ਆਧੁਨਿਕ ਪੰਜਾਬੀ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਆਧੁਨਿਕ ਪੰਜਾਬੀ ਸਾਹਿਤ ਦਾ ਅਰੰਭ 19ਵੀਂ ਸਦੀ ਦੇ ਦੂਜੇ ਅੱਧ ਤੋਂ ਮੰਨਿਆ ਜਾਂਦਾ ਹੈ। ਅੰਗਰੇਜ਼ੀ ਰਾਜ ਸਮੇਂ ਭਾਰਤੀ ਸਮਾਜ ਵਿਚ ਪੱਛਮੀ ਪ੍ਰਭਾਵ ਅਧੀਨ ਬਦਲਾਅ ਆਉਣਾ ਸ਼ੁਰੂ ਹੋਇਆ। ਇਸੇ ਤਰਾਂ ਦਾ ਪ੍ਰਭਾਵ ਸਾਹਿਤ 'ਤੇ ਵੀ ਪਿਆ। ਪੰਜਾਬੀ ਸਾਹਿਤ ਵਿਚ ਨਵੇਂ ਵਿਚਾਰ ਅਤੇ ਨਵੇਂ ਸਾਹਿਤ ਰੂਪਾਂ ਦਾ ਪਰਵੇਸ਼ ਹੋਣ ਲੱਗਾ। ਜਿੱਥੇ ਇਸ ਦਾ ਪ੍ਰਭਾਵ ਕਾਵਿ 'ਤੇ ਪਿਆ ਉੱਥੇ ਹੀ ਸਾਹਿਤ ਨੂੰ ਕਈ ਨਵੀਆਂ ਵਿਧਾਵਾਂ ਨਾਵਲ, ਨਾਟਕ, ਨਿਬੰਧ, ਆਦਿ ਮਿਲੀਆਂ।

ਅਰੰਭ[ਸੋਧੋ]

ਮੁਢਲੇ ਦੌਰ ਵਿੱਚ ਕਵਿਤਾ, ਨਾਵਲ, ਨਾਟਕ ਤੇ ਵਾਰਤਕ ਅੰਦਰ ਕੁਝ ਗਿਣੀਆਂ ਚੁਣੀਆਂ ਰਚਨਾਵਾਂ ਸਾਹਮਣੇ ਆਉਂਦੀਆਂ ਹਨ। ਵਾਰਤਕ ਵਿੱਚ ਸ਼ਰਧਾ ਰਾਮ ਫਿਲੌਰੀ ਦੀ ਪੰਜਾਬੀ ਬਾਤ-ਚੀਤ ਨਾਵਲ ਵਿਚ ਭਾਈ ਵੀਰ ਸਿੰਘ ਦੇ ਕੰਮ ਸੁੰਦਰੀ,ਬਿਜੈ ਸਿੰਘ,ਸੁਖਵੰਤ ਕੌਰ ਵਰਗੀਆਂ ਰਚਨਾਵਾਂ ਵਰਨਣਯੋਗ ਹਨ।

ਵਿਕਾਸ[ਸੋਧੋ]

20ਵੀਂ ਸਦੀ ਵਿੱਚ ਪੰਜਾਬੀ ਸਾਹਿਤ ਦੇ ਭਿੰਨ-ਭਿੰਨ ਖੇਤਰ ਵਿਕਾਸ ਕਰਨ ਲੱਗੇ।

ਕਵਿਤਾ[ਸੋਧੋ]

ਆਧੁਨਿਕ ਪੰਜਾਬੀ ਕਵਿਤਾ ਦੀ ਸ਼ੁਰੂਆਤ ਭਾਈ ਵੀਰ ਸਿੰਘ,ਧਨੀਰਾਮ ਚਾਤ੍ਰਿਕ,ਪਰੋ ਪੂਰਨ ਸਿੰਘ, ਆਦਿ ਦੀਆਂ ਕਿਰਤਾਂ ਨਾਲ ਹੁੰਦੀ ਹੈ। ਇਸ ਕਾਲ ਦੀ ਪੰਜਾਬੀ ਕਵਿਤਾ ਉੱਪਰ ਪ੍ਰਕ੍ਰਿਤੀਵਾਦ, ਰੋਮਾਂਸਵਾਦ ਅਤੇ ਰਹੱਸਵਾਦ ਦਾ ਪ੍ਰਭਾਵ ਸਾਫ਼ ਦੇਖਿਆ ਜਾਂਦਾ ਹੈ। ਭਾਈ ਵੀਰ ਸਿੰਘ ਦੀ ਕਵਿਤਾ ਗੁਰਮਤਿ ਰੱਹਸਵਾਦ ਨੂੰ ਪੇਸ਼ ਕਰਦੀ ਹੈ। ਪੂਰਨ ਸਿੰਘ ਨੇ ਜਿੱਥੇ ਵਿਸ਼ਾ ਪੱਖ ਤੋਂ ਅਧਿਆਤਮਕ ਅਤੇ ਪ੍ਰਕ੍ਰਿਤੀਵਾਦ ਦਾ ਪ੍ਰਭਾਵ ਕਬੂਲਿਆ, ਉੱਥੇ ਛੰਦ ਮੁਕਤ ਕਵਿਤਾ ਦਾ ਮੁੱਢ ਬੰਨ ਕੇ ਆਧੁਨਿਕ ਕਵਿਤਾ ਦੀ ਅਦਾ ਨੂੰ ਨਵੀਂ ਦਿਸ਼ਾ ਵੀ ਦਿੱਤੀ। 1935 ਤੋਂ ਬਾਅਦ ਪੰਜਾਬੀ ਕਵਿਤਾ ਦਾ ਵਿਸ਼ਾ ਪ੍ਰਗਤੀਵਾਦੀ ਵਿਚਾਰਾਂ ਦਾ ਧਾਰਨੀ ਬਣ ਗਇਆl ਮੋਹਨ ਸਿੰਘ,ਬਾਵਾ ਬਲਵੰਤ, ਅਮ੍ਰਿਤਾ ਪ੍ਰੀਤਮ,ਸੰਤੋਖ ਸਿੰਘ ਧੀਰ ਨੇ ਪ੍ਰਗਤੀਵਾਦੀ ਪੰਜਾਬੀ ਕਵਿਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਮਾਜਵਾਦ,ਨਾਰੀਵਾਦ,ਮਜ਼ਦੂਰ ਪੰਜਾਬੀ ਕਵਿਤਾ ਦੇ ਪ੍ਰਮੁੱਖ ਸਰੋਕਾਰ ਬਣ ਗਏ।20ਵੀਂ ਸਦੀ ਦੇ ਦੂਜੇ ਅੱਧ ਵਿੱਚ ਜਾ ਕੇ ਪੰਜਾਬੀ ਕਵਿਤਾ ਨਵ-ਰਹੱਸਵਾਦ, ਸੁਹਜਵਾਦ,ਨਕਸਲ ਜੁਝਾਰਵਾਦੀ ਝੁਕਾਅ ਅਧੀਨ ਪੰਜਾਬ ਸੰਕਟ,ਦਲਿਤ, ਪ੍ਰਵਾਸੀ ਅਤੇ ਆਧੁਨਿਕਤਾਵਾਦੀ ਸਰੋਕਾਰਾਂ ਨਾਲ ਜੁੜੀ ਵੰਨ-ਸਵੰਨਤਾ ਵਾਲੀ ਰਚਨਾ ਪੇਸ਼ ਹੋਈ।ਸ਼ਿਵ ਕੁਮਾਰ ਬਟਾਲਵੀ,ਜਸਵੰਤ ਸਿੰਘ ਨੇਕੀ,ਪਾਸ਼,ਜਸਬੀਰ ਸਿੰਘ ਆਹਲੂਵਾਲੀਆ,ਸੁਰਜੀਤ ਪਾਤਰ,ਲਾਲ ਸਿੰਘ ਦਿਲ ਇਸ ਕਾਲ ਦੇ ਉੱਘੇ ਹਸਤਾਖਰ ਹਨ।

ਹਵਾਲੇ[ਸੋਧੋ]