ਜ਼ੁਲਹਜ਼ ਮੰਨਨ
ਜ਼ੁਲਹਜ਼ ਮੰਨਨ | |
---|---|
ਜਨਮ | 12 ਅਕਤੂਬਰ 1976 |
ਮੌਤ | 25 ਅਪ੍ਰੈਲ 2016 | (ਉਮਰ 39)
ਲਈ ਪ੍ਰਸਿੱਧ | ਬੰਗਲਾਦੇਸ਼ ਵਿੱਚ ਐਲ.ਜੀ.ਬੀ.ਟੀ.ਕਿਉ. ਕਾਰਕੁੰਨ |
ਜ਼ੁਲਹਜ਼ ਮੰਨਨ (ਬੰਗਾਲੀ: জুলহাজ মান্নান ; 12 ਅਕਤੂਬਰ 1976 - 25 ਅਪ੍ਰੈਲ 2016) ਢਾਕਾ ਵਿੱਚ ਸੰਯੁਕਤ ਰਾਜ ਦੂਤਘਰ ਦਾ ਇੱਕ ਕਰਮਚਾਰੀ ਅਤੇ ਬੰਗਲਾਦੇਸ਼ ਦੇ ਪਹਿਲੇ ਅਤੇ ਇਕਲੌਤੇ ਐਲਜੀਬੀਟੀ- ਅਧਾਰਿਤ ਰਸਾਲੇ ਰੂਪਬਾਣ ਦਾ ਸੰਸਥਾਪਕ ਸੀ[1] ਉਹ ਇਸਲਾਮਿਕ ਅੱਤਵਾਦੀਆਂ ਦੇ ਕੀਤੇ ਗਏ ਇੱਕ ਹਮਲੇ ਵਿੱਚ ਐਲ.ਜੀ.ਬੀ.ਟੀ. ਕਾਰਕੁੰਨ ਮਹਿਬੂਬ ਰੱਬੀ ਟੋਨਈ ਨਾਲ ਉਸਦੇ ਅਪਾਰਟਮੈਂਟ ਵਿੱਚ ਮਾਰਿਆ ਗਿਆ ਸੀ।[2]
ਮੁੱਢਲੀ ਜ਼ਿੰਦਗੀ ਅਤੇ ਸਿੱਖਿਆ
[ਸੋਧੋ]ਮੰਨਨ ਦੀ ਮਾਂ ਰਿਟਾਇਰਡ ਸਿੱਖਿਆ ਮੰਤਰਾਲੇ ਦੀ ਅਧਿਕਾਰੀ ਹੈ ਅਤੇ ਉਸ ਦੇ ਪਿਤਾ, ਜਿਸ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ, 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਸਰਗਰਮੀ ਨਾਲ ਸ਼ਾਮਿਲ ਸਨ।[3]
ਮੰਨਨ ਦਾ ਜਨਮ 12 ਅਕਤੂਬਰ 1976 ਨੂੰ ਹੋਇਆ ਸੀ।[4] ਉਸਨੇ ਆਪਣੀ ਐਸ.ਐਸ.ਸੀ. ਅਤੇ ਐਚ.ਐਸ.ਸੀ. (1993) ਢਾਕਾ ਰਿਹਾਇਸ਼ੀ ਮਾਡਲ ਕਾਲਜ ਵਿੱਚ ਪੂਰੀ ਕੀਤੀ। ਉਹ ਜੂਨੀਅਰ ਸਕੂਲ ਤੋਂ ਹੀ ਸਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਮਿਲ ਸੀ। ਇਸ ਤੋਂ ਬਾਅਦ ਉਸਨੇ ਸਿਟੀ ਕਾਲਜ, ਢਾਕਾ ਵਿਖੇ ਬੀ.ਕਾਮ ਕੀਤੀ, ਬਾਅਦ ਵਿੱਚ ਉਸਨੇ ਢਾਕਾ ਯੂਨੀਵਰਸਿਟੀ ਅੰਤਰਰਾਸ਼ਟਰੀ ਸੰਬੰਧਾਂ ਵਿੱਚ ਸਨਮਾਨ ਪ੍ਰਾਪਤ ਕਰਕੇ ਆਪਣੀ ਪੜ੍ਹਾਈ ਪੂਰੀ ਕੀਤੀ। 2003 ਵਿੱਚ ਉਸਨੇ ਪੀਸ ਐਂਡ ਕਨਫਲਿਟ ਸਟੱਡੀਜ਼ ਵਿੱਚ ਸੋਸ਼ਲ ਸਾਇੰਸ ਦੀ ਮਾਸਟਰ ਡਿਗਰੀ ਪ੍ਰਾਪਤ ਕੀਤੀ।[5]
ਕਰੀਅਰ
[ਸੋਧੋ]ਉਸਨੇ ਐਮ.ਜੀ.ਐਚ. ਗਰੁੱਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਸਾਲ 2015 ਤੱਕ ਰਾਜਦੂਤ ਦੇ ਪ੍ਰੋਟੋਕੋਲ ਅਧਿਕਾਰੀ ਦੇ ਤੌਰ 'ਤੇ ਯੂ.ਐਸ. ਅੰਬੈਸੀ, ਢਾਕਾ ਵਿੱਚ ਸ਼ਾਮਲ ਹੋਏ ਅਤੇ ਫਿਰ ਸਤੰਬਰ 2015 ਵਿੱਚ ਯੂ.ਐਸ. ਏਡ ਵਿੱਚ ਤਬਦੀਲ ਹੋ ਗਏ।[1] ਉਹ ਬਾਹਰ ਕੰਮਾਂ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਸਨ। ਉਹ ਐਨ.ਟੀ.ਵੀ. ਪ੍ਰੋਡਕਸ਼ਨ ਦੀ ਸ਼ੁਰੂਆਤ ਵਿੱਚ ਹੀ ਸਕ੍ਰਿਪਟ ਲੇਖਕ ਸੀ। ਫੋਟੋਗ੍ਰਾਫੀ, ਯਾਤਰਾ, ਹਾਈਕਿੰਗ, ਪ੍ਰੋਗਰਾਮ ਦਾ ਆਯੋਜਨ ਉਸ ਦੇ ਕੁਝ ਸ਼ੌਕ ਸਨ।
ਮੰਨਨ 2014 ਵਿੱਚ ਬੰਗਲਾਦੇਸ਼ ਵਿੱਚ ਐਲਜੀਬੀਟੀ ਕਮਿਉਨਟੀ ਦੇ ਇਕਮਾਤਰ ਰਸਾਲੇ ਰੂਪਬਨ ਦੇ ਸੰਸਥਾਪਕ ਅਤੇ ਪ੍ਰਕਾਸ਼ਕ ਸਨ।[6][7] ਉਸਨੇ ਮਨੁੱਖੀ ਅਧਿਕਾਰ ਖੇਤਰ ਵਿੱਚ ਕੰਮ ਕੀਤਾ ਸੀ ਖ਼ਾਸਕਰ ਬੰਗਲਾਦੇਸ਼ ਵਿੱਚ ਐਲਜੀਬੀਟੀ ਕਮਿਉਨਟੀ ਲਈ।[8] ਉਸਨੇ 14 ਅਪ੍ਰੈਲ 2015 ਨੂੰ ਢਾਕਾ ਵਿੱਚ ਸਫ਼ਲਤਾਪੂਰਵਕ " ਸਤਰੰਗੀ ਰੈਲੀ " ਦਾ ਆਯੋਜਨ ਕੀਤਾ, ਹਾਲਾਂਕਿ ਪੁਲਿਸ ਦੀ ਹਿਦਾਇਤ 'ਤੇ ਇਸ ਰੈਲੀ ਨੂੰ 2016 ਵਿੱਚ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਇਸਲਾਮੀ ਸਮੂਹਾਂ ਨੇ ਹਿੱਸਾ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।
27 ਅਪ੍ਰੈਲ 2016 ਨੂੰ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਉਨ੍ਹਾਂ ਦੀਆਂ ਲਿਖਤਾਂ ਦੀ ਬਾਲਗ ਸਮੱਗਰੀ ਨਾਲ ਤੁਲਨਾ ਕਰਦਿਆਂ ਆਲੋਚਨਾ ਕੀਤੀ।[9]
ਮੌਤ
[ਸੋਧੋ]ਅਪ੍ਰੈਲ 2016 ਦੇ ਅਰੰਭ ਵਿੱਚ ਉਸਨੂੰ ਇੱਕ ਨੌਜਵਾਨ ਐਲਬੀਜੀਟੀ "ਰੇਨਬੋ ਰੈਲੀ" ਆਯੋਜਿਤ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।[9] ਮੰਨਨ ਐਲ.ਜੀ.ਬੀ.ਟੀ. ਕਾਰਕੁੰਨ ਮਹਿਬੂਬ ਰੱਬੀ ਟੋਨੋਏ ਨਾਲ ਉਸਦੇ ਅਪਾਰਟਮੈਂਟ ਵਿੱਚ ਛੁਰਾ ਮਾਰਨ ਵਾਲੇ ਹਮਲੇ ਵਿੱਚ ਮਾਰਿਆ ਗਿਆ ਸੀ ਜਦੋਂ ਉਸਨੇ ਇੰਟਰਨੈਟ ਉੱਤੇ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਸਨ ਅਤੇ ਖੁੱਲ੍ਹੇਆਮ ਐਲਾਨ ਕੀਤਾ ਸੀ ਕਿ ਉਹ ਸਮਲਿੰਗੀ ਹੈ।[10] ਇਹ ਮੰਨਿਆ ਜਾਂਦਾ ਹੈ ਕਿ ਇਹ ਉਸਦੀ ਯੌਨ ਸੰਬੰਧ ਦਾ ਖੁੱਲਾ ਐਲਾਨ ਸੀ ਜਿਸਨੇ ਉਸ ਨੂੰ ਮਾਰ ਦੇਣ ਵਾਲੇ ਅਤਿਵਾਦੀ ਸਮੂਹ ਨੂੰ ਅੱਗੇ ਵਧਾਇਆ। ਇੱਕ ਗਵਾਹ ਨੇ ਪੰਜ ਵਿਅਕਤੀਆਂ ਨੂੰ “ਅੱਲ੍ਹਾ ਅਕਬਰ” (“ਅੱਲ੍ਹਾ ਮਹਾਨ ਹੈ”) ਦਾ ਨਾਅਰਾ ਦਿੰਦੇ ਹੋਏ ਘਟਨਾ ਵਾਲੀ ਥਾਂ ਛੱਡ ਕੇ ਜਾਣ ਦੀ ਖ਼ਬਰ ਦਿੱਤੀ ਸੀ।[3] ਅਲ-ਕਾਇਦਾ ਨਾਲ ਜੁੜੇ ਇੱਕ ਸਮੂਹ ਅੰਸਾਰ-ਇਸਲਾਮ ਨੇ ਕਤਲੇਆਮ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਸਨੇ ਖੁਦ ਆਪਣੀ ਸੈਕਸੁਅਲਤਾ ਦੀ ਪੁਸ਼ਟੀ ਕੀਤੀ ਸੀ ਕਿ ਉਸਨੂੰ ਸ਼ਰੀਅਤ ਕਾਨੂੰਨ ਅਨੁਸਾਰ ਮਾਰਨ ਦੀ ਜ਼ਰੂਰਤ ਹੈ।[11][12]
ਮਈ 2019 ਵਿੱਚ ਬੰਗਲਾਦੇਸ਼ ਦੀ ਪੁਲਿਸ ਨੇ ਕਤਲੇਆਮ ਲਈ ਅੱਠ ਅੱਤਵਾਦੀਆਂ ਨੂੰ ਚਾਰਜ ਕੀਤਾ ਸੀ। ਅੱਠ ਵਿਚੋਂ ਚਾਰ ਹਿਰਾਸਤ ਵਿੱਚ ਹਨ ਅਤੇ ਪੁਲਿਸ ਅਜੇ ਵੀ ਬਾਕੀਆਂ ਦੀ ਭਾਲ ਕਰ ਰਹੀ ਹੈ।[13][14]
ਪ੍ਰਤੀਕਰਮ
[ਸੋਧੋ]- ਯੂ.ਐਸ.ਆਈ.ਡੀ. ਨੇ ਮੰਨਨ ਦੀ ਮੌਤ ਤੋਂ ਬਾਅਦ ਇੱਕ ਬਿਆਨ ਪ੍ਰਕਾਸ਼ਤ ਕੀਤਾ ਜਿਸ ਵਿੱਚ ਉਸ ਨੂੰ “ਮਨੁੱਖੀ ਅਧਿਕਾਰਾਂ ਲਈ ਸਮਰਪਿਤ ਅਤੇ ਦਲੇਰ ਐਡਵੋਕੇਟ” ਕਿਹਾ ਗਿਆ ਸੀ।[11]
- ਸੰਯੁਕਤ ਰਾਜ ਦੇ ਵਿਦੇਸ਼ ਮੰਤਰਾਲੇ ਨੇ ਰੋਇਟਰਜ਼ ਨੂੰ ਦੱਸਿਆ, “ਅਸੀਂ ਅਸਲ ਵਿੱਚ ਸਾਡੇ ਦੂਤਘਰ ਦੇ ਪਰਿਵਾਰ ਦੇ ਪਿਆਰੇ ਮੈਂਬਰ ਅਤੇ ਐਲ.ਜੀ.ਬੀ.ਟੀ.ਆਈ. ਅਧਿਕਾਰਾਂ, ਮਨੁੱਖੀ ਅਧਿਕਾਰਾਂ ਦੇ ਹੌਂਸਲੇ ਨਾਲ ਜੁੜੇ ਵਕੀਲ ਸ੍ਰੀ ਜ਼ੁਲਹਜ਼ ਮੰਨਾਨ ਉੱਤੇ ਵਹਿਸ਼ੀ ਹਮਲੇ ਤੋਂ ਨਾਰਾਜ਼ ਹਾਂ।”[15]
- ਯੂ.ਐਸ. ਰਾਜਦੂਤ ਮਾਰਸੀਆ ਬਰਨੀਕੇਟ ਨੇ ਇਹ ਕਹਿ ਕੇ ਇਸ ਕਤਲੇਆਮ ਦੀ ਨਿੰਦਾ ਕੀਤੀ ਹੈ ਕਿ “ਅਸੀਂ ਹਿੰਸਾ ਦੀ ਇਸ ਬੇਵਕੂਫੀ ਨਾਲ ਨਫ਼ਰਤ ਕਰਦੇ ਹਾਂ”।[16]
- ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੈਰੀ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਫ਼ੋਨ ਕੀਤਾ ਅਤੇ ਮੰਨਨ ਦੇ ਕਾਤਲਾਂ ਦੀ ਗ੍ਰਿਫਤਾਰੀ ਦੀ ਅਪੀਲ ਕੀਤੀ।[17]
ਇਹ ਵੀ ਵੇਖੋ
[ਸੋਧੋ]- ਬੰਗਲਾਦੇਸ਼ ਵਿੱਚ ਧਰਮ ਨਿਰਪੱਖਤਾ 'ਤੇ ਹਮਲੇ
- ਇਸਲਾਮ ਅਤੇ ਸਮਲਿੰਗੀ
- ਆਈਐਸਆਈਐਲ ਨਾਲ ਜੁੜੀਆਂ ਅੱਤਵਾਦੀ ਘਟਨਾਵਾਂ ਦੀ ਸੂਚੀ
- ਐਲਜੀਬੀਟੀ ਲੋਕਾਂ ਵਿਰੁੱਧ ਹਿੰਸਾ
ਹਵਾਲੇ
[ਸੋਧੋ]- ↑ 1.0 1.1 "Gay Activist Killed". No. 6 May 2016. The Week. 6 May 2016. Retrieved 1 May 2016.
- ↑ Al-Mahmood, Syed Zain (26 April 2016). "Editor of Bangladesh Gay Magazine Hacked to Death in His Home". The Wall Street Journal. ISSN 0099-9660. Retrieved 30 April 2016.
- ↑ 3.0 3.1 "Editor of Bangladesh's first gay rights magazine stabbed to death". Fox News. Associated Press. Retrieved 25 April 2016.
- ↑ "Bangladesch: LGBT-Aktivist brutal ermordet". Queeramnesty.ch (in ਹਾਈ ਜਰਮਨ (ਸਵਿਟਜ਼ਰਲੈਂਡ)). May 2016. Retrieved 2 May 2016.
- ↑ "Statement by USAID administrator Gayle Smith on the death of foreign service national Xulhaz Mannan". US Aid. Archived from the original on 27 April 2016. Retrieved 26 April 2016.
- ↑ Hadi Hussain. "Islamist Extremists Weren't the Only Killers Of My Friend Xulhaz Mannan". The Huffington Post. Retrieved 30 April 2016.
- ↑ Gani, Saad Hammadi Aisha (25 April 2016). "Founder of Bangladesh's first and only LGBT magazine killed". The Guardian. ISSN 0261-3077. Retrieved 30 April 2016.
- ↑ "Confronting the comfortable closet in Bangladesh, article by Xulhaz Mannan in Pink Pages, India's National LGBT Magazine". Pink Pages. Retrieved 26 April 2016.
- ↑ 9.0 9.1 "Campaign of terror against Bangladesh's liberal voices". The Economist. 27 April 2016. ISSN 0013-0613. Retrieved 30 April 2016.
- ↑ "Bangladesh LGBT editor hacked to death". BBC News. 25 April 2016. Retrieved 25 April 2016.
- ↑ 11.0 11.1 "Editor Of Bangladesh's Only LGBT Magazine Is Hacked To Death". NPR.org. Retrieved 29 April 2016.
- ↑ Eliott C. McLaughlin; Don Melvin; Tiffany Ap. "Al Qaeda claims #Bangladesh LGBT murders". CNN. Retrieved 29 April 2016.
- ↑ "Bangladesh charges eight over murder of LGBT+ activists". Reuters. 13 May 2019.
- ↑ "ਪੁਰਾਲੇਖ ਕੀਤੀ ਕਾਪੀ". Archived from the original on 2019-05-12. Retrieved 2020-04-20.
{{cite web}}
: Unknown parameter|dead-url=
ignored (|url-status=
suggested) (help) - ↑ "Arrest Xulhaz Mannan killers, US Ambassador Bernicat asks Bangladesh government". bdnews24.com. Retrieved 29 April 2016.
- ↑ "LGBT editor hacked to death in Bangladesh by Islamist militants". Independent.ie. Retrieved 29 April 2016.
- ↑ "Kerry calls Hasina, demands justice for slain gay-rights activist Xulhaz". bdnews24.com. Retrieved 29 April 2016.