜੇ ਯੂਸਫ਼ ਜੁਲੈਖਾਂ ਦਾ ਕਿੱਸਾ ਲਿਖਿਆ।[9]

ਸੁੰਦਰ ਦਾਸ ਆਰਾਮ[ਸੋਧੋ]

ਸੁੰਦਰ ਦਾਸ ਆਰਾਮ ਨੇ 1759 ਈ. ਵਿੱਚ ਮਸਨਵੀ ਅਤੇ ਸੀਹਰਫ਼ੀ ਰੂਪ ਵਿੱਚ ਕਿੱਸਾ ਸੱਸੀ ਪੰਨੂੰ ਲਿਖਿਆ।[10]

ਬਿਹਬਲ[ਸੋਧੋ]

ਬਿਹਬਲ ਦੀ ਰਚਨਾ ਹੀਰ ਰਾਂਝਾ ਸੀਹਰਫ਼ੀ ਕਾਵਿ ਰੂਪ ਵਿੱਚ ਅਤੇ ਮਸਨਵੀ ਸ਼ੈਲੀ ਅਧੀਨ ਸੱਸੀ ਪੁੰਨੂੰ ਪ੍ਰਾਪਤ ਹੁੰਦੀ ਹੈ। ਹੀਰ ਰਾਂਝਾ ਬੈਂਤ ਅਤੇ ਸੱਸੀ ਡਿਉਢਾਂ ਵਿੱਚ ਦਰਜ ਹੈ।[11]

ਹਾਸ਼ਮ[ਸੋਧੋ]

ਇਸਨੇ ਸੋਹਣੀ ਮਹੀਂਵਾਲ, ਹੀਰ ਰਾਂਝੇ ਕੀ ਬਿਰਤੀ, ਸੱਸੀ ਪੁੰਨੂ ਤੇ ਸ਼ੀਰੀ ਫ਼ਰਹਾਦ ਕੀ ਬਾਰਤਾ ਕਿੱਸੇ ਲਿਖੇ। ਇਸਨੇ ਕਿੱਸਾ ਸੱਸੀ ਪੁੰਨੂ ਅਤੇ ਸੋਹਣੀ ਮਹੀਂਵਾਲ 'ਦਵਈਆ ਛੰਦ' ਵਿੱਚ ਲਿਖੇ।ਉਸਦੇ ਕਿੱਸੇ ਸੱਸੀ ਪੁੰਨੂ ਦੇ ਕੁੱਲ 126 ਛੰਦ ਹਨ[12] ਅਤੇ ਸੋਹਣੀ ਮਹੀਂਵਾਲ ਦੇ ਕੁੱਲ 151 ਬੰਦ ਹਨ ਅਤੇ ਹਰ ਬੰਦ ਦੇ ਚਾਰ ਤੁਕੇ ਛੰਦ ਹਨ।[13] ਹੀਰ ਰਾਂਝੇ ਕੀ ਬਿਰਤੀ ਸੀਹਰਫੀ ਕਾਵਿ ਰੂਪ ਵਿੱਚ ਤੀਹ ਬੈਂਤਾ ਵਿੱਚ ਇਹ ਕਹਾਣੀ ਬਿਆਨ ਕੀਤੀ ਹੈ।[14]

ਅਹਿਮਦ ਯਾਰ[ਸੋਧੋ]

ਇਸਨੇ ਸਭ ਤੋਂ ਵੱਧ ਕਿੱਸੇ ਲਿਖੇ। ਕਾਮਰੂਪ, ਹਾਤਮਨਾਮਾ ਅਤੇ ਅਹਸਨੁਲ ਕਮਿਆ ਦਾ ਕਿੱਸਿਆ ਵਿੱਚ ਕਵੀ ਨੇ 'ਦਵਈਆ ਛੰਦ' ਦੀ ਵਰਤੋਂ ਕੀਤੀ ਹੈ ਅਤੇ ਸੱਸੀ ਪੁੰਨੂ ਅਤੇ ਹੀਰ ਰਾਂਝਾ ਉਸਨੇ 'ਬੈਂਤ ਛੰਦ' ਵਿੱਚ ਲਿਖਿਆ।[15]

ਇਮਾਮ ਬਖ਼ਸ਼[ਸੋਧੋ]

ਇਸਦਾ ਸਭ ਤੋਂ ਪ੍ਰਸਿੱਧ ਕਿੱਸਾ ਸ਼ਾਹ ਬਹਿਰਾਮ ਹੋਇਆ ਹੈ।ਇਮਾਮ ਨੇ ਇਹ ਕਿੱਸਾ 'ਦਵਈਆ ਛੰਦ' ਵਿੱਚ ਲਿਖਿਆ ਹੈ।[16]

ਕਾਦਰਯਾਰ[ਸੋਧੋ]

ਕਾਦਰਯਾਰ ਦਾ ਕਿੱਸਾ ਪੂਰਨ ਭਗਤ ਸੀਹਰਫੀ ਕਾਵਿ ਰੂਪ ਹੈ ਅਤੇ 'ਬੈਂਤ ਛੰਦ' ਵਿੱਚ ਲਿਖਿਆ ਹੈ।ਸੋਹਣੀ ਮਹੀਂਵਾਲ ਵਿੱਚ ਕਾਦਰਯਾਰ ਨੇ ਕਲੀਆਂ ਭਾਵ ਦੋਹਿਰਾ ਛੰਦ ਦੀ ਵਰਤੋਂ ਕੀਤੀ ਹੈ ਤੇ ਇਸਦੇ ਬੰਦਾ ਦੀ ਗਿਣਤੀ 171 ਹੈ ਅਤੇ ਜਬਾਨ ਕੇਂਦਰੀ ਪੰਜਾਬੀ ਹੈ। ਕਾਦਰਯਾਰ ਨੇ ਮਹਿਰਾਜਨਾਮਾ ਦਵਈਏ ਛੰਦ ਵਿੱਚ ਰਚੀ।[17]

ਫ਼ਜ਼ਲ ਸ਼ਾਹ[ਸੋਧੋ]

ਫ਼ਜ਼ਲ ਦਾ ਕਿੱਸਾ ਸੋਹਣੀ ਮਹੀਂਵਾਲ ਸਭ ਤੋਂ ਪ੍ਰਸਿੱਧ ਹੋਇਆ। ਉਸਨੇ ਇਹ ਕਿੱਸਾ ਬੈਂਤ ਛੰਦ ਵਿੱਚ ਲਿਖਿਆ।[18]

ਮੀਆਂ ਮੁਹੰਮਦ ਬਖ਼ਸ਼[ਸੋਧੋ]

ਸੈਫੁਲ ਮਲੂਕ ਕਵੀ ਦੀ ਪ੍ਰਸਿੱਧ ਰਚਨਾ ਹੈ। ਇਸਦੇ ਕੁੱਲ 9128 ਬੈਂਤ ਹਨ। ਇਹ ਮਸਨਵੀ ਵਿੱਚ ਰਚਿਆ ਗਿਆ ਹੈ ਇਸ ਕਾਵਿ ਰੂਪ ਬੈਂਤ ਜਾਂ ਦੋ ਤੁਕੇ ਜੁੱਟ ਦਾ ਹੁੰਦਾ ਹੈ। ਮੀਆਂ ਮੁਹੰਮਦ ਨੇ ਪ੍ਰਸਿੱਧ ਛੰਦ ਦਵਈਆ ਚੁਣਿਆ ਹੈ।[19]

ਕਿਸ਼ਨ ਸਿੰਘ ਆਰਿਫ਼[ਸੋਧੋ]

ਆਰਿਫ਼ ਉੰਨੀਵੀਂ ਸਦੀ ਦਾ ਕਿੱਸਾਕਾਰ ਹੈ। ਜਿਸਨੇ ਪੂਰਨ ਭਗਤ(ਬੈਂਤ ਛੰਦ), ਹੀਰ ਰਾਂਝਾ ਸ਼ੀਰੀ ਫ਼ਰਿਹਾਦ, ਰਾਜਾ ਭਰਥਰੀ, ਰਾਜਾ ਰਸਾਲੂ, ਦੁੱਲਾ ਭੱਟੀ ਰਚੇ।[20]

ਭਗਵਾਨ ਸਿੰਘ[ਸੋਧੋ]

ਇਸਨੇ ਕਿੱਸਾ ਹੀਰ ਰਾਂਝਾ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ ਅਤੇ ਜਿਊਣਾ ਮੌੜ ਰਚੇ। ਕਿੱਸਾ ਜਿਊਣਾ ਮੌੜ ਉਸਨੇ ਪਹਿਲੀ ਵਾਰ ਰਚਿਆ। ਉਸਨੇ ਹੀਰ, ਸੋਹਣੀ ਕਬਿੱਤਾਂ ਵਿੱਚ ਰਚਿਆ। ਪਰ ਮਿਰਜ਼ਾ ਸੱਦ ਵਿੱਚ ਰਚਦਾ ਹੈ।[21]

ਮੀਰਾਂ ਸ਼ਾਹ ਜਲੰਧਰੀ[ਸੋਧੋ]

ਮੀਰਾਂ ਸ਼ਾਹ 19ਵੀਂ ਸਦੀ ਦਾ ਕਿੱਸਾਕਾਰ ਹੈ। ਉਸਨੇ ਕਿੱਸਾ ਹੀਰ ਰਾਂਝਾ(ਦਵਈਆ ਛੰਦ), ਕਿੱਸਾ ਮਿਰਜ਼ਾ ਸਾਹਿਬਾਂ(ਸੱਦ), ਕਿੱਸਾ ਸੋਹਣੀ ਮਹੀੇਵਾਲ(ਬੈਂਤ)[22]

ਹਵਾਲੇ[ਸੋਧੋ]

 1. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ- 102
 2. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ- 103
 3. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ- 105
 4. ਕਾਲਾ ਸਿੰਗ ਬੇਦੀ, ਹਾਫਿਜ਼ ਬਰਖ਼ੁਰਦਾਰ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1984, ਪੰਨਾ-102
 5. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ-105-106
 6. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ- 07
 7. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ- 109-110-111
 8. ਡਾ. ਹਰਜੋਧ ਸਿੰਘ, ਕਿੱਸਾ ਕਾਵਿ ਸਰੂਪ, ਸਿਧਾਂਤ ਤੇ ਵਿਕਾਸ, ਪਬਲਿਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,2012, ਪੰਨਾ-54
 9. 9.0 9.1 ਡਾ. ਹਰਜੋਧ ਸਿੰਘ, ਕਿੱਸਾ ਕਾਵਿ ਸਰੂਪ, ਸਿਧਾਂਤ ਤੇ ਵਿਕਾਸ, ਪਬਲਿਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,2012, ਪੰਨਾ-55
 10. ਡਾ. ਹਰਜੋਧ ਸਿੰਘ, ਕਿੱਸਾ ਕਾਵਿ ਸਰੂਪ, ਸਿਧਾਂਤ ਤੇ ਵਿਕਾਸ, ਪਬਲਿਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,2012, ਪੰਨਾ-56
 11. ਡਾ. ਹਰਜੋਧ ਸਿੰਘ, ਕਿੱਸਾ ਕਾਵਿ ਸਰੂਪ, ਸਿਧਾਂਤ ਤੇ ਵਿਕਾਸ, ਪਬਲਿਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,2012, ਪੰਨਾ-57
 12. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ-113
 13. ਬਿਕਰਮ ਸਿੰਘ ਘੁੰਮਣ,ਸੋਹਣੀ ਮਹੀਂਵਾਲ ਕਾਦਰਯਾਰ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2003, ਪੰਨਾ-75
 14. ਬਿਕਰਮ ਸਿੰਘ ਘੁੰਮਣ, ਹਾਸ਼ਿਮ ਦੇ ਕਿੱਸੇ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2004, ਪੰਨਾ-6
 15. ਡਾ. ਗੋਬਿੰਦ ਸਿੰਘ ਲਾਂਬਾ, ਕਿੱਸਾ ਕਾਮਰੂਪ ਕ੍ਰਿਤ ਅਹਿਮਦਯਾਰ, ਪੰਨਾ-109
 16. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ-116
 17. ਬਿਕਰਮ ਸਿੰਘ ਘੁੰਮਣ,ਸੋਹਣੀ ਮਹੀਂਵਾਲ ਕਾਦਰਯਾਰ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2003, ਪੰਨਾ-77
 18. ਬਿਕਰਮ ਸਿੰਘ ਘੁੰਮਣ,ਸੋਹਣੀ ਮਹੀਂਵਾਲ ਫ਼ਜ਼ਲਸ਼ਾਹ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2006, ਪੰਨਾ-13
 19. ਪ੍ਰੋ. ਬ੍ਰਹਮਜਗਦੀਸ਼ ਸਿੰਘ, ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ ਸ਼ਾਹ ਫ਼ਾਉਂਡੇਸ਼ਨ ਅੰਮ੍ਰਿਤਸਰ, 2013, ਪੰਨਾ- 119
 20. ਕੁਲਬੀਰ ਸਿੰਘ ਕਾਂਗ, ਪੰਜਾਬੀ ਕਿੱਸੇ ਦਾ ਇਤਿਹਾਸ, ਸਾਹਿਤ ਅਕਾਦਮੀ, ਦਿੱਲੀ, ਪੰਨਾ -190
 21. ਕੁਲਬੀਰ ਕਾਂਗ, ਪੰਜਾਬੀ ਕਿੱਸਾ ਸਾਹਿਤ ਦਾ ਇਤਿਹਾਸ, ਪੰਜਾਬੀ ਸਾਹਿਤ ਅਕਾਦਮੀ, ਦਿੱਲੀ,2004, ਪੰਨਾ-54
 22. ਗੁਲਜ਼ਾਰ ਸਿੰਘ ਕੰਗ, ਮੀਰਾਂ ਸ਼ਾਹ ਜਲੰਧਰੀ, ਜੀਵਨ ਰਚਨਾ, ਪਬਲੀਕੇਸ਼ਨ ਬਿਊਰੋ, 1994, ਪੰਨਾ - 14-18