ਕੋਟ ਮੁਹੰਮਦ ਖਾਂ
ਕੋਟ ਮੁਹੰਮਦ ਖਾਂ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਤਰਨ ਤਾਰਨ ਸਾਹਿਬ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਕੋਟ ਮੁਹੰਮਦ ਖਾਂ ਤਰਨ ਤਾਰਨ ਜ਼ਿਲ੍ਹੇ ਦਾ ਪਿੰਡ ਹੈ। ਇਹ ਪਿੰਡ ਬਿਆਸ ਦਰਿਆ ਤੋਂ ਥੋੜਾ ਹੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਦਾ ਰਕਬਾ 1400 ਏਕੜ ਹੈ। ਇਸ ਪਿੰਡ ਨੂੰ ਮੁਗਲ ਫੌਜਾਂ ਦੇ ਜਰਨੈਲ ਮੁਹੰਮਦ ਖਾਂ ਨੇ ਵਸਾਇਆ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਮੁਹੰਮਦ ਖਾਂ ਨੂੰ ਲਾਹੌਰ ਜ਼ਿਲੇ ਦੇ ਪਠਾਣੀ ਕਸਬਾ ਪੱਟੀ ਜੋ ਹੁਣ ਜ਼ਿਲ੍ਹਾ ਤਰਨ ਤਾਰਨ ਦੇ ਨੇੜੇ ਜਗੀਰ ਦਿੱਤੀ ਜਿਸ ਨੂੰ ਅਦਲਾ-ਬਦਲੀ ਕਰ ਲਈ ਤੇ ਇਹ ਪਿੰਡ ਕੋਟ ਮੁਹੰਮਦ ਖਾਂ ਵਸਾਇਆ। ਇਹ ਪਿੰਡ ਨਾਨਕਸ਼ਾਹੀ ਇੱਟ ਨਾਲ ਬਣਾਈ ਗਈ ਪੰਜ ਫੁੱਟ ਚੌੜੀ ਚਾਰਦੀਵਾਰੀ ਦੇ ਅੰਦਰ ਸਥਿਤ ਸੀ, ਜਿਸ ਦੇ ਆਲੇ-ਦੁਆਲੇ ਤਿੰਨ ਦਰਵਾਜ਼ੇ ਜਿਹਨਾਂ ਦੇ ਨਾਂ ਢੋਟੀਆਂ ਵਾਲਾ ਦਰਵਾਜ਼ਾ, ਤੁੜਾਂ ਵਾਲਾ ਦਰਵਾਜ਼ਾ ਅਤੇ ਚੰਬੇ ਵਾਲਾ ਦਰਵਾਜ਼ਾ ਸਨ। ਇਸ ਪਿੰਡ 'ਚ ਪਠਾਨ, ਖੱਤਰੀ, ਸੂਦ, ਜੱਟ ਦੇ ਲੋਕ ਰਹਿੰਦੇ ਹਨ।
ਲੋਕ ਨਾਇਕ
[ਸੋਧੋ]ਸਵਰਗੀ ਉਪ ਰਾਸ਼ਟਰਪਤੀ ਕ੍ਰਿਸ਼ਨ ਕਾਂਤ, ਉਹਨਾਂ ਦੇ ਪਿਤਾ ਆਜ਼ਾਦੀ ਸੰਗਰਾਮੀਏ ਅਚਿੰਤ ਰਾਮ, ਪਹਿਲਵਾਨ ਰੁਸਤਮ-ਏ-ਹਿੰਦ ਅਰਜਨ ਸਿੰਘ ਢੋਟੀ, ਸਾਹਿਤਕਾਰ ਕਰਨਜੀਤ ਸਿੰਘ, ਸਾਧੂ ਸਿੰਘ ਸੂਫੀ, ਮਾਸਟਰ ਅੱਛਰ ਸਿੰਘ ਇਸ ਪਿੰਡ ਦੇ ਜਮਪਲ ਹਨ।
ਸਹੁਲਤਾਂ
[ਸੋਧੋ]ਪੰਜਾਬੀ ਸਾਹਿਤ ਸਭਾ ਦੀ ਦੇਹਾਤੀ ਲਾਇਬਰੇਰੀ ਵੀ ਲੋਕਾਂ 'ਚ ਗਿਆਨ ਵੰਡਦੀ ਹੈ। ਪਿੰਡ 'ਚ ਸਰਕਾਰੀ ਐਲੀਮੈਟਰੀ ਅਤੇ ਸਰਕਾਰੀ ਹਾਈ ਸਕੂਲ ਹਨ ਜਿਥੋਂ ਵਿਦਿਆਰਥੀ ਵਿਦਿਆ ਪ੍ਰਾਪਤ ਕਰਦੇ ਹਨ।