ਕਰਤਾਰ ਸਿੰਘ ਦੁੱਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਰਤਾਰ ਸਿੰਘ ਦੁੱਗਲ
ਕਰਤਾਰ ਸਿੰਘ ਦੁੱਗਲ
ਕਰਤਾਰ ਸਿੰਘ ਦੁੱਗਲ
ਜਨਮ(1917-03-01)1 ਮਾਰਚ 1917
ਪੋਠੋਹਾਰ ਦੇ ਇਲਾਕੇ ਦਾ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ ਵਿੱਚ)
ਮੌਤ26 ਜਨਵਰੀ 2012(2012-01-26) (ਉਮਰ 94)
ਕਿੱਤਾਕਹਾਣੀਕਾਰ, ਨਾਵਲਕਾਰ
ਭਾਸ਼ਾਪੰਜਾਬੀ, ਅੰਗਰੇਜ਼ੀ, ਉਰਦੂ, ਹਿੰਦੀ
ਰਾਸ਼ਟਰੀਅਤਾਭਾਰਤੀ
ਸਿੱਖਿਆਐਮ. ਏ. ਅੰਗਰੇਜ਼ੀ
ਅਲਮਾ ਮਾਤਰਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ
ਦਸਤਖ਼ਤ

ਕਰਤਾਰ ਸਿੰਘ ਦੁੱਗਲ (1 ਮਾਰਚ 1917 - 26 ਜਨਵਰੀ 2012) ਇੱਕ ਪੰਜਾਬੀ ਲੇਖਕ ਸੀ। ਉਹ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਦਾ ਸੀ। ਉਸ ਨੇ ਨਿੱਕੀ ਕਹਾਣੀ ਤੋਂ ਬਿਨਾਂ ਨਾਵਲ, ਨਾਟਕ, ਰੇਡੀਓ ਨਾਟਕ ਤੇ ਕਵਿਤਾ ਵੀ ਲਿਖੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ।[1]

ਜੀਵਨ[ਸੋਧੋ]

ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਿਆਲ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ) ਵਿਖੇ 1 ਮਾਰਚ 1917 ਨੂੰ ਜੀਵਨ ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਹੋਇਆ। ਫਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਐਮ. ਏ. ਅੰਗਰੇਜ਼ੀ ਕਰਨ ਤੋਂ ਬਾਅਦ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ। ਇਸ ਅਦਾਰੇ ਨਾਲ ਇਹ 1942 ਤੋਂ 1966 ਤੱਕ ਵੱਖ-ਵੱਖ ਅਹੁਦਿਆਂ ‘ਤੇ ਰਹਿਕੇ ਕੰਮ ਕਰਦਾ ਰਿਹਾ ਅਤੇ ਸਟੇਸ਼ਨ ਡਾਇਰੈਕਟਰ ਬਣਿਆ। ਇਸ ਦੌਰਾਨ ਉਸ ਨੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਪ੍ਰੋਗਰਾਮ ਬਣਾਉਣ ਦਾ ਕਾਰਜਭਾਰ ਨਿਭਾਇਆ। ਦੁੱਗਲ 1966 ਤੋਂ 1973 ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਿਹਾ। ੳਸ ਨੇ ਸੂਚਨਾ ਅਡਵਾਈਜ਼ਰ ਵਜੋਂ ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ (ਪਲੈਨਿੰਗ ਕਮਿਸ਼ਨ) ਵਿੱਚ ਵੀ ਕੰਮ ਕੀਤਾ। ਉਹ ਰਾਜ ਸਭਾ ਦੇ ਮੈਂਬਰ ਵੀ ਰਿਹਾ।[ਹਵਾਲਾ ਲੋੜੀਂਦਾ]

ਉਹ ਕਈ ਸੰਸਥਾਵਾਂ ਦਾ ਸੰਸਥਾਪਕ ਵੀ ਸੀ, ਜਿਨ੍ਹਾਂ ਵਿੱਚ ਰਾਜਾ ਰਾਮਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ, ਇਨਸਟੀਚਿਊਟ ਆਫ਼ ਸੋਸ਼ਲ ਐਂਡ ਇਕਨੌਮਿਕ ਚੇਂਜ ਬੰਗਲੌਰ, ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ ਸ਼ਾਮਿਲ ਹਨ। ਉਹ ਸਾਹਿਤਕ ਖੇਤਰ ਦੀਆਂ ਕਈ ਸੰਸਥਾਵਾਂ ਦੇ ਆਹੁਦੇਦਾਰ ਵੀ ਰਿਹਾ। ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੌਜੂਦਾ ਪ੍ਰਧਾਨ ਸੀ ਅਤੇ 1984 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨੌਮੀਨੇਟਿਡ ਫੈਲੋ ਬਣਿਆ। ਅਗਸਤ 1977 ਨੂੰ ਉਸ ਨੂੰ ਸਤਿਕਾਰ ਦਿੰਦਿਆਂ ਰਾਜ ਸਭਾ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ।[ਹਵਾਲਾ ਲੋੜੀਂਦਾ]

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਹਿ[ਸੋਧੋ]

ਨਾਵਲ[ਸੋਧੋ]

ਨਾਟਕ[ਸੋਧੋ]

ਕਵਿਤਾ[ਸੋਧੋ]

ਵਾਰਤਕ[ਸੋਧੋ]

ਇਕਾਂਗੀ[ਸੋਧੋ]

ਆਲੋਚਨਾ[ਸੋਧੋ]

ਇਸ ਤੋਂ ਇਲਾਵਾ ਫ਼ਿਲਾਸਫ਼ੀ ਐਂਡ ਫੇਥ ਆਫ਼ ਸਿੱਖਇਜ਼ਮ, ਗਿਆਨੀ ਗੁਰਮੁਖ ਸਿੰਘ ਮੁਸਾਫਿਰ ਸ਼ਾਮਿਲ ਹਨ। ਕਾਂਗਰਸ ਲਾਇਬਰੇਰੀ ਅਨੁਸਾਰ ਉਹਨਾਂ ਨੇ ਕੁੱਲ 118 ਕਿਤਾਬਾਂ ਲਿਖੀਆਂ।

ਸਨਮਾਨ[ਸੋਧੋ]

ਉਹਨਾਂ ਨੂੰ ਭਾਰਤ ਸਰਕਾਰ ਵੱਲੋਂ 1988 ਵਿੱਚ ਪਦਮਾ ਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਕਹਾਣੀ ਸੰਗ੍ਰਹਿ ਇੱਕ ਛਿਟ ਚਾਨਣ ਦੀ ਲਈ ਸਾਹਿਤ ਅਕਾਡਮੀ ਐਵਾਰਡ, ਗਾਲਿਬ ਅਵਾਰਡ, ਸੋਵੀਅਤ ਲੈਂਡ ਅਵਾਰਡ, ਭਾਰਤੀ ਭਾਸ਼ਾ ਪ੍ਰੀਸ਼ਦ ਪੁਰਸਕਾਰ, ਭਾਈ ਮੋਹਣ ਸਿੰਘ ਵੈਦ ਅਵਾਰਡ, ਪੰਜਾਬੀ ਲੇਖਕ ਆਫ਼ ਦਾ ਮਿਲੇਨੀਅਮ ਅਵਾਰਡ, ਭਾਈ ਵੀਰ ਸਿੰਘ ਐਵਾਰਡ, ਪ੍ਰਮਾਣ ਪੱਤਰ ਪੰਜਾਬ ਸਰਕਾਰ ਆਦਿ ਮਾਣ ਸਨਮਾਨ ਵੀ ਸਮੇਂ ਸਮੇ ਮਿਲੇ।

ਹਵਾਲੇ[ਸੋਧੋ]


ਬਾਹਰੀ ਲਿੰਕ[ਸੋਧੋ]