ਇਸਲਾਮ ਦੇ ਪਵਿੱਤਰ ਗ੍ਰੰਥ
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਵਕਤੀ ਲਕੀਰ |
ਕੁਰਾਨ · ਸੁੰਨਾਹ · ਹਦੀਸ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਇਲਮ · ਜਾਨਵਰ · ਕਲਾ · ਜੰਤਰੀ |
ਇਸਾਈ · ਜੈਨ ਯਹੂਦੀ · ਸਿੱਖ |
ਇਸਲਾਮ ਫ਼ਾਟਕ |
ਮੁਸਲਮਾਨਾਂ ਦੇ ਵਿਸ਼ਵਾਸਾਂ ਦੇ ਆਧਾਰ ਉੱਤੇ ਇਹ ਉਹ ਕਿਤਾਬਾਂ ਹਨ ਜਿਹਨਾਂ ਨੂੰ ਅੱਲ੍ਹਾ ਨੇ ਅਨੇਕ ਪੈਗੰਬਰਾਂ ਤੇ ਉਤਾਰਿਆ। ਇਨ੍ਹਾਂ ਕਿਤਾਬਾਂ ਦੀ ਆਖਰੀ ਕੜੀ ਕੁਰਆਨ ਹੈ, ਜੋ ਪਿਛਲੇ ਭੇਜੇ ਗਏ ਤਮਾਮ ਕਿਤਾਬਾਂ ਦੀ ਤਸਦੀਕ ਕਰਦੀ ਹੈ। ਉਂਜ ਇਸਲਾਮ ਵਿੱਚ ਕੁਰਆਨ ਪਵਿਤਰ ਅਤੇ ਅੱਲ੍ਹਾ ਦਾ ਆਖਰੀ ਕਲਾਮ ਹੈ, ਅਤੇ ਕੁਰਾਨ ਇਹ ਵੀ ਗਿਆਨ ਦਿੰਦਾ ਹੈ ਕਿ ਪਿਛਲੇ ਗ੍ਰੰਥਾਂ ਦੀ ਇੱਜਤ ਕਰੋ। ਇਸਲਾਮ ਵਿੱਚ, ਕੁਰਆਨ ਵਿੱਚ ਚਰਚਿਤ ਚਾਰ ਕਿਤਾਬਾਂ ਨੂੰ ਅਸਮਾਨੀ ਕਿਤਾਬਾਂ ਮੰਨਿਆ ਜਾਂਦਾ ਹੈ। ਉਹ ਤੌਰਾਤ (ਜੋ ਮੂਸਾ ਉੱਤੇ ਜ਼ਾਹਰ ਹੋਈ), ਜਬੂਰ (ਜੋ ਦਾਉਦ ਉੱਤੇ ਜ਼ਾਹਰ ਹੋਈ), ਅੰਜੀਲ (ਜੋ ਈਸਾ ਮਸੀਹ ਉੱਤੇ ਜ਼ਾਹਰ ਹੋਈ) ਅਤੇ ਕੁਰਆਨ।