ਸਾਅਦਤ ਹਸਨ ਮੰਟੋ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਸਾਅਦਤ ਹਸਨ ਮੰਟੋ (ਉਰਦੂ: سعادت حسن منٹو; 11 ਮਈ 1912 – 18 ਜਨਵਰੀ 1955) ਇਕ ਉੱਘਾ ਉਰਦੂ ਕਹਾਣੀਕਾਰ ਸੀ। ਉਹ ਆਪਣੀਆਂ ਨਿੱਕੀਆਂ ਕਹਾਣੀਆਂ, ਬੂ, ਠੰਡਾ ਗੋਸ਼ਤ, ਖੋਲ ਦੋ ਅਤੇ ਆਪਣੇ ਸ਼ਾਹਕਾਰ, ਟੋਭਾ ਟੇਕ ਸਿੰਘ ਲਈ ਜਾਣਿਆ ਜਾਂਦਾ ਹੈ।
ਮੰਟੋ ਦੇ ਬਾਈ ਨਿੱਕੀ ਕਹਾਣੀ ਸੰਗ੍ਰਹਿ, ਪੰਜ ਰੇਡੀਓ ਨਾਟਕ ਸੰਗ੍ਰਹਿ, ਇਕ ਨਾਵਲ, ਤਿੰਨ ਨਿੱਜੀ ਸਕੈੱਚ ਸੰਗ੍ਰਹਿ ਅਤੇ ਤਿੰਨ ਲੇਖ ਸੰਗ੍ਰਹਿ ਛਪੇ। ਉਸਦੇ ਕਈ ਕੰਮਾਂ ਦਾ ਹੋਰਨਾਂ ਭਾਸ਼ਾਵਾਂ ਵਿਚ ਵੀ ਉਲਥਾ ਹੋ ਚੁੱਕਾ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |