ਗਰਭ ਅਵਸਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਰਭ ਅਵਸਥਾ
PregnantWoman.jpg
ਇੱਕ ਗਰਭਵਤੀ ਔਰਤ
ਵਰਗੀਕਰਨ ਅਤੇ ਬਾਹਰੀ ਸਰੋਤ
Specialty Obstetrics
ICD-10 Z33
ICD-9 650
DiseasesDB 10545
MedlinePlus 002398
eMedicine article/259724
MeSH D011247

ਗਰਭ ਅਵਸਥਾ ਉਸ ਸਮੇਂ ਨੂੰ ਕਿਹਾ ਜਾਂਦਾ ਹੈ ਜਦੋਂ ਕਿਸੇ ਔਰਤ ਦੇ ਸ਼ਰੀਰ ਅੰਦਰ ਇੱਕ ਜਾਂ ਵਧੇਰੇ ਸੰਤਾਨ ਜਨਮ ਲੈਣ ਦੀ ਤਿਆਰੀ ਕਰ ਰਹੀ ਹੁੰਦੀ ਹੈ।[1] ਗਰਭ ਅਵਸਥਾ ਜਿਨਸੀ ਸਬੰਧਾਂ ਜਾਂ ਫ਼ਿਰ ਤਕਨੀਕ ਦੀ ਮਦਦ ਨਾਲ ਹੋ ਸਕਦੀ ਹੈ। ਇਹ ਸਮਾਂ ਲਗਭਗ 40 ਹਫ਼ਤਿਆਂ ਦਾ ਹੁੰਦਾ ਹੈ ਜੋ ਕਿ ਆਖ਼ਰੀ ਮਾਹਵਾਰੀ ਤੋਂ ਲੈਕੇ ਬੱਚੇ ਦੇ ਜਨਮ ਤੱਕ ਚੱਲਦਾ ਹੈ।[1][2] ਇਸ ਦੇ ਪ੍ਰਮੁੱਖ ਲੱਛਣ ਹਨ ਜਿਵੇਂ ਉਲਟੀ ਆਉਣਾ, ਭੁੱਖ ਲੱਗਣਾ, ਪੇਸ਼ਾਬ ਜ਼ਿਆਦਾ ਆਉਣਾ, ਆਦਿ।[3] ਇਸ ਦੀ ਪੁਸ਼ਟੀ ਗਰਭ ਅਵਸਥਾ ਟੈਸਟ ਨਾਲ ਕੀਤੀ ਜਾ ਸਕਦੀ ਹੈ।[4]

ਗਰਭ ਅਵਸਥਾ ਨੂੰ ਮੂਲ ਰੂਪ ਵਿੱਚ ਤਿੰਨ ਤਿਮਾਹੀਆਂ ਵਿੱਚ ਵੰਡਿਆ ਜਾਂਦਾ ਹੈ। ਪਹਿਲੀ ਤਿਮਾਹੀ ਪਹਿਲੇ ਹਫ਼ਤੇ ਤੋਂ ਲੈਕੇ 12ਵੇਂ ਹਫ਼ਤੇ ਤੱਕ ਹੁੰਦਾ ਹੈ। ਪਹਿਲੀ ਤਿਮਾਹੀ ਦੌਰਾਨ ਗਰਭਪਾਤ ਹੋਣ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ।[5] ਦੂਜੀ ਤਿਮਾਹੀ 13ਵੇਂ ਤੋਂ 28ਵੇਂ ਹਫ਼ਤੇ ਤੱਕ ਹੁੰਦੀ ਹੈ। ਦੂਜੀ ਤਿਮਾਹੀ ਦੇ ਮੱਧ ਵਿੱਚ ਭਰੂਣ ਦੀ ਹਰਕਤ ਮਹਿਸੂਸ ਹੋਣ ਲੱਗ ਜਾਂਦੀ ਹੈ ਜੇ ਗਰਭਵਤੀ ਔਰਤ ਦਾ ਸਹੀ ਖ਼ਿਆਲ ਰੱਖਿਆ ਜਾਵੇ 28 ਹਫ਼ਤਿਆਂ ਤੋਂ ਬਾਅਦ 90% ਤੋਂ ਵੱਧ ਬੱਚੇ ਸਹੀ ਸਲਾਮਤ ਜਨਮ ਲੈਂਦੇ ਹਨ। ਤੀਜੀ ਤਿਮਾਹੀ 29ਵੇਂ ਤੋਂ 40ਵੇਂ ਹਫ਼ਤੇ ਤੱਕ ਹੁੰਦੀ ਹੈ।[1]


ਪ੍ਰਿਨੇਟਲ ਕੇਅਰ ਗਰਭ ਅਵਸਥਾ ਦੇ ਨਤੀਜੇ ਵਿੱਚ ਸੁਧਾਰ ਕਰਦੀ ਹੈ। ਜਨਮ ਤੋਂ ਪਹਿਲਾਂ ਦੀ ਦੇਖਭਾਲ ਵਿੱਚ ਵਾਧੂ ਫੋਲਿਕ ਐਸਿਡ ਲੈਣਾ, ਡਰੱਗਜ਼ ਅਤੇ ਅਲਕੋਹਲ ਤੋਂ ਪਰਹੇਜ਼ ਰੱਖਨਾ, ਨਿਯਮਤ ਕਸਰਤ, ਖੂਨ ਦੇ ਟੈਸਟ ਅਤੇ ਨਿਯਮਤ ਸਰੀਰਕ ਮੁਆਇਨੇ ਸ਼ਾਮਲ ਹਨ।ਗਰਭ ਅਵਸਥਾ ਦੀ ਜਟਿਲਤਾਵਾਂ ਵਿੱਚ ਗਰੱਭ ਅਵਸਥਾ ਦੀ ਹਾਈਪਰਟੈਂਸਿਵ ਬਿਮਾਰੀ ਹਾਈ ਬਲੱਡ ਪ੍ਰੈਸ਼ਰ, ਸੰਕਰਾਮਕਸ਼ੀਲ ਡਾਇਬੀਟੀਜ਼, ਆਇਰਨ ਦੀ ਘਾਟ, ਅਨੀਮੀਆ, ਅਤੇ ਗੰਭੀਰ ਮਤਲੀ ਹੋਣਾ ਅਤੇ ਉਲਟੀਆਂ ਆਦਿ ਸ਼ਾਮਿਲ ਹਨ। ਗਰਭ-ਅਵਸਥਾ ਦੀ ਮਿਆਦ 37 ਤੋਂ 41 ਹਫ਼ਤਿਆਂ ਤੱਕ ਹੁੰਦੀ ਹੈ। ਸ਼ੁਰੂਆਤੀ ਮਿਆਦ 37 ਅਤੇ 38 ਹਫ਼ਤੇ ਹੋਣ ਦੇ ਨਾਲ ਪੂਰਾ ਸਮਾਂ 39 ਅਤੇ 40 ਹਫ਼ਤੇ ਅਤੇ ਲੰਮੀ ਮਿਆਦ 41 ਹਫਤੇ [1] 41 ਹਫਤਿਆਂ ਬਾਅਦ, ਇਸ ਨੂੰ ਪੋਸਟਟਰਮ ਗਰਭ ਅਵਸਥਾ ਪੋਸਟ ਅਵਧੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]

  1. 1.0 1.1 1.2 1.3 "Pregnancy: Condition Information". http://www.nichd.nih.gov/. December 19, 2013. Retrieved 14 March 2015.  External link in |website= (help)
  2. Abman, Steven H. (2011). Fetal and neonatal physiology (4th ed. ed.). Philadelphia: Elsevier/Saunders. pp. 46–47. ISBN 9781416034797. 
  3. "What are some common signs of pregnancy?". http://www.nichd.nih.gov/. July 12, 2013. Retrieved 14 March 2015.  External link in |website= (help)
  4. "How do I know if I'm pregnant?". http://www.nichd.nih.gov/. November 30, 2012. Retrieved 14 March 2015.  External link in |website= (help)
  5. The Johns Hopkins Manual of Gynecology and Obstetrics (4 ed.). Lippincott Williams & Wilkins. 2012. p. 438. ISBN 9781451148015.