ਸਮੱਗਰੀ 'ਤੇ ਜਾਓ

ਉਸੈਨ ਬੋਲਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਸੈਨ ਬੋਲਟ

ਉਸੈਨ ਬੋਲਟ ਇੱਕ ਜਮੈਕਨ ਦੌੜਾਕ ਹੈ। ਇਸਨੂੰ ਦੁਨੀਆ ਦਾ ਸਭ ਤੋਂ ਤੇਜ਼ ਮਨੁੱਖ ਮੰਨਿਆ ਜਾਂਦਾ ਹੈ।[1][2][3] 1977 ਵਿੱਚ ਆਟੋਮੈਟਿਕ ਟਾਈਮ ਦੇ ਲਾਗੂ ਹੋਣ ਤੋਂ ਬਾਅਦ ਇਹ ਅਜਿਹਾ ਪਹਿਲਾ ਮਨੁੱਖ ਹੈ ਜਿਸਦੇ ਨਾਮ 100 ਮੀਟਰ ਦੌੜ ਅਤੇ 200 ਮੀਟਰ ਦੌੜ ਦੇ ਵਿਸ਼ਵ ਰਿਕਾਰਡ ਹਨ। ਇਸਨੇ ਆਪਣੇ ਸਾਥੀਆਂ ਦੇ ਨਾਲ 4×100 m ਰੀਲੇ ਦੌੜ ਦਾ ਵਿਸ਼ਵ ਰਿਕਾਰਡ ਵੀ ਬਣਾਇਆ ਹੈ। ਇਹ ਇਹਨਾਂ ਤਿੰਨੋਂ ਇਵੈਂਟਸ ਵਿੱਚ ਮੌਜੂਦਾ ਓਲਿੰਪਿਕ ਅਤੇ ਸੰਸਾਰ ਚੈਂਪੀਅਨ ਹੈ। ਇਹ ਅਜਿਹਾ ਪਹਿਲਾ ਆਦਮੀ ਹੈ ਜਿਸਨੇ ਤੇਜ਼ ਦੌੜਨ ਵਿੱਚ 9 ਓਲਿੰਪਿਕ ਸੋਨ ਤਮਗੇ ਜਿੱਤੇ ਹੋਣ ਅਤੇ ਇਹ 8 ਵਾਰ ਸੰਸਾਰ ਚੈਂਪੀਅਨ ਵੀ ਰਿਹਾ ਹੈ। ਇਹ ਅਜਿਹਾ ਪਹਿਲਾ ਦੌੜਾਕ ਹੈ ਜਿਸਨੇ "ਦੁੱਗਣੇ ਦੁੱਗਣੇ" ਪ੍ਰਾਪਤ ਕੀਤਾ ਹੋਵੇ, ਜੋ ਕਿ ਇਸਨੇ 100 m ਅਤੇ 200 m ਇਵੈਂਟਸ ਲਗਾਤਾਰ ਦੋ ਓਲਿੰਪਿਕਸ ਵਿੱਚ ਜਿੱਤਕੇ ਪ੍ਰਾਪਤ ਕੀਤਾ।[4] ਜੇਕਰ 4×100 m ਰੀਲੇ ਨੂੰ ਸ਼ਾਮਿਲ ਕੀਤਾ ਜਾਵੇ ਤਾਂ ਇਹ "ਦੁੱਗਣੇ ਤਿੱਗਣੇ" ਪ੍ਰਾਪਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੌੜਾਕ ਹੈ।[5]

ਜੀਵਨੀ

[ਸੋਧੋ]

ਉਸੈਨ ਬੋਲਟ ਦਾ ਜਨਮ 21 ਅਗਸਤ 1986 ਨੂੰ ਜਮਾਇਕਾ ਵਿਖੇ ਹੋਇਆ। ਉਸ ਦਾ ਕੱਦ 6 ਫੁੱਟ 5 ਇੰਚ ਅਤੇ ਭਾਰ 94 ਕਿਲੋਗ੍ਰਾਮ ਹੈ। ਉਸ ਨੇ ਅਥਲੈਟਿਕਸ ਦੇ ਈਵੈਂਟਸ 100 ਮੀਟਰ, 200 ਮੀਟਰ ਅਤੇ 400 ਮੀਟਰ ਨੂੰ ਅਪਣਾਇਆ।

ਉਲੰਪਿਕ ਹਾਜਰੀ

[ਸੋਧੋ]

ਬੋਲਟ ਪਹਿਲੀ ਵਾਰ 2004 ਏਥਨਜ ਉਲੰਪਿਕ ਦਾ ਹਿੱਸਾ ਬਣਿਆ ਪਰ ਸੱਟ ਲੱਗ ਜਾਣ ਕਾਰਨ ਕੁਝ ਖਾਸ ਨਾ ਕਰ ਸਕਿਆ।

2008 ਬੀਜਿੰਗ ਓਲੰਪਿਕ ਖੇਡਾਂ

[ਸੋਧੋ]

ਉਸੈਨ ਬੋਲਟ[6] ਦੇ ਆਪਣੇ ਕਰੀਅਰ ਦੌਰਾਨ ਚਾਰ ਵਾਰ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਅਤੇ 9 ਸੋਨੇ ਦੇ ਤਗਮੇ ਜਿੱਤੇ। ਉਸ ਨੇ 2008 ਦੀਆਂ ਪੇਇਚਿੰਗ ਓਲੰਪਿਕ ਖੇਡਾਂ[7] ਵਿੱਚ ਸੁਨਹਿਰੀ ਹਾਜਰੀ ਲਵਾਈ ਜਿੱਥੇ ਉਸ ਨੇ 100 ਮੀਟਰ, 200 ਮੀਟਰ ਅਤੇ 4×100 ਮੀਟਰ ਰਿਲੇਅ ਵਿੱਚ ਭਾਗ ਲਿਆ ਅਤੇ ਤਿੰਨਾਂ ਈਵੈਂਟਸ ਵਿੱਚ ਨਵੇਂ ਰਿਕਾਰਡ ਕਾਇਮ ਕੀਤੇ। 100 ਮੀਟਰ ਫਰਾਟਾ ਦੌੜ ਉਸ ਨੇ 9.69 ਸਕਿੰਟ, 200 ਮੀਟਰ ਦੌੜ ਉਸ ਨੇ 19.30 ਸਕਿੰਟ ਅਤੇ 4×100 ਮੀਟਰ ਰਿਲੇਅ ਵਿੱਚ ਉਸ ਨੇ 37.10 ਸਕਿੰਟ ਦੇ ਸਮੇਂ ਨਾਲ ਓਲੰਪਿਕ ਰਿਕਾਰਡ ਕਾਇਮ ਕਰਦੇ ਹੋਏ ਤਿੰਨ ਸੋਨੇ ਦਾ ਤਗਮੇ ਜਿੱਤੇ।

2012 ਲੰਡਨ ਓਲੰਪਿਕ ਖੇਡਾਂ

[ਸੋਧੋ]

ਤੀਜੀ ਵਾਰ ਉਸੈਨ ਬੋਲਟ ਨੇ 2012 ਦੀਆਂ ਲੰਡਨ ਓਲੰਪਿਕ ਖੇਡਾਂ[8] ਵਿੱਚ 100 ਮੀਟਰ ਦੌੜ ਉਸ ਨੇ 9.63 ਸਕਿੰਟ ’ਚ 200 ਮੀਟਰ ਦੌੜ ਉਸ ਨੇ 19.32 ਸਕਿੰਟ ਅਤੇ 4×100 ਮੀਟਰ ਰਿਲੇਅ ਵਿੱਚੋਂ ਉਸ ਨੇ 36.84 ਸਕਿੰਟ ਦੇ ਸਮੇਂ ਨਾਲ ਓਲੰਪਿਕ ਰਿਕਾਰਡ ਕਾਇਮ ਕਰਦੇ ਹੋਏ ਸੋਨੇ ਦੇ ਤਗਮੇ ਜਿੱਤੇ।

ਰਿਉ 2016

[ਸੋਧੋ]

ਇੱਥੇ ਵੀ ਬੋਲਟ ਨੇ ਆਪਣੇ ਤਿੰਨੇ ਈਵੈਟ ਸੋਨ ਤਮਗੇ ਹਾਸਲ ਕਰ ਖਤਮ ਕੀਤੇ।

ਪਹਿਲਾ ਵਿਸ਼ਵ ਅਥਲੈਟਿਕਸ

[ਸੋਧੋ]

ਉਸੈਨ ਬੋਲਟ ਨੇ ਤਿੰਨ ਵਾਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਨਵੇਂ ਰਿਕਾਰਡਾਂ ਦੇ ਨਾਲ ਸੱਤ ਤਗਮੇ ਜਿੱਤੇ, ਜਿਨ੍ਹਾਂ ਵਿੱਚ ਪੰਜ ਸੋਨੇ ਦੇ ਅਤੇ ਦੋ ਚਾਂਦੀ ਦੇ ਮੈਡਲ ਹਨ। ਪਹਿਲੀ ਵਾਰ ਉਸ ਨੇ 2007 ਦੀ ਓਸਾਕਾ (ਜਾਪਾਨ) ਵਿਸ਼ਵ ਚੈਂਪੀਅਨਸ਼ਿਪ[9] ਵਿੱਚ ਭਾਗ ਲਿਆ ਅਤੇ ਦੋ ਚਾਂਦੀ ਦੇ ਤਗਮੇ ਜਿੱਤੇ। ਪਹਿਲਾ ਤਗਮਾ ਉਸ ਨੇ 200 ਮੀਟਰ ਦੌੜ ਵਿੱਚੋਂ 19.91 ਸਕਿੰਟ ਦੇ ਸਮੇਂ ਨਾਲ ਜਿੱਤਿਆ ਅਤੇ ਦੂਸਰਾ ਤਗਮਾ 4×100 ਮੀਟਰ ਰਿਲੇਅ ਵਿੱਚੋ 37.89 ਸਕਿੰਟ ਦੇ ਸਮੇਂ ਨਾਲ ਜਿੱਤਿਆ।

ਦੂਜੀ ਵਿਸ਼ਵ ਅਥਲੈਟਿਕਸ

[ਸੋਧੋ]

ਦੂਜੀ ਵਾਰ ਉਸੈਨ ਬੋਲਟ ਨੇ 2009 ਦੀ ਬਰਲਿਨ (ਜਰਮਨੀ) ਵਿਸ਼ਵ ਚੈਂਪੀਅਨਸ਼ਿਪ[10] ਵਿੱਚ ਭਾਗ ਲਿਆ ਅਤੇ ਨਵੇਂ ਰਿਕਾਰਡਾਂ ਨਾਲ ਤਿੰਨ ਸੋਨੇ ਤਗਮੇ ਜਿੱਤੇ। ਇਹ ਦੌੜ ਉਸ ਨੇ 9.58 ਸਕਿੰਟ ਵਿੱਚ ਪੂਰੀ ਕੀਤੀ ਅਤੇ ਵਿਸ਼ਵ ਰਿਕਾਰਡ ਨਾਲ ਸੋਨੇ ਦਾ ਤਗਮਾ ਜਿੱਤਿਆ। 200 ਮੀਟਰ ਦੌੜ ਵੀ ਉਸ ਨੇ ਸਿਰਫ 19.19 ਸਕਿੰਟ ਸਮਾਂ ਲਿਆ ਅਤੇ ਸੋਨ ਤਗਮੇ ਨਾਲ ਨਵਾਂ ਵਿਸ਼ਵ ਰਿਕਾਰਡ ਵੀ ਕਾਇਮ ਕੀਤਾ ਅਤੇ 4×100 ਮੀਟਰ ਰਿਲੇਅ ਉਸ ਨੇ 37.31 ਸਕਿੰਟ ਦੇ ਸਮੇਂ ਨਾਲ ਨਵੇਂ ਰਿਕਾਰਡ ਨਾਲ ਸੋਨੇ ਦਾ ਤਗਮਾ ਜਿੱਤਿਆ।

ਤੀਜੀ ਵਿਸ਼ਵ ਅਥਲੈਟਿਕਸ

[ਸੋਧੋ]

ਤੀਸਰੀ ਵਾਰ ਉਸੈਨ ਬੋਲਟ ਨੇ 2011 ਦੀ ਡਿਐਗੂ (ਦੱਖਣੀ ਕੋਰੀਆ) ਵਿਸ਼ਵ ਚੈਂਪੀਅਨਸ਼ਿਪ[11] ਵਿੱਚ ਭਾਗ ਲਿਆ ਅਤੇ ਦੋ ਸੋਨੇ ਦੇ ਤਗਮੇ ਜਿੱਤੇ। ਪਹਿਲਾ ਤਗਮਾ ਉਸ ਨੇ 200 ਮੀਟਰ ਦੌੜ ਵਿੱਚੋਂ 19.40 ਸਕਿੰਟ ਦਾ ਸਮਾਂ ਕੱਢ ਕੇ ਜਿੱਤਿਆ ਅਤੇ ਦੂਸਰਾ ਤਗਮਾ 4×100 ਮੀਟਰ ਰਿਲੇਅ ਵਿੱਚੋਂ 37.04 ਸਕਿੰਟ ਦੇ ਸਮੇਂ ਨਾਲ ਜਿੱਤਿਆ ਅਤੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਇਸ ਚੈਂਪੀਅਨਸ਼ਿਪ ਵਿੱਚੋਂ ਉਹ 100 ਮੀਟਰ ਦੌੜ ਵਿੱਚੋਂ ਤਗਮਾ ਨਹੀਂ ਜਿੱਤ ਸਕਿਆ, ਕਿਉਂਕਿ ਉਹ 100 ਮੀਟਰ ਦੇ ਫਾਈਨਲ ਵਿੱਚ ਫਾਊਲ ਸਟਾਰਟ ਹੋ ਜਾਣ ਕਰਕੇ ਦੌੜ ਵਿੱਚੋਂ ਬਾਹਰ ਹੋ ਗਿਆ ਸੀ।

ਹੋਰ ਮੁਕਾਬਲੇ

[ਸੋਧੋ]

ਓਲੰਪਿਕ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ਤੋਂ ਬਿਨਾਂ ਬੋਲਟ ਨੇ ਹੋਰ ਵੀ ਕਈ ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ’ਚ ਤਗਮੇ ਜਿੱਤੇ ਹਨ। ਉਸ ਨੇ 2009 ਵਿਸ਼ਵ ਅਥਲੈਟਿਕਸ ਫਾਈਨਲ ਵਿੱਚੋਂ ਵੀ ਇੱਕ ਸੋਨੇ ਦਾ ਤਗਮਾ ਜਿੱਤਿਆ। ਇਹ ਤਗਮਾ ਉਸ ਨੇ 200 ਮੀਟਰ ਦੌੜ 19.68 ਸਕਿੰਟ ਵਿੱਚ ਪੂਰੀ ਕਰਕੇ ਜਿੱਤਿਆ। ਸੈਂਟਰਲ ਅਮਰੀਕਨ ਅਤੇ ਕੈਰੀਬੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚੋਂ ਉਸ ਨੇ 2005 ਵਿੱਚ ਇੱਕ ਸੋਨੇ ਦਾ ਤਗਮਾ ਜਿੱਤਿਆ। ਇਹ ਤਗਮਾ ਉਸ ਨੇ 200 ਮੀਟਰ ਦੌੜ 20.03 ਸਕਿੰਟ ਵਿੱਚ ਪੂਰੀ ਕਰਕੇ ਜਿੱਤਿਆ। ਅਥਲੈਟਿਕਸ ਵਰਲਡ ਕੱਪ 2006 ਵਿੱਚੋਂ ਉਸ ਨੇ 200 ਮੀਟਰ ਦੌੜ 19.96 ਸਕਿੰਟ ਵਿੱਚ ਪੂਰੀ ਕਰਕੇ ਚਾਂਦੀ ਦਾ ਤਗਮਾ ਜਿੱਤਿਆ।

ਅੰਡਰ-20

[ਸੋਧੋ]

ਉਸੈਨ ਬੋਲਟ ਨੇ ਅੰਤਰ-ਰਾਸ਼ਟਰੀ ਪੱਧਰ ਦੇ ਜੂਨੀਅਰ (ਅੰਡਰ-20) ਅਤੇ ਯੂਥ (ਅੰਡਰ-17) ਮੁਕਾਬਲਿਆਂ ਵਿੱਚੋਂ ਕੁੱਲ 22 ਤਗਮੇ ਜਿੱਤੇ ਹਨ ਜਿਨ੍ਹਾਂ ਵਿੱਚੋਂ 17 ਸੋਨੇ ਦੇ ਅਤੇ 5 ਚਾਂਦੀ ਦੇ ਹਨ। ਜੂਨੀਅਰ (ਅੰਡਰ-20) ਵਰਗ ਦੇ ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਉਸ ਨੇ 100 ਮੀਟਰ, 200 ਮੀਟਰ, 400 ਮੀਟਰ, 4&100 ਮੀਟਰ ਰਿਲੇਅ ਅਤੇ 4&400 ਮੀਟਰ ਰਿਲੇਅ ਵਿੱਚ ਭਾਗ ਲਿਆ ਅਤੇ ਕੁੱਲ 12 ਤਗਮੇ ਜਿੱਤੇ। ਜਿਨ੍ਹਾਂ ਵਿੱਚੋਂ 9 ਸੋਨੇ ਦੇ ਅਤੇ 3 ਚਾਂਦੀ ਦੇ ਹਨ। ਜਮਾਇਕਾ ਦੇ ਸ਼ਹਿਰ ਕਿੰਗਸਟਨ ਵਿਖੇ 2002 ਨੂੰ ਹੋਈ ਜੂਨੀਅਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚੋਂ ਉਸ ਨੇ ਇੱਕ ਸੋਨੇ ਦਾ ਅਤੇ ਦੋ ਚਾਂਦੀ ਦੇ ਤਗਮੇ ਜਿੱਤੇ। ਸੋਨੇ ਦਾ ਤਗਮਾ ਉਸ ਨੇ 200 ਮੀਟਰ ਦੌੜ 20.61 ਸਕਿੰਟ ਵਿੱਚ ਪੂਰੀ ਕਰਕੇ ਜਿੱਤਿਆ। ਦੋ ਚਾਂਦੀ ਦੇ ਤਗਮੇ ਉਸ ਨੇ 4&100 ਮੀਟਰ ਰਿਲੇਅ 39.15 ਸਕਿੰਟ ਵਿੱਚ ਪੂਰੀ ਕਰਕੇ ਅਤੇ 4&400 ਮੀਟਰ ਰਿਲੇਅ 3:04:06 ਮਿੰਟ ਵਿੱਚ ਪੂਰੀ ਕਰਕੇ ਜਿੱਤੇ। ਪੈਨ ਅਮਰੀਕਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ 2003 ਵਿੱਚ ਉਸ ਨੇ ਦੋ ਤਗਮੇ ਜਿੱਤੇ। 200 ਮੀਟਰ ਦੌੜ ਉਸ ਨੇ 20.13 ਸਕਿੰਟ ਵਿੱਚ ਪੂਰੀ ਕਰਕੇ ਸੋਨੇ ਦਾ ਤਗਮਾ ਜਿੱਤਿਆ ਅਤੇ ਨਵਾਂ ਜੂਨੀਅਰ ਵਿਸ਼ਵ ਰਿਕਾਰਡ ਕਾਇਮ ਕੀਤਾ। 4&100 ਮੀਟਰ ਰਿਲੇਅ ਉਸ ਨੇ 39.40 ਸਕਿੰਟ ਵਿੱਚ ਪੂਰੀ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਜੂਨੀਅਰ ਕੈਰੀਫਟਾ ਗੇਮਜ਼ ਵਿੱਚ ਉਸ ਨੇ 2003 ਅਤੇ 2004 ਵਿੱਚ ਭਾਗ ਲਿਆ ਅਤੇ ਸੱਤ ਸੋਨੇ ਦੇ ਤਗਮੇ ਜਿੱਤੇ। 2003 ਦੀਆਂ ਜੂਨੀਅਰ ਕੈਰੀਫਟਾ ਗੇਮਜ਼ ਵਿੱਚ ਉਸ ਨੇ 200 ਮੀਟਰ 20.43 ਸਕਿੰੰਟ ਵਿੱਚ, 400 ਮੀਟਰ 46.35 ਸਕਿੰਟ, ਵਿੱਚ 4&100 ਮੀਟਰ ਰਿਲੇਅ 39.43 ਸਕਿੰਟ ਵਿੱਚ ਅਤੇ 4&400 ਮੀਟਰ ਰਿਲੇਅ 3:09:70 ਮਿੰਟ ਵਿੱਚ ਪੂਰੀ ਕਰਕੇ ਚਾਰ ਸੋਨੇ ਦੇ ਤਗਮੇ ਜਿੱਤੇ। ਉਸ ਨੇ 200 ਮੀਟਰ, 400 ਮੀਟਰ, ਅਤੇ 4&100 ਮੀਟਰ ਰਿਲੇਅ ਵਿੱਚ ਤਿੰਨ ਨਵੇਂ ਚੈਂਪੀਅਨਸ਼ਿਪ ਰਿਕਾਰਡ ਕਾਇਮ ਕੀਤੇ। 2004 ਦੀਆਂ ਜੂਨੀਅਰ ਕੈਰੀਫਟਾ ਗੇਮਜ਼ ਵਿੱਚ ਉਸ ਨੇ 200 ਮੀਟਰ 19.93 ਸਕਿੰਟ ਵਿੱਚ ਪੂਰੀ ਕਰਕੇ ਨਵਾਂ ਜੂਨੀਅਰ ਵਿਸ਼ਵ ਰਿਕਾਰਡ ਕਾਇਮ ਕਰਕੇ ਸੋਨੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ 4&100 ਮੀਟਰ ਰਿਲੇਅ 39.48 ਸਕਿੰਟ ਵਿੱਚ ਅਤੇ 4&400 ਮੀਟਰ ਰੀਲੇਅ 3:12:00 ਮਿੰਟ ਵਿੱਚ ਪੂਰੀ ਕਰਕੇ ਦੋ ਹੋਰ ਸੋਨੇ ਦੇ ਤਗਮੇ ਜਿੱਤੇ।

ਸਨਮਾਨ

[ਸੋਧੋ]

ਇੰਟਰਨੈਸ਼ਨਲ ਅਥਲੈਟਿਕਸ ਫੈਡਰੇਸ਼ਨ ਦੁਆਰਾ 2008, 2009, 2011 ਅਤੇ 2012 ਵਿੱਚ ਉਹ“ਅਥਲੀਟ ਆਫ ਦੀ ਈਅਰ ਐਵਾਰਡਾਂ ਨਾਲ ਸਨਮਾਨਤ ਹੋ ਚੁੱਕਾ ਹੈ। ਹੁਣ ਉਸ ਦੀਆਂ ਨਜ਼ਰਾਂ ਇਸ ਸਾਲ ਰੂਸ ਦੇ ਸ਼ਹਿਰ ਮਾਸਕੋ ਵਿਖੇ ਅਗਸਤ ਮਹੀਨੇ ਹੋਣ ਜਾ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਅਤੇ ਬਰਾਜ਼ੀਲ ਓਲੰਪਿਕ ਉੱਪਰ ਹਨ।

ਵਿਸ਼ੇਸ਼

[ਸੋਧੋ]
ਈਵੈਟ ਸਮਾਂ(ਸੈਕਿੰਡ) ਸਥਾਨ ਮਿਤੀ ਰਿਕਾਰਡ ਵਿਸ਼ੇਸ਼
100 ਮੀਟਰ 9.58 ਬਰਲਿਨ, ਜਰਮਨੀ 16 ਅਗਸਤ 2009 World record ਉਸ ਨੇ 9.63 ਸੈਕਿੰਡ ਦਾ 2012 ਦੀ ਓਲੰਪਿਕ ਖੇਡਾਂ ਵਿੱਚ ਰਿਕਾਰਡ ਬਣਾਇਆ।
150 ਮੀਟਰ 14.35 ਮਾਨਚੈਸਟਰ,ਬਰਤਾਨੀਆ 17 ਮਈ 2009 World best[12] 100 ਮੀਟਰ ਦੀ ਦੌੜ 8.70 ਸੈਕਿੰਡ 'ਚ ਪੂਰੀ ਕੀਤੀ ਤੇ 41.38 ਕਿਮੀ/ਘੰਟਾ ਦੇ ਬਰਾਬਰ ਹੈ।
200 ਮੀਟਰ 19.19 ਬਰਲਿਨ, ਜਰਮਨੀ 20 ਅਗਸਤ 2009 World record ਓਲੰਪਿਕਸ ਰਿਕਾਰਡ 19.30, ਜੋ ਉਸ ਦਾ ਆਪਣਾ ਹੀ2008 ਵਿੱਚ ਬਣਾਇਆ ਸੀ।
300 ਮੀਟਰ 30.97 ਉਸਟਰਾਵਾ, ਚੈਕ ਗਣਰਾਜ 27 ਮਈ 2010 ਮਾਈਕਲ ਜੋਨਸਨ ਦੇ ਰਿਕਾਰਡ 30.85 ਸੈਕਿੰਡ ਦੇ ਦੁਜੇ ਨੰਬਰ ਦਾ ਸਮਾਂ
400 ਮੀਟਰ 45.28 ਕਿੰਗਸਟਨ, ਜਮਾਇਕਾ 5 ਮਈ 2007
4 × 100 ਮੀਰਟ ਰਿਲੇ 36.84 ਲੰਡਨ ਇੰਗਲੈਂਡ 11 ਅਗਸਤ 2012 World record ਉਸ ਨੇ ਯੋਹਾਨ ਬਲੇਕ, ਮਾਇਕਲ ਫਰਾਟਰ ਅਤੇ ਨੇਸਟਾ ਕਾਰਟਰ ਨਾਲ ਸਾਝਾ ਕੀਤਾ।
100 ਮੀਟਰ 9.81 ਰੀਓ ਦ ਜਨਾਰੀਓ, ਬ੍ਰਾਜ਼ਿਲ 15 ਅਗਸਤ 2016 ਓਲੰਪਿਕਸ ਖੇਡਾਂ ਸਾਲ 2016 ਦੀਆਂ ਓਲੰਪਿਕਸ ਖੇਡਾਂ ਦੌਰਾਨ 100 ਮੀਟਰ ਆਦਮੀਆਂ ਦੀ ਦੌੜ ਵਿੱਚ ਸੋਨ ਤਗਮਾ ਹਾਸਿਲ ਕੀਤਾ

ਸੀਜ਼ਨ ਅਨੁਸਾਰ ਰੀਕਾਰਡਾ ਦੀ ਸੂਚੀ

[ਸੋਧੋ]
ਸਾਲ 100 ਮੀਟਰ 200 ਮੀਟਰ 400 ਮੀਟਰ
2001 21.73 48.28
2002 20.58 47.12
2003 20.13 45.35
2004 19.93 47.58
2005 19.99
2006 19.88 47.58
2007 10.03 19.75 45.28
2008 9.69 19.30 46.94
2009 9.58 19.19 45.54
2010 9.82 19.56 45.87
2011 9.76 19.40
2012 9.63 19.32
2013 9.77 19.66 46.44
2014 9.98
2015 9.79 19.55
2016 9.81 19.89

ਹਵਾਲੇ

[ਸੋਧੋ]
  1. Shelton, Gary (5 August 2012). "Usain Bolt leaves no doubt he is the fastest person ever". St. Petersburg Times. Retrieved 10 August 2012.
  2. Weerawansa, Dinesh (6 August 2012). "Lightning Bolt strikes London 2012". Daily News. Archived from the original on 7 ਜਨਵਰੀ 2019. Retrieved 10 August 2012. {{cite news}}: Unknown parameter |dead-url= ignored (|url-status= suggested) (help)
  3. Weerawansa, Dinesh (5 August 2012). "Usain Bolt Striking His Famous Pose After Winning Gold at the Olympics". Business Insider. Archived from the original on 7 ਜਨਵਰੀ 2019. Retrieved 10 August 2012.
  4. Elliott, Helene (10 August 2012). "Usain Bolt gets a legendary double-double in Olympic sprints". Los Angeles Times. Retrieved 10 August 2012.
  5. "London 2012 Day 15: Bolt does the double – triple". Archived from the original on 16 ਸਤੰਬਰ 2018. Retrieved 12 August 2012. {{cite web}}: Unknown parameter |dead-url= ignored (|url-status= suggested) (help)
  6. http://usainbolt.com/
  7. http://en.beijing2008.cn/
  8. https://archive.today/20130419084214/www.london2012.com/athlete/bolt-usain-1020434/
  9. http://en.wikipedia.org/wiki/2007_World_Championships_in_Athletics
  10. http://en.wikipedia.org/wiki/2009_World_Championships_in_Athletics
  11. http://en.wikipedia.org/wiki/2011_World_Championships_in_Athletics
  12. This is not an official world record as the IAAF, the international athletics governing body, does not recognise the distance.