ਗਿਆਨੀ ਗੁਰਦਿੱਤ ਸਿੰਘ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਗਿਆਨੀ ਗੁਰਦਿੱਤ ਸਿੰਘ (24 ਫਰਵਰੀ 1923 - 17 ਜਨਵਰੀ 2007) ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਵਾਰਤਕ ਲੇਖਕ ਸਨ। ਉਨ੍ਹਾਂ ਦੀ ਕਿਤਾਬ ਮੇਰਾ ਪਿੰਡ ਇੰਨੀ ਮਕਬੂਲ ਹੋਈ ਕਿ ਪਛਾਣ ਵਜੋਂ ਉਨ੍ਹਾਂ ਦੇ ਨਾਂ ਨਾਲ ਜੁੜ ਗਈ ਅਤੇ ਉਨ੍ਹਾਂ ਨੂੰ ‘ਮੇਰਾ ਪਿੰਡ’ ਵਾਲਾ ਗਿਆਨੀ ਗੁਰਦਿੱਤ ਸਿੰਘ ਕਿਹਾ ਜਾਣ ਲੱਗ ਪਿਆ।[੧]

ਵਿਸ਼ਾ ਸੂਚੀ

ਜੀਵਨ[ਸੋਧ]

ਗੁਰਦਿੱਤ ਸਿੰਘ ਦਾ ਜਨਮ 24 ਫਰਵਰੀ 1923 ਨੂੰ (ਪਿਤਾ: ਹੀਰਾ ਸਿੰਘ ਅਤੇ ਮਾਤਾ: ਨਿਹਾਲ ਕੌਰ) ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ (ਅੱਜਕੱਲ ਜਿਲਾ ਸੰਗਰੂਰ) ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ ਅਤੇ 1944-45 ਵਿੱਚ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ।[੨]

ਰਚਨਾਵਾਂ[ਸੋਧ]

ਕਵਿਤਾ[ਸੋਧ]

  • ਅਛੋਹ ਸਿਖਰਾਂ (1950)

ਖੋਜ ਅਤੇ ਆਲੋਚਨਾ[ਸੋਧ]

  • ਰਾਗ ਮਾਲਾ ਦੀ ਅਸਲੀਅਤ (1946)
  • ਪੰਜਾਬੀ ਤੇ ਗੁਰਮੁਖੀ ਲਿਪੀ ਦਾ ਸੰਖੇਪ ਇਤਿਹਾਸ
  • ਭੱਟ ਤੇ ਉਨ੍ਹਾਂ ਦੀ ਰਚਨਾ (1960)।

ਵਾਰਤਕ[ਸੋਧ]

  • ਮੇਰਾ ਪਿੰਡ (1961, 63, 74, 81, 95)
  • ਤਿੱਥ ਤਿਉਹਾਰ
  • ਮੇਰੇ ਪਿੰਡ ਦਾ ਜੀਵਨ।

ਜੀਵਨੀ[ਸੋਧ]

  • ਭਾਈ ਲਾਲੋ ਦਰਸ਼ਨ (1987)
  • ਸਿੱਖ ਮਹਾਂਪੁਰਸ਼, ਸੰਖੇਪ ਜੀਵਨੀਆਂ (ਭਾਈ ਦਿੱਤ ਸਿੰਘ, ਰਾਗੀ ਹੀਰਾ ਸਿੰਘ, ਭਾਈ ਰਣਧੀਰ ਸਿੰਘ, ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ, ਅਕਾਲੀ ਕੌਰ ਸਿੰਘ, ਬਾਵਾ ਹਰਕਿਸ਼ਨ ਸਿੰਘ, ਪ੍ਰਿੰ. ਤੇਜਾ ਸਿੰਘ, ਭਾਈ ਜਵਾਹਰ ਸਿੰਘ ਕਪੂਰ, ਸੰਤ ਹਰਚੰਦ ਸਿੰਘ ਲੌਂਗੋਵਾਲ, ਗਿਆਨ ਸਿੰਘ ਰਾੜੇਵਾਲ, ਸ. ਹੁਕਮ ਸਿੰਘ, ਮਹਾਰਾਜਾ ਅਸ਼ੋਕ, ਮਹਾਤਮਾ ਬੁੱਧ, ਕਿੱਕਰ ਸਿੰਘ ਪਹਿਲਵਾਨ)।

ਸੱਭਿਆਚਾਰ ਤੇ ਇਤਿਹਾਸ[ਸੋਧ]

  • ਸਿੰਘ ਸਭਾ ਲਹਿਰ ਦੀ ਦੇਣ
  • ਪੰਜਾਬ ਦੇ ਤਖ਼ਤਾਂ ਦਾ ਇਤਿਹਾਸ (1965)
  • ਪੰਜਾਬੀ ਸੱਭਿਆਚਾਰ (1987)।

ਧਰਮ ਤੇ ਫ਼ਲਸਫਾ[ਸੋਧ]

  • ਜੀਵਨ ਦਾ ਉਸਰੱਈਆ—ਸ੍ਰੀ ਗੁਰੂ ਨਾਨਕ ਦੇਵ ਜੀ (1947)
  • ਸਿੱਖ ਧਾਮ ਤੇ ਸਿੱਖ ਗੁਰਦੁਆਰੇ
  • ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ (1990)।

ਹਵਾਲੇ[ਸੋਧ]