ਸਮੱਗਰੀ 'ਤੇ ਜਾਓ

ਗਰੈਵੀਟੋਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭੌਤਿਕ ਵਿਗਿਆਨ ਵਿੱਚ, ਗਰੈਵੀਟੋਨ ਇੱਕ ਅਜਿਹਾ ਮਿੱਥ ਮੁੱਢਲਾ ਕਣ ਹੈ ਜੋ ਕੁਆਂਟਮ ਫੀਲਡ ਥਿਊਰੀ ਦੇ ਢਾਂਚੇ ਵਿੱਚ ਗਰੈਵੀਟੇਸ਼ਨ ਦੇ ਫੋਰਸ ਦਾ ਵਿਚੋਲਾ ਹੁੰਦਾ ਹੈ। ਜੇਕਰ ਇਹ ਮੌਜੂਦ ਹੁੰਦਾ ਹੈ, ਤਾਂ ਇਸ ਦੇ ਪੁੰਜਹੀਣ ਹੋਣ ਦੀ ਉਮੀਦ ਹੈ (ਕਿਉਂਕਿ ਗਰੈਵੀਟੇਸ਼ਨਲ ਫੋਰਸ ਅਸੀਮਤ ਦਾਇਰੇ ਵਾਲਾ ਫੋਰਸ ਦਿਸਦਾ ਹੈ) ਅਤੇ ਇਹ ਜਰੂਰ ਹੀ ਸਪਿੱਨ-2 ਬੋਸੌਨ ਹੋਣਾ ਚਾਹੀਦਾ ਹੈ। ਸਪਿੱਨ ਇਸ ਤੱਥ ਤੋਂ ਪਤਾ ਚਲਦਾ ਹੈ ਕਿ ਗਰੈਵੀਟੇਸ਼ਨ ਦਾ ਸੋਮਾ ਸਟ੍ਰੈੱਸ-ਐਨਰਜੀ ਟੈਂਸਰ ਹੁੰਦਾ ਹੈ ਜੋ ਇੱਕ ਦੂਜੇ ਦਰਜੇ ਦਾ ਟੈਂਸਰ ਹੁੰਦਾ ਹੈ (ਇਲੈਕਟ੍ਰੋਮੈਗਨਟਿਜ਼ਮ ਦੇ ਸਪਿੱਨ-1 ਫੋਟੌਨ ਨਾਲ ਤੁਲਨਾ ਕਰਦੇ ਹੋਏ, ਜਿਸਦਾ ਸੋਮਾ ਚਾਰ-ਕਰੰਟ, ਪਹਿਲੇ ਰੈਂਕ ਦਾ ਟੈਂਸਰ ਹੁੰਦਾ ਹੈ)। ਇਸ ਦੇ ਨਾਲ ਹੀ, ਇਹ ਦਿਖਾਇਆ ਜਾ ਸਕਦਾ ਹੈ ਕਿ ਕੋਈ ਵੀ ਪੁੰਜਹੀਣ ਸਪਿੱਨ-2 ਫੀਲਡ ਗਰੈਵੀਟੇਸ਼ਨ ਤੋਂ ਵੱਖਰਾ ਨਾ ਕੀਤੇ ਜਾਣ ਯੋਗ ਇੱਕ ਫੋਰਸ ਨੂੰ ਜਨਮ ਦਿੰਦੀ ਹੈ, ਕਿਉਂਕਿ ਇੱਕ ਪੁੰਜਹੀਣ ਸਪਿੱਨ-2 ਫੀਲਡ ਜਰੂਰ ਹੀ ਸਟ੍ਰੈੱਸ-ਐਨਰਜੀ ਟੈਂਸਰ ਨਾਲ ਓਸੇ ਤਰੀਕੇ ਨਾਲ ਮੇਲ ਕਰਦੀ ਹੋਣੀ ਚਾਹੀਦੀ ਹੈ ਜਿਵੇਂ ਗਰੈਵੀਟੇਸ਼ਨਲ ਫੀਲਡ ਕਰਦੀ ਹੈ। ਇਹ ਦੇਖਦੇ ਹੋਏ ਕਿ ਗਰੈਵੀਟੋਨ ਕਾਲਪਨਿਕ ਕਣ ਹੈ, ਇਸ ਦੀ ਖੋਜ ਕੁਆਂਟਮ ਥਿਊਰੀ ਨੂੰ ਗਰੈਵਿਟੀ ਨਾਲ ਮਿਲਾ ਦੇਵੇਗੀ। ਇਹ ਨਤੀਜਾ ਸੁਝਾਉਂਦਾ ਹੈ ਕਿ, ਜੇਕਰ ਇੱਕ ਪੁੰਜਹੀਣ ਸਪਿੱਨ-2 ਕਣ ਖੋਜਿਆ ਜਾਂਦਾ ਹੈ, ਤਾਂ ਇਹ ਜਰੂਰ ਹੀ ਗਰੈਵੀਟੋਨ ਹੋਣਾ ਚਾਹੀਦਾ ਹੈ, ਤਾਂ ਜੋ ਗਰੈਵੀਟੋਨ ਲਈ ਕੋਈ ਵੀ ਪ੍ਰਯੋਗਿਕ ਪ੍ਰਮਾਣਿਕਤਾ ਦੀ ਜਰੂਰਤ ਸਰਲ ਤੌਰ 'ਤੇ, ਇੱਕ ਪੁੰਜਹੀਣ (ਮਾਸਲੈੱਸ) ਸਪਿੱਨ-2 ਕਣ ਦੀ ਖੋਜ ਹੋ ਸਕੇ।

ਥਿਊਰੀ

[ਸੋਧੋ]

ਕੁਦਰਤ ਦੇ ਦੂਜੇ ਤਿੰਨ ਗਿਆਤ ਬਲ ਮੁਢਲੇ ਕਣਾਂ ਦੁਆਰਾ ਢੋਏ ਜਾਂਦੇ ਹਨ: ਫੋਟੌਨ ਦੁਆਰਾ ਇਲੈਕਟ੍ਰੋਮੈਗਨਟਿਜ਼ਮ, ਗਲੂਔਨਾਂ ਦੁਆਰਾ ਤਾਕਤਵਰ ਪਰਸਪਰ ਕ੍ਰਿਆ, ਅਤੇ W ਅਤੇ Z ਬੋਸੌਨਾਂ ਰਾਹੀਂ ਕਮਜੋਰ ਪਰਸਪਰ ਕ੍ਰਿਆ। ਪਰਿਕਲਪਨਾ ਇਹ ਹੈ ਕਿ ਇਸੇਤਰਾਂ ਗਰੈਵੀਟੇਸ਼ਨਲ ਪਰਸਪਰ ਕ੍ਰਿਆ ਹੁਣ ਤੱਕ ਨਾ ਖੋਜੇ ਗਏ- ਮੁਢਲੇ ਕਣ “ਗ੍ਰੈਵੀਟੋਨ” ਨੂੰ ਮਾਧਿਅਮ ਬਣਾਉਂਦੀ ਹੈ। ਕਲਾਸੀਕਲ ਸੀਮਾ ਅੰਦਰ, ਥਿਊਰੀ ਜਨਰਲ ਰਿਲੇਟੀਵਿਟੀ ਤੱਕ ਸੰਖੇਪ ਹੋ ਸਕਦੀ ਹੈ ਅਤੇ ਕਮਜੋਰ-ਫੀਲਡ ਸੀਮਾ ਅੰਦਰ ਨਿਊਟਨ ਦੇ ਗਰੈਵੀਟੇਸ਼ਨ ਨਿਯਮ ਅਨੁਸਾਰ ਹੋ ਸਕਦੀ ਹੈ।

ਗਰੈਵੌਟੋਨਜ਼ ਅਤੇ ਪੁਨਰ-ਮਾਨਕੀਕਰਨ

[ਸੋਧੋ]

ਹੋਰ ਬਲਾਂ ਨਾਲ ਤੁਲਨਾ

[ਸੋਧੋ]

ਕਲਪਨਿਕ ਥਿਊਰੁੀਆਂ ਅੰਦਰ ਗਰੇਵੀਟੋਨ

[ਸੋਧੋ]

ਪ੍ਰਯੋਗਿਕ ਨਿਰੀਖਣ

[ਸੋਧੋ]

ਕਠਿਨਾਈਆਂ ਅਤੇ ਬਕਾਇਆ ਮਾਮਲੇ

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]