ਸਮੱਗਰੀ 'ਤੇ ਜਾਓ

ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ
Flag of ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ
ਝੰਡਾ
ਅੰਟਾਰਕਟਿਕਾ ਦਾ ਨਕਸ਼ਾ ਜਿਸ ਵਿੱਚ ਆਸਟਰੇਲੀਆਈ ਰਾਜਖੇਤਰ ਦਾ ਦਾਅਵਾ (ਲਾਲ ਖੇਤਰ) ਦਰਸਾਇਆ ਗਿਆ ਹੈ
ਅੰਟਾਰਕਟਿਕਾ ਦਾ ਨਕਸ਼ਾ ਜਿਸ ਵਿੱਚ
ਆਸਟਰੇਲੀਆਈ ਰਾਜਖੇਤਰ ਦਾ ਦਾਅਵਾ (ਲਾਲ ਖੇਤਰ) ਦਰਸਾਇਆ ਗਿਆ ਹੈ
ਰਾਜਧਾਨੀn/a
ਸਭ ਤੋਂ ਵੱਡਾ ਘੋਖ ਸਟੇਸ਼ਨਮਿਰਨੀ ਸਟੇਸ਼ਨ (Russian)
ਸਰਕਾਰਆਸਟਰੇਲੀਆ ਦਾ ਰਾਜਖੇਤਰ
• ਗਵਰਨਰ-ਜਨਰਲ
ਕਵੈਂਟਿਨ ਬਰਾਈਸa
ਖੇਤਰ
• ਕੁੱਲ
5,896,500 km2 (2,276,700 sq mi)
ਆਬਾਦੀ
• ਅਨੁਮਾਨ
1000 ਤੋਂ ਘੱਟ
ਕਾਲਿੰਗ ਕੋਡ+672
  1. ਆਸਟਰੇਲੀਆ ਦੇ ਗਵਰਨਰ-ਜਨਰਲ ਦੇ ਪਦ ਨਾਤੇ

ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ (ਛੋਟਾ ਰੂਪ AAT/ਏ.ਏ.ਟੀ.) ਅੰਟਾਰਕਟਿਕਾ ਦਾ ਹਿੱਸਾ ਹੈ। ਇਸ ਉੱਤੇ ਸੰਯੁਕਤ ਬਾਦਸ਼ਾਹੀ ਵੱਲੋਂ ਹੱਕ ਜਤਾਇਆ ਗਿਆ ਸੀ ਅਤੇ 1933 ਵਿੱਚ ਆਸਟਰੇਲੀਆ ਦੇ ਰਾਸ਼ਟਰਮੰਡਲ ਦੀ ਨਿਗਰਾਨੀ ਹੇਠ ਰੱਖ ਦਿੱਤਾ ਗਿਆ ਸੀ। ਇਹ ਕਿਸੇ ਵੀ ਦੇਸ਼ ਵੱਲੋਂ ਦਾਅਵਾ ਕੀਤਾ ਜਾਂਦਾ ਅੰਟਾਰਕਟਿਕਾ ਦਾ ਸਭ ਤੋਂ ਵੱਡਾ ਰਾਜਖੇਤਰ ਹੈ। 1961 ਦੀ ਅੰਟਾਰਕਟਿਕ ਸੰਧੀ ਦੇ ਅਮਲ ਵਿੱਚ ਆਉਣ ਮਗਰੋਂ, ਜਿਸਦੀ ਚੌਥੀ ਧਾਰਾ ਮੁਤਾਬਕ "ਇਹ ਸੰਧੀ ਕਿਸੇ ਵੀ ਰਾਜਖੇਤਰੀ ਖ਼ੁਦਮੁਖ਼ਤਿਆਰੀ ਦਾਅਵਿਆਂ ਨੂੰ ਨਹੀਂ ਮੰਨਦੀ, ਖੰਡਨ ਕਰਦੀ ਅਤੇ ਥਾਪਦੀ; ਇਸ ਸੰਧੀ ਦੇ ਲਾਗੂ ਹੁੰਦਿਆਂ ਹੋਇਆਂ ਕੋਈ ਵੀ ਨਵੇਂ ਦਾਅਵੇ ਨਹੀਂ ਜਤਾਏ ਜਾਣਗੇ", ਬਹੁਤ ਸਾਰੇ ਮੁਲਕ ਇਸ ਦਾਅਵੇ ਨੂੰ ਮਾਨਤਾ ਨਹੀਂ ਦਿੰਦੇ।[1]

ਹਵਾਲੇ

[ਸੋਧੋ]
  1. "US National Science Foundation - Office of Polar Programs - The Antarctic Treaty". Archived from the original on 2013-05-11. Retrieved 2012-01-03.