ਸਮੱਗਰੀ 'ਤੇ ਜਾਓ

ਕਾਲਾ ਥਿਰ ਥਿਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਲਾ ਥਿਰ ਥਿਰਾ (Black Redstart)
ਨਰ (ਉਪਜਾਤੀ)Phoenicurus ochruros gibraltariensis ਆਹਲਣੇ ਵਿਚ, ਜਰਮਨੀ
Scientific classification
Kingdom:
Phylum:
Class:
Order:
Family:
Genus:
Species:
P. ochruros
Binomial name
Phoenicurus ochruros
(S. G. Gmelin, 1774)
Subspecies

5–7, see text

ਕਾਲਾ ਥਿਰ ਥਿਰਾ { (en:Black redstart) (Phoenicurus ochruros)}

ਕਾਲ਼ਾ ਥਿਰ ਥਿਰਾ - ਕਾਲ਼ਾ ਥਿਰ ਥਿਰਾ ਇੱਕ ਨਿੱਕੇ ਆਕਾਰ ਦਾ ਪੰਛੀ ਹੈ ਜੋ ਪੰਜਾਬ ਵਿੱਚ ਸਿਆਲ ਦੀ ਰੁੱਤੇ ਪਰਵਾਸ ਕਰਕੇ ਆਉਂਦਾ ਹੈ। ਇਹ ਯੂਰਪ ਦੇ ਦੱਖਣੀ ਤੇ ਵਿਚਲੇ ਇਲਾਕੇ ਤੇ ਏਸ਼ੀਆ ਵਿੱਚ ਮਿਲਦਾ ਹੈ। ਬਰਤਾਨੀਆ, ਦੱਖਣੀ ਸਵੀਡਨ, ਰੂਸ, ਮੈਡੀਟਰੀਅਨ, ਕਾਲ਼ੇ ਸਾਗਰ, ਏਸ਼ੀਆ ਦੇ ਲਹਿੰਦੇ ਹਿੱਸੇ ਤੇ ਹਿਮਾਲਿਆ ਦੀ ਉੱਤਰੀ ਬਾਹੀ ਦੇ ਇਲਾਕਿਆਂ ਵਿੱਚ ਬਸਰਦਾ ਹੈ। ਇਹ ਕੁਝ ਥਾਈਂ ਪੱਕਾ ਬਸੇਰਾ ਕਰਦਾ ਹੈ ਪਰ ਉੱਤਰੀ ਵਸੋਂ ਸਿਆਲ ਦੀ ਰੁੱਤੇ ਦੱਖਣੀ ਤੇ ਲਹਿੰਦੇ ਯੂਰਪ, ਉੱਤਰੀ ਅਫ਼ਰੀਕਾ ਤੇ ਭਾਰਤੀ ਉਪਮਹਾਂਦੀਪ ਵੱਲੇ ਪਰਵਾਸ ਕਰਦੀ ਹੈ। 

ਜਾਣ ਪਛਾਣ

[ਸੋਧੋ]

ਇਸਦੀ ਲੰਮਾਈ 14-15 ਸੈਮੀ, ਪਰਾਂ ਦਾ ਫੈਲਾਅ 23-25 ਸੈਮੀ ਤੇ ਵਜ਼ਨ 12-20 ਗ੍ਰਾਮ ਹੁੰਦਾ ਏ। 1 ਸਾਲ ਦੀ ਉਮਰ ਤੱਕ ਦੇ ਨਰ ਆਮ ਕਰਕੇ ਮਾਦਾ ਵਾਂਙੂੰ ਹੀ ਲਗਦੇ ਹਨ। ਕਾਲ਼ੇ ਥਿਰ ਥਿਰੇ ਦੀਆਂ ਗਾੜੀ ਆਪਣੀਆਂ ਵੀ ਪੰਜ ਰਕਮਾਂ ਹਨ ਜੋ ਕਿ ਵੱਖ-ਵੱਖ ਥਾਈਂ ਹਨ। ਕੁਝ ਸਰੋਤਾਂ ਤੋਂ ਪਤਾ ਲਗਦਾ ਹੈ ਕਿ ਇਸਦੀਆਂ ਸੱਤ ਰਕਮਾਂ ਹਨ ਪਰ ਜ਼ਿਆਦਾਤਰ ਪੰਜ ਹੀ ਮੰਨਦੇ ਹਨ। ਵੱਖ-ਵੱਖ ਥਾਈਂ ਦੇ ਨਰਾਂ ਦੇ ਰੰਗ ਵਿੱਚ ਮਾਦਾ ਦੇ ਮੁਕਾਬਲੇ ਜ਼ਿਆਦਾ ਫ਼ਰਕ ਪਾਇਆ ਜਾਂਦਾ ਏ। ਇਹ ਜੰਗਲੀ ਇਲਾਕਿਆਂ ਤੋਂ ਜ਼ਿਆਦਾਤਰ ਟਾਲ਼ਾ ਵੱਟਦਾ ਹੈ ਤੇ ਇਨਸਾਨੀ ਵਸੋਂ ਤੇ ਇੰਡਸਟ੍ਰੀਅਲ ਇਲਾਕਿਆਂ ਵਿੱਚ ਰਹਿਣਾ ਪਸੰਦ ਕਰਦਾ ਹੈ। ਇਹ ਆਮ ਤੌਰ 'ਤੇ ਢਾਈ ਹਜ਼ਾਰ ਮੀਟਰ ਦੀ ਉੱਚਾਈ ਤੇ ਰਹਿੰਦਾ ਏ ਪਰ ਚੀਨ ਤੇ ਹਿਮਾਲਿਆ ਦੇ ਇਲਾਕਿਆਂ ਵਿੱਚ ਇਹ 5200 ਮੀਟਰ ਤੇ ਵੀ ਵੇਖਿਆ ਜਾ ਸਕਦਾ ਏ।

ਖ਼ੁਰਾਕ

[ਸੋਧੋ]

ਇਹਦੀ ਖ਼ੁਰਾਕ ਕੀਟ-ਪਤੰਗੇ, ਲਾਰਵੇ ਤੇ ਹੋਰ ਬਿਨ੍ਹਾਂ ਰੀੜ੍ਹ ਦੀ ਹੱਡੀ ਵਾਲ਼ੇ ਗੰਡੋਏ, ਮੱਕੜੀਆਂ, ਘੋਗੇ ਵਗੈਰਾ ਹੁੰਦੇ ਹਨ। ਇਹ ਬਹੁਤਾਤ ਵਿੱਚ ਚੋਗਾ ਭੁੰਜਿਓਂ ਹੀ ਚੁਗਦੀ ਹੈ ਪਰ ਕਈ ਵੇਰਾਂ ਉੱਡਦੇ ਵੇਲੇ ਵੀ ਕੀਟ ਪਤੰਗੇ ਬੋਚ ਲੈਂਦੀ ਹੈ। ਇਹ ਭੁੰਜਿਓਂ ਮਿੱਟੀ ਪੁੱਟ ਕੇ ਤੇ ਹਵਾ ਵਿੱਚ ਇੱਕੇ ਥਾਂ ਪਰ ਫੜ-ਫੜਾਉਂਦੀ ਹੋਈ ਬੂਟਿਆਂ ਤੋਂ ਵੀ ਸ਼ਿਕਾਰ ਨੱਪ ਲੈਂਦੀ ਏ।

ਪਰਸੂਤ

[ਸੋਧੋ]

ਇਹ ਆਵਦਾ ਆਲ੍ਹਣਾ ਪੱਥਰ ਜਾਂ ਕਿਸੇ ਇਮਾਰਤ ਦੇ ਛੇਕ ਜਾਂ ਤੇੜ ਵਿੱਚ ਸੁੱਕੇ ਘਾਹ, ਪੱਤਿਆਂ, ਵਾਲਾਂ, ਉੱਨ ਤੇ ਖੰਭਾਂ ਆਦਿ ਤੋਂ ਬਣਾਉਂਦੇ ਨੇ। ਇਸਦਾ ਆਲ੍ਹਣਾ ਜ਼ਮੀਨ ਤੋਂ 3 ਤੋਂ 50 ਮੀਟਰ ਦੀ ਉੱਚਾਈ ਦੇ ਵਿਚਕਾਰ ਹੁੰਦਾ ਹੈ। ਪਰਸੂਤ ਲਈ ਥਾਂ ਉਹ ਚੁਣੀ ਜਾਂਦੀ ਏ ਜਿੱਥੇ ਪਾਣੀ ਖਲੋਤਾ ਜਾਂ ਹੌਲੀ ਵਗਦਾ ਹੋਵੇ, ਬਨਸਪਤੀ ਘੱਟ, ਕੂੜਾ ਕਰਕਟ ਤੇ ਪੱਥਰਾਂ ਵਾਲਾ ਕੀਟ ਪਤੰਗਿਆਂ ਨਾਲ ਭਰਪੂਰ ਹੋਵੇ ਤਾਂ ਜੁ ਬੋਟਾਂ ਨੂੰ ਸੌਖਿਆਂ ਹੀ ਖ਼ੁਰਾਕ ਖਵਾਈ ਜਾ ਸਕੇ। ਪਰਸੂਤ ਦਾ ਵੇਲਾ ਯੂਰਪ ਵਿੱਚ ਵਸਾਖ ਤੋਂ ਸਾਉਣ (ਅੱਧ ਅਪ੍ਰੈਲ ਤੋਂ ਜੁਲਾਈ ਦੇ ਪਹਿਲੇ ਹਫ਼ਤੇ), ਜੇਠ ਤੋਂ ਭਾਦਰੋਂ (ਮਈ ਤੋਂ ਅਗਸਤ) ਭਾਰਤ ਵਿੱਚ ਤੇ ਚੀਨ ਵਿੱਚ ਹਾੜ-ਸਾਉਣ (ਜੂਨ ਤੋਂ ਜੁਲਾਈ) ਹੁੰਦਾ ਏ। ਪਰਸੂਤ ਰੁੱਤੇ ਮਾਦਾ ਦੋ ਵੇਰਾਂ ਆਂਡੇ ਦੇਂਦੀ ਹੈ ਤੇ ਇੱਕ ਵੇਰਾਂ 4-6 ਆਂਡੇ ਦੇਂਦੀ ਏ। ਆਂਡਿਆਂ 'ਤੇ 'ਕੱਲੀ ਮਾਦਾ ਹੀ ਦੋ ਹਫ਼ਤਿਆਂ ਲਈ ਬਹਿੰਦੀ ਹੈ। ਬੋਟਾਂ ਦੇ ਆਂਡਿਆਂ ਤੋਂ ਨਿਕਲਣ ਬਾਅਦਾ ਨਰ ਤੇ ਮਾਦਾ ਦੋਵੇਂ ਰਲ਼ਕੇ ਬੋਟਾਂ ਲਈ ਚੋਗਾ ਲਿਆਉਂਦੇ ਹਨ। 12 ਤੋਂ 20ਆਂ ਦਿਨਾਂ ਦੇ ਅੰਦਰ ਬੋਟਾਂ ਦੇ ਉੱਡਣ ਲਈ ਖੰਭ ਆਉਣੇ ਸ਼ੁਰੂ ਹੋ ਜਾਂਦੇ ਹਨ। ਬੋਟਾਂ ਦੇ ਆਲ੍ਹਣਾ ਛੱਡਣ ਦੇ ਸ਼ੁਰੂਲੇ ਕੁਝ ਦਿਨਾਂ ਅੰਦਰ ਉਹ ਉੱਡਣ ਗੋਚਰੇ ਨਹੀਂ ਹੁੰਦੇ।

ਨਰ ਆਪਣੀ ਸਹੇਲੀ ਦਾ ਦੂਸਰੇ ਨਰਾਂ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਮੌਕਾ ਤਾੜਕੇ ਦੁੱਜੀਆਂ ਮਾਦਾਵਾਂ ਨਾਲ ਗਾਟੀ ਜ਼ਰੂਰ ਪਾ ਲੈਂਦਾ ਏ। [2][3]

ਮੂਰਤਾਂ

[ਸੋਧੋ]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. "Black Redstart". Archived from the original on 2017-10-30. {{cite web}}: Unknown parameter |dead-url= ignored (|url-status= suggested) (help)
  3. "Black Redstart ਅੰਗਰੇਜ਼ੀ ਵਿਕੀਪੀਡੀਆ".

ਹੋਰ ਲਿੰਕ

[ਸੋਧੋ]

http://www.amazon.com/Indian-Subcontinent-Richard-Grimmett-Inskipp/dp/1408127636