ਅਜੰਥਾ ਮੈਂਡਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਜੰਥਾ ਮੈਂਡਿਸ
අජන්ත මෙන්ඩිස්
ਨਿੱਜੀ ਜਾਣਕਾਰੀ
ਪੂਰਾ ਨਾਮ
ਬਾਲਾਪੁਵਾਡੁਗ ਅਜੰਥਾ ਵਿੰਸਲੋ ਮੈਂਡਿਸ
ਜਨਮ (1985-03-11) 11 ਮਾਰਚ 1985 (ਉਮਰ 39)
ਮੋਰਤੁਵਾ, ਸ੍ਰੀ ਲੰਕਾ
ਕੱਦ5 ft 9 in (1.75 m)
ਬੱਲੇਬਾਜ਼ੀ ਅੰਦਾਜ਼ਸੱਜੂ
ਗੇਂਦਬਾਜ਼ੀ ਅੰਦਾਜ਼Right-arm off spin, leg spin
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 109)23–26 ਜੁਲਾਈ 2008 ਬਨਾਮ ਭਾਰਤ
ਆਖ਼ਰੀ ਟੈਸਟ24–28 ਜੁਲਾਈ 2014 ਬਨਾਮ ਦੱਖਣੀ ਅਫਰੀਕਾ
ਪਹਿਲਾ ਓਡੀਆਈ ਮੈਚ (ਟੋਪੀ 134)10 ਅਪ੍ਰੈਲ 2008 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ26 ਦਸੰਬਰ 2015 ਬਨਾਮ ਨਿਊਜੀਲੈਂਡ
ਓਡੀਆਈ ਕਮੀਜ਼ ਨੰ.40
ਪਹਿਲਾ ਟੀ20ਆਈ ਮੈਚ (ਟੋਪੀ 22)10 ਅਕਤੂਬਰ 2008 ਬਨਾਮ Zimbabwe
ਆਖ਼ਰੀ ਟੀ20ਆਈ27 ਮਈ 2014 ਬਨਾਮ ਇੰਗਲੈਂਡ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–ਹਾਲWayamba
2006–ਹਾਲSri Lanka Army
2011Somerset
2008–2009Kolkata Knight Riders
2012Nagenahira Nagas
2013Pune Warriors
2016Lahore Qalandars
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI FC LA
ਮੈਚ 19 87 65 146
ਦੌੜਾਂ 213 188 1,288 654
ਬੱਲੇਬਾਜ਼ੀ ਔਸਤ 16.38 8.17 16.11 13.62
100/50 0/1 0/0 1/3 0/2
ਸ੍ਰੇਸ਼ਠ ਸਕੋਰ 78 21* 101 71*
ਗੇਂਦਾਂ ਪਾਈਆਂ 4,730 4,154 12,843 6,999
ਵਿਕਟਾਂ 70 152 302 278
ਗੇਂਦਬਾਜ਼ੀ ਔਸਤ 34.77 21.86 22.60 18.36
ਇੱਕ ਪਾਰੀ ਵਿੱਚ 5 ਵਿਕਟਾਂ 4 3 18 5
ਇੱਕ ਮੈਚ ਵਿੱਚ 10 ਵਿਕਟਾਂ 1 n/a 3 n/a
ਸ੍ਰੇਸ਼ਠ ਗੇਂਦਬਾਜ਼ੀ 6/117 6/13 7/37 7/23
ਕੈਚਾਂ/ਸਟੰਪ 2/– 15/– 22/– 29/–
ਸਰੋਤ: CricketArchive, 26 ਦਸੰਬਰ 2015

ਬਾਲਾਪੁਵਾਡੁਗ ਅਜੰਥਾ ਵਿੰਸਲੋ ਮੈਂਡਿਸ (ਜਨਮ 11 ਮਾਰਚ 1985 ਮੋਰਤੁਵਾ ਵਿਖੇ), ਜਿਸਨੂੰ ਕਿ ਅਜੰਥਾ ਮੈਂਡਿਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਹ ਇੱਕ ਸ੍ਰੀ ਲੰਕਾ ਦਾ ਕ੍ਰਿਕਟ ਖਿਡਾਰੀ ਹੈ ਜੋ ਕਿ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ। ਅਜੰਥਾ ਸ੍ਰੀ ਲੰਕਾ ਕ੍ਰਿਕਟ ਟੀਮ ਵੱਲੋਂ ਇੱਕ ਦਿਨਾ ਅੰਤਰਰਾਸ਼ਟਰੀ, ਟੈਸਟ ਕ੍ਰਿਕਟ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦਾ ਹੈ। ਉਸਨੂੰ ਜਾਦੂਈ ਸਪਿਨ ਖਿਡਾਰੀ ਵੀ ਕਿਹਾ ਜਾਂਦਾ ਹੈ ਕਿਉਂ ਕਿ ਉਸਦਾ ਗੇਂਦ ਸੁੱਟਣ ਦਾ ਤਰੀਕਾ ਬਹੁਤ ਹੀ ਵੱਖਰਾ ਹੈ ਅਤੇ ਵਿਸ਼ਵ ਕ੍ਰਿਕਟ ਵਿੱਚ ਉਸਨੂੰ ਖਾਸ ਤੌਰ 'ਤੇ ਟਵੰਟੀ20 ਕ੍ਰਿਕਟ ਲਈ ਜਾਣਿਆ ਜਾਂਦਾ ਹੈ। ਟਵੰਟੀ ਟਵੰਟੀ ਕ੍ਰਿਕਟ ਦਾ ਉਹ ਵਿਸ਼ਵ ਪੱਧਰੀ ਗੇਂਦਬਾਜ ਹੈ। ਬੱਲੇਬਾਜ ਵਜੋਂ ਵੀ ਉਸ ਵਿੱਚ ਕਾਫੀ ਯੋਗਤਾ ਹੈ ਅਤੇ ਉਹ ਹੇਠਲੇ ਕ੍ਰਮ ਦਾ ਬੱਲੇਬਾਜ ਹੈ। ਬੱਲੇਬਾਜੀ ਕਰਦੇ ਹੋਏ ਉਹ ਟੈਸਟ ਕ੍ਰਿਕਟ ਵਿੱਚ ਅਰਧ-ਸੈਂਕੜਾ ਵੀ ਲਗਾ ਚੁੱਕਾ ਹੈ।

ਮੈਂਡਿਸ ਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵੈਸਟ ਇੰਡੀਜ਼ ਦੀ ਕ੍ਰਿਕਟ ਟੀਮ ਖਿਲਾਫ਼ 2008 ਵਿੱਚ ਪੋਰਟ ਆਫ਼ ਸਪੇਨ ਵਿਖੇ ਖੇਡਿਆ ਸੀ ਅਤੇ ਉਸਨੇ ਇਸ ਮੁਕਾਬਲੇ ਵਿੱਚ 39 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ ਸਨ। ਉਸਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਕੋਲਕਾਤਾ ਨਾਇਟ ਰਾਈਡੱਰਜ਼ ਟੀਮ ਵੱਲੋਂ ਕ੍ਰਿਕਟ ਖੇਡੀ ਹੈ।

ਉਸਨੇ ਆਪਣੇ ਖੇਡ-ਜੀਵਨ ਦਾ ਪਹਿਲਾ ਟੈਸਟ ਕ੍ਰਿਕਟ ਮੈਚ ਭਾਰਤ ਵਿਰੁੱਧ ਰਾਜਧਾਨੀ ਕੋਲੰਬੋ ਵਿਖੇ 23 ਜੁਲਾਈ 2008 ਨੂੰ ਖੇਡਿਆ ਸੀ। ਇਸ ਮੁਕਾਬਲੇ ਵਿੱਚ ਉਸਨੇ 132 ਦੌੜਾਂ ਦੇ ਕੇ 8 ਵਿਕਟਾਂ ਲਈਆਂ ਸਨ ਅਤੇ ਉਹ ਪਹਿਲਾ ਸ੍ਰੀ ਲੰਕਾਈ ਖਿਡਾਰੀ ਬਣ ਗਿਆ ਸੀ ਜਿਸਨੇ ਆਪਣੇ ਪਹਿਲੇ ਹੀ ਟੈਸਟ ਕ੍ਰਿਕਟ ਮੈਚ ਵਿੱਚ ਅੱਠ ਵਿਕਟਾਂ ਹਾਸਿਲ ਕੀਤੀਆਂ ਹੋਣ। ਸਤੰਬਰ 2008 ਨੂੰ ਦੁਬਈ ਵਿੱਚ ਹੋਏ ਐੱਲਜੀ ਆਈਸੀਸੀ ਇਨਾਮ ਸਮਾਰੋਹ ਦੌਰਾਨ ਉਸਨੂੰ 'ਉਭਰਦਾ ਹੋਇਆ ਖਿਡਾਰੀ' ਇਨਾਮ ਦਿੱਤਾ ਗਿਆ ਸੀ।

3 ਮਾਰਚ 2009 ਨੂੰ ਇੱਕ ਬੱਸ ਸ੍ਰੀ ਲੰਕਾਈ ਖਿਡਾਰੀਆਂ ਨੂੰ ਗਦਾਫ਼ੀ ਸਟੇਡੀਅਮ ਤੋਂ ਪਾਕਿਸਤਾਨ ਕ੍ਰਿਕਟ ਟੀਮ ਵਿਰੁੱਧ ਲੜੀ ਦਾ ਦੂਸਰਾ ਟੈਸਟ (ਦਿਨ ਤੀਸਰਾ) ਖੇਡਣ ਲਈ ਲਿਜਾ ਰਹੀ ਸੀ ਤਾਂ ਅਚਾਨਕ ਇੱਕ ਢਕੇ ਹੋਏ ਮੂੰਹ ਵਾਲੇ ਬੰਦੂਕਧਾਰੀ ਆਦਮੀ ਨੇ ਬੱਸ ਉੱਪਰ ਗੋਲੀਆਂ ਚਲਾ ਦਿੱਤੀਆਂ ਸਨ। ਅਜੰਥਾ ਮੈਂਡਿਸ ਓਨ੍ਹਾਂ ਸੱਤ ਖਿਡਾਰੀਆਂ ਵਿੱਚੋਂ ਇੱਕ ਸੀ ਜਿਹਨਾਂ ਦੇ ਇਸ ਹਮਲੇ ਦੌਰਾਨ ਸੱਟਾਂ ਲੱਗੀਆਂ ਸਨ। ਉਸ ਬੰਦੂਕਧਾਰੀ ਆਦਮੀ ਨੇ ਇਸ ਹਮਲੇ ਵਿੱਚ ਪੰਜ ਸੁਰੱਖਿਅਕਾਂ ਨੂੰ ਮਾਰ ਦਿੱਤਾ ਸੀ, ਜੋ ਖਿਡਾਰੀਆਂ ਦੀ ਬੱਸ ਦੀ ਰਖਵਾਲੀ ਕਰਦੇ ਸਨ।[1]

ਉਹ ਅਜਿਹਾ ਪਹਿਲਾ ਗੇਂਦਬਾਜ ਸੀ ਜਿਸਨੇ ਅੰਤਰਰਾਸ਼ਟਰੀ ਟਵੰਟੀ20 ਕ੍ਰਿਕਟ ਵਿੱਚ ਇੱਕ ਪਾਰੀ ਵਿੱਚ 6 ਵਿਕਟਾਂ ਲਈਆਂ ਹੋਣ। ਇਸ ਤੋਂ ਇਲਾਵਾ ਉਸ ਨੇ 18 ਸਤੰਬਰ 2012 ਨੂੰ ਜ਼ਿੰਬਾਬਵੇ ਖਿਲਾਫ ਟਵੰਟੀ20 ਮੈਚ ਵਿੱਚ 8 ਦੌੜਾਂ ਦੇ ਕੇ 6 ਵਿਕਟਾਂ ਹਾਸਿਲ ਕਰਨ ਦਾ ਕਾਰਨਾਮਾ ਕੀਤਾ ਸੀ। ਇਹ ਵਿਸ਼ਵ ਦੇ ਕਿਸੇ ਵੀ ਗੇਂਦਬਾਜ ਦਾ ਸਰਵੋਤਮ ਪਾਰੀ ਰਿਕਾਰਡ ਸੀ।[2] 26 ਅਕਤੂਬਰ 2012 ਨੂੰ ਅਜੰਥਾ ਮੈਂਡਿਸ ਨੂੰ ਸ੍ਰੀ ਲੰਕਾ ਦਾ ਸਭ ਤੋਂ ਉੱਚਾ ਸਨਮਾਨ ਦੇ ਕੇ ਨਿਵਾਜਿਆ ਗਿਆ ਸੀ।

ਹਵਾਲੇ[ਸੋਧੋ]

  1. (3 March 2009). "Sri Lanker players shot in Lahore". The Sydney Morning Herald.
  2. "Records – Twenty20 matches – Bowling records – Best figures in an innings". ESPNcricinfo. Retrieved 4 ਜਨਵਰੀ 2015.

ਬਾਹਰੀ ਕੜੀਆਂ[ਸੋਧੋ]