25 ਅਪ੍ਰੈਲ
ਦਿੱਖ
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2025 |
25 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 115ਵਾਂ (ਲੀਪ ਸਾਲ ਵਿੱਚ 116ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 250 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1719 –ਮਸ਼ਹੂਰ ਨਾਵਲਿਸਟ ਡੇਨੀਅਲ ਡਿਫ਼ੋਅ ਨੇ ਅਪਣਾ ਮਸ਼ਹੂਰ ਨਾਵਲ 'ਰਾਬਿਨਸਨ ਕਰੂਸੋ' ਰੀਲੀਜ਼ ਕੀਤਾ |
- 1792 – ਸਜ਼ਾ-ਏ-ਮੌਤ ਦੇਣ ਵਾਸਤੇ ਗਿਲੋਟੀਨ ਦੀ ਵਰਤੋਂ ਸ਼ੁਰੂ ਹੋਈ |
- 1809 – ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ 'ਅਹਿਦਨਾਮਾ' ਹੋਇਆ
- 1895 – ਸੁਏਸ ਨਹਿਰ ਦੀ ਖੁਦਾਈ ਸ਼ੁਰੂ ਹੋਈ |
- 1926 – ਈਰਾਨ ਵਿੱਚ ਰਜ਼ਾ ਖ਼ਾਨ ਦੀ ਨਵੇਂ ਬਾਦਸ਼ਾਹ ਵਜੋਂ ਤਾਜਪੋਸ਼ੀ ਹੋਈ |
- 1945 – 50 ਮੁਲਕਾਂ ਦੇ ਡੈਲੀਗੇਟ ਸਾਨ ਫ਼ਰਾਂਸਿਸਕੋ (ਅਮਰੀਕਾ) ਵਿੱਚ ਇਕੱਠੇ ਹੋਏ ਤੇ ਯੂ.ਐਨ.ਓ. ਬਣਾਉਣ ਦਾ ਮਤਾ ਪਾਸ ਕੀਤਾ |
- 1953 – ਅਮਰੀਕਾ ਦੇ ਸੈਨੇਟਰ ਵੇਅਨ ਮੌਰਸ ਨੇ ਸੈਨਟ ਵਿੱਚ ਅਮਰੀਕਾ ਦੀ ਤਵਾਰੀਖ਼ ਦਾ ਸਭ ਤੋਂ ਲੰਮਾ ਲੈਕਚਰ 22 ਘੰਟੇ 26 ਮਿੰਟ ਬੋਲਿਆ |
- 1980 – ਈਰਾਨ ਵਿੱਚ (4 ਨਵੰਬਰ, 1979 ਤੋਂ) ਕੈਦ ਕੀਤੇ ਅਮਰੀਕਨ ਅੰਬੈਸੀ ਦੇ ਸਟਾਫ਼ ਨੂੰ ਛੁਡਾਉਣ ਦਾ ਅਮਰੀਕਾ ਦੀ ਫ਼ੌਜ ਦਾ ਖ਼ੁਫ਼ੀਆ ਐਕਸ਼ਨ ਫ਼ਲਾਪ ਹੋ ਗਿਆ |
- 1982 – ਭਾਰਤ 'ਚ ਟੈਲੀਵੀਜ਼ਨ ਤੋਂ ਰੰਗਦਾਰ ਪਰਸਾਰਣ ਸ਼ੁਰੂ।
- 1983 – ਪਾਈਨੀਅਰ 10 ਪਲੂਟੋ ਦੇ ਪਥ ਤੋਂ ਪਰ੍ਹੇ ਗਿਆ।
- 1986 – ਸੁਸ਼ੀਲ ਮੁਨੀ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕਰਾਰ ਦੇਣ ਦੀ ਮੰਗ ਕੀਤੀ
- 1992 – ਅਫ਼ਗ਼ਾਨਿਸਤਾਨ ਵਿੱਚ ਕਮਿਊਨਿਸਟ ਨਿਜ਼ਾਮ ਖ਼ਤਮ ਹੋਣ ਮਗਰੋਂ ਇਸਲਾਮੀ ਫ਼ੌਜਾਂ ਨੇ ਕਾਬਲ 'ਤੇ ਕਬਜ਼ਾ ਕਰ ਲਿਆ |
- 2003 – ਦੱਖਣੀ ਅਫ਼ਰੀਕਾ ਵਿੱਚ ਨੈਲਸਨ ਮੰਡੇਲਾ ਦੀ ਤਲਾਕਸ਼ੁਦਾ ਬੀਵੀ ਵਿੰਨੀ ਮੰਡੇਲਾ ਨੂੰ ਫ਼ਰਾਡ ਦੇ 43 ਦੋਸ਼ਾਂ ਅਤੇ ਚੋਰੀ ਦੇ 25 ਦੋਸ਼ਾਂ ਵਿੱਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ |
ਜਨਮ
[ਸੋਧੋ]- 1876 – ਰੇਡੀਉ ਤੇ ਵਾਇਰਲੈਸ ਖੋਜੀ ਇਟਲੀ ਦੇ ਜੀ ਮਾਰਕੋਨੀ ਦਾ ਜਨਮ ਦਿਨ।
ਦਿਹਾਂਤ
[ਸੋਧੋ]- 1915 – ਗਦਰ ਲਹਿਰ ਦੇ ਬੂਟਾ ਸਿੰਘ ਤੇ ਬੰਤਾ ਸਿੰਘ ਵਲੋਂ ਪਿਆਰਾ ਸਿੰਘ ਲੰਗੇਰੀ ਨੂੰ ਗਿਰਫਤਾਰ ਕਰਵਾਉਣ ਵਾਲੇ ਪੁਲਿਸ ਟਾਉਟ ਜੈਲਦਾਰ ਚੰਦਾ ਸਿੰਘ ਦਾ ਕਤਲ।
- 1968 – ਭਾਰਤੀ ਗਾਇਕ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ ਦੀ ਮੌਤ (ਜਨਮ 1902)
- 1983 – ਡੀ.ਆਈ.ਜੀ. ਅਵਤਾਰ ਸਿੰਘ ਅਟਵਾਲ ਦਾ ਕਤਲ
- 2005 – ਭਾਰਤੀ ਸੰਤ ਅਤੇ ਸਿੱਖਿਆ ਸ਼ਾਸਤਰੀ ਸਵਾਮੀ ਰੰਗਾਨਾਥਨੰਦਾ ਦੀ ਮੌਤ (ਜਨਮ 1908)