ਹਰਭਜਨ ਸਿੰਘ (ਕਵੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਹਰਭਜਨ ਸਿੰਘ
ਜਨਮ 18 ਅਗਸਤ 1920(1920-08-18)
ਲਮਡਿੰਗ, ਅਸਮ
ਮੌਤ 21 ਅਕਤੂਬਰ 2002(2002-10-21) (ਉਮਰ 82)
ਕਿੱਤਾ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ ਅਤੇ ਅਨੁਵਾਦਕ

ਹਰਭਜਨ ਸਿੰਘ (18 ਅਗਸਤ 1920 - 21 ਅਕਤੂਬਰ 2002) ਇੱਕ ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਸੀ।[੧] ਅੰਮ੍ਰਿਤਾ ਪ੍ਰੀਤਮ ਦੇ ਨਾਲ ਹਰਭਜਨ ਨੂੰ ਪੰਜਾਬੀ ਕਵਿਤਾ ਦੀ ਸ਼ੈਲੀ ਵਿੱਚ ਕ੍ਰਾਂਤੀ ਲਿਆਉਣ ਦਾ ਸੇਹਰਾ ਜਾਂਦਾ ਹੈ। ਉਸ ਨੇ ''ਰੇਗਿਸਤਾਨ ਵਿਚ ਲੱਕੜਹਾਰਾ'' ਸਮੇਤ 17 ਕਾਵਿ ਸੰਗ੍ਰਹਿ, ਸਾਹਿਤਕ ਇਤਿਹਾਸ ਦੇ 19 ਕੰਮ ਅਤੇ ਅਰਸਤੂ, ਸੋਫੋਕਲੀਜ, ਰਬਿੰਦਰਨਾਥ ਟੈਗੋਰ ਅਤੇ ਰਿਗਵੇਦ ਵਿੱਚੋਂ ਚੋਣਵੇਂ ਟੋਟਿਆਂ ਸਮੇਤ 14 ਅਨੁਵਾਦ ਦੇ ਕੰਮ ਪ੍ਰਕਾਸ਼ਿਤ ਕੀਤੇ ਹਨ। ਨਾ ਧੁੱਪੇ ਨਾ ਛਾਵੇਂ ਲਈ 1969 ਵਿੱਚ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ।

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਹਰਭਜਨ ਸਿੰਘ ਦਾ ਜਨਮ ਲਮਡਿੰਗ, ਅਸਾਮ ਵਿੱਚ 18 ਅਗਸਤ, 1920 ਨੂੰ ਗੰਗਾ ਦੇਈ ਅਤੇ ਗੰਡਾ ਸਿੰਘ (ਉਸਦਾ ਪਿਤਾ, ਜੋ ਤਪਦਿਕ ਦਾ ਮਰੀਜ਼ ਸੀ) ਦੇ ਘਰ ਹੋਇਆ ਸੀ। ਪਰਵਾਰ ਨੂੰ ਲਾਹੌਰ ਜਾਣਾ ਪਿਆ ਜਿੱਥੇ ਉਨ੍ਹਾਂ ਨੇ ਗਵਾਲਮੰਡੀ ਵਿੱਚ ਦੋ ਮਕਾਨ ਖਰੀਦੇ ਸਨ। ਉਹ ਅਜੇ ਇੱਕ ਸਾਲ ਦਾ ਵੀ ਨਹੀਂ ਸੀ ਹੋਇਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਫਿਰ ਉਹ ਮਸਾਂ 4 ਸਾਲ ਦਾ ਹੋਇਆ ਸੀ ਕਿ ਉਸਦੀ ਮਾਂ ਅਤੇ ਦੋ ਭੈਣਾਂ ਦੀ ਮੌਤ ਹੋ ਗਈ। ਉਹਨੂੰ ਉਹਦੀ ਮਾਂ ਦੀ ਛੋਟੀ ਭੈਣ (ਮਾਸੀ) ਜੋ ਇਛਰਾ, ਲਾਹੌਰ ਵਿੱਚ ਰਹਿੰਦੀ ਸੀ ਉਸਨੇ ਪਾਲਿਆ ਸੀ, ਉਹ ਮਕਾਮੀ ਡੀ ਏ ਵੀ ਸਕੂਲ ਵਿੱਚ ਪੜ੍ਹਿਆ ਸੀ ਅਤੇ ਬਹੁਤ ਛੋਟੀ ਉਮਰ ਤੋਂ ਹੀ ਇੱਕ ਜ਼ਹੀਨ ਵਿਦਿਆਰਥੀ ਸੀ। ਆਪਣੇ ਵਿਦਿਅਕ ਹੰਭਲੇ ਵਿੱਚ ਉਹ ਪੰਜਾਬ ਵਿੱਚ ਸਿਖਰਲੇ ਤਿੰਨਾਂ ਵਿੱਚ ਇੱਕ ਸੀ, ਲੇਕਿਨ ਪੈਸੇ ਦੀ ਤੰਗੀ ਕਾਰਨ ਆਪਣੀ ਪੜਾਈ ਨੂੰ ਰੋਕਣਾ ਪਿਆ ਸੀ। ਉਹ ਲਾਹੌਰ ਵਿੱਚ ਇੱਕ ਹੋਮੀਉਪੈਥੀ ਕੈਮਿਸਟ ਦੀ ਦੁਕਾਨ ਉੱਤੇ ਇੱਕ ਵਿਕਰੀ ਮੁੰਡੇ ਦੇ ਰੂਪ ਵਿੱਚ, ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਦੇ ਇੱਕ ਮਾਮੂਲੀ ਕਲਰਕ ਦੇ ਰੂਪ ਵਿੱਚ ਅਤੇ ਫਿਰ ਖਾਲਸਾ ਸਕੂਲ, ਨਵੀਂ ਦਿੱਲੀ ਵਿੱਚ ਇੱਕ ਸਹਾਇਕ ਲਾਇਬਰੇਰੀਅਨ ਦੇ ਰੂਪ ਵਿੱਚ ਛੋਟੇ-ਮੋਟੇ ਕੰਮ ਕਰਦਾ ਰਿਹਾ।

ਸਿੰਘ ਨੇ ਉੱਚ ਸਿੱਖਿਆ ਬਿਨਾਂ ਕਾਲਜ ਗਏ ਹਾਸਲ ਕੀਤੀ। ਉਸ ਕੋਲ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵਿੱਚ ਦੋ ਡਿਗਰੀਆਂ ਸਨ, ਦੋਨੋਂ ਦਿੱਲੀ ਯੂਨੀਵਰਸਿਟੀ ਤੋਂ ਸੀ। ਉਨ੍ਹਾਂ ਦਾ ਪੀ ਐਚ ਡੀ ਥੀਸੀਸ ਗੁਰਮੁਖੀ ਲਿਪੀ ਵਿੱਚ ਹਿੰਦੀ ਕਵਿਤਾ ਬਾਰੇ ਵਿਚਾਰ-ਵਿਮਰਸ਼ ਸੀ।

ਉਨ੍ਹਾਂ ਦੇ ਤਿੰਨ ਬੇਟਿਆਂ ਵਿੱਚੋਂ ਇੱਕ, ਮਦਨ ਗੋਪਾਲ ਸਿੰਘ ਗਾਇਕ ਅਤੇ ਵਿਦਵਾਨ ਹੈ।

ਰਚਨਾਵਾਂ[ਸੋਧੋ]

ਕਾਵਿ ਸੰਗ੍ਰਹਿ[ਸੋਧੋ]

  • ਰੇਗਿਸਤਾਨ ਵਿਚ ਲੱਕੜਹਾਰਾ
  • ਲਾਸਾਂ
  • ਅਧਰੈਣੀ
  • ਨਾ ਧੁੱਪੇ ਨਾ ਛਾਵੇਂ
  • ਰੁੱਖ ਤੇ ਰਿਸ਼ੀ
  • ਮੱਥਾ ਦੀਵੇ ਵਾਲਾ
  • ਤਾਰ ਤੁਪਕਾ

ਆਲੋਚਨਾ ਪੁਸਤਕਾਂ[ਸੋਧੋ]

  • ਪਾਰਗਾਮੀ
  • ਰੂਪਕੀ
  • ਰਚਨਾ-ਵਿਰਚਨਾ
  • ਸਾਹਿਤ ਵਿਗਿਆਨ
  • ਸਾਹਿਤ ਅਧਿਐਨ
  • ਖਾਮੋਸ਼ੀ ਦਾ ਜ਼ਜ਼ੀਰਾ
  • ਮੇਰੀ ਪਸੰਦ
  • ਪਿਆਰ ਤੇ ਪਰਿਵਾਰ

ਸਨਮਾਨ[ਸੋਧੋ]

ਕਾਵਿ ਨਮੂਨਾ[ਸੋਧੋ]

ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ
ਵੇ ਕਾਲਖਾਂ ਚ ਤਾਰਿਆਂ ਦੀ ਡੁੱਬ ਗਈ ਸਵੇਰ;

ਵੇ ਪੱਸਰੀ ਜਹਾਨ ਉੱਤੇ ਮੌਤ ਦੀ ਹਵਾੜ
ਵੇ ਖਿੰਡ ਗਈਆਂ ਮਹਿਫਲਾਂ ਤੇ ਛਾ ਗਈ ਉਜਾੜ।

ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ;

ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ,
ਵੇ ਸੀਨਿਆਂ ਵਿੱਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ;
ਵਿਹਲਾ ਹੋਕੇ ਸੌਂ ਗਿਆ ਐ ਲੋਹਾ ਇਸਪਾਤ।

ਸੌਂ ਜਾ ਇੰਜ ਅੱਖੀਆਂ ਚੋਂ ਅੱਖੀਆਂ ਨਾ ਕੇਰ,
ਸਿਤਾਰਿਆਂ ਦੀ ਸਦਾ ਨਹੀਂ ਡੁੱਬਣੀ ਸਵੇਰ;

ਹਮੇਸ਼ ਨਹੀਂ ਮਨੁੱਖ ਤੇ ਕੁੱਦਣਾ ਜਨੂੰਨ
ਹਮੇਸ਼ ਨਹੀਂ ਡੁੱਲਣਾ ਜ਼ਮੀਨ ਉੱਤੇ ਖ਼ੂਨ;
ਹਮੇਸ਼ ਨਾ ਵਰਾਨ ਹੋਣੀ ਅੱਜ ਵਾਂਗ ਰਾਤ

ਸੌਂ ਜਾ ਮੇਰੇ ਮਾਲਕਾ ਵਰਾਨ ਹੋਈ ਰਾਤ ...

ਹਵਾਲੇ[ਸੋਧੋ]