ਅਡੇਲਾ ਵੇਜ਼ਕੁਏਜ਼
ਅਡੇਲਾ ਵੇਜ਼ਕੁਏਜ਼ | |
---|---|
ਜਨਮ | ਕੈਮਗੁਏ, ਕਿਊਬਾ |
ਲਈ ਪ੍ਰਸਿੱਧ | ਟਰਾਂਸਜੈਂਡਰ ਕਾਰਕੁੰਨ, ਆਉਟਰੀਚ ਕੋਆਰਡੀਨੇਟ |
ਅਡੇਲਾ ਵੇਜ਼ਕੁਏਜ਼ (ਜਨਮ 1958) ਇੱਕ ਕਿ ਕਿਊਬਾਈ ਅਮਰੀਕੀ ਟਰਾਂਸਜੈਂਡਰ ਕਾਰਕੁੰਨ ਅਤੇ ਕਲਾਕਾਰ ਹੈ।[1][2][3] ਸਿਆਸੀ ਵਿਦਰੋਹ ਦੌਰਾਨ ਅਡੇਲਾ ਉਨ੍ਹਾਂ 125,000 ਲੋਕਾਂ ਵਿਚੋਂ ਇੱਕ ਸੀ, ਜੋ 1980 ਵਿੱਚ ਮਰੀਅਲ ਬੋਟਲਿਫਟ 'ਚ ਪਨਾਹ ਅਤੇ ਪਰਵਾਸ ਦੀ ਮੰਗ ਕਰ ਰਹੇ ਸਨ। ਸਾਨ ਫਰਾਂਸਿਸਕੋ ਦੇ ਸਮਲਿੰਗੀ ਦ੍ਰਿਸ਼ ਤੋਂ ਸਥਾਨਕ, ਅਡੇਲਾ ਵੇਜ਼ਕੁਏਜ਼ ਨੇ ਐੱਚਆਈਵੀ ਰੋਕੂ ਸੰਗਠਨ, ਪ੍ਰੋਏਕਟੋ ਕੌਂਟਰਸਾਈਡਾ ਪੋਰ ਵਿਡਾ ਨਾਲ ਸੰਗਠਿਤ ਕਰਨਾ ਸ਼ੁਰੂ ਕੀਤਾ ਅਤੇ ਟਰਾਂਸਜੈਂਡਰ ਅਧਿਕਾਰਾਂ ਪ੍ਰਤੀ ਕਮਿਊਨਿਟੀ ਕਾਰਕੁੰਨ ਬਣ ਗਈ।[4]
ਮੁੱਢਲਾ ਜੀਵਨ
[ਸੋਧੋ]1958 ਵਿੱਚ ਫ਼ੀਦੇਲ ਕਾਸਤਰੋ ਨੇ ਫੁਲਗੇਨਸੀਓ ਬਟਿਸਟਾ ਨੂੰ ਹਰਾਉਣ ਲਈ 26 ਜੁਲਾਈ ਅੰਦੋਲਨ ਦਾ ਆਯੋਜਨ ਕੀਤਾ। ਅਡੇਲਾ ਦਾ ਜਨਮ 1958 ਵਿੱਚ ਹੋਇਆ ਸੀ ਅਤੇ ਉਸਦੇ ਜਨਮ ਦੌਰਾਨ ਕ੍ਰਾਂਤੀ ਕਾਰਨ ਘਰ ਸਾੜੇ ਗਏ ਅਤੇ ਸ਼ਹਿਰ ਤਬਾਹ ਹੋ ਗਏ। ਅਡੇਲਾ ਵੇਜ਼ਕੁਏਜ਼ ਵਿਆਹ ਤੋਂ ਪਹਿਲਾਂ ਪੈਦਾ ਹੋਈ ਸੀ ਅਤੇ ਉਸਦੇ ਦਾਦਾ-ਦਾਦੀ ਨੇ ਉਸਨੂੰ ਗੋਦ ਲੈ ਲਿਆ ਸੀ, ਜਿਨ੍ਹਾਂ ਨਾਲ ਉਹ ਰਹਿੰਦੀ ਸੀ।
ਕਾਮਗੁਏ, ਕਿਊਬਾ ਵਿੱਚ ਅਡੇਲਾ ਵੇਜ਼ਕੁਏਜ਼ ਦੀ ਪਰਵਰਿਸ਼ ਹੋਈ, ਉਸਦਾ ਬਚਪਨ ਡਾਊਨਟਾਊਨ ਅਤੇ ਕੈਸੀਨੋ ਕੈਂਪਰੇਸਟ ਦੇ ਕੋਲ ਰਹਿੰਦਿਆ ਗੁਜ਼ਰਿਆ। ਆਖਿਰ ਉਸਦਾ ਸਾਹਮਣਾ ਕੈਸੀਨੋ ਕੈਂਪਰੇਸਟ ਵਿੱਚ ਸਵੈਨ ਫਾਊਟੈਨ 'ਤੇ "ਲਾ ਚੀਕਾ ਸਟ੍ਰੀਸੈਂਡਿਸਿਮਾ" ਵਜੋਂ ਬਪਤਿਸਮਾ ਲੈਂਦਿਆ ਕਿਊਬਾ ਦੀ ਇੱਕ ਵੱਡੀ ਐਲ.ਜੀ.ਬੀ.ਟੀ ਕਮਿਊਨਟੀ ਨਾਲ ਹੋਇਆ।[5]
ਕੈਮਗੁਏ ਵਿੱਚ ਐਲ.ਜੀ.ਬੀ.ਟੀ ਕਮਿਊਨਟੀ ਨਾਲ ਉਸਦੀ ਪਹਿਲੀ ਸ਼ਮੂਲੀਅਤ ਅਤੇ ਸੰਯੁਕਤ ਰਾਜ ਅਮਰੀਕਾ ਨੂੰ ਉਸਦਾ ਪਰਵਾਸ ਜੈਮ ਕੋਰਟੇਜ਼ ਦੇ ਗ੍ਰਾਫਿਕ ਨਾਵਲ ਸੈਕਸਾਈਲ ਲਈ ਪ੍ਰਭਾਵ ਸੀ।[6]
ਪਰਵਾਸ
[ਸੋਧੋ]4 ਅਪ੍ਰੈਲ 1980 ਨੂੰ, ਕਾਸਤਰੋ ਦੀ ਸਰਕਾਰ ਨੇ ਐਲਾਨ ਕੀਤਾ ਕਿ ਕੋਈ ਕਿਊਬਾਈ ਜੋ ਸੰਯੁਕਤ ਰਾਜ ਅਮਰੀਕਾ ਜਾਣਾ ਚਾਹੁੰਦਾ ਹੈ, ਉਹ ਜਾਣ ਲਈ ਆਜ਼ਾਦ ਹੈ। ਕਾਸਤਰੋ ਨੇ ਇਹ ਉਨ੍ਹਾਂ ਪੰਜ ਕਿਊਬਾ ਵਾਸੀਆਂ ਦੇ ਜਵਾਬ ਵਿੱਚ ਕੀਤਾ ਜਿਨ੍ਹਾਂ ਨੇ ਇੱਕ ਬੱਸ ਚੋਰੀ ਕੀਤੀ ਅਤੇ ਪਨਾਹ ਦੀ ਮੰਗ ਕਰਦਿਆਂ ਹਵਾਨਾ ਵਿੱਚ ਪੇਰੂ ਦੇ ਦੂਤਘਰ ਵਿੱਚ ਹਾਦਸਾਗ੍ਰਸਤ ਹੋ ਗਏ ਸਨ।
ਵੇਜ਼ਕੁਏਜ਼ ਉਨ੍ਹਾਂ ਲੋਕਾਂ ਵਿਚੋਂ ਇੱਕ ਸੀ ਜਿਨ੍ਹਾਂ ਨੇ ਮਰੀਅਲ ਬੋਟਲਿਫਟ ਦੇ ਹਿੱਸੇ ਵਜੋਂ ਸ਼ਰਨ ਦੀ ਮੰਗ ਕੀਤੀ ਅਤੇ ਫਲੋਰਿਡਾ ਚਲੇ ਗਏ ਸਨ। ਆਪਣੇ ਪਰਿਵਾਰ ਅਤੇ ਸਮਾਨ ਨੂੰ ਛੱਡ ਕੇ ਵੇਜ਼ਕੁਏਜ਼ ਏਲ ਮੋਸਕਿਟੋ ਦੀ ਬੰਦਰਗਾਹ ਤੋਂ ਰਵਾਨਾ ਹੋ ਗਈ, ਇਹ ਇੱਕ ਅਜਿਹੀ ਬੰਦਰਗਾਹ ਹੈ ਜਿਸ ਨੂੰ ਉਹ ਅਸੁਰੱਖਿਅਤ ਅਤੇ ਭੀੜ-ਭੜੱਕੇ ਵਾਲੀ ਹੋਣ ਕਰਕੇ ਯਾਦ ਕਰਦੀ ਹੈ। ਅੱਠ ਘੰਟਿਆਂ ਦਾ ਮਰੀਅਲ ਬੋਟਲਿਫਟ 'ਤੇ ਉਸ ਦਾ ਤਜ਼ਰਬਾ ਉਦੋਂ ਤੱਕ ਘੱਟ ਸਕਾਰਾਤਮਕ ਰਿਹਾ ਜਦੋਂ ਤੱਕ ਉਹ ਕੀ ਵੈਸਟ, ਮੋਨਰੋਏ ਕਾਉਂਟੀ, ਫਲੋਰਿਡਾ ਦੇ ਟਾਪੂ 'ਤੇ ਨਾ ਪਹੁੰਚ ਗਈ।[5]
ਸਰਗਰਮਤਾ
[ਸੋਧੋ]ਅਡੇਲਾ ਦਾ ਸਰਗਰਮਤਾ ਕਾਰਜ 1992 ਵਿੱਚ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਸ ਨੂੰ ਮਿਸ ਗੇ ਲੈਟਿਨਾ ਦਾ ਤਾਜ ਮਿਲਿਆ, ਇਹ ਤਾਜ ਸਿਹਤ ਅਤੇ ਤੰਦਰੁਸਤੀ ਅਧਾਰਿਤ ਸੰਸਥਾ ਫੈਮੀਲਰ ਡੇ ਲਾ ਰੇਜ਼ ਦੁਆਰਾ ਦਿੱਤਾ ਗਿਆ।[7] ਉਸਦੀ ਤਾਜਪੋਸ਼ੀ ਤੋਂ ਬਾਅਦ ਅਡੇਲਾ ਨੇ ਟਰਾਂਸਜੈਂਡਰ ਅਧਿਕਾਰਾਂ ਅਤੇ ਮਸਲਿਆਂ ਦੇ ਇਰਧ ਗਿਰਧ ਸੰਗਠਿਤ ਕਰਨਾ ਸ਼ੁਰੂ ਕੀਤਾ। ਉਸਨੇ ਤੁਰੰਤ ਟਰਾਂਸ ਕਮਿਊਨਟੀ ਵਿੱਚ ਸਿਹਤ ਦੀਆਂ ਅਸਮਾਨਤਾਵਾਂ ਅਤੇ ਲਾਮਬੰਦ ਹੋਣ ਦੀ ਜ਼ਰੂਰਤ ਦਾ ਨੋਟਿਸ ਲਿਆ। ਅਡੇਲਾ ਨੂੰ ਟਰਾਂਸ ਕਾਰਕੁੰਨ ਤਾਮਾਰਾ ਚਿੰਗ ਨੇ ਸੱਦਾ ਦਿੱਤਾ ਸੀ ਤਾਂ ਕਿ ਸਾਨ ਫਰਾਂਸਿਸਕੋ ਦੇ ਸਿਟੀ ਹਾਲ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਵਿਖੇ ਟਰਾਂਸ ਲੈਟਿਨਾ ਕਮਿਊਨਟੀ ਦੇ ਦਰਪੇਸ਼ ਆਉਣ ਵਾਲੇ ਮਸਲਿਆਂ ਬਾਰੇ ਗੱਲ ਕੀਤੀ ਜਾਵੇ।[2] ਉਸਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਵਿੱਚੋਂ ਇੱਕ ਇਹ ਵੀ ਸੀ ਕਿ ਅਡੇਲਾ ਨੇ ਟਰਾਂਸ ਲੋਕਾਂ ਦੁਆਰਾ ਦਰਪੇਸ਼ ਰੁਜ਼ਗਾਰ ਪੱਖਪਾਤ ਅਤੇ ਉਨ੍ਹਾਂ ਦੀ ਲਿੰਗਕਤਾ ਦੇ ਕਾਰਨ ਉਨ੍ਹਾਂ ਨੂੰ ਕੰਮ ਵਾਲੀ ਥਾਂ ਤੋਂ ਹਟਾਉਣ ਦਾ ਵਿਰੋਧ ਕੀਤਾ।
ਹਵਾਲੇ
[ਸੋਧੋ]- ↑ Vázquez, Adela. "Finding a Home in Transgender Activism in San Francisco." In Queer Brown Voices: Personal Narratives of Latina/o LGBT Activism, edited by Uriel Quesada, Letitia Gomez, and Salvador Vidal-Ortiz. Austin: University of Texas Press, 2015.
- ↑ 2.0 2.1 Delgado, Juliana (June 26, 2013). "Cuentamelo: An Oral History of Queer Latin Immigrants in San Francisco". Archived from the original on ਜੁਲਾਈ 21, 2016. Retrieved April 13, 2016.
- ↑ Ophelian, Annalise (March 13, 2016). "Diagnosing Difference". Diagnosing Difference. Retrieved March 13, 2016.
- ↑ Rodríguez, Juana María. Queer Latinidad: Identity Practices, Discursive Spaces. New York: NYU Press, 2003.
- ↑ 5.0 5.1 Delgado, Juliana (2013-06-26). "Cuentamelo: An Oral History of Queer Latin Immigrants in San Francisco". SF Weekly News. Archived from the original on 2016-07-21. Retrieved 2019-08-28.
- ↑ "Sexile - A Graphic Novel Biography of Adela Vazquez". Transas City. Archived from the original on 2019-08-29. Retrieved 2019-08-29.
- ↑ Quesada, Uriel, Letitia Gomez, and Salvador Vidal-Ortiz, eds. Queer Brown Voices: Personal Narratives of Latina/o LGBT Activism. University of Texas Press, 2015.