ਬਰਾਕ ਓਬਾਮਾ
ਬਰਾਕ ਓਬਾਮਾ | |
---|---|
Barack Obama | |
44ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ ਜਨਵਰੀ 20, 2009 – ਜਨਵਰੀ 20, 2017 | |
ਉਪ ਰਾਸ਼ਟਰਪਤੀ | ਜੋ ਬਾਈਡਨ |
ਤੋਂ ਪਹਿਲਾਂ | ਜਾਰਜ ਡਬਲਿਊ. ਬੁਸ਼ |
ਤੋਂ ਬਾਅਦ | ਡੋਨਲਡ ਟਰੰਪ |
ਇਲੀਨਾਏ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ ਜਨਵਰੀ 3, 2005 – ਨਵੰਬਰ 16, 2008 | |
ਤੋਂ ਪਹਿਲਾਂ | ਪੀਟਰ ਫਿਜ਼ਗੇਰਾਲਡ |
ਤੋਂ ਬਾਅਦ | ਰੋਲੈਂਡ ਬਰਿਸ |
ਨਿੱਜੀ ਜਾਣਕਾਰੀ | |
ਜਨਮ | ਬਰਾਕ ਹੁਸੈਨ ਓਬਾਮਾ ਦੂਜਾ ਅਗਸਤ 4, 1961 ਹੋਨੋਲੂਲੂ, ਹਵਾਈ, ਸੰਯੁਕਤ ਰਾਜ |
ਸਿਆਸੀ ਪਾਰਟੀ | ਡੈਮੋਕ੍ਰੇਟਿਕ |
ਜੀਵਨ ਸਾਥੀ | |
ਬੱਚੇ |
|
ਮਾਪੇ |
|
ਰਿਹਾਇਸ਼ | ਕਾਲੋਰਮਾ (ਵਾਸ਼ਿੰਗਟਨ, ਡੀ.ਸੀ.) |
ਅਲਮਾ ਮਾਤਰ |
|
ਕਿੱਤਾ |
|
ਦਸਤਖ਼ਤ | |
ਵੈੱਬਸਾਈਟ | |
ਬਰਾਕ ਹੁਸੈਨ ਓਬਾਮਾ (ਜਨਮ 4 ਅਗਸਤ 1961) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਹਨ ਜਿਨ੍ਹਾ ਨੇ ਸੰਯੁਕਤ ਰਾਜ ਦੇ 44ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਪਹਿਲੇ ਅਫਰੀਕੀ-ਅਮਰੀਕੀ ਮੂਲ ਦੇ ਸਖਸ਼ ਸਨ ਜਿਹਨਾਂ ਨੇ ਇਸ ਤਰ੍ਹਾਂ ਦਾ ਅਹੁਦਾ ਸੰਭਾਲਿਆ ਹੈ। ਇਸ ਤੋਂ ਪਹਿਲਾਂ ਉਹ ਇਲੀਨੋਇਸ ਵਿੱਚ ਜਨਵਰੀ 1997 ਤੋਂ ਨਵੰਬਰ 2004 ਤੱਕ ਸੈਨੇਟਰ ਦੇ ਪਦ 'ਤੇ ਰਹੇ ਅਤੇ ਬਾਅਦ ਵਿੱਚ ਉਹ ਇਲੀਨੋਇਸ ਤੋਂ ਅਮਰੀਕੀ ਸੈਨੇਟਰ ਰਹੇ ਅਤੇ ਬਾਅਦ ਵਿੱਚ ਰਾਸ਼ਤਰਪਤੀ ਦੀ ਚੋਣਾਂ ਦੀ ਜਿੱਤ ਤੋਂ ਬਾਅਦ ਉਹਨਾਂ ਨੇ ਇਸ ਪਦਵੀ ਤੋਂ ਅਸਤੀਫਾ ਦੇ ਦਿੱਤਾ।
ਬਰਾਕ ਓਬਾਮਾ ਦਾ ਜਨਮ 4 ਅਗਸਤ 1961 ਨੂੰ ਹਵਾਈ ਦੇ ਹੋਨੋਲੁਲੂ ਸ਼ਹਿਰ ਵਿਖੇ ਹੋਇਆ।
ਮੁਢਲੀ ਜਿੰਦਗੀ
[ਸੋਧੋ]ਓਬਾਮਾ ਦਾ ਜਨਮ 4 ਅਗਸਤ,1961 ਨੂੰ ਹੋਨੋਲੁਲੂ, ਹਵਾਈ ਵਿੱਚ ਕਪੀਓਲਾਨੀ ਮੈਡੀਕਲ ਸੈਂਟਰ ਫਾਰ ਵੂਮੈਨ ਐਂਡ ਚਿਲਡਰਨ ਵਿੱਚ ਹੋਇਆ ਸੀ। ਉਹ 48 ਰਾਜਾਂ ਤੋਂ ਬਾਹਰ ਪੈਦਾ ਹੋਏ ਇਕਲੌਤੇ ਰਾਸ਼ਟਰਪਤੀ ਹਨ।ਉਹ ਇੱਕ ਅਮਰੀਕੀ ਮਾਂ ਅਤੇ ਇੱਕ ਕੀਨੀਅਨ ਪਿਤਾ ਦੇ ਘਰ ਪੈਦਾ ਹੋਇਆ ਸੀ। ਉਨ੍ਹਾਂ ਦੀ ਮਾਂ ਐਨ ਡਨਹੈਮ (1942–1995) ਦਾ ਜਨਮ ਵਿਚੀਟਾ, ਕੰਸਾਸ ਵਿੱਚ ਹੋਇਆ ਸੀ ਅਤੇ ਉਹ ਅੰਗਰੇਜ਼ੀ, ਵੈਲਸ਼, ਜਰਮਨ, ਸਵਿਸ ਅਤੇ ਆਇਰਿਸ਼ ਮੂਲ ਦੀ ਸੀ।
ਸਿੱਖਿਆ
[ਸੋਧੋ]ਓਬਾਮਾ ਨੇ ਆਪਣੀ ਬੈਚਲਰ ਆਫ ਆਰਟਸ ਦੀ ਡਿਗਰੀ ਕੋਲੰਬੀਆ ਯੂਨੀਵਰਸਿਟੀ ਤੋ ਪੂਰੀ ਕੀਤੀ ਅਤੇ ਫਿਰ ਉਹਨਾਂ ਆਪਣੀ ਜੂਰੀਸ ਡਾਕਟਰ ਦੀ ਡਿਗਰੀ ਹਾਰਵਰਡ ਲਾਅ ਸਕੂਲ ਤੋ ਪੂਰੀ ਕੀਤੀ।
ਨਿਜੀ ਜਿੰਦਗੀ
[ਸੋਧੋ]ਓਬਾਮਾ ਦਾ ਵਿਆਹ 1992 ਵਿੱਚ ਮਿਸ਼ੇਲ ਰੌਬਿਨਸਨ ਨਾਲ ਹੋਇਆ ਓਬਾਮਾ ਅਤੇ ਮਿਸ਼ੇਲ ਦੀਆਂ 2 ਧੀਆਂ ਹਨ ਜਿੰਨ੍ਹਾ ਦਾ ਨਾਮ ਮਾਲੀਆ ਅਤੇ ਸਾਸ਼ਾ ਹੈ।
ਰਾਜਨੀਤਿਕ ਜੀਵਨ
[ਸੋਧੋ]1996 ਵਿੱਚ ਓਬਾਮਾ 13ਵੇਂ ਜਿਲ੍ਹੇ ਤੋ ਇਲੀਨੋਇਸ ਸੇਨੇਟ ਦੇ ਇਕ ਸੇਨੇਟਰ ਵਜੋ ਚੁਣੇ ਗਏ ਸਨ ਇਸ ਅਹੁਦੇ ਤੇ ਉਹ 7 ਸਾਲਾਂ ਤੱਕ ਰਹੇ।
ਸੰਯੁਕਤ ਰਾਜ ਦੀ ਸੈਨੇਟ ਦੇ ਮੈਂਬਰ
[ਸੋਧੋ]3 ਜਨਵਰੀ 2005 ਨੂੰ ਓਬਾਮਾ ਨੇ ਇਲੀਨਾਏ ਤੋ ਸੰਯੁਕਤ ਰਾਜ ਸੈਨੇਟਰ ਵਜੋ ਸਹੁੰ ਚੁੱਕੀ ਉਹ ਲੱਗਭਗ ਸਾਢੇ ਤਿੰਨ ਸਾਲ ਇਸ ਅਹੁਦੇ ਤੇ ਰਹੇ, ਸੈਨੇਟਰ ਰਹਿੰਦ ਹੋਏ ਉਹਨਾਂ ਨੇ 147 ਬਿੱਲਾਂ ਨੂੰ ਪੇਸ਼ ਕੀਤਾ। 16 ਨਵੰਬਰ 2008 ਨੂੰ ਉਹਨਾਂ ਨੇ ਇਸ ਅਹੁਦੇ ਤੋ ਅਸਤੀਫ਼ਾ ਦੇ ਦਿੱਤਾ।
ਸੰਯੁਕਤ ਰਾਜ ਦੇ ਰਾਸ਼ਟਰਪਤੀ (2009-2017)
[ਸੋਧੋ]ਰਾਸ਼ਟਰਪਤੀ ਉਮੀਦਵਾਰ
[ਸੋਧੋ]ਓਬਾਮਾ ਨੇ 10 ਫਰਵਰੀ 2007 ਨੂੰ ਆਪਣੀ ਰਾਸ਼ਟਰਪਤੀ ਦੀ ਨਾਮਜ਼ਦਗੀ ਦਾ ਐਲਾਨ "ਪੁਰਾਣੀ ਕੈਪੀਟਲ ਇਮਾਰਤ" ਵਿੱਖੇ ਕੀਤਾ ਇਹ ਓਹੀ ਜਗ੍ਹਾ ਸੀ ਜਿੱਥੇ 16ਵੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਆਪਣਾ "ਹਾਊਸ ਡਿਵਾਈਡੀਡ" ਦਾ ਭਾਸ਼ਣ ਦਿੱਤਾ ਸੀ।
ਕਾਰਜਕਾਲ
[ਸੋਧੋ]ਓਬਾਮਾ ਨੂੰ 2007 ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋ ਉਮੀਦਵਾਰ ਚੁਣਿਆ ਗਿਆ ਸੀ, 2009 ਵਿਚ ਉਹ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜੌਹਨ ਮੈਕਕੇਨ ਨੂੰ ਹਰਾ ਕੇ ਰਾਸ਼ਟਰਪਤੀ ਬਣੇ। ਉਹਨ ਨੇ ਕੁਦਰਤੀ, ਆਰਥਿਕ, ਸੁਰੱਖਿਆ ਅਤੇ ਹੋਰ ਵਰਗਾਂ ਦੀ ਆਜਾਦੀ ਦੇ ਲਈ ਕਈ ਮਹੱਤਵਪੂਰਨ ਫੈਸਲੇ ਲਏ। 2010 ਵਿੱਚ ਉਹਨਾਂ ਦੀ ਅਗਵਾਈ ਵਿੱਚ ਅਮਰੀਕੀ ਫੌਜ ਨੇ 9/11 ਹਮਲੇ ਦੇ ਮੁੱਖ ਦੋਸ਼ੀ ਉਸਾਮਾ ਬਿਨ ਲਾਦੇਨ ਨੂੰ ਐਬਟਾਬਾਦ, ਪਾਕਿਸਤਾਨ ਵਿੱਚ ਮਾਰ ਦਿੱਤਾ। ਉਹਨਾਂ ਨੇ 2012 ਦੀਆਂ ਚੋਣਾਂ ਵਿੱਚ ਵੀ ਜਿੱਤ ਹਾਸਲ ਕੀਤੀ।
ਵਿਦੇਸ਼ੀ ਦੌਰੇ
[ਸੋਧੋ]ਓਬਾਮਾ ਨੇ ਆਪਣੇ ਕਾਰਜਕਾਲ ਦੌਰਾਨ 52 ਵਿਦੇਸ਼ੀ ਯਾਤਰਾਵਾਂ ਕੀਤੀਆਂ ਜਿਸ ਵਿੱਚ ਉਹਨਾਂ ਨੇ 58 ਦੇਸ਼ਾਂ ਦੇ ਦੌਰੇ ਕੀਤੇ ਉਹਨਾਂ ਨੇ ਆਪਣਾ ਸਭ ਤੋ ਪਹਿਲਾ ਦੌਰਾ ਫਰਵਰੀ 2009 ਵਿੱਚ ਕੈਨੇਡਾ ਦਾ ਕੀਤਾ ਉਹਨਾਂ ਨੇ 2010 ਵਿੱਚ ਅਤੇ 2015 ਵਿੱਚ ਭਾਰਤ ਦੇ ਦੋ ਦੌਰੇ ਕੀਤੇ ਸਨ, ਉਹਨਾਂ ਨੇ ਆਪਣਾ ਆਖਰੀ ਦੌਰਾ ਪੇਰੂ ਦਾ ਕੀਤਾ ਸੀ ਜਿੱਥੇ ਉਹ ਏਪੇਕ ਸ਼ਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਗਏ ਸਨ।
ਹਵਾਲੇ
[ਸੋਧੋ]ਬਿਬਲੀਓਗ੍ਰਾਫੀ
[ਸੋਧੋ]- Jacobs, Sally H. (2011). The Other Barack: The Bold and Reckless Life of President Obama's Father. New York: PublicAffairs. ISBN 978-1-58648-793-5.
- Maraniss, David (2012). Barack Obama: The Story. New York: Simon & Schuster. ISBN 978-1-4391-6040-4.
- Mendell, David (2007). Obama: From Promise to Power. New York: Amistad/HarperCollins. ISBN 978-0-06-085820-9.
- Obama, Barack (2004) [1st pub. 1995]. Dreams from My Father: A Story of Race and Inheritance. New York: Three Rivers Press. ISBN 978-1-4000-8277-3.
- Obama, Barack (2006). The Audacity of Hope: Thoughts on Reclaiming the American Dream. New York: Crown Publishing Group. ISBN 978-0-307-23769-9.
- Scott, Janny (2011). A Singular Woman: The Untold Story of Barack Obama's Mother. New York: Riverhead Books. ISBN 978-1-59448-797-2.
ਹੋਰ ਪੜ੍ਹੋ
[ਸੋਧੋ]- De Zutter, Hank (December 8, 1995). "What Makes Obama Run?". Chicago Reader. Retrieved April 25, 2015.
- Graff, Garrett M. (November 1, 2006). "The Legend of Barack Obama". Washingtonian. Archived from the original on February 14, 2008. Retrieved January 14, 2008.
- Koltun, Dave (2005). "The 2004 Illinois Senate Race: Obama Wins Open Seat and Becomes National Political "Star"". In Ahuja, Sunil; Dewhirst, Robert (eds.). The Road to Congress 2004. Hauppauge, New York: Nova Science Publishers. ISBN 978-1-59454-360-9.
- Lizza, Ryan (September 2007). "Above the Fray". GQ. Archived from the original on ਮਈ 14, 2011. Retrieved October 27, 2010.
- MacFarquhar, Larissa (May 7, 2007). "The Conciliator: Where is Barack Obama Coming From?". The New Yorker. Retrieved January 14, 2008.
- McClelland, Edward (2010). Young Mr. Obama: Chicago and the Making of a Black President. New York: Bloomsbury Press. ISBN 978-1-60819-060-7.
- Parmar, Inderjeet, and Mark Ledwidge. "...'a foundation-hatched black': Obama, the US establishment, and foreign policy." International Politics 54.3 (2017): 373–388 online Archived 2023-06-27 at the Wayback Machine.
ਬਾਹਰੀ ਲਿੰਕ
[ਸੋਧੋ]Library resources about ਬਰਾਕ ਓਬਾਮਾ |
By ਬਰਾਕ ਓਬਾਮਾ |
---|
ਅਧਿਕਾਰਤ
[ਸੋਧੋ]- ਅਧਿਕਾਰਿਤ ਵੈੱਬਸਾਈਟ of The Obama Foundation
- ਅਧਿਕਾਰਿਤ ਵੈੱਬਸਾਈਟ of the Barack Obama Presidential Library
- ਅਧਿਕਾਰਿਤ ਵੈੱਬਸਾਈਟ of Organizing for Action
- White House biography
ਹੋਰ
[ਸੋਧੋ]- Column archive at The Huffington Post
- ਬਰਾਕ ਓਬਾਮਾ ਕਰਲੀ ਉੱਤੇ
- United States Congress. "ਬਰਾਕ ਓਬਾਮਾ (id: O000167)". Biographical Directory of the United States Congress.
- Appearances on C-SPAN
- ਬਰਾਕ ਓਬਾਮਾ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਬਰਾਕ ਓਬਾਮਾ collected news and commentary at The New York Times
- ਬਰਾਕ ਓਬਾਮਾ articles in the archive of the Chicago Tribune
- Barack Obama ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about Barack Obama at Internet Archive
- Works by ਬਰਾਕ ਓਬਾਮਾ at LibriVox (public domain audiobooks)
- ਬਰਾਕ ਓਬਾਮਾ on Nobelprize.org
- Barack Obama at Politifact