11 ਅਪ੍ਰੈਲ
ਦਿੱਖ
(11 ਅਪਰੈਲ ਤੋਂ ਮੋੜਿਆ ਗਿਆ)
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2024 |
11 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 101ਵਾਂ (ਲੀਪ ਸਾਲ ਵਿੱਚ 102ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 264 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1606 – ਇੰਗਲੈਂਡ ਨੇ ਆਪਣਾ ਰਾਸ਼ਟਰੀ ਝੰਡਾ ਅਪਣਾਇਆ।
- 1709 – ਇੰਗਲੈਂਡ ਦੇ 'ਟੈਟਲਰ ਪੱਤ੍ਰਿਕਾ' ਦਾ ਪਹਿਲਾ ਸੰਸਕਰਣ(ਐਡੀਸ਼ਨ) ਪ੍ਰਕਾਸ਼ਿਤ ਹੋਇਆ।
- 1783 – ਇੰਗਲੈਂਡ ਤੇ ਅਮਰੀਕਾ ਵਿੱਚ ਦੁਸ਼ਮਣੀ ਖ਼ਤਮ ਹੋਣ ਦਾ ਰਸਮੀ ਐਲਾਨ ਹੋਇਆ।
- 1801 – ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਰਾਜ ਦੀ ਗੱਦੀ ਸੰਭਾਲ਼ੀ।
- 1801 – ਵਿਲੀਅਮ ਕੈਰੀ ਨੂੰ ਫਿਰ ਕੋਲਕਾਤਾ ਸਥਿਤ ਫੋਰਟ ਵਿਲੀਅਮ ਕਾਲਜ ਵਿੱਚ ਬੰਗਲਾ ਭਾਸ਼ਾਦਾ ਲੈਕਚਰਾਰ ਨਿਯੁਕਤ ਕੀਤਾ ਗਿਆ।
- 1883 – ਫ਼ਰਾਂਸੀਸੀ ਸੈਨਾ ਨੇ ਅਫ਼ਰੀਕੀ ਦੇਸ਼ ਮਾਲੀ ਦੀ ਰਾਜਧਾਨੀ 'ਬਮਾਕੋ ਸੇਨੇਗਤਾ' ਉੱਤੇ ਕਬਜ਼ਾ ਕੀਤਾ।
- 1894 – ਮੱਧ ਅਫ਼ਰੀਕਾ ਦੀ ਵੰਡ ਲਈ ਬਰਤਾਨੀਆ ਅਤੇ ਬੈਲਜੀਅਮ 'ਚ ਗੁਪਤ ਸਮਝੌਤੇ 'ਤੇ ਦਸਤਖ਼ਤ ਕੀਤੇ।
- 1905 – ਫ਼ਰਾਂਸ ਦੇ ਡੈਚਿਊਫਾਕਸ ਭਰਾਵਾਂ ਨੇ ਹੈਲੀਕਾਪਟਰ ਦਾ ਪ੍ਰੀਖਣ ਕੀਤਾ।
- 1919 – ਬਰਤਾਨਵੀ ਸੰਸਦ ਨੇ ਹਫ਼ਤੇ ਵਿੱਚ ਕੰਮ ਦੇ 48 ਘੰਟੇ ਅਤੇ ਘੱਟ ਮਜ਼ਦੂਰੀ ਦੀ ਦਰ ਸੰਬੰਧੀ ਬਿੱਲ ਪਾਸ ਕੀਤਾ।
- 1919 – 'ਅੰਤਰ-ਰਾਸ਼ਟਰੀ ਕਿਰਤ ਸੰਗਠਨ' ਦਾ ਗਠਨ ਹੋਇਆ।
- 1938 – ਅਮਰੀਕਾ ਵਿੱਚ ਵਿਆਹ ਰਜਿਸਟ੍ਰੇਸ਼ਨ ਲਈ ਡਾਕਟਰੀ ਜਾਂਚ ਦਾ ਬਿੱਲ ਪਾਸ ਹੋਇਆ।
- 1940 – ਇਟਲੀ ਨੇ ਅਲਬਾਨੀਆ 'ਤੇ ਕਬਜ਼ਾ ਕੀਤਾ।
- 1946 – ਸੀਰੀਆ ਨੂੰ ਫ਼ਰਾਂਸ ਦੀ ਗ਼ੁਲਾਮੀ ਤੋਂ ਮੁਕਤੀ ਮਿਲੀ।
- 1964 – ਸੀ।ਪੀ.ਆਈ.(ਭਾਰਤੀ ਕਮਿਉਨਿਸਟ ਪਾਰਟੀ) ਵਿੱਚੋਂ ਸੀ।ਪੀ.ਐੱਮ.(ਮਾਰਕਸਵਾਦੀ) ਨਵੀਂ ਪਾਰਟੀ ਬਣੀ।
- 1976 – ਆਈ.ਟੀ. ਕੰਪਨੀ 'ਐਪਲ' ਨੇ ਐਪਲ-1 ਨਾਮ ਦਾ ਪਹਿਲੇ ਕੰਮਪਿਉਟਰ ਲਿਆਂਦਾ।
- 1978 – ਭਾਰਤੀ ਰੇਲਵੇ ਦੀ 125ਵੀਂ ਵਰ੍ਹੇਗੰਢ ਮੌਕੇ ਦੇਸ਼ ਦਾ ਪਹਿਲਾਂ ਡਬਲ ਡੇਕਰ ਟ੍ਰੇਨ "ਸਿੰਘਗੜ੍ਹ ਐਕਸਪ੍ਰੈਸ" ਨੇ ਮੁੰਬਈ ਦੇ 'ਵਿਕਟੋਰੀਆ ਟਰਮੀਨਸ' ਤੋਂ ਪੂਣੇ ਤੱਕ ਦੀ ਯਾਤਰਾ ਪੂਰੀ ਕੀਤੀ।
- 1997 – ਪ੍ਰਧਾਨ ਮੰਤਰੀ ਦੇਵਗੌੜਾ ਦੀ ਸਰਕਾਰ ਵਿਸ਼ਵਾਸ ਮਤਾ ਹਾਰ ਗਈ।
ਜਨਮ
[ਸੋਧੋ]- 1621 – ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਦਾ ਜਨਮ ਹੋਇਆ।
- 1887 – ਭਾਰਤੀ ਪੇਂਟਰ ਜਾਮਿਨੀ ਰਾਏ ਦਾ ਜਨਮ(ਮੌਤ 1972) ਹੋਇਆ।
- 1827 – 19ਵੀਂ ਸਦੀ ਦੇ ਇੱਕ ਮਹਾਨ ਭਾਰਤੀ ਵਿਚਾਰਕ, ਸਮਾਜ ਸੇਵਕ, ਲੇਖਕ, ਦਾਰਸ਼ਨਿਕ ਅਤੇ ਕ੍ਰਾਂਤੀਕਾਰੀ ਕਾਰਕੁਨ ਜਯੋਤੀ ਰਾਓ ਫੂਲੇ ਦਾ ਜਨਮ ਹੋਇਆ।
- 1869 – ਮਹਾਤਮਾ ਗਾਂਧੀ ਦੀ ਪਤਨੀ ਕਸਤੂਰਬਾ ਗਾਂਧੀ ਦਾ ਜਨਮ(ਮੌਤ 1944) ਹੋਇਆ।
- 1904 – ਭਾਰਤੀ ਗਾਇਕ ਕੁੰਦਨ ਲਾਲ ਸਹਿਗਲ ਦਾ ਜਨਮ(ਮੌਤ 1947) ਹੋਇਆ। ਜਿਸਨੇ ਬੰਗਾਲੀ ਲੇਖਕ 'ਸ਼ਰਤ ਚੰਦਰ' ਦੇ ਨਾਵਲ 'ਤੇ 1935 ਵਿੱਚ ਬਣੀ ਦੇਵਦਾਸ ਫ਼ਿਲਮ ਵਿੱਚ ਯਾਦਗਾਰੀ ਰੋਲ ਨਿਭਾਇਆ।
- 1944 – ਇਨਕ਼ਲਾਬੀ ਕਵੀ ਲਾਲ ਸਿੰਘ ਦਿਲ ਦਾ ਜਨਮ ਹੋਇਆ।
ਮੌਤ
[ਸੋਧੋ]- 1945 – ਅਮਰੀਕਾ ਦੇ 32ਵੇਂ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਦਾ 63 ਸਾਲ ਦੀ ਉਮਰ ਵਿੱਚ ਦਿਹਾਂਤ ਹੋਇਆ।
- 1977 – ਭਾਰਤੀ ਲੇਖਕ, ਸਮਾਜ ਸੇਵੀ ਫਣੀਸ਼ਵਰ ਨਾਥ ਰੇਣੂ ਦੀ ਮੌਤ(ਜਨਮ 1921) ਹੋਈ।
- 1997 – ਰੇਟੀਨ 'ਚ ਵਿਟਾਮਿਨ-ਏ ਦੀ ਖੋਜ ਲਈ ਨੋਬਲ ਪੁਰਸਕਾਰ ਜੇਤੂ ਵਿਗਿਆਨਕ ਜਾਰਜ ਵਾਲਡ ਦਾ 90 ਸਾਲ ਦੀ ਉਮਰ ਵਿੱਚ ਦਿਹਾਂਤ ਹੋਇਆ।
- 2009 – ਭਾਰਤੀ ਲੇਖਕ, ਨਾਟਕਕਾਰ ਵਿਸ਼ਣੂ ਪ੍ਰਭਾਕਰ ਦੀ ਮੌਤ(ਜਨਮ 1912) ਹੋਈ।
- 2015 – ਭਾਰਤੀ ਜਰਨਲ ਹਨੂਤ ਸਿੰਘ ਰਾਠੌਰ ਦੀ ਮੌਤ(ਜਨਮ 1933) ਹੋਈ।