ਫ਼ੌਜਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ੌਜਾ ਸਿੰਘ
Fauja Singh in 2007.jpg
ਫ਼ੌਜਾ ਸਿੰਘ (2007)
ਨਿੱਜੀ ਜਾਣਕਾਰੀ
ਛੋਟੇ ਨਾਮ ਪੱਗ ਵਾਲਾ ਭੁਚਾਲ
ਦੋੜ ਦਾ ਬਾਬਾ
ਸੁਪਰਮੈਨ ਸਿੱਖ[1]
ਰਾਸ਼ਟਰੀਅਤਾ ਸੰਯੁਕਤ ਬਾਦਸ਼ਾਹੀ
ਜਨਮ (1911-04-01) 1 ਅਪ੍ਰੈਲ 1911 (ਉਮਰ 107)
ਬਿਆਸ ਪਿੰਡ, ਜਲੰਧਰ
ਪੰਜਾਬ, ਬ੍ਰਿਟਿਸ਼ ਭਾਰਤ
ਰਿਹਾਇਸ਼ ਸੰਯੁਕਤ ਬਾਦਸ਼ਾਹੀ
Years active 2000 – 2013
ਕੱਦ 1.72 ਮੀਟਰ
ਭਾਰ 53 kilograms (117 lb)
ਖੇਡ
ਦੇਸ਼ ਸੰਯੁਕਤ ਬਾਦਸ਼ਾਹੀ
ਖੇਡ ਮੈਰਾਥਨ
Retired 24 ਫਰਵਰੀ 2013[2][3]
Updated on 29 ਮਈ 2015.

ਫ਼ੌਜਾ ਸਿੰਘ (ਜਨਮ: ੧ ਅਪ੍ਰੈਲ ੧੯੧੧) ਇੱਕ ਉੱਘੇ ਪੰਜਾਬੀ ਸਿੱਖ ਦੌੜਾਕ ਹਨ।[4] ੨੦੦੩ ਵਿੱਚ ਉਹਨਾਂ ਨੇ ਟੋਰਾਂਟੋ ਮੈਰਾਥਾਨ ਵਿੱਚ ੯੨ ਸਾਲ ਦੀ ਉਮਰ ਵਿੱਚ ਨੱਬੇ ਸਾਲਾਂ ਤੋਂ ਉੱਤੇ ਦੇ ਦੌੜਾਕ ਦਾ ੫ ਘੰਟੇ ੪੦ ਮਿੰਟਾਂ ਦਾ ਆਲਮੀ ਰਿਕਾਰਡ ਬਣਾਇਆ[5][6] ਅਤੇ ਲੰਡਨ ਮੈਰਾਥਾਨ (੨੦੦੩) ਉਹਨਾਂ ਨੇ ੬ ਘੰਟੇ ੨ ਮਿੰਟਾਂ ਵਿੱਚ ਪੂਰੀ ਕੀਤੀ। ਅਗਸਤ ੨੦੧੨ ਤੱਕ ਉਹਨਾਂ ਨੇ ਛੇ ਲੰਡਨ ਮੈਰਾਥਾਨ,[7] ਦੋ ਕਨੇਡੀਆਈ ਮੈਰਾਥਾਨ, ਨਿਊਯਾਰਕ ਮੈਰਾਥਾਨ ਅਤੇ ਅਨੇਕਾਂ ਅੱਧੀਆਂ-ਮੈਰਾਥਾਨਾਂ ਵਿੱਚ ਹਿੱਸਾ ਲਿਆ।

੧੬ ਅਕਤੂਬਰ ੨੦੧੧ ਨੂੰ ਸਿੰਘ ਟੋਰਾਂਟੋ ਮੈਰਾਥਾਨ ਨੂੰ ੮ ਘੰਟੇ ੧੧ ਮਿੰਟ ੦੬ ਸਕਿੰਟਾਂ ਵਿੱਚ ਪੂਰਾ ਕਰਕੇ ਉਹ ਦੁਨੀਆਂ ਦੇ ਪਹਿਲੇ ਸੌ ਸਾਲ ਦੇ ਬਜ਼ੁਰਗ ਦੌੜਾਕ ਬਣੇ।[8] ਪਰ ਗਿਨੀਜ਼ ਵਰਲਡ ਰਿਕਾਰਡ ਨੇ ਇਸ ਨੂੰ ਕਿਤਾਬ ਵਿੱਚ ਇਹ ਕਹਿ ਕੇ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਸਿੰਘ ਆਪਣਾ ਜਨਮ ਸਰਟੀਫ਼ਿਕੇਟ ਨਹੀਂ ਪੇਸ਼ ਕਰ ਸਕੇ[9] ਪਰ ਜਿਵੇਂ ਕਿ ੧੯੧੧ ਵੇਲ਼ੇ ਭਾਰਤ ਵਿੱਚ ਜਨਮ ਦੇ ਰਿਕਾਰਡ ਨਹੀਂ ਰੱਖੇ ਜਾਂਦੇ ਸਨ, ਸਿੰਘ ਆਪਣਾ ਬ੍ਰਿਟਿਸ਼ ਪਾਸਪੋਰਟ, ਜਿਸ ’ਤੇ ਉਹਨਾਂ ਦੀ ਜਨਮ ਤਾਰੀਖ਼ ੧ ਅਪ੍ਰੈਲ ੧੯੧੧ ਲਿਖੀ ਹੋਈ ਹੈ, ਅਤੇ ਰਾਣੀ ਇਲੈਜ਼ਬਿੱਥ ਦੁਆਰਾ ਆਪਣੇ ੧੦੦ਵੇਂ ਜਨਮਦਿਨ ’ਤੇ ਭੇਜੀ ਵਧਾਈ ਚਿੱਠੀ ਪੇਸ਼ ਕਰਨ ਵਿੱਚ ਕਾਮਯਾਬ ਹੋਏ।[9]

ਅਪ੍ਰੈਲ ੨੦੧੨ ਵਿੱਚ ਉਹਨਾਂ ਨੇ ਪੂਰੀ ਮੈਰਾਥਾਨ ਨੂੰ ਅਲਵਿਦਾ ਕਹਿ ਦਿੱਤਾ ਪਰ ਉਹਨਾਂ ਕਿਹਾ ਕਿ ਉਹ ਅੱਧੀਆਂ-ਮੈਰਾਥਾਨਾਂ ਅਤੇ ਹੋਰ ਛੋਟੀਆਂ ਦੌੜਾਂ ਵਿੱਚ ਦੌੜਦੇ ਰਹਿਣਗੇ।[10][11]

ਜੀਵਨੀ[ਸੋਧੋ]

ਸਿੰਘ ਦਾ ਜਨਮ ੧ ਅਪ੍ਰੈਲ ੧੯੧੧ ਨੂੰ[4] ਬਰਤਾਨਵੀ ਪੰਜਾਬ ਵਿੱਚ ਜਲੰਧਰ ਜ਼ਿਲੇ ਦੇ ਬਿਆਸ ਪਿੰਡ ਵਿੱਚ ਹੋਇਆ।[11] ਪਿੰਡ ਵਿੱਚ ਉਹ ਪੇਸ਼ੇ ਵਜੋਂ ਇੱਕ ਕਿਸਾਨ ਸਨ ਅਤੇ ੧੯੯੨ ਵਿੱਚ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਕੋਲ਼ ਲੰਡਨ ਆਏ। ਇੱਥੇ ਆ ਕੇ ਉਹਨਾਂ ਦਾ ਦੌੜਨ ਦਾ ਸ਼ੌਕ ਫਿਰ ਤੋਂ ਜਾਗਿਆ ਅਤੇ ਉਹਨਾਂ ੮੧ ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ (੨੦੦੦) ਤੋਂ ਦੌੜਨਾ ਸ਼ੁਰੂ ਕੀਤਾ।[4][3]

ਉਹ ਅਨਪੜ੍ਹ ਹਨ ਅਤੇ ਪੰਜਾਬੀ ਬੋਲਣੀ ਜਾਣਦੇ ਹਨ ਪਰ ਪੜ੍ਹਨੀ ਅਤੇ ਲਿਖਣੀ ਨਹੀਂ।[8] ਇਸੇ ਕਰਕੇ ਖ਼ੁਸ਼ਵੰਤ ਸਿੰਘ ਵੱਲੋਂ ਲਿਖੀ ਆਪਣੀ ਜੀਵਨੀ ਖ਼ੁਦ ਨਾ ਪੜ੍ਹ ਸਕਣ ਦਾ ਉਹ ਦੁੱਖ ਜ਼ਾਹਰ ਕਰਦੇ ਹਨ।[3]

ਹਵਾਲੇ[ਸੋਧੋ]

  1. Wee, Lea (13 December 2012). "Running gave him second wind". Straits Times. Singapore. p. 24. 
  2. "New Delhi Marathon runner Fauja Singh to retire after one last run". 24 January 2013. 
  3. 3.0 3.1 3.2 "At 101, Fauja Singh completes his final marathon". Agence France-Presse. 24 February 2013. Retrieved 24 February 2013.  ਹਵਾਲੇ ਵਿੱਚ ਗਲਤੀ:Invalid <ref> tag; name "ndtv" defined multiple times with different content
  4. 4.0 4.1 4.2 "Life begins at 90". ਬੀ ਬੀ ਸੀ. a. Retrieved ਨਵੰਬਰ ੧੫, ੨੦੧੨.  Check date values in: |access-date=, |date= (help)
  5. "M100 Indian sets 8 world records in succession? Check ID first". MastersTrack.com. ਅਕਤੂਬਰ ੨੦੧੧. Retrieved ਨਵੰਬਰ ੧੫, ੨੦੧੨.  Check date values in: |access-date=, |date= (help); External link in |publisher= (help)
  6. "At 93, Adidas Marathon man Fauja runs with god as partner". ਖ਼ਬਰ. ਇੰਡੀਅਨ ਐਕਸਪ੍ਰੈੱਸ. ਅਪ੍ਰੈਲ ੧੯, ੨੦੦੪. Retrieved ਨਵੰਬਰ ੧੫, ੨੦੧੨.  Check date values in: |access-date=, |date= (help); External link in |publisher= (help)
  7. "ਉਲੰਪਿਕ ਮਸ਼ਾਲ ਲੈ ਕੇ ਦੌੜਿਆ ਫ਼ੌਜਾ ਸਿੰਘ -ਜੈਕਾਰਿਆਂ ਨਾਲ ਗੂੰਜਿਆ ਲੰਦਨ". SatSamundronPaar.com. ਅਗਸਤ ੧੧, ੨੦੧੨. Retrieved ਨਵੰਬਰ ੧੫, ੨੦੧੨.  Check date values in: |access-date=, |date= (help); External link in |publisher= (help)
  8. 8.0 8.1 "Another marathon milestone for centenarian". ਅੰਗਰੇਜ਼ੀ ਖ਼ਬਰ. ਦ ਟ੍ਰਿਬਿਊਨ. ਅਕਤੂਬਰ ੧੮, ੨੦੧੧. Retrieved ਨਵੰਬਰ ੧੫, ੨੦੧੨.  Check date values in: |access-date=, |date= (help)
  9. 9.0 9.1 "Fauja Singh, 100-Year-Old Marathon Runner, Won't Get His Record". HuffingtonPost.ca. ਅਕਤੂਬਰ ੨੪, ੨੦੧੧. Retrieved ਨਵੰਬਰ ੧੫, ੨੦੧੨.  Check date values in: |access-date=, |date= (help); External link in |publisher= (help)
  10. "Oldest marathon runner announced retirement". ਅੰਗਰੇਜ਼ੀ ਖ਼ਬਰ. ਬੀ ਬੀ ਸੀ. ਅਪ੍ਰੈਲ ੨੦, ੨੦੧੨. Retrieved ਨਵੰਬਰ ੧੫, ੨੦੧੨.  Check date values in: |access-date=, |date= (help)
  11. 11.0 11.1 "ਫੌਜਾ ਸਿੰਘ ਵੱਲੋਂ ਫੁੱਲਮੈਰਾਥਨ ਨੂੰ ਅਲਵਿਦਾ". ਖ਼ਬਰ. ਪੰਜਾਬੀ ਟ੍ਰਿਬਿਊਨ. ਅਪ੍ਰੈਲ ੨੩, ੨੦੧੨. Retrieved ਨਵੰਬਰ ੧੫, ੨੦੧੨.  Check date values in: |access-date=, |date= (help)