ਡਾ. ਹਰਸ਼ਿੰਦਰ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਹਰਸ਼ਿੰਦਰ ਕੌਰ ਰਾਜਿੰਦਰਾ ਮੈਡੀਕਲ ਹਸਪਤਾਲ ਪਟਿਆਲਾ ਵਿੱਚ ਡਿਪਟੀ ਮੈਡੀਕਲ ਸੁਪਰਿਨਟੈਂਡੈਂਟ ਹੈ।ਉਹ ਪ੍ਰਸਿੱਧ ਗੁਰਮੱਤ ਵਿਦਵਾਨ ਤੇ ਟੀਕਾਕਾਰ ਪ੍ਰੋ. ਸਾਹਿਬ ਸਿੰਘ ਦੀ ਦੋਹਤੀ ਤੇ ਪ੍ਰਸਿੱਧ ਸਾਹਿਤਕਾਰ, ਅਧਿਆਪਕ ਤੇ ਖੋਜੀ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਦੀ ਧੀ ਪੁੱਤਰੀ ਹੈ।[1] ਹਰਸ਼ਿੰਦਰ ਕੌਰ ਆਪਣੀ ਨਿਸ਼ਕਾਮ ਤੇ ਨਿਧੜਕ ਸਮਾਜ ਸੇਵਾ ਵਾਲੀ ਸ਼ਖਸੀਅਤ ਤੇ ਆਪਣੇ ਪੰਜਾਬੀ ਸਾਹਿਤ ਵਿੱਚ ਵਡਮੁੱਲੇ ਯੋਗਦਾਨ ਕਾਰਨ ਪ੍ਰਸਿੱਧ ਹੈ।

ਜੀਵਨ[ਸੋਧੋ]

ਮੈਡੀਕਲ ਦੀ ਪੜ੍ਹਾਈ ਵਿੱਚ ਐਮ.ਡੀ. ਦੀ ਡਿਗਰੀ ਹਾਸਲ ਕਰਨ ਉੱਪਰੰਤ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਮੈਡੀਕਲ ਆਫੀਸਰ ਦੀ ਪਦਵੀ ਤੇ ਨੌਕਰੀ ਕਰਨ ਲੱਗੀ।ਜਿਸ ਵਿੱਚ ਤਰੱਕੀ ਪਾ ਕੇ ਉਹ ਬੱਚਿਆਂ ਦੇ ਰੋਗਾਂ ਦੀ ਮਾਹਰ (ਪੈਡੀਐਟਰੀਸ਼ੀਅਨ) ਤੇ ਫਿਰ ਡਿਪਟੀ ਮੈਡੀਕਲ ਸੁਪਰਿਨਟੈਂਡੈਂਟ ਦੇ ਪਦ ਤੇ ਪਹੁੰਚੀ।

ਸਾਹਿਤਕਾਰ[ਸੋਧੋ]

ਬੱਚਿਆਂ ਦੀ ਮਾਹਿਰ ਡਾਕਟਰ ਦੇ ਨਾਲ ਨਾਲ ਉਹ ਇੱਕ ਸਾਹਿਤਕਾਰ ਵੀ ਹੈ।ਹੁਣ ਤੱਕ ਉਸ ਨੇ ਵੱਖ ਵੱਖ ਵਿਸ਼ਿਆਂ ਤੇ 31ਪੁਸਤਕਾਂ [2]ਲਿਖੀਆਂ ਹਨ।ਕੁਝ ਪ੍ਰਸਿੱਧ ਪੁਸਤਕਾਂ ਹਨ:

  1. ਮਾਂ ਬੋਲੀ ਇੱਕ ਡਾਕਟਰੀ ਦ੍ਰਿਸ਼ਟੀਕੋਣ (2008) ਗੁਰਮੁਖੀ ਵਿਚ
  2. ਮਾਂ ਬੋਲੀ ਡਾਕਟਰੀ ਨਜ਼ਰੀਏ ਤੋਂ (2008) ਸ਼ਾਹਮੁਖੀ ਰੂਪਾਂਤਰ[3]

ਇਹ ਕਿਤਾਬ ਅੰਗਰੇਜੀ ਤੇ ਉਰਦੂ ਵਿੱਚ ਵੀ ਉਲਥਾਈ ਜਾ ਰਹੀ ਹੈ।[3]

  1. ਡਾਕਟਰ ਮਾਸੀ ਦੀਆਂਕਹਾਣੀਆਂ। ਇਸ ਪੁਸਤਕ ਵਿੱਚ ਸਰੀਰ ਦੇ ਅੱਡ ਅੱਡ ਅੰਗਾਂ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ।
  2. ਦਿਲ ਦੀਆਂ ਬੀਮਾਰੀਆਂ ਪਬਲਿਸ਼ਰ ਨੈਸ਼ਨਲ ਬੁੱਕ ਟਰੱਸਟ।
  3. ਫੀਮੇਲ ਫੋਇਟੇਸਾਈਡ ਏ ਕਰਸ ਇਸ ਕਿਤਾਬ ਤੇ ਇੱਕ ਹਾਲੀਵੁੱਡ ਫਿਲਮ "ਰੋਅਰਿੰਗ ਸਾਈਲੈਂਸ" ਬਣ ਚੁੱਕੀ ਹੈ ਤੇ ਡੱਚ ਦਸਤਾਵੇਜ਼ੀ ਫਿਲਮ ਬਣ ਰਹੀ ਹੈ।[4][2]

ਉਸ ਦੇ ਕਈ ਲੇਖਾਂ ਤੇ ਕਿਰਤਾਂ ਨੂੰ ਸਤਵੀਂ , ਅੱਠਵੀਂ ਨੌਂਵੀਂ ਜਮਾਤ ਦੀਆਂ ਪਾਠ ਪੁਸਤਕਾਂ ਤੇ ਬੀ.ਐੱਡ. ਕੋਰਸ ਵਿੱਚ ਸ਼ਾਮਲ ਕੀਤਾ ਗਿਆ ਹੈ।[2]

ਸਮਾਜ ਸੇਵਿਕਾ[ਸੋਧੋ]

ਉਸ ਦਾ ਅਸਲ ਕੰਮ ਔਰਤਾਂ ਤੇ ਹੋ ਰਹੇ ਜੁਲਮ ਰੋਕਣਾ ਤੇ ਖਾਸ ਕਰ ਕੇ ਮਾਦਾ ਬਾਲ ਤੇ ਭਰੂਣ ਹੱਤਿਆਵਾਂ ਰੋਕਣ ਦੀ ਜਦੋਜਹਿਦ ਹੈ। ਇਸ ਦੀ ਸ਼ੁਰੂਆਤ 1996 ਵਿੱਚ ਹੋਈ ਜਦੋਂ ਉਹ ਤੇ ਉਸ ਦਾ ਡਾਕਟਰ ਪਤੀ ਕਿਸੇ ਪਿੰਡ ਵਿੱਚ ਮੁਫ਼ਤ ਡਾਕਟਰੀ ਸਹਾਇਤਾ ਦੇ ਸਮਾਜ ਸੇਵਾ ਦੇ ਕਾਰਜ ਵਿੱਚ ਗਏ। ਉੱਥੇ ਉਨ੍ਹਾਂ ਇੱਕ ਨਵਜਾਤ ਬੱਚੀ ਨੂੰ ਕੁੱਤਿਆਂ ਵਲੋਂ ਨੋਚਦੇ ਹੋਏ ਉਸ ਦੇ ਲਹੂ ਲੁਹਾਨ ਅੰਗਾਂ ਨੂੰ ਵੇਖਿਆ।ਪਿੰਡ ਵਿਚੋਂ ਪਤਾ ਲੱਗਣ ਤੇ ਕਿ ਇਹ ਬੱਚੀ ਚੌਥੀ ਧੀ ਪੈਦਾ ਹੋਣ ਕਾਰਨ ਉਹਦੀ ਮਾਂ ਵੱਲੋਂ ਹੀ ਪਤੀ ਵੱਲੋਂ ਆਪਣੀਆਂ ਬਾਕੀ ਧੀਆਂ ਤੇ ਆਪਣੇ ਤ੍ਰਿਸਕਾਰੇ ਜਾਣ ਦੇ ਡਰ ਕਾਰਨ ਕੁੱਤਿਆਂ ਅੱਗੇ ਸੁੱਟ ਦਿੱਤੀ ਗਈ ਸੀ,ਤਾਂ ਡਾਕਟਰ ਹਰਸ਼ਿੰਦਰ ਦੇ ਕੋਮਲ ਮਨ ਨੇ ਇਸ ਮਾਦਾ ਬਾਲ ਤੇ ਭਰੂਣ ਹੱਤਿਆ ਵਿਰੁੱਧ ਸੰਘਰਸ਼ ਕਰਣ ਦਾ ਬੀੜਾ ਚੁੱਕ ਲਿਆ। ਆਪਣੀ ਜੇਬ ਵਿਚੋਂ 52 ਲੜਕੀਆਂ ਦੀ ਪੜ੍ਹਾਈ ਦਾ ਖਰਚ ਬਰਦਾਸ਼ਤ ਕਰਨ ਦੇ ਅਰੰਭ ਨਾਲ ਉਸ ਨੇ ਸਮਾਜ ਸੇਵੀ ਸੰਸਥਾ ਹਰਸ਼ ਚੈਰੀਟੇਬਲ ਟਰੱਸਟ ਦਾ ਮੁੱਢ ਬੰਨ੍ਹਿਆ। ਇਸ ਟਰੱਸਟ ਦੀ ਉਹ ਜਮਾਂਦਰੂ ਪ੍ਰਧਾਨ ਹੈ।ਇਸ ਵੇਲੇ ਤੱਕ ਇਹ ਸੰਸਥਾ ਲਗਭਗ 400 ਲੜਕੀਆਂ ਦੀ ਪੂਰੀ ਪੜ੍ਹਾਈ ਦਾ ਖਰਚ ਉਠਾ ਰਹੀ ਹੈ।ਲੜਕੀਆਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੀਆਂ ਹਨ ਤੇ ਟਰੱਸਟ ਉਨ੍ਹਾਂ ਦੀਆਂ ਫ਼ੀਸਾਂ ਅਦਾ ਕਰਦਾ ਹੈ।

ਸੰਯੁਕਤ ਰਾਸ਼ਟਰ ਜਨੇਵਾ ਵਿਖੇ ਪਰਚੇ ਪੜ੍ਹਨਾ[ਸੋਧੋ]

ਭਰੂਣ ਹੱਤਿਆ ਵਿੱਚ ਸਮਾਜ ਸੇਵਾ ਦੇ ਯੋਗਦਾਨ ਕਾਰਨ 2009 ਤੇ 2011 ਵਿੱਚ ਦੋ ਵਾਰ ਸੰਯੁਕਤ ਰਾਸ਼ਟਰ ਦੀ ਹਿਊਮਨ ਰਾਈਟਸ ਕੌਂਸਲ ਵਿੱਚ ਪੰਜਾਬ ਵਿੱਚ ਭਰੂਣ ਹੱਤਿਆ ਦੇ ਵਿਸ਼ੇ ਤੇ ਉਸ ਨੂੰ ਪਰਚੇ ਪੜ੍ਹਨ ਲਈ ਸੱਦਿਆ ਗਿਆ। ਸੰਯੁਕਤ ਰਾਸ਼ਟਰ ਵਿਖੇ ਇਹ ਪਰਚੇ ਇਸ ਪੰਜਾਬ ਦੀ ਮਾਣ ਮੱਤੀ ਧੀ ਨੇ ਪਹਿਲੀ ਵਾਰ ਪੰਜਾਬੀ ਜ਼ਬਾਨ ਵਿੱਚ ਪੜ੍ਹੇ। ਇਨ੍ਹਾਂ ਪਰਚਿਆਂ ਕਾਰਨ ਉਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋਈ।ਸੰਯੁਕਤ ਰਾਸ਼ਟਰ ਦੇ ਕਿਸੇ ਇਜਲਾਸ ਵਿੱਚ ਜਿੱਥੇ ਸਭ ਭਾਸ਼ਾਵਾਂ ਦੇ ਅਨੁਵਾਦ ਨਾਲ ਨਾਲ ਸੁਣਾਏ ਜਾਂਦੇ ਹਨ , ਪੰਜਾਬੀ ਜ਼ਬਾਨ ਵਿੱਚ ਪਰਚਾ ਪੜ੍ਹਣਾ ਇਹ ਪਹਿਲੀ ਵਾਰ ਹੋਇਆ।ਜਿਸ ਨੂੰ ਉਸ ਨੇ ਦੁਭਾਸ਼ੀਏ ਦੀ ਅਣਹੋਂਦ ਕਾਰਨ ,ਆਪ ਹੀ ਉਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਕਰਕੇ ਨਾਲ ਨਾਲ ਸੁਣਾਇਆ।[5]

8 ਜੂਨ 2009 ਨੂੰ ਐਮਬੋਰੋਰੋ ਸੋਸ਼ਲ ਤੇ ਕਲਚਰਲ ਡੈਮੋਕਰੈਟਿਕ ਐਸੋਸਈਏਸ਼ਨ ( MBOSCUDA ) ਇੱਕ ਐਨ ਜੀ ਓ ਦੇ ਪ੍ਰਤਿਨਿਧ ਵਜੋਂ ਪਰਚਾ ਪੜ੍ਹਦੇ ਹੋਏ ਉਸ ਨੇ ਹਿੰਦੁਸਤਾਨ ਵਿੱਚ ਕੁੜੀਆਂ ਤੇ ਔਰਤਾਂ ਨਾਲ ਹੁੰਦੇ ਜਿਸਮਾਨੀ ਸ਼ੋਸ਼ਣ ਭਰੂਣ ਹੱਤਿਆ , ਦਹੇਜ ਪ੍ਰਥਾ, ਬਲਾਤਕਾਰ ਵਰਗੇ ਘਿਨੌਣੇ ਅਤਿਆਚਾਰ ਬਾਰੇ ਤੱਥ ਪੇਸ਼ ਕਰਕੇ ਜ਼ਬਰਦਸਤ ਅਵਾਜ਼ ਉਠਾਈ ਤੇ ਸੰਯੁਕਤ ਰਾਸ਼ਟਰ ਵਰਗੀ ਸੰਸਥਾ ਨੂੰ ਇਸ ਦੀ ਰੋਕਥਾਮ ਲਈ ਆਰਥਿਕ ਤੇ ਸੰਗਠਨਾਤਮਕ ਤੌਰ ਤੇ ਮੱਦਦ ਕਰਨ ਲਈ ਬੇਨਤੀ ਕੀਤੀ।[6]

10 ਜੂਨ 2011 ਨੂੰ ਲਿਬਰੇਸ਼ਨ ਐਨ ਜੀ ਓ ਦੀ ਪ੍ਰਤੀਨਿਧਤਾ ਕਰਦੇ ਹੋਏ ਉਸ ਨੇ ਔਰਤਾਂ ਉੱਪਰ ਵਾਪਰਦੇ ਭਰੂਣ ਹੱਤਿਆ , ਬਲਾਤਕਾਰ ਵਰਗੇ ਘਿਨੌਣੇ ਅਪਰਾਧਾਂ ਨੂੰ ਮਨੁੱਖੀ ਇਤਿਹਾਸ ਵਿੱਚ ਮੁੱਢ ਕਦੀਮ ਤੌਂ ਵਾਪਰਦੇ ਦੱਸ ਕੇ ਅਜੋਕੇ ਸਮੇਂ ਵਿੱਚ ਪੂਰੀ ਦੁਨੀਆਂ ਵਿੱਚ ਵਿਆਪਕ ਤੌਰ ਤੇ ਫੈਲੇ ਹੋਏ ਦੱਸਿਆ ਤੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਨੂੰ ਇਸ ਦੀ ਰੋਕਥਾਮ ਲਈ ਕਿਰਿਆਵੰਤ ਹੋਣ ਦੀ ਪੁਰ-ਜ਼ੋਰ ਅਪੀਲ ਕੀਤੀ।[7][8]

ਸੰਯੁਕਤ ਰਾਸ਼ਟਰ ਨੇ ਉਸ ਦੇ ਭਰੂਣ ਹੱਤਿਆ ਰੋਕਣ ਲਈ ਕਈ ਸੁਝਾਵਾਂ ਨੂੰ ਸਵੀਕਾਰ ਕਰ ਕੇ ਉਸ ਦਾ ਸਨਮਾਨ ਵਧਾਇਆ।[9]

ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ[10][ਸੋਧੋ]

ਮਾਨਵਤਾ ਦੀ ਇਸ ਅਲੰਬਰਦਾਰ ਨੂੰ ਆਪਣੀਆਂ ਸੇਵਾਵਾਂ ਕਰ ਕੇ ਮਾਨ ਸਨਮਾਨ ਮਿਲਣਾ ਸੁਭਾਵਕ ਹੈ।ਕੁਝ ਸਨਮਾਨ ਇੱਥੇ ਵਰਨਣ ਕੀਤੇ ਹਨ:[2]

  1. 2005 ਵਿੱਚ ਉਸ ਦੀ ਕਿਤਾਬ ਦਿਲ ਦੀਆਂ ਬੀਮਾਰੀਆਂ ਨੈਸ਼ਨਲ ਬੁੱਕ ਟਰੱਸਟ ਨੂੰ ਮਾਤਾ ਗੂਜਰੀ ਟਰੱਸਟ ਤੇ ਸ਼ਹੀਦ ਮੈਮੋਰੀਅਲ ਸੁਸਾਇਟੀ ਨੇ ਸਨਮਾਨ ਲਈ ਚੁਣਿਆ।[11]
  2. 2006 ਵਿੱਚ ਪੰਜਾਬ ਸਰਕਾਰ ਵੱਲੋਂ ਗਵਰਨਰ ਦਾ ਪ੍ਰਮਾਣ ਪੱਤਰ ਤੇ 2008 ਵਿੱਚ ਸਿੱਖਿਆ ਮੰਤਰੀ ਪੰਜਾਬ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਲਾਡਲੀ ਮੀਡੀਆ ਸਨਮਾਨ।[12]
  3. 2007 ਵਿੱਚ ਟਾਟਾ ਕੰਪਨੀ ਵੱਲੋਂ ਪੁਸਤਕ ਡਾਕਟਰ ਮਾਸੀ ਦੀਆਂ ਕਹਾਣੀਆਂ ਲਈ ਸਰਵੋਤਮ ਨਾਰੀ ਲਿਖਾਰੀ (ਖੇਤਰੀ ਭਾਸ਼ਾ) ਦਾ ਸਨਮਾਨ।ਪੰਜਾਬ ਭਾਸ਼ਾ ਵਿਭਾਗ ਦਾ ਸਰਵੋਤਮ ਬਾਲ ਸਾਹਿਤ ਇਨਾਮ ਵੀ ਇਸ ਪੁਸਤਕ ਨੂੰ ਮਿਲ ਚੁੱਕਾ ਹੈ।[4]
  4. 2008 ਇੰਟਰਨੈਸ਼ਨਲ ਵਿਮਾਨ ਰਾਈਟਸ ਐਕਟੀਵਿਸਟ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕੌਂਸਲ ਦੁਆਰਾ[2]
  5. 2009 ਵਿੱਚ ਬਾਬਾ ਫ਼ਰੀਦ ਸੁਸਾਇਟੀ ਵਲੋਂ ਭਗਤ ਪੂਰਨ ਸਿੰਘ ਸਨਮਾਨ ਤੇ ਇੱਕ ਲੱਖ ਰੁਪਏ ਨਕਦ ਇਨਾਮ।
  6. 2010 ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਕੈਨੇਡਾ ਦੀ ਸੰਸਦ ਦੁਆਰਾ।[4]
  7. 2012 ਵਿੱਚ ਅਮੈਰੀਕਨ ਬਾਇਓਗਰਾਫੀਕਲ ਇੰਸਟੀਚਊਟ ਵੱਲੋਂ “ਵੋਮੈਨ ਆਫ਼ 2012” ਦਾ ਖਿਤਾਬ।[13]
  8. 2013 ਵਿੱਚ ਉਸ ਨੂੰ “ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਜ਼” ਦਾ ਮੈਂਬਰ ਚੁਣ ਲਿਆ ਗਿਆ ਹੈ।[12]
  9. 2015 ਸਟੀਲ ਵੋਮੈਨ ਆਫ ਇੰਡੀਆ ਨੈਸ਼ਨਲ ਦੂਰ-ਦਰਸ਼ਨ ਦੁਆਰਾ[2]
  10. ਸੰਯੁਕਤ ਰਾਸ਼ਟਰ ਦਾ ਲਾਡਲੀ ਮੀਡੀਆ ਅਵਾਰਡ ਜੋ ਗਵਰਨਰ ਪੰਜਾਬ ਰਾਹੀਂ ਦਿੱਤਾ ਗਿਆ।[2]
  11. ਫਖਰੇ ਕੌਮ ਦਾ ਖਿਤਾਬ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਆਰਾ[2]
  12. 100 women achiever’s of India by President of India[10]

ਸ੍ਰੀ ਮਤੀ ਡਾਕਟਰ ਹਰਸ਼ਿੰਦਰ ਕੌਰ ਆਪਣੇ ਦ੍ਰਿੜ ਇਰਾਦੇ ਨਾਲ ਵੱਖ ਵੱਖ ਯਾਦਗਾਰੀ ਲੈਕਚਰਾਂ ਰਾਹੀਂ ਤੇ ਹੋਰ ਕੰਮਾਂ ਰਾਹੀਂ ਆਪਣੇ ਮਿਸ਼ਨ ਵਿੱਚ ਪੂਰੀ ਤਰਾਂ ਜੁੱਟੀ ਹੋਈ ਹੈ ਤੇ ਸਮਾਜ ਵਿਚੋਂ ਇਸ ਬੁਰਾਈ ਤੇ ਨਸ਼ਿਆਂ ਦੀ ਬੁਰਾਈ ਜੜੋਂ ਮਿਟਾਣ ਲਈ ਕਾਰਜਸ਼ੀਲ ਹੈ।[14]


ਹਵਾਲੇ[ਸੋਧੋ]

  1. "Life story of Prof Sahib Singh".
  2. 2.0 2.1 2.2 2.3 2.4 2.5 2.6 2.7 पुरी, संगीता (2016-03-19). "Dr. Harshinder Kaur : Creating awareness & improving the child sex ratio". #100women achievers of india. Retrieved 2021-09-28.
  3. 3.0 3.1 "Dr Harshinder gets PAK literary award".
  4. 4.0 4.1 4.2 "the treasurechest:woman on a mission - Dr Harshinder Kaur".
  5. "SikhNet | Sikh Female Doctor registers complaint with UNO for threats". SikhNet (in ਅੰਗਰੇਜ਼ੀ (ਅਮਰੀਕੀ)). Retrieved 2021-03-09.[permanent dead link]
  6. "Human Rights Council opens general debate on situations that require the Council's attention - Democratic People's Republic of Korea". ReliefWeb (in ਅੰਗਰੇਜ਼ੀ). Retrieved 2021-09-28.
  7. "Human Rights Council holds interactive dialogue with High Commissioner for Human Rights on Situation of Human Rights in Libya". newsarchive.ohchr.org. Archived from the original on 2021-09-28. Retrieved 2021-09-28. HARSHINDAR KAUR, of Liberation, noted that the killing of females after birth has been happening since Neolithic and Paleolithic times. It was further noted that crimes against women such as incest, rape, honour killings, dowry deaths, domestic violence and inequality still existed all over the world. The killing of females if it was taking place on a larger scale should be considered a variety of genocide and hence the Human Rights Council must take note of this crime against humanity: wilful denial of birth of a female child. Liberation requested that the Council take some stern steps to stop the heinous crime of killing female children either before or after birth around the world.
  8. "Human Rights Council holds interactive dialogue with High Commissioner for Human Rights on Situation of Human Rights in Libya - Algeria". ReliefWeb (in ਅੰਗਰੇਜ਼ੀ). Retrieved 2021-09-28.
  9. Jun 29, Parvesh sharma / TNN / Updated:; 2011; Ist, 06:44. "united nations: UN accepts suggestions by Harshinder Kaur for curbing foeticide | India News - Times of India". The Times of India (in ਅੰਗਰੇਜ਼ੀ). Retrieved 2021-09-28.{{cite web}}: CS1 maint: extra punctuation (link) CS1 maint: numeric names: authors list (link)
  10. 10.0 10.1 "Dr Harshindar Kaur". sikhrolemodel.com (in ਅੰਗਰੇਜ਼ੀ (ਅਮਰੀਕੀ)). Retrieved 2021-03-09.[permanent dead link]
  11. "Physician to be honoured".
  12. 12.0 12.1 "Harshinder Kaur Elected Member of NAMS".
  13. "working against female foeticide".
  14. International Gurmat Conference in Canada

ਹਵਾਲੇ[ਸੋਧੋ]