ਪਰਮਿੰਦਰ ਸੋਢੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਰਮਿੰਦਰ ਸੋਢੀ
ਤਸਵੀਰ:12923291 1228936257119213 6055361220397185863 n.jpg
ਪਰਮਿੰਦਰ ਸੋਢੀ ਕਨੇਡਾ ਦੇ ਕਿਸੇ ਫੁੱਲਾਂ ਲੱਦੇ ਖੇਤ ਵਿੱਚ
Punjabi Languge writers Parminder Sodhi (centre) Harvinder Chandigarh (left) Kavinder Chand (right


ਪਰਮਿੰਦਰ ਸੋਢੀ (ਜਨਮ: 27 ਸਤੰਬਰ 1960) ਪੰਜਾਬੀ ਲੇਖਕ, ਕਵੀ ਅਤੇ ਸਾਹਿਤਕ ਤੇ ਦਾਰਸ਼ਨਿਕ ਪੁਸਤਕਾਂ ਦੇ ਅਨੁਵਾਦਕ ਹਨ। ਉਹ ਜਾਪਾਨ ਸ਼ਹਿਰ ਓਕਾਸਾ ਵਿੱਚ ਵੱਸਦਾ ਹੈ ਅਤੇ ਇਸ ਸਮੇਂ ਆਪਣੀ ਉਮਰ ਦੇ ਬਵੰਜਵੇਂ ਸਾਲ ਵਿੱਚ ਹੈ। ਪੰਜਾਬ ਦੇ ਸਾਹਿਤਕ ਜਗਤ ਵਿੱਚ ਜਾਪਾਨੀ ਕਾਵਿ-ਵਿਧਾ ਹਾਇਕੂ ਦੀ ਵਾਕਫੀਅਤ ਕਰਾਉਣ ਦਾ ਸਿਹਰਾ ਉਸਨੂੰ ਜਾਂਦਾ ਹੈ।

ਜੀਵਨ[ਸੋਧੋ]

ਪਰਮਿੰਦਰ ਸੋਢੀ ਦਾ ਜੱਦੀ ਪਿੰਡ ਚੰਡੀਗੜ੍ਹ ਦੇ ਨੇੜੇ ਦਿਆਲ ਪੁਰ ਸੋਢੀਆਂ ਹੈ। ਉਸ ਦਾ ਜਨਮ ਫਿਰੋਜ਼ਪੁਰ ਸ਼ਹਿਰ ਵਿੱਚ 27 ਸਤੰਬਰ 1960 ਨੂੰ ਪਿਤਾ ਰਾਜਿੰਦਰ ਸਿੰਘ ਸੋਢੀ ਤੇ ਮਾਤਾ ਸੰਤੋਸ਼ ਕੁਮਾਰੀ ਦੇ ਘਰ ਹੋਇਆ। ਬਚਪਨ ਨੰਗਲ ਡੈਮ ਲਈ ਮਸ਼ਹੂਰ ਸ਼ਹਿਰ ਨੰਗਲ ਵਿੱਚ ਬੀਤਿਆ। ਉਥੋਂ ਹੀ ਸਰਕਾਰੀ ਸਕੂਲ, ਨੰਗਲ ਤੋਂ ਉਸਨੇ 1976 ਵਿੱਚ ਮੈਟ੍ਰਿਕ ਕੀਤੀ ਅਤੇ ਕਾਲਜ ਦੀ ਵਿੱਦਿਆ ਅਨੰਦਪੁਰ ਸਾਹਿਬ ਖਾਲਸਾ ਕਾਲਜ ਤੋਂ ਹੋਈ। ਬੀ ਏ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ 1981 ਵਿੱਚ ਜਰਨਲਿਜ਼ਮ ਕਰਨ ਉੱਪਰੰਤ 1983 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੰਜਾਬੀ ਐਮ. ਏ. ਅਤੇ ਕੀਤੀ। ਸ਼ੇਖ ਬਾਬਾ ਫਰੀਦ ਚੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ 1984 ਤੋਂ 1986 ਡਾ .ਅਤਰ ਸਿੰਘ ਦੀ ਅਗਵਾਹੀ ਹੇਠ ਭਾਰਤੀ ਮੱਧਕਾਲੀ ਕਵਿਤਾ ਉੱਤੇ ਖੋਜ ਕਾਰਜ ਕੀਤਾ।

ਬਾਅਦ ਵਿੱਚ ਪੰਜਾਬ ਦੀ ਬਿਗੜੀ ਸਥਿਤੀ ਕਰ ਕੇ ਉਹ ਪੀ ਐਚ ਡੀ ਵਿੱਚੇ ਛੱਡ 1986 ਵਿੱਚ ਜਾਪਾਨ ਚਲਿਆ ਗਿਆ ਅਤੇ ਉਥੇ ਹੀ ਆਪਣਾ ਬਿਜਨੈੱਸ ਸਥਾਪਤ ਕਰ ਲਿਆ।[1]

ਰਚਨਾਵਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

ਅਨੁਵਾਦ[ਸੋਧੋ]

ਕੋਸ਼[ਸੋਧੋ]

  • ਸੰਸਾਰ ਪ੍ਰਸਿੱਧ ਮੁਹਾਵਰੇ (2007)[3]
  • ਸੰਸਾਰ ਪ੍ਰਸਿਧ ਕਥਨ (2014)
  • ਮੇਰਾ ਸ਼ਬਦਕੋਸ਼ (2018)

ਵਾਰਤਕ[ਸੋਧੋ]

  • ਚੀਨੀ ਦਰਸ਼ਨ: ਤਾਓਵਾਦ (1997)
  • ਰੱਬ ਦੇ ਡਾਕੀਏ (2005, 2007, 2014)[2]
  • ਕੁਦਰਤ ਦੇ ਡਾਕੀਏ(2013)
  • ਜ਼ਿੰਦਗੀ, ਕਲਾ ਅਤੇ ਸਾਹਿਤ (ਲੰਮੀ ਸਾਹਿਤਕ ਇੰਟਰਵਿਊ)

ਗਲਪ[ਸੋਧੋ]

  • ਬਾਬਾਣੀਆਂ ਕਹਾਣੀਆਂ (2016)

ਸਾਹਿਤਕ ਇਨਾਮ[ਸੋਧੋ]

  • ਬਾਲ ਸਾਹਿਤ ਪੁਰਸ਼ਕਾਰ (ਨੈਸ਼ਨਲ ਕੌਂਸਲ ਆਫ ਐੱਜੂਕੈਸ਼ਨ ਰੀਸ਼ਰਚ ਐਂਡ ਟਰੇਨਿੰਗ, ਨਵੀਂ ਦਿੱਲੀ ਭਾਰਤ ਸਰਕਾਰ) - 1986-87
  • ਸ਼੍ਰੋਮਣੀ ਸਾਹਿਤਕਾਰ ਪੁਰਸਕਾਰ (ਪੰਜਾਬ ਸਰਕਾਰ)[4] - 2007


ਹਵਾਲੇ[ਸੋਧੋ]

  1. "ਜਪਾਨ ਵਿੱਚ ਪੰਜਾਬੀ ਸਾਹਿਤ ਦਾ ਝੰਡਾ ਬਰਦਾਰ: ਪਰਮਿੰਦਰ ਸਿੰਘ ਸੋਢੀ --- ਸਤਨਾਮ ਸਿੰਘ ਢਾਅ". Archived from the original on 2020-08-09. Retrieved 2013-01-13. {{cite web}}: Unknown parameter |dead-url= ignored (help)
  2. 2.0 2.1 "ਹਿੰਦ-ਪਾਕਿ ਦੋਸਤੀ ਮੰਚ ਵੱਲੋਂ ਪਰਮਿੰਦਰ ਸੋਢੀ ਦੇ ਸਨਮਾਨ ਦਾ ਐਲਾਨ". ਪੰਜਾਬੀ ਟ੍ਰਿਬਿਊਨ.
  3. "Parminder Sodhi Official website". Archived from the original on 2019-01-06. Retrieved 2013-01-13. {{cite web}}: Unknown parameter |dead-url= ignored (help)
  4. admin. "ਪੰਜਾਬ ਦਾ ਅਦਬੀ ਦੂਤ ਅਤੇ ਧਿਆਨ ਦੀ ਪੂਰਨਮਾਸ਼ੀ ਦਾ ਚੰਨ: ਪਰਮਿੰਦਰ ਸੋਢੀ – Punjab Times" (in ਅੰਗਰੇਜ਼ੀ (ਅਮਰੀਕੀ)). Archived from the original on 2020-06-26. Retrieved 2020-06-26.