ਸੁਮਿਤਰਾਨੰਦਨ ਪੰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਮਿਤਰਾਨੰਦਨ ਪੰਤ
सुमित्रा नन्‍दन पंत
ਜਨਮ 20 ਮਈ 1900
28 ਦਸੰਬਰ 1977
ਕੌਮੀਅਤ ਭਾਰਤੀ
ਨਾਗਰਿਕਤਾ ਭਾਰਤ
ਕਿੱਤਾ ਲੇਖਕ, ਕਵੀ
ਔਲਾਦ ਇਕਲੌਤੀ ਧੀ, ਸੁਮਿਤਰਾ ਜੋਸ਼ੀ
ਇਨਾਮ ਗਿਆਨਪੀਠ
ਨਹਿਰੂ ਅਮਨ ਪੁਰਸਕਾਰ

ਸੁਮਿਤਰਾਨੰਦਨ ਪੰਤ (ਹਿੰਦੀ: सुमित्रा नंदन पंत; 20 ਮਈ 1900 – 28 ਦਸੰਬਰ 1977) ਇੱਕ ਆਧੁਨਿਕ ਹਿੰਦੀ ਕਵੀ ਸੀ। ਇਸਨੂੰ ਹਿੰਦੀ ਸਾਹਿਤ ਦੇ ਛਾਇਆਵਾਦੀ ਸਕੂਲ ਦੇ ਪ੍ਰਮੁੱਖ ਕਵੀਆਂ ਵਿੱਚੋਂ ਮੰਨਿਆ ਜਾਂਦਾ ਹੈ। ਪੰਤ ਜਿਆਦਾਤਰ ਸੰਸਕ੍ਰਿਤਕ ਹਿੰਦੀ ਵਿੱਚ ਲਿਖੜੇ ਸਨ। ਉਨ੍ਹਾਂ ਨੇ ਕਵਿਤਾ, ਨਾਟਕ ਅਤੇ ਨਿਬੰਧ ਰਚਨਾਵਲੀਆਂ ਸਮੇਤ ਅੱਠਾਈ ਲਿਖਤਾਂ ਪ੍ਰਕਾਸ਼ਿਤ ਕੀਤੀਆਂ।

ਛਾਇਆਵਾਦੀ ਕਵਿਤਾਵਾਂ ਦੇ ਇਲਾਵਾ ਪੰਤ ਨੇ ਸਮਾਜਵਾਦੀ ਅਤੇ ਮਨੁੱਖਤਾਵਾਦੀ (ਸ਼੍ਰੀ ਅਰਬਿੰਦੋ ਤੋਂ ਪ੍ਰਭਾਵਿਤ) ਦਾਰਸ਼ਨਿਕ ਅਤੇ ਪ੍ਰਗਤੀਸ਼ੀਲ ਕਵਿਤਾਵਾਂ ਵੀ ਲਿਖੀਆਂ।

ਪੰਤ 1968 ਵਿੱਚ, ਗਿਆਨਪੀਠ ਪੁਰਸਕਾਰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਹਿੰਦੀ ਕਵੀ ਸਨ। ਉਸ ਨੂੰ ਇਹ ਚਿਦੰਬਰਾ ਸਿਰਲੇਖ ਨੇ ਆਪਣੇ ਸਭ ਤੋਂ ਮਸ਼ਹੂਰ ਕਾਵਿ-ਸੰਗ੍ਰਹਿ, ਲਈ ਮਿਲਿਆ ਸੀ।[1]

ਜੀਵਨ[ਸੋਧੋ]

ਜਨਮ[ਸੋਧੋ]

ਇਸ ਦਾ ਜਨਮ ਕੁਮਾਊਂ ਪਹਾੜਾਂ ਦੇ ਬਾਗੇਸ਼ਵਰ ਜਿਲ੍ਹੇ ਦੇ ਕੌਸਾਨੀ ਪਿੰਡ ਵਿੱਚ ਹੋਇਆ। ਇਸਦੇ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਇਸਦੀ ਮਾਂ ਦੀ ਮੌਤ ਹੋ ਗਈ।

ਆਰੰਭਿਕ ਜੀਵਨ[ਸੋਧੋ]

ਕਵੀ ਦੇ ਬਚਪਨ ਦਾ ਨਾਮ ਗੁਸਾਈਂ ਦੱਤ ਸੀ। ਪਰਬਤ ਦੀ ਗੋਦ ਵਿੱਚ ਮਨਮੋਹਕ ਪ੍ਰਕਿਰਤਕ ਚੌਗਿਰਦੇ ਨੇ ਗੁਸਾਈਂ ਦੱਤ ਨੂੰ ਬਚਪਨ ਤੋਂ ਹੀ ਕਵੀ ਮਨ ਬਣਾ ਦਿੱਤਾ ਸੀ। ਮਾਂ ਜਨਮ ਦੇ ਛੇ ਸੱਤ ਘੰਟਿਆਂ ਵਿੱਚ ਹੀ ਚੱਲ ਵੱਸੀ ਸੀ ਸੋ ਕੁਦਰਤ ਦੀ ਇਹੀ ਰਮਣੀਕਤਾ ਉਨ੍ਹਾਂ ਦੀ ਮਾਂ ਬਣ ਗਈ। ਗੁਸਾਈਂ ਦੱਤ ਜਲਦ ਹੀ ਇੱਥੇ ਦੇ ਸੌਂਦਰਿਆ ਨੂੰ ਕਾਗਜ ਤੇ ਉਤਾਰਨ ਲਗਾ। ਪਿਤਾ ਗੰਗਾਦੱਤ ਉਸ ਸਮੇਂ ਕੌਸਾਨੀ ਚਾਹ ਬਗੀਚੇ ਦੇ ਮੈਨੇਜਰ ਸਨ। ਉਨ੍ਹਾਂ ਦੇ ਭਰਾ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਚੰਗੇ ਜਾਣਕਾਰ ਸਨ, ਜੋ ਹਿੰਦੀ ਅਤੇ ਕੁਮਾਂਊਨੀ ਵਿੱਚ ਕਵਿਤਾਵਾਂ ਵੀ ਲਿਖਿਆ ਕਰਦੇ ਸਨ।

ਗੁਸਾਈਂ ਦੱਤ ਦੀ ਪ੍ਰਾਇਮਰੀ ਤੱਕ ਦੀ ਸਿੱਖਿਆ ਕੌਸਾਨੀ ਦੇ ਸਥਾਨਕ ਸਕੂਲ ਵਿੱਚ ਹੋਈ। ਇਨ੍ਹਾਂ ਦੇ ਕਵਿਤਾ ਪਾਠ ਤੋਂ ਪ੍ਰਭਾਵਿਤ ਹੋਕੇ ਸਕੂਲ ਇੰਸਪੈਕਟਰ ਨੇ ਇਨ੍ਹਾਂ ਨੂੰ ਉਪਹਾਰ ਵਿੱਚ ਇੱਕ ਕਿਤਾਬ ਦਿੱਤੀ ਸੀ। ਗਿਆਰਾਂ ਸਾਲ ਦੀ ਉਮਰ ਵਿੱਚ ਇਨ੍ਹਾਂ ਨੂੰ ਅਗਲੇਰੀ ਪੜ੍ਹਾਈ ਲਈ ਅਲਮੋੜਾ ਦੇ ਸਰਕਾਰੀ ਹਾਈਸਕੂਲ ਵਿੱਚ ਭੇਜ ਦਿੱਤਾ ਗਿਆ। 1918 ਵਿੱਚ ਉਹ ਆਪਣੇ ਮੰਝਲੇ ਭਰਾ ਦੇ ਨਾਲ ਕਾਸ਼ੀ ਆ ਗਏ ਅਤੇ ਕਵੀਨਸ ਕਾਲਜ ਵਿੱਚ ਪੜ੍ਹਨ ਲੱਗੇ॥ ਉੱਥੋਂ ਮਿਡਲ ਪਾਸ ਕਰ ਉਹ ਇਲਾਹਾਬਾਦ ਚਲੇ ਗਏ। ਉਨ੍ਹਾਂ ਨੂੰ ਆਪਣਾ ਨਾਮ ਪਸੰਦ ਨਹੀਂ ਸੀ, ਇਸਲਈ ਉਨ੍ਹਾਂ ਨੇ ਆਪਣਾ ਨਵਾਂ ਨਾਮ ਸੁਮਿਤਰਾਨੰਦਨ ਪੰਤ ਰੱਖ ਲਿਆ। ਇੱਥੇ ਮਯੋਰ ਕਾਲਜ ਵਿੱਚ ਉਨ੍ਹਾਂ ਨੇ ਬਾਰਵੀਂ ਵਿੱਚ ਪਰਵੇਸ਼ ਲਿਆ। 1921 ਵਿੱਚ ਅਸਹਿਯੋਗ ਅੰਦੋਲਨ ਦੇ ਦੌਰਾਨ ਮਹਾਤਮਾ ਗਾਂਧੀ ਦੇ ਭਾਰਤੀਆਂ ਨੂੰ ਅੰਗਰੇਜ਼ੀ ਕਾਲਜਾਂ, ਯੂਨੀਵਰਸਿਟੀਆਂ, ਕੋਰਟ ਕਚਹਿਰੀਆਂ ਅਤੇ ਹੋਰ ਸਰਕਾਰੀ ਦਫਤਰਾਂ ਦਾ ਬਾਈਕਾਟ ਕਰਨ ਦੇ ਐਲਾਨ ਤੇ ਉਨ੍ਹਾਂ ਨੇ ਕਾਲਜ ਛੱਡ ਦਿੱਤਾ ਅਤੇ ਘਰ ਹੀ ਹਿੰਦੀ, ਸੰਸਕ੍ਰਿਤ, ਬੰਗਲਾ ਅਤੇ ਅੰਗਰੇਜ਼ੀ ਭਾਸ਼ਾ-ਸਾਹਿਤ ਦਾ ਅਧਿਅਨ ਕਰਨ ਲੱਗੇ।

ਇਲਾਹਾਬਾਦ ਵਿੱਚ ਉਹ ਕਚਿਹਰੀ ਦੇ ਕੋਲ ਕੁਦਰਤੀ ਸੁਹੱਪਣ ਨਾਲ ਭਰਪੂਰ ਇੱਕ ਸਰਕਾਰੀ ਬੰਗਲੇ ਵਿੱਚ ਰਹਿੰਦੇ ਸਨ। ਉਨ੍ਹਾਂ ਨੇ ਇਲਾਹਾਬਾਦ ਆਕਾਸ਼ਵਾਣੀ ਦੇ ਸ਼ੁਰੂਆਤੀ ਦਿਨਾਂ ਵਿੱਚ ਸਲਾਹਕਾਰ ਵਜੋਂ ਵੀ ਕਾਰਜ ਕੀਤਾ। ਉਨ੍ਹਾਂ ਨੂੰ ਮਧੂਮੇਹ ਹੋ ਗਿਆ ਸੀ। ਉਨ੍ਹਾਂ ਦੀ ਮੌਤ 28 ਦਸੰਬਰ 1977 ਨੂੰ ਹੋਈ।

ਹਵਾਲੇ[ਸੋਧੋ]