ਦਲੀਪ ਕੌਰ ਟਿਵਾਣਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਦਲੀਪ ਕੌਰ ਟਿਵਾਣਾ

ਦਲੀਪ ਕੌਰ ਟਿਵਾਣਾ, ਅਕਤੂਬਰ 2013
ਜਨਮ 4 ਮਈ 1935
ਪਿੰਡ ਰੱਬੋਂ ਉਚੀ (ਲੁਧਿਆਣਾ)
ਕੌਮੀਅਤ ਭਾਰਤੀ
ਕਿੱਤਾ ਕਹਾਣੀਕਾਰ

ਦਲੀਪ ਕੌਰ ਟਿਵਾਣਾ (ਜਨਮ 4 ਮਈ 1935) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿਕੀ ਕਹਾਣੀ ਦੀ ਲਿਖਾਰੀ ਹੈ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਸਮਾਜ ਵਿੱਚ ਨਿਚਲੇ ਸਤਰ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ ਲਿਖੀਆਂ ਯਾ ਆਰਥਕ ਤੌਰ ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕਦੀਆਂ ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪ੍ਰਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਪੰਜਾਬੀ ਵਿੱਚ ਐਮ ਏ ਕੀਤੀ ਅਤੇ ਯੁਨੀਵਰਸਿਟੀ ਵਿੱਚ ਪੰਜਾਬੀ ਦੀ ਪੀ ਐਚ ਡੀ ਕਰਨ ਵਾਲੀ ਉਹ ਪਹਿਲੀ ਨਾਰੀ ਸੀ। ਅਜਕਲ ਉਹ ਪੰਜਾਬੀ ਯੁਨਵਿਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪੰਜਾਬੀ ਦੇ ਪ੍ਰੋਫੈਸਰ ਦੇ ਪਦ ਤੇ ਸੁਸ਼ੋਭਤ ਹਨ।

ਆਪਣੇ ਨਾਵਲ ‘ਏਹੁ ਹਮਾਰਾ ਜੀਵਣਾ’(This our Life 1969) ਲਈ ਉਸ 1971 ਵਿੱਚ ਸਾਹਿਤ ਅਕੈਡਮੀ ਇਨਾਮ ਹਾਸਲ ਕੀਤਾ। ਟਿਵਾਣਾ ਨੇ ਪਹਿਲਾ ਨਾਵਲ 'ਅਗਨੀ ਪ੍ਰੀਖਿਆ'(The Ordeal of Life) ਲਿਖਿਆ,ਜਿਸ ਤੋਂ ਬਾਦ ਉਸ ਨੇ ਨਾਵਲਾਂ ਦੀ ਇੱਕ ਲੜੀ ਹੀ; ‘ਵਾਟ ਹਮਾਰੀ’(Our path 1970), ‘ਤੀਲੀ ਦਾ ਨਿਸ਼ਾਨ’(mark of Nose Pin,1971), ‘ਸੂਰਜ ਤੇ ਸਮੁੰਦਰ’(Sun and Ocean,1972), ‘ਦੂਸਰੀ ਸੀਤਾ’(Second Sita,1975), ‘ਸਰਕੰਡੇ ਦਾ ਦੇਸ਼’, ‘ਧੁੱਪ ਛਾਂ ਤੇ ਰੁੱਖ’, ‘ਲੰਮੀ ਉਡਾਰੀ’ ਤੇ ਤਤਕਾਲੀਨ ਨਾਵਲ ‘ਪੀਲੇ ਪੱਤਿਆਂ ਦੀ ਦਾਸਤਾਨ’ ਲਿਖ ਦਿਤੀ। ਨਾਵਲਾਂ ਤੋਂ ਇਲਾਵਾ, ਸ੍ਵੈ ਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’ ਦੇ ਸਿਰਲੇਖ ਹੇਠ ਲਿਖੀ ਹੈ। ਟਿਵਾਣਾ ਨੇ ਛੇ ਕਹਾਣੀ ਸੰਗ੍ਰਿਹ ਸਾਧਨਾ, ‘ਯਾਤਰਾ’, ‘ਕਿਸ ਦੀ ਧੀ’, ‘ਇਕ ਕੁੜੀ’, ‘ਤੇਰਾ ਮੇਰਾ ਕਮਰਾ’ ਅਤੇ ‘ਮਾਲਣ’ ਵੀ ਛਪਵਾਏ ਹਨ।ਉਸਦੇ ਕਹਾਣੀ ਸੰਗ੍ਰਿਹਾਂ ਦੇ ਅੰਗਰੇਜ਼ੀ ,ਹਿੰਦੀ ਤੇ ਉਰਦੂ ਵਿੱਚ ਤਰਜਮੇ ਹੋ ਚੁਕੇ ਹਨ ਤੇ ਰਚਨਾਵਾਂ ਕਈ ਪਤ੍ਰਕਾਵਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਜਾ ਚੁਕੀਆਂ ਹਨ। ਟਿਵਾਣਾ ਦੇ ਨਾਵਲਾਂ ਤੇ ਕਹਾਣੀਆਂ ਦੇ ਪਾਤਰ ਮਜ਼ਲੂਮ ਤੇ ਦੱਬੇ ਹੋਏ ਪੇਂਡੂ ਲੋਕ ਹਨ ਜਿਨ੍ਹਾਂ ਦੀਆਂ ਹਸਰਤਾਂ ਕੁਚਲੀਆ ਜਾਂਦੀਆਂ ਰਹੀਆਂ ਹਨ। ਨਾਰੀ ਮਾਨਸਕਿਤਾ ਦੀ ਗੁੰਝਲਦਾਰ ਅੰਦਰੂਨੀ ਦੁਬਿਧਾ ਉਸ ਦਾ ਮੁਖ ਵਿਸ਼ਾ ਹੈ। ਗਲਪ ਸਾਹਿਤ ਵਿੱਚ ਮਹਾਨ ਪ੍ਰਾਪਤੀਆਂ ਤੋਂ ਇਲਾਵਾ ਉਸ ਨੇ ਦੋ ਪੁਸਤਕਾਂ ਸਾਹਿਤਕ ਪੜਚੋਲ ਤੇ ਵੀ ਲਿਖੀਆਂ ਹਨ।

ਸਨਮਾਨ[ਸੋਧੋ]

ਡਾ. ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਦਿੱਲੀ ਅਤੇ ਸਰਸਵਤੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡੀ ਲਿੱਟ ਦੀ ਡਿਗਰੀ, ਪੰਜਾਬ ਸਰਕਾਰ ਵਲੋਂ ਪੰਜਾਬੀ ਸਾਹਿਤ ਰਤਨ ਅਤੇ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀਆਂ ਉਪਾਧੀਆਂ ਉਨ੍ਹਾਂ ਨੂੰ ਮਿਲੀਆਂ ਹਨ।[੧]

ਰਚਨਾਵਾਂ[ਸੋਧੋ]

ਨਾਵਲ[ਸੋਧੋ]

  • ਅਗਨੀ-ਪ੍ਰੀਖਿਆ
  • ਏਹੁ ਹਮਾਰਾ ਜੀਵਣਾ
  • ਤੀਲੀ ਦਾ ਨਿਸ਼ਾਨ
  • ਸੂਰਜ ਤੇ ਸਮੁੰਦਰ
  • ਦੂਸਰੀ ਸੀਤਾ
  • ਵਿਦ-ਇਨ ਵਿਦ-ਆਊਟ
  • ਸਰਕੰਡਿਆਂ ਦੇ ਦੇਸ਼
  • ਧੁੱਪ ਛਾਂ ਤੇ ਰੁੱਖ
  • ਸਭੁ ਦੇਸੁ ਪਰਾਇਆ
  • ਹੇ ਰਾਮ
  • ਲੰਮੀ ਉਡਾਰੀ
  • ਪੀਲੇ ਪੱਤਿਆਂ ਦੀ ਦਾਸਤਾਨ
  • ਹਸਤਾਖਰ
  • ਪੈੜ-ਚਾਲ
  • ਰਿਣ ਪਿਤਰਾਂ ਦਾ
  • ਐਰ-ਵੈਰ ਮਿਲਦਿਆਂ
  • ਲੰਘ ਗਏ ਦਰਿਆ
  • ਜਿਮੀ ਪੁਛੈ ਅਸਮਾਨ
  • ਕਥਾ ਕੁਕਨੁਸ ਦੀ
  • ਦੁਨੀ ਸੁਹਾਵਾ ਬਾਗੁ
  • ਕਥਾ ਕਹੋ ਉਰਵਸ਼ੀ

ਕਹਾਣੀਆਂ[ਸੋਧੋ]

  • ਕਿਸੇ ਦੀ ਧੀ
  • ਸਾਧਨਾ
  • ਯਾਤਰਾ
  • ਇੱਕ ਕੁੜੀ
  • ਤੇਰਾ ਕਮਰਾ ਮੇਰਾ ਕਮਰਾ

ਸੰਪਾਦਿਤ ਕਹਾਣੀ ਸੰਗ੍ਰਹਿ[ਸੋਧੋ]

  • ਬਾਬਾਣੀਆਂ ਕਹਾਣੀਆਂ
  • ਪੁਤ ਸਪੁਤ ਕਰੇਨਿ
  • ਪੈੜਾਂ
  • ਕਾਲੇ ਲਿਖੁ ਨਾ ਲੇਖੁ
  • ਅੱਠੇ ਪਹਿਰ
  • ਡਾ. ਮੋਹਨ ਸਿੰਘ ਦੀਵਾਨਾ

ਸਵੈ-ਜੀਵਨੀ[ਸੋਧੋ]

  • ਨੰਗੇ ਪੈਰਾਂ ਦਾ ਸਫਰ
  • ਪੁਛਤੇ ਹੋ ਤੋ ਸੁਨੋ
  • ਸਿਖਰ ਦੁਪਹਿਰੇ
  • ਆਪਣੀ ਛਾਵੇਂ
  • ਤੁਰਦਿਆਂ ਤੁਰਦਿਆਂ

ਬੱਚਿਆਂ ਲਈ[ਸੋਧੋ]

  • ਪੰਜਾਂ ਵਿੱਚ ਪ੍ਰਮੇਸ਼ਰ
  • ਫੁੱਲਾਂ ਦੀ ਕਹਾਣੀਆਂ
  • ਪੰਛੀਆਂ ਦੀ ਕਹਾਣੀਆਂ

ਜੀਵਨੀ[ਸੋਧੋ]

  • ਜੀਵਨੀ :
  • ਡਾ. ਮੋਹਨ ਸਿੰਘ ਦੀਵਾਨਾ
  • ਜਿਊਣ ਜੋਗੇ {ਰੇਖਾ-ਚਿੱਤਰ}

ਦਲੀਪ ਕੌਰ ਟਿਵਾਣਾ ਨੇ ਕਈ ਦੇਸੀ ਤੇ ਬਦੇਸ਼ੀ ਸੰਸਥਾਵਾਂ ਤੋਂ ਸਾਹਿਤਕ ਸਨਮਾਨ ਹਾਸਲ ਕੀਤੇ ਹਨ।[੨]

ਹਵਾਲੇ[ਸੋਧੋ]