ਸਮੱਗਰੀ 'ਤੇ ਜਾਓ

ਕ਼ੁਰਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕੁਰਾਨ-ਏ-ਪਾਕ ਤੋਂ ਮੋੜਿਆ ਗਿਆ)
ਅਲ-ਫ਼ਾਤਿਹਾ (ਸੂਰਾ-ਏ-ਫ਼ਾਤਿਹਾ), ਕ਼ੁਰਆਨ ਦਾ ਸਭ-ਤੋਂ ਪਹਿਲਾ ਪਾਠ


     ਇਸਲਾਮ     
ਸਬੰਧਤ ਇੱਕ ਲੇਖਮਾਲਾ ਦਾ ਹਿੱਸਾ

ਵਿਚਾਰ

ਰੱਬ ਦੀ ਇੱਕਰੂਪਤਾ
ਪੈਗ਼ੰਬਰ· ਪ੍ਰਗਟ ਹੋਈਆਂ ਕਿਤਾਬਾਂ
ਫ਼ਰਿਸ਼ਤੇ · ਤਕਦੀਰ
ਮੋਇਆਂ ਦੀ ਜਾਗ ਦਾ ਦਿਨ

ਵਿਹਾਰ

ਮੱਤ ਦਾ ਦਾਅਵਾ · ਨਮਾਜ਼
ਵਰਤ · ਦਾਨ · ਹੱਜ

ਇਤਿਹਾਸ ਅਤੇ ਆਗੂ

ਵਕਤੀ ਲਕੀਰ
ਮੁਹੰਮਦ
ਅਹਲ ਅਲ-ਬਈਤ · ਸਹਾਬਾ
ਰਾਸ਼ੀਦੂਨ · ਇਮਾਮ
ਖ਼ਿਲਾਫ਼ਤ · ਇਸਲਾਮ ਦਾ ਪਸਾਰ

ਪਾਠ ਅਤੇ ਕਨੂੰਨ

ਕੁਰਾਨ · ਸੁੰਨਾਹ · ਹਦੀਸ
ਸ਼ਰੀਆ (ਕਨੂੰਨ) · ਫ਼ਿਕਾ (ਨਿਆਂ ਸ਼ਾਸਤਰ)
ਕਲਮ (ਤਰਕ)

ਫ਼ਿਰਕੇ

ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ
ਇਬਾਦੀ · ਗ਼ੈਰ-ਫ਼ਿਰਕਾਪ੍ਰਸਤ · ਕੁਰਾਨਵਾਦ
ਇਸਲਾਮ ਦੀ ਕੌਮ
ਪੰਜ ਪ੍ਰਤੀਸ਼ਤ ਕੌਮ · ਮਹਿਦਵੀਆ

ਸੱਭਿਆਚਾਰ ਅਤੇ ਸਮਾਜ

ਇਲਮ · ਜਾਨਵਰ · ਕਲਾ · ਜੰਤਰੀ
ਬੱਚੇ · ਅਬਾਦੀ ਅੰਕੜੇ · ਤਿੱਥ-ਤਿਉਹਾਰ
ਮਸਜਿਦ · ਫ਼ਲਸਫ਼ਾ · ਸਿਆਸਤ
ਧਰਮ-ਬਦਲੀ · ਵਿਗਿਆਨ · ਔਰਤਾਂ

ਇਸਲਾਮ ਅਤੇ ਹੋਰ ਧਰਮ

ਇਸਾਈ · ਜੈਨ
ਯਹੂਦੀ · ਸਿੱਖ

ਇਹ ਵੀ ਵੇਖੋ

ਪੜਚੋਲ
ਇਸਲਾਮ ਤਰਾਸ
 · ਇਸਲਾਮੀਅਤ · 
ਫ਼ਰਹੰਗ

ਇਸਲਾਮ ਫ਼ਾਟਕ

ਕ਼ੁਰਆਨ (ਅਰਬੀ: القرآن أو القرآن الكريم‎; ਅਲ-ਕ਼ੁਰਆਨ ਜਾਂ ਅਲ-ਕ਼ੁਰਆਨ ਅਲਕਰੀਮ) ਇਸਲਾਮ ਦੀ ਸਭ ਤੋਂ ਪਵਿੱਤਰ ਕਿਤਾਬ ਹੈ ਅਤੇ ਇਸਲਾਮ ਦੀ ਨੀਂਹ ਹੈ। ਇਸਨੂੰ ਅਰਬੀ ਭਾਸ਼ਾ ਵਿੱਚ ਲਿਖੀ ਸਭ ਤੋਂ ਉੱਤਮ ਸਾਹਿਤਕ ਰਚਨਾ ਕਿਹਾ ਜਾਂਦਾ ਹੈ।[1][2] ਤੋਮੁਸਲਮਾਨਾਂ ਦਾ ਮੰਨਣਾ ਹੈ ਕਿ ਇਸ ਅਜ਼ੀਮਤਰੀਨ ਕਿਤਾਬ ਵਿੱਚ ਅੱਲਾਹ ਦਾ ਕਲਾਮ ਹੈ[3] ਅਤੇ ਇਸਨੂੰ ਅੱਲਾਹ ਨੇ ਜਿਬਰਾਈਲ ਫਰਿਸ਼ਤੇ ਦੁਆਰਾ ਹਜਰਤ ਮੁਹੰਮਦ ਨੂੰ ਸੁਣਾਇਆ ਸੀ; ਕਿ ਕ਼ੁਰਆਨ ਅਰਬੀ ਜ਼ਬਾਨ ਵਿੱਚ 610 ਤੋਂ 632 ਤੱਕ, ਤਕਰੀਬਨ 23 ਬਰਸ ਦੇ ਅਰਸੇ ਵਿੱਚ ਆਖ਼ਰੀ ਨਬੀ ਹਜ਼ਰਤ ਮੁਹੰਮਦ ਸੱਲੀ ਅੱਲਾਹ ਅਲੀਆ ਵ ਆਲਾਹ ਵਸੱਲਮ ਪਰ ਨਾਜ਼ਲ ਹੋਈ। ਇਸ ਨੂੰ ਦੁਨੀਆਂ ਭਰ ਵਿੱਚ ਅਰਬੀ ਜ਼ਬਾਨਵਿੱਚ ਮਿਲਦੇ ਅਰਬੀ ਸਾਹਿਤ ਦਾ ਸਰਬੋਤਮ ਨਮੂਨਾ ਮੰਨਿਆ ਜਾਂਦਾ ਹੈ।[4][5][6][7][8] ਹਾਲਾਂਕਿ ਸ਼ੁਰੂ ਵਿੱਚ ਇਸ ਦਾ ਪਸਾਰ ਜ਼ਬਾਨੀ ਹੋਇਆ ਪਰ 632 ਵਿੱਚ ਪੈਗੰਬਰ ਮੁਹੰਮਦ ਦੀ ਮੌਤ ਦੇ ਬਾਅਦ 633 ਵਿੱਚ ਇਸਨੂੰ ਪਹਿਲੀ ਵਾਰ ਲਿਖਿਆ ਗਿਆ ਸੀ ਅਤੇ 635 ਵਿੱਚ ਇਸਨੂੰ ਮਿਆਰੀ ਰੂਪ ਦੇ ਕੇ ਇਸ ਦੀਆਂ ਕਾਪੀਆਂ ਇਸਲਾਮੀ ਸਾਮਰਾਜ ਵਿੱਚ ਵੰਡਵਾ ਦਿੱਤੀਆਂ ਗਈਆਂ ਸਨ।

ਨਿਰੁਕਤੀ ਅਤੇ ਅਰਥ

[ਸੋਧੋ]

ਕ਼ੁਰਆਨ ਵਿੱਚ "ਕ਼ੁਰਆਨ" ਸ਼ਬਦ ਲਗਭਗ 70 ਵਾਰ ਆਇਆ ਹੈ ਅਤੇ ਕਈ ਵੱਖ-ਵੱਖ ਅਰਥਾਂ ਵਿੱਚ ਆਇਆ ਹੈ। ਇਹ ਸ਼ਬਦ ਅਰਬੀ ਕਿਰਿਆ "ਕਰਾ"(قرأ) ਤੋਂ ਬਣਿਆ ਹੈ, ਜਿਸਦਾ ਅਰਥ ਹੈ "ਉਹ ਪੜ੍ਹਿਆ" ਜਾਂ "ਉਹ ਬੋਲਿਆ"। ਸੀਰੀਆਈ ਭਾਸ਼ਾ ਵਿੱਚ ਇਸਦੇ ਬਰਾਬਰ ਦਾ ਲਫ਼ਜ਼ '"ਕੇਰਾਨਾ"' ਹੈ, ਜਿਸਦਾ ਅਰਥ ਹੈ '"ਗ੍ਰੰਥ ਪੜ੍ਹਨਾ"' ਜਾਂ '"ਪਾਠ"'[9] ਭਾਵੇਂ ਕਿ ਕੁਝ ਪੱਛਮੀ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਸ਼ਬਦ ਸੀਰੀਆਈ ਮੂਲ ਤੋਂ ਆਇਆ ਹੈ, ਜ਼ਿਆਦਾ ਗਿਣਤੀ ਵਿੱਚ ਇਲਸਾਮੀ ਵਿਦਵਾਨਾਂ ਦਾ ਯਕੀਨ ਹੈ ਕਿ ਇਹ ਲਫ਼ਜ਼ ਅਰਬੀ ਮੂਲ ਤੋਂ ਹੀ ਹੈ।[3] ਇਸ ਸ਼ਬਦ ਦਾ ਇੱਕ ਪ੍ਰਮੁੱਖ ਅਰਥ '"ਪਾਠ ਕਰਨਾ"' ਹੈ ਜੋ ਕ਼ੁਰਆਨ ਦੀ ਇਸ ਤੁਕ ਤੋਂ ਵੀ ਸਪਸ਼ਟ ਹੁੰਦਾ ਹੈ:'"ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਇਸਨੂੰ ਲੈਕੇ ਆਈਏ ਅਤੇ ਪਾਠ ਕਰੀਏ।"'[10]

ਇਤਿਹਾਸ

[ਸੋਧੋ]

ਇਸਲਾਮੀ ਪਰੰਪਰਾ ਮੁਤਾਬਕ ਹਜ਼ਰਤ ਮੁਹੰਮਦ ਨੂੰ ਪਹਿਲਾ ਇਲਹਾਮ ਹਿਰਾ ਦੀ ਗੁਫ਼ਾ ਵਿੱਚ ਆਈ ਅਤੇ ਇਹ ਇਲਹਾਮ ਅਗਲੇ 23 ਸਾਲ ਆਉਂਦੇ ਰਹੇ। ਹਦੀਸ ਅਤੇ ਮੁਸਲਮਾਨ ਇਤਿਹਾਸ ਦੇ ਮੁਤਾਬਕ ਜਦੋਂ ਮੁਹੰਮਦ ਨੇ ਮਦੀਨੇ ਜਾ ਕੇ ਇੱਕ ਸੁਤੰਤਰ ਮੁਸਲਮਾਨ ਭਾਈਚਾਰੇ ਦੀ ਸਥਾਪਨਾ ਕਰ ਲਈ ਤਾਂ ਉਸਨੇ ਆਪਣੇ ਕੁਝ ਸਾਥੀਆਂ ਨੂੰ ਹਰ ਰੋਜ਼ ਦੇ ਇਲਹਾਮ ਦਾ ਪਾਠ ਕਰਨ, ਕਾਇਦਾ-ਕਾਨੂੰਨ ਸਿੱਖਣ ਅਤੇ ਸਿਖਾਉਣ ਲਈ ਕਿਹਾ। ਸ਼ੁਰੂ-ਸ਼ੁਰੂ ਵਿੱਚ ਕੁਰਾਨ ਦਾ ਸੰਚਾਰ ਮੌਖਿਕ ਹੀ ਹੁੰਦਾ ਸੀ ਪਰ ਹੌਲੀ-ਹੌਲੀ ਕ਼ੁਰਆਨ ਦੀਆਂ ਆਇਤਾਂ ਨੂੰ ਹੱਡੀਆਂ, ਪੱਤਿਆਂ ਅਤੇ ਪੱਥਰਾਂ ਨੂੰ ਲਿਖਣਾ ਸ਼ੁਰੂ ਹੋਇਆ। ਸੁੰਨੀ ਅਤੇ ਸ਼ੀਆ ਸਰੋਤਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਮੁੱਢਲੇ ਮੁਸਲਮਾਨਾਂ ਵਿੱਚ ਕ਼ੁਰਆਨ ਦੇ ਕਈ ਸੂਰਤਾਂ(ਭਾਗ) ਦੀ ਵਰਤੋਂ ਸ਼ੁਰੂ ਹੋ ਗਈ ਸੀ। ਪਰ 632 ਵਿੱਚ ਮੁਹੰਮਦ ਦੀ ਮੌਤ ਤੱਕ ਕ਼ੁਰਆਨ ਇੱਕ ਪੁਸਤਕ ਦੇ ਰੂਪ ਵਿੱਚ ਮੌਜੂਦ ਨਹੀਂ ਸੀ।[11][12][13] ਸਾਰੇ ਹੀ ਵਿਦਵਾਨ ਇਸ ਗੱਲ ਉੱਤੇ ਸਹਿਮਤ ਹਨ ਕਿ ਹਜ਼ਰਤ ਮੁਹੰਮਦ ਆਪਣੇ ਇਲਹਾਮ ਨੂੰ ਖੁਦ ਨਹੀਂ ਲਿਖਦਾ ਸੀ।[14]

ਇਸਲਾਮ ਵਿੱਚ ਸਥਾਨ

[ਸੋਧੋ]

ਮੁਸਲਮਾਨਾਂ ਦਾ ਮੰਨਣਾ ਹੈ ਕਿ ਕ਼ੁਰਆਨ ਅੱਲਾਹ ਵੱਲੋਂ ਮਨੁੱਖ ਨੂੰ ਰੂਹਾਨੀ ਨਿਰਦੇਸ਼ ਹੈ ਜੋ ਅੱਲਾਹ ਨੇ ਹਜ਼ਰਤ ਮੁਹੰਮਦ ਨੂੰ 23 ਸਾਲਾਂ ਦੌਰਾਨ ਦੱਸਿਆ।[15]

ਇਹ ਵੀ ਵੇਖੋ

[ਸੋਧੋ]

[1] Archived 2016-05-06 at the Wayback Machine.

ਬਾਹਰਲੀ ਕੜੀ

[ਸੋਧੋ]

ਹਵਾਲੇ

[ਸੋਧੋ]
  1. Alan Jones, The Koran, London 1994,।SBN 1842126091, opening page.
  2. Arthur Arberry, The Koran।nterpreted, London 1956,।SBN 0684825074, p. x.
  3. 3.0 3.1 Nasr, Seyyed Hossein (2007). "Qurʾān". Encyclopædia Britannica Online. http://www.britannica.com/eb/article-68890/Quran. Retrieved 2007-11-04. 
  4. Chejne, A. (1969) The Arabic Language:।ts Role in History, University of Minnesota Press, Minneapolis.
  5. Nelson, K. (1985) The Art of Reciting the Quran, University of Texas Press, Austin
  6. Speicher, K. (1997) in: Edzard, L., and Szyska, C. (eds.) Encounters of Words and Texts:।ntercultural Studies in Honor of Stefan Wild. Georg Olms, Hildesheim, pp. 43–66.
  7. Taji-Farouki, S. (ed.) (2004) Modern Muslim।ntellectuals and the Quran, Oxford University Press, Oxford
  8. Kermani, Naved. Poetry and Language.।n: The Blackwell Companion to the Qur'an (2006). ed: Andrew Rippin. Blackwell Publishing
  9. "qryn". Retrieved 31 August 2013.
  10. ਕੁਰਆਨ 75:17
  11. Tabatabai, Sayyid M. H. (1987). The Qur'an in।slam: its impact and influence on the life of muslims. Zahra Publ. ISBN 0710302665.
  12. Richard Bell (Revised and Enlarged by W. Montgomery Watt) (1970). Bell's introduction to the Qur'an. Univ. Press. pp. 31–51. ISBN 0852241712.
  13. P. M. Holt, Ann K. S. Lambton and Bernard Lewis (1970). The Cambridge history of।slam (Reprint. ed.). Cambridge Univ. Press. p. 32. ISBN 9780521291354.
  14. Denffer, Ahmad von (1985). Ulum al-Qur'an: an introduction to the sciences of the Qur an (Repr. ed.). Islamic Foundation. p. 37. ISBN 0860371328.
  15. Watton, Victor, (1993), A student's approach to world religions:Islam, Hodder & Stoughton, pg 1.।SBN 978-0-340-58795-9