ਨੰਦਾ (ਅਭਿਨੇਤਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੰਦਾ
ਨੰਦਾ ਕੀਨੀਆ ਵਿੱਚ, 1970
ਜਨਮ(1939-01-08)8 ਜਨਵਰੀ 1939
ਮੌਤ25 ਮਾਰਚ 2014(2014-03-25) (ਉਮਰ 75)
ਮੁੰਬਈ, ਭਾਰਤ
ਮੌਤ ਦਾ ਕਾਰਨਦਿਲ ਦਾ ਦੌਰਾ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ1957–1995
ਪੁਰਸਕਾਰਆਂਚਲ (1960) ਲਈ ਫਿਲਮਫੇਅਰ ਸਭ ਤੋਂ ਵਧੀਆ ਸਹਾਇਕ ਅਦਾਕਾਰ

ਨੰਦਾ (8 ਜਨਵਰੀ 1939 – 25 ਮਾਰਚ 2014) ਭਾਰਤੀ ਫ਼ਿਲਮ ਅਦਾਕਾਰਾ ਸੀ ਜਿਸਨੇ ਹਿੰਦੀ ਅਤੇ ਮਰਾਠੀ ਫ਼ਿਲਮਾਂ ਕੰਮ ਕੀਤਾ। ਫਿਲਮਾਂ ਵਿੱਚ ਸੰਮੋਹਿਤ ਕਰ ਦੇਣ, ਸੁਰਮੀਲੀ ਭਾਰਤੀ ਮੁਟਿਆਰ ਅਤੇ ਆਧੁਨਿਕ ਲੜਕੀ ਦੀਆਂ ਭੂਮਿਕਾਵਾਂ ਨਿਭਾਉਣ ਵਾਲੀ ਮਸ਼ਹੂਰ ਅਭਿਨੇਤਰੀ ਸੀ। ਆਪ ਨੇ 1960ਵਿਆਂ ਤੇ 70ਵਿਆਂ ਦੇ ਸ਼ੁਰੂ ਵਿੱਚ ਸਿਨੇਮਾ ਸਕਰੀਨ ’ਤੇ ਰਾਜ ਕੀਤਾ।

ਮੁੱਢਲਾ ਜੀਵਨ[ਸੋਧੋ]

ਨੰਦਾ ਨੇ ਮਰਾਠੀ ਫਿਲਮਾਂ ਦੇ ਅਦਾਕਾਰ ਤੇ ਨਿਰਦੇਸ਼ਕ ਵਿਨਾਇਕ ਦਮੋਦਰ ਕਰਨਾਟਕੀ ਦੇ ਘਰ 8 ਜਨਵਰੀ, 1939 ਨੂੰ ਜਨਮ ਲਿਆ। ਨੰਦਾ ਦੇ ਬਚਪਨ ਵਿੱਚ ਹੀ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਪਰਿਵਾਰ ਦੀ ਗਰੀਬੀ ਕਾਰਨ ਉਸ ਨੂੰ ਬਾਲ ਕਲਾਕਾਰ ਵਜੋਂ ਫਿਲਮਾਂ ’ਚ ਕੰਮ ਕਰਨਾ ਪਿਆ।

ਕੈਰੀਅਰ[ਸੋਧੋ]

ਨੰਦਾ ਨੇ ਮੰਦਿਰ ਅਤੇ ਜੱਗੂ[1] ਵਰਗੀਆਂ ਫਿਲਮਾਂ ਵਿੱਚ ਬਤੋਰ ਬਾਲ ਕਲਾਕਾਰ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਬੇਬੀ ਨੰਦਿਨੀ ਦੇ ਨਾਂਅ ਉੱਤੇ ਕਈ ਮਰਾਠੀ ਫਿਲਮਾਂ ਵਿੱਚ ਕੰਮ ਕੀਤਾ। ਉਸ ਦੀ ਪਹਿਲੀ ਫਿਲਮ 1950ਵਿਆਂ ਵਿੱਚ ਜੁਗਨੂ ਸੀ। ਮਸ਼ਹੂਰ ਫ਼ਿਲਮਕਾਰ ਵੀ ਸ਼ਾਂਤਾਰਾਮ ਉਸ ਦੇ ਚਾਚਾ ਸਨ। ਉਸ ਨੇ ਨੰਦਾ ਨੂੰ ਸਾਲ 1956 ਵਿੱਚ ਫਿਲਮ ਤੂਫਾਨ ਅਤੇ ਦੀਆ ਵਿੱਚ ਹੀਰੋਈਨ ਦੇ ਤੌਰ ਉੱਤੇ ਮੌਕਾ ਦਿੱਤਾ ਸੀ। ਨੰਦਾ ਨੇ 60, 70 ਅਤੇ 80 ਦੇ ਦਹਾਕਿਆਂ ਵਿੱਚ ਦੇਵ ਆਨੰਦ, ਸ਼ਸ਼ੀ ਕਪੂਰ, ਸ਼ੰਮੀ ਕਪੂਰ ਸਮੇਤ ਕਈ ਵੱਡੇ ਕਲਾਕਾਰਾਂ ਦੇ ਨਾਲ ਕਈ ਯਾਦਗਾਰ ਫਿਲਮਾਂ ਕੀਤੀਆਂ। ‘ਜਬ ਜਬ ਫੂਲ ਖਿਲੇ’ ਰਾਹੀਂ ਉਸ ਨੇ ਪਹਿਲੀ ਵਾਰ ਪੱਛਮੀ ਤਰਜ਼ ਦੀ ਮੁਟਿਆਰ ਦੀ ਭੂਮਿਕਾ ਕੀਤੀ। ਇਸ ਵਿੱਚ ਉਸ ਦੇ ਨਾਲ ਸ਼ੱਸ਼ੀ ਕਪੂਰ ਵੀ ਸਨ। ‘ਕਾਲਾ ਬਾਜ਼ਾਰ’ ਵਿੱਚ ਦੇਵ ਆਨੰਦ ਦੀ ਭੈਣ ਬਣੀ ਸੀ। ਮਗਰੋਂ ਦੇਵ ਨੇ ਉਸ ਨੂੰ ‘ਹਮ ਦੋਨੋਂ’ ਤੇ ‘ਤੀਨ ਦੇਵੀਆਂ’ ’ਚ ਨਾਇਕਾ ਵਜੋਂ ਲਿਆ। ਉਸ ਦੀਆਂ ਸ਼ਾਨਦਾਰ ਭੂਮਿਕਾਵਾਂ ਵਾਲੀਆਂ ਫਿਲਮਾਂ ਅੰਗਾਰੇ, ਮੰਦਰ, ਰਾਮ ਲਕਸ਼ਮਣ, ਬੰਦੀ, ਇਤਿਫਾਕ, ਪ੍ਰਾਸ਼ਚਿਤ, ਅਹਿਸਤਾ ਅਹਿਸਤਾ, ਪ੍ਰੇਮ ਰੋਗ ਤੇ ਮਜ਼ਦੂਰ ਸਨ। ‘ਛੋਟੀ ਬਹਿਨ’ ਸਿਰਲੇਖ ਉਸ ਦੇ ਨਾਮ ਨਾਲ ਆਮ ਜੀਵਨ ’ਚ ਵੀ ਲੱਗਿਆ ਰਿਹਾ। 50 ਦੇ ਦਹਾਕੇ ਵਿੱਚ ਫਿਲਮ 'ਜੱਗੂ' ਵਿੱਚ ਬਾਲ-ਕਲਾਕਾਰ ਵਜੋਂ ਮਹਿਜ਼ 8 ਸਾਲ ਦੀ ਉਮਰ ਵਿੱਚ ਕੰਮ ਕੀਤਾ। ਉਸ ਨੇ ਨੂਤਨ, ਵਹੀਦਾ ਰਹਿਮਾਨ, ਸਾਧਨਾ ਜਿਹੀਆਂ ਕਲਾਕਾਰਾਂ ਨਾਲ 1960ਵਿਆਂ ਤੋਂ 1973 ਤੱਕ ਸਿਨੇਮਾ ਸਕਰੀਨ ’ਤੇ ਰਾਜ ਕੀਤਾ।

ਯਾਦਗਾਰੀ ਫਿਲਮਾਂ[ਸੋਧੋ]

ਨੰਦਾ ਨੇ ਦੇਵ ਆਨੰਦ ਦੇ ਨਾਲ ਕਾਲ਼ਾ ਬਾਜ਼ਾਰ, ਹਮ ਦੋਨੋਂ, ਤੀਨ ਦੇਵੀਆਂ; ਸ਼ਸ਼ੀ ਕਪੂਰ ਦੇ ਨਾਲ ਨੀਂਦ ਹਮਾਰੀ ਖ਼ਵਾਬ ਤੁਮ੍ਹਾਰੇ ਜਬ ਜਬ ਫੂਲ ਖਿੜੇ; ਰਾਜੇਸ਼ ਖੰਨੇ ਦੇ ਨਾਲ ਦ ਟ੍ਰੇਨ ਸਮੇਤ ਕਈ ਯਾਦਗਾਰ ਫਿਲਮਾਂ ਵਿੱਚ ਕੰਮ ਕੀਤਾ। 80 ਦੇ ਦਹਾਕੇ ਵਿੱਚ ਉਸ ਨੇ ਪ੍ਰੇਮ ਰੋਗ ਅਤੇ ਮਜ਼ਦੂਰ ਵਰਗੀਆਂ ਕਾਮਯਾਬ ਫਿਲਮਾਂ ਵਿੱਚ ਚਰਿੱਤਰ ਰੋਲ ਨਿਭਾਏ। ਨੰਦਾ ਨੇ 1960-70 ਦੇ ਦਹਾਕੇ ਦੇ ਅਭਿਨੇਤਾ ਦੇਵ ਆਨੰਦ, ਸ਼ਸ਼ੀ ਕਪੂਰ, ਸ਼ਮੀ ਕਪੂਰ, ਅਸ਼ੋਕ ਕੁਮਾਰ, ਕਿਸ਼ੋਰ ਕੁਮਾਰ, ਵਹੀਦਾ ਰਹਿਮਾਨ, ਰਾਜੇਸ਼ ਖੰਨਾ ਆਦਿ ਕਲਾਕਾਰਾਂ ਨਾਲ ਕੰਮ ਕੀਤਾ। 'ਤੂਫ਼ਾਨ ਔਰ ਦੀਯਾ' ਦੇ ਹਿੱਟ ਹੋਣ ਬਾਅਦ ਨੰਦਾ ਨੇ ਮੁੜ ਪਿਛੇ ਨਹੀਂ ਵੇਖਿਆ। 1992 ਵਿੱਚ ਨੰਦਾ ਦੀ ਕੁੜਮਾਈ ਪ੍ਰਸਿੱਧ ਨਿਰਦੇਸ਼ਕ ਮਨਮੋਹਨ ਦੇਸਾਈ ਨਾਲ ਹੋਈ ਪਰ ਦੋ ਸਾਲ ਬਾਅਦ 1994 ਵਿੱਚ ਦੇਸਾਈ ਦੀ ਆਪਣੇ ਬੰਗਲੇ ਦੀ ਛੱਤ ਤੋਂ ਡਿੱਗ ਜਾਣ ਕਾਰਨ ਮੌਤ ਹੋ ਗਈ | ਇਸ ਤੋਂ ਬਾਅਦ ਨੰਦਾ ਨੇ ਸਾਰੀ ਉਮਰ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਕੀਤਾ।

ਸਨਮਾਨ[ਸੋਧੋ]

ਨੰਦਾ ਨੂੰ ਫਿਲਮ 'ਭਾਬੀ' (1957)[2], 'ਇਤਫ਼ਾਕ' (1969), 'ਅਹਿਸਤਾ-ਅਹਿਸਤਾ' (1981) ਤੇ 'ਪ੍ਰੇਮ ਰੋਗ' (1983) ਵਿੱਚ ਨਿਭਾਈਆਂ ਯਾਦਗਾਰੀ ਭੂਮਿਕਾਵਾਂ ਕਰ ਕੇ ਫਿਲਮ ਫੇਅਰ ਲਈ ਨਾਮਜ਼ਦ ਕੀਤਾ ਗਿਆ ਅਤੇ 'ਆਂਚਲ' (1960), ‘ਆਂਚਲ’ ਲਈ ਉਸ ਨੂੰ ਫਿਲਮਫੇਅਰ ਸਭ ਤੋਂ ਵਧੀਆ ਸਹਾਇਕ ਅਦਾਕਾਰ ਮਿਲਿਆ।

ਮੌਤ[ਸੋਧੋ]

ਆਪ ਦੀ ਦਿਲ ਦਾ ਦੌਰਾ ਪੈਣ ਨਾਲ 25 ਮਾਰਚ 2014 ਨੂੰ ਮੌਤ ਹੋ ਗਈ।

ਹਵਾਲੇ[ਸੋਧੋ]

  1. "Actress Personified". Screenindia.com. Archived from the original on 2010-07-01. Retrieved 2012-07-23. {{cite web}}: Unknown parameter |dead-url= ignored (|url-status= suggested) (help)
  2. Mid-Day - India News, International News, Mumbai News, Delhi News, Bangalore News, Business News & lots more