ਫ਼ੌਜਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ੌਜਾ ਸਿੰਘ
ਫ਼ੌਜਾ ਸਿੰਘ (2007)
ਨਿੱਜੀ ਜਾਣਕਾਰੀ
ਛੋਟਾ ਨਾਮਪੱਗ ਵਾਲਾ ਭੁਚਾਲ
ਦੋੜ ਦਾ ਬਾਬਾ
ਸੁਪਰਮੈਨ ਸਿੱਖ[1]
ਰਾਸ਼ਟਰੀਅਤਾਸੰਯੁਕਤ ਬਾਦਸ਼ਾਹੀ
ਜਨਮ (1911-04-01) 1 ਅਪ੍ਰੈਲ 1911 (ਉਮਰ 113)
ਬਿਆਸ ਪਿੰਡ, ਜਲੰਧਰ
ਪੰਜਾਬ, ਬ੍ਰਿਟਿਸ਼ ਭਾਰਤ
ਸਰਗਰਮੀ ਦੇ ਸਾਲ2000 – 2013
ਕੱਦ1.72 ਮੀਟਰ
ਭਾਰ53 kg (117 lb)
ਖੇਡ
ਦੇਸ਼ਸੰਯੁਕਤ ਬਾਦਸ਼ਾਹੀ
ਖੇਡਮੈਰਾਥਨ
ਰਿਟਾਇਰ24 ਫਰਵਰੀ 2013[2][3]
29 ਮਈ 2015 ਤੱਕ ਅੱਪਡੇਟ

ਫ਼ੌਜਾ ਸਿੰਘ (ਜਨਮ: 01 ਅਪ੍ਰੈਲ 1911) ਇੱਕ ਉੱਘੇ ਪੰਜਾਬੀ ਸਿੱਖ ਦੌੜਾਕ ਹਨ।[4] 2003 ਵਿੱਚ ਉਹਨਾਂ ਨੇ ਟੋਰਾਂਟੋ ਮੈਰਾਥਾਨ ਵਿੱਚ 92 ਸਾਲ ਦੀ ਉਮਰ ਵਿੱਚ ਨੱਬੇ ਸਾਲਾਂ ਤੋਂ ਉੱਤੇ ਦੇ ਦੌੜਾਕ ਦਾ 5 ਘੰਟੇ 40 ਮਿੰਟਾਂ ਦਾ ਆਲਮੀ ਰਿਕਾਰਡ ਬਣਾਇਆ[5][6] ਅਤੇ ਲੰਡਨ ਮੈਰਾਥਾਨ (2003) ਉਹਨਾਂ ਨੇ 6 ਘੰਟੇ 2 ਮਿੰਟਾਂ ਵਿੱਚ ਪੂਰੀ ਕੀਤੀ। ਅਗਸਤ 2012 ਤੱਕ ਉਹਨਾਂ ਨੇ ਛੇ ਲੰਡਨ ਮੈਰਾਥਾਨ,[7] ਦੋ ਕਨੇਡੀਆਈ ਮੈਰਾਥਾਨ, ਨਿਊਯਾਰਕ ਮੈਰਾਥਾਨ ਅਤੇ ਅਨੇਕਾਂ ਅੱਧੀਆਂ-ਮੈਰਾਥਾਨਾਂ ਵਿੱਚ ਹਿੱਸਾ ਲਿਆ।

16 ਅਕਤੂਬਰ 2011 ਨੂੰ ਸਿੰਘ ਟੋਰਾਂਟੋ ਮੈਰਾਥਾਨ ਨੂੰ 8 ਘੰਟੇ 11 ਮਿੰਟ 06 ਸਕਿੰਟਾਂ ਵਿੱਚ ਪੂਰਾ ਕਰਕੇ ਉਹ ਦੁਨੀਆ ਦੇ ਪਹਿਲੇ ਸੌ ਸਾਲ ਦੇ ਬਜ਼ੁਰਗ ਦੌੜਾਕ ਬਣੇ।[8] ਪਰ ਗਿਨੀਜ਼ ਵਰਲਡ ਰਿਕਾਰਡ ਨੇ ਇਸ ਨੂੰ ਕਿਤਾਬ ਵਿੱਚ ਇਹ ਕਹਿ ਕੇ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਸਿੰਘ ਆਪਣਾ ਜਨਮ ਸਰਟੀਫ਼ਿਕੇਟ ਨਹੀਂ ਪੇਸ਼ ਕਰ ਸਕੇ[9] ਪਰ ਜਿਵੇਂ ਕਿ 1911 ਵੇਲ਼ੇ ਭਾਰਤ ਵਿੱਚ ਜਨਮ ਦੇ ਰਿਕਾਰਡ ਨਹੀਂ ਰੱਖੇ ਜਾਂਦੇ ਸਨ, ਸਿੰਘ ਆਪਣਾ ਬ੍ਰਿਟਿਸ਼ ਪਾਸਪੋਰਟ, ਜਿਸ ’ਤੇ ਉਹਨਾਂ ਦੀ ਜਨਮ ਤਾਰੀਖ਼ 1 ਅਪ੍ਰੈਲ 1911 ਲਿਖੀ ਹੋਈ ਹੈ, ਅਤੇ ਰਾਣੀ ਇਲੈਜ਼ਬਿੱਥ ਦੁਆਰਾ ਆਪਣੇ 100ਵੇਂ ਜਨਮਦਿਨ ’ਤੇ ਭੇਜੀ ਵਧਾਈ ਚਿੱਠੀ ਪੇਸ਼ ਕਰਨ ਵਿੱਚ ਕਾਮਯਾਬ ਹੋਏ।[9]

ਅਪ੍ਰੈਲ 2012 ਵਿੱਚ ਉਹਨਾਂ ਨੇ ਪੂਰੀ ਮੈਰਾਥਾਨ ਨੂੰ ਅਲਵਿਦਾ ਕਹਿ ਦਿੱਤਾ ਪਰ ਉਹਨਾਂ ਕਿਹਾ ਕਿ ਉਹ ਅੱਧੀਆਂ-ਮੈਰਾਥਾਨਾਂ ਅਤੇ ਹੋਰ ਛੋਟੀਆਂ ਦੌੜਾਂ ਵਿੱਚ ਦੌੜਦੇ ਰਹਿਣਗੇ।[10][11]

ਜੀਵਨੀ[ਸੋਧੋ]

ਸਿੰਘ ਦਾ ਜਨਮ 1 ਅਪ੍ਰੈਲ 1911 ਨੂੰ[4] ਬਰਤਾਨਵੀ ਪੰਜਾਬ ਵਿੱਚ ਜਲੰਧਰ ਜ਼ਿਲੇ ਦੇ ਬਿਆਸ ਪਿੰਡ ਵਿੱਚ ਹੋਇਆ।[11] ਪਿੰਡ ਵਿੱਚ ਉਹ ਪੇਸ਼ੇ ਵਜੋਂ ਇੱਕ ਕਿਸਾਨ ਸਨ ਅਤੇ 1992 ਵਿੱਚ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਕੋਲ਼ ਲੰਡਨ ਆਏ। ਇੱਥੇ ਆ ਕੇ ਉਹਨਾਂ ਦਾ ਦੌੜਨ ਦਾ ਸ਼ੌਕ ਫਿਰ ਤੋਂ ਜਾਗਿਆ ਅਤੇ ਉਹਨਾਂ 81 ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ (2000) ਤੋਂ ਦੌੜਨਾ ਸ਼ੁਰੂ ਕੀਤਾ।[3][4]

ਉਹ ਅਨਪੜ੍ਹ ਹਨ ਅਤੇ ਪੰਜਾਬੀ ਬੋਲਣੀ ਜਾਣਦੇ ਹਨ ਪਰ ਪੜ੍ਹਨੀ ਅਤੇ ਲਿਖਣੀ ਨਹੀਂ।[8] ਇਸੇ ਕਰਕੇ ਖ਼ੁਸ਼ਵੰਤ ਸਿੰਘ ਵੱਲੋਂ ਲਿਖੀ ਆਪਣੀ ਜੀਵਨੀ ਖ਼ੁਦ ਨਾ ਪੜ੍ਹ ਸਕਣ ਦਾ ਉਹ ਦੁੱਖ ਜ਼ਾਹਰ ਕਰਦੇ ਹਨ।[3]

ਹਵਾਲੇ[ਸੋਧੋ]

  1. Wee, Lea (13 December 2012). "Running gave him second wind". Straits Times. Singapore. p. 24.
  2. "New Delhi Marathon runner Fauja Singh to retire after one last run". 24 January 2013. Archived from the original on 25 ਜਨਵਰੀ 2013. Retrieved 29 ਮਈ 2015. {{cite news}}: Unknown parameter |dead-url= ignored (|url-status= suggested) (help)
  3. 3.0 3.1 3.2 "At 101, Fauja Singh completes his final marathon". Agence France-Presse. 24 February 2013. Archived from the original on 26 ਫ਼ਰਵਰੀ 2013. Retrieved 24 February 2013. {{cite news}}: Unknown parameter |dead-url= ignored (|url-status= suggested) (help) ਹਵਾਲੇ ਵਿੱਚ ਗਲਤੀ:Invalid <ref> tag; name "ndtv" defined multiple times with different content
  4. 4.0 4.1 4.2 "Life begins at 90". ਬੀ ਬੀ ਸੀ. a. Retrieved ਨਵੰਬਰ ੧੫, ੨੦੧੨. {{cite web}}: Check date values in: |accessdate= and |date= (help)
  5. "M100 Indian sets 8 world records in succession? Check ID first". MastersTrack.com. ਅਕਤੂਬਰ ੨੦੧੧. Archived from the original on 2015-06-18. Retrieved ਨਵੰਬਰ ੧੫, ੨੦੧੨. {{cite web}}: Check date values in: |accessdate= and |date= (help); External link in |publisher= (help); Unknown parameter |dead-url= ignored (|url-status= suggested) (help)
  6. "At 93, Adidas Marathon man Fauja runs with god as partner". ਖ਼ਬਰ. ਇੰਡੀਅਨ ਐਕਸਪ੍ਰੈੱਸ. ਅਪ੍ਰੈਲ ੧੯, ੨੦੦੪. Retrieved ਨਵੰਬਰ ੧੫, ੨੦੧੨. {{cite web}}: Check date values in: |accessdate= and |date= (help); External link in |publisher= (help)
  7. "ਉਲੰਪਿਕ ਮਸ਼ਾਲ ਲੈ ਕੇ ਦੌੜਿਆ ਫ਼ੌਜਾ ਸਿੰਘ -ਜੈਕਾਰਿਆਂ ਨਾਲ ਗੂੰਜਿਆ ਲੰਦਨ". SatSamundronPaar.com. ਅਗਸਤ ੧੧, ੨੦੧੨. Retrieved ਨਵੰਬਰ ੧੫, ੨੦੧੨. {{cite web}}: Check date values in: |accessdate= and |date= (help); External link in |publisher= (help)[permanent dead link]
  8. 8.0 8.1 "Another marathon milestone for centenarian". ਅੰਗਰੇਜ਼ੀ ਖ਼ਬਰ. ਦ ਟ੍ਰਿਬਿਊਨ. ਅਕਤੂਬਰ ੧੮, ੨੦੧੧. Retrieved ਨਵੰਬਰ ੧੫, ੨੦੧੨. {{cite web}}: Check date values in: |accessdate= and |date= (help)
  9. 9.0 9.1 "Fauja Singh, 100-Year-Old Marathon Runner, Won't Get His Record". HuffingtonPost.ca. ਅਕਤੂਬਰ ੨੪, ੨੦੧੧. Retrieved ਨਵੰਬਰ ੧੫, ੨੦੧੨. {{cite web}}: Check date values in: |accessdate= and |date= (help); External link in |publisher= (help)[permanent dead link]
  10. "Oldest marathon runner announced retirement". ਅੰਗਰੇਜ਼ੀ ਖ਼ਬਰ. ਬੀ ਬੀ ਸੀ. ਅਪ੍ਰੈਲ ੨੦, ੨੦੧੨. Retrieved ਨਵੰਬਰ ੧੫, ੨੦੧੨. {{cite web}}: Check date values in: |accessdate= and |date= (help)
  11. 11.0 11.1 "ਫੌਜਾ ਸਿੰਘ ਵੱਲੋਂ ਫੁੱਲਮੈਰਾਥਨ ਨੂੰ ਅਲਵਿਦਾ". ਖ਼ਬਰ. ਪੰਜਾਬੀ ਟ੍ਰਿਬਿਊਨ. ਅਪ੍ਰੈਲ ੨੩, ੨੦੧੨. Retrieved ਨਵੰਬਰ ੧੫, ੨੦੧੨. {{cite web}}: Check date values in: |accessdate= and |date= (help)