ਕੇਦਾਰਨਾਥ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਦਾਰਨਾਥ ਸਿੰਘ
ਕੇਦਾਰਨਾਥ ਸਿੰਘ
ਜਨਮ(1934-07-07)7 ਜੁਲਾਈ 1934
ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਦੇ ਨੇੜੇ, ਜ਼ਿਲ੍ਹਾ ਬਲੀਆ ਦਾ ਚਕੀਆ ਪਿੰਡ
ਮੌਤ19 ਮਾਰਚ 2018(2018-03-19) (ਉਮਰ 83)
ਨਵੀਂ ਦਿੱਲੀ, ਭਾਰਤ
ਕੌਮੀਅਤਭਾਰਤੀ
ਕਿੱਤਾਕਵੀ

ਕੇਦਾਰਨਾਥ ਸਿੰਘ ((1934-07-07)7 ਜੁਲਾਈ 1934 - 19 ਮਾਰਚ 2018(2018-03-19)) ਸਭ ਤੋਂ ਮਹੱਤਵਪੂਰਨ ਹਿੰਦੀ ਕਵੀਆਂ ਵਿੱਚੋਂ ਇੱਕ ਹੈ।[1] ਉਹ ਪ੍ਰਸਿਧ ਆਲੋਚਕ ਅਤੇ ਨਿਬੰਧਕਾਰ ਵੀ ਹੈ। ਉਸਨੂੰ 1989 ਦਾ ਸਾਹਿਤ ਅਕੈਡਮੀ ਅਵਾਰਡ ਉਹਨਾਂ ਦੇ ਹਿੰਦੀ ਕਾਵਿ ਸੰਗ੍ਰਹਿ, ਅਕਾਲ ਮੇਂ ਸਾਰਸ ਲਈ ਮਿਲਿਆ ਸੀ। ਇਸ ਕਵੀ ਨੂੰ 10 ਨਵੰਬਰ 2014 ਨੂੰ ਸੰਸਦ ਭਵਨ ਵਿੱਚ ਰਾਸ਼ਟਰਪਤੀ ਨੇ ਗਿਆਨਪੀਠ ਪੁਰਸਕਾਰ ਨਾਲ ਨਵਾਜਿਆ ਗਿਆ। ਉਸ ਤੋਂ ਪਹਿਲਾਂ ਹਿੰਦੀ ਸਾਹਿਤ ਦੇ ਮਸ਼ਹੂਰ ਹਸਤਾਖਰ ਸੁਮਿਤਰਾਨੰਦਨ ਪੰਤ, ਰਾਮਧਾਰੀ ਸਿੰਘ ਦਿਨਕਰ, ਸਚਿਦਾਨੰਦ ਹੀਰਾਨੰਦ ਵਾਤਸਾਇਨ ਅਗੇਯ, ਮਹਾਦੇਵੀ ਵਰਮਾ, ਨਰੇਸ਼ ਮਹਿਤਾ, ਨਿਰਮਲ ਵਰਮਾ, ਕੁੰਵਰ ਨਰਾਇਣ, ਸ਼ਰੀਲਾਲ ਸ਼ੁਕਲ ਅਤੇ ਅਮਰਕਾਂਤ ਨੂੰ ਇਹ ਇਨਾਮ ਮਿਲ ਚੁੱਕਿਆ ਹੈ। ਪਹਿਲਾ ਗਿਆਨਪੀਠ ਇਨਾਮ ਮਲਿਆਲਮ ਦੇ ਲੇਖਕ ਜੀ ਸ਼ੰਕਰ ਕੁਰੂਪ ਨੂੰ 1965 ਵਿੱਚ ਪ੍ਰਦਾਨ ਕੀਤਾ ਗਿਆ ਸੀ।[2]

ਜੀਵਨ ਵੇਰਵੇ[ਸੋਧੋ]

ਕੇਦਾਰਨਾਥ ਸਿੰਘ ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਦੇ ਨੇੜੇ, ਜ਼ਿਲ੍ਹਾ ਬਲੀਆ ਦੇ ਚਕੀਆ ਪਿੰਡ ਵਿੱਚ 1934 ਵਿੱਚ ਪੈਦਾ ਹੋਇਆ ਸੀ। ਉਸ ਨੇ ਚਕੀਆ ਵਿੱਚ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ, ਅਤੇ ਫਿਰ ਹਾਈ ਸਕੂਲ ਅਤੇ ਕਾਲਜ ਲਈ ਬਨਾਰਸ ਚਲਾ ਗਿਆ। ਉਸ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਹਿੰਦੀ ਵਿੱਚ ਆਪਣੀ ਐਮ.ਏ. ਕੀਤੀ, ਅਤੇ ਫਿਰ 1964 ਵਿੱਚ ਪੀਐਚ.ਡੀ. ਪੂਰੀ ਕਰ ਲਈ। ਅਗਲੇ ਦਹਾਕੇ ਦੌਰਾਨ, ਉਸ ਨੇ ਉਦੈ ਪ੍ਰਤਾਪ ਕਾਲਜ, ਬਨਾਰਸ, ਅਤੇ ਗੋਰਖਪੁਰ ਯੂਨੀਵਰਸਿਟੀ ਸਮੇਤ ਵੱਖ ਵੱਖ ਅਦਾਰਿਆਂ ਵਿੱਚ ਅਧਿਆਪਨ ਦਾ ਕੰਮ ਕੀਤਾ। ਉਸ ਨੇ 1976 ਵਿੱਚ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿਖੇ ਇੱਕ ਪਦਵੀ ਪ੍ਰਵਾਨ ਕਰ ਲਈ, ਅਤੇ 1990 ਵਿੱਚ ਆਪਣੀ ਸੇਵਾਮੁਕਤੀ ਤਕ ਉੱਥੇ ਹੀ ਅਧਿਆਪਨ ਕਾਰਜ ਕੀਤਾ। ਸਿੰਘ ਨੇ 1952 ਵਿੱਚ ਲਗਭਗ ਬਨਾਰਸ ਵਿੱਚ ਕਵਿਤਾ ਲਿਖਣਾ ਸ਼ੁਰੂ ਕਰ ਦਿੱਤਾ।

ਰਚਨਾਵਾਂ[ਸੋਧੋ]

"बिजली चमकी, पानी गिरने का डर है;
वो क्यों भाग जाते हैं जिनके घर हैं !
वो क्यों छुओ हैं जिनको आती है भाषा !
वो क्या है जो दिखता है धुयाँ-धुयाँ सा
वह क्या है हरा-हरा सा जिसके आगे
हैं उलझ गए जीने के सारे धागे;
यह शहर के जिसमें रहती हैं इच्छाएँ
कुत्ते,भुनगे, आदमी गिलहरी, गाएँ
यह शहर कि जिसकी जिद्द है सीधी-सादी
ज़्यादा से ज़्यादा सुख सुविधा आज़ादी
तुम कभी देखना इसे सुलगते क्षण में
यह अलग-अलग दिखता है हर दर्पण में !
साथियो रात आई अब मैं जाता हूँ,
इस आने-जाने का वेतन पाता हूँ,
जब आँख लगे तो सुनना धीरे-धीरे
किस तरह रात भर बजती हैं जंजीरें

ਕਵਿਤਾ ਸੰਗ੍ਰਹਿ
 • ਅਭੀ ਬਿਲਕੁਲ ਅਭੀ
 • ਜਮੀਨ ਪਕ ਰਹੀ ਹੈ
 • ਯਹਾਂ ਸੇ ਦੇਖੋ
 • ਬਾਘ
 • ਅਕਾਲ ਮੇਂ ਸਾਰਸ
 • ਉੱਤਰ ਕਬੀਰ ਔਰ ਅਨ੍ਯ ਕਵਿਤਾਏਂ
 • ਤਾਲਸਤਾਏ ਔਰ ਸਾਇਕਲ
 • ਸ੍ਰਿਸ਼ਟੀ ਪਰ ਪਹਿਰਾ
 • ਕਲਪਨਾ ਔਰ ਛਾਯਾਵਾਦ
 • ਆਧੁਨਿਕ ਹਿੰਦੀ ਕਵਿਤਾ ਮੇਂ ਬਿੰਬਵਿਧਾਨ
 • ਮੇਰੇ ਸਮਯ ਕੇ ਸ਼ਬਦ
 • ਮੇਰੇ ਸਾਕਸ਼ਾਤਕਾਰ
ਸੰਪਾਦਨ
 • ਤਾਨਾ-ਬਾਨਾ (ਆਧੁਨਿਕ ਭਾਰਤੀਯ ਕਵਿਤਾ ਸੇ ਏਕ ਚਯਨ)
 • ਸਮਕਾਲੀਨ ਰੂਸੀ ਕਵਿਤਾਏਂ
 • ਕਵਿਤਾ ਦਸ਼ਕ
 • ਸਾਖੀ (ਅਨਿਯਤਕਾਲਿਕ ਪਤ੍ਰਿਕਾ)
 • ਸ਼ਬਦ (ਅਨਿਯਤਕਾਲਿਕ ਪਤ੍ਰਿਕਾ)

ਹਵਾਲੇ[ਸੋਧੋ]