ਗ਼ਿਆਸੁੱਦੀਨ ਤੁਗ਼ਲਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਿੱਲੀ ਵਿਖੇ ਗ਼ਿਆਸੁੱਦੀਨ ਤੁਗ਼ਲਕ ਦਾ ਮਕਬਰਾ
ਗ਼ਿਆਸੁੱਦੀਨ ਤੁਗ਼ਲਕ ਦਾ ਇੱਕ ਸਿੱਕਾ

ਗ਼ਿਆਸੁੱਦੀਨ ਤੁਗ਼ਲਕ (ਉਰਦੂ: غیاث الدین تغلق‎), ਜਿਹਨੂੰ ਗ਼ਾਜ਼ੀ ਮਲਿਕ (ਉਰਦੂ: غازی ملِک‎; ਫ਼ਰਵਰੀ 1325 ਵਿੱਚ ਮੌਤ) ਵੀ ਆਖਿਆ ਜਾਂਦਾ ਸੀ, ਮੁਸਲਮਾਨੀ ਤੁਗ਼ਲਕ ਰਾਜਕੁਲ (ਤੁਰਕ ਮੂਲ ਦੀ) ਦਾ ਸਥਾਪਕ ਅਤੇ ਪਹਿਲਾ ਬਾਦਸ਼ਾਹ ਸੀ ਜੀਹਨੇ ਦਿੱਲੀ ਸਲਤਨਤ ਉੱਤੇ 8 ਸਤੰਬਰ, 1320 ਤੋਂ ਫ਼ਰਵਰੀ, 1325 ਤੱਕ ਰਾਜ ਕੀਤਾ। ਇਹਨੇ ਦਿੱਲੀ ਦੇ ਤੀਜੇ ਸ਼ਹਿਰ ਤੁਗ਼ਲਕਾਬਾਦ ਦੀ ਨੀਂਹ ਰੱਖੀ।[1]

ਜਨਮ ਅਤੇ ਹੋਰ ਜਾਣਕਾਰੀ[ਸੋਧੋ]

ਤੁਗ਼ਲਕ ਵੰਸ਼ ਦਾ ਸੰਸਥਾਪਕ ਗਿਆਸੁਦੀਨ ਤੁਗ਼ਲਕ ਖ਼ਿਲਜੀ ਸੁਲਤਾਨ ਜਲਾਲੁਦੀਨ ਦੇ ਰਾਜ ਕਾਲ ਵਿੱਚ ਇੱਕ ਮਾਮੂਲੀ ਸੈਨਿਕ ਅਹੁਦੇ ਤੇ ਕੰਮ ਕਰਦਾ ਸੀ। ਉਸਦਾ ਅਸਲੀ ਨਾਮ ਗ਼ਾਜ਼ੀ ਤੁਗ਼ਲਕ ਜਾਂ ਗ਼ਾਜੀ ਬੇਗ ਤੁਗ਼ਲਕ ਸੀ। ਉਸਦੇ ਪਿਤਾ ਦਾ ਸੰਬੰਧ ਕਨੌਰ ਜਾਤੀ ਨਾਲ ਸੀ ਅਤੇ ਉਸਦੀ ਮਾਤਾ ਪੰਜਾਬ ਦੀ ਜੱਟ ਇਸਤਰੀ ਸੀ। ਆਪਣੀ ਯੋਗਤਾ ਦੇ ਕਾਰਨ ਉਹ 1305 ਈ: ਵਿੱਚ ਦੀਪਾਲਪੁਰ ਦਾ ਸੂਬੇਦਾਰ ਬਣ ਗਿਆ। ਮੰਗੋਲਾਂ ਦੇ ਵਿਰੁੱਧ ਉਸਨੇ ਸਫਲ ਹਮਲੇ ਦੀ ਅਗਵਾਈ ਕੀਤੀ ਸੀ। ਅਲਾਉਦੀਨ ਖ਼ਿਲਜੀ ਦਾ ਉੱਤਰਾਧਿਕਾਰੀ ਖੁਸਰੋ ਸ਼ਾਹ ਹਿੰਦੂਆਂ ਪ੍ਰਤੀ ਹਮਦਰਦੀ ਰੱਖਦਾ ਸੀ। ਕਹਿੰਦੇ ਹਨ ਕਿ ਉਸਨੇ ਕਈ ਮਸਜਿਦਾਂ ਢਾਹ ਦਿੱਤੀਆਂ ਤੇ ਕੁਰਾਨ ਦਾ ਵੀ ਅਪਮਾਨ ਕੀਤਾ ਸੀ। ਗਿਆਸੁਦੀਨ ਤੁਗ਼ਲਕ ਨੇ ਉਸਦਾ ਕਤਲ ਕਰਵਾ ਕੇ 1320 ਈ: ਵਿੱਚ ਰਾਜਗੱਦੀ ਪ੍ਰਾਪਤ ਕੀਤੀ। ਉਸਨੇ ਆਪਣੀ ਪ੍ਰਭਾਵਸ਼ਾਲੀ ਸ਼ਖਸੀਅਤ ਤੇ ਹਿੰਦੂ ਵਿਰੋਧੀ ਨੀਤੀਆਂ ਕਾਰਨ ਰਾਜ ਦੇ ਮੁਸਲਿਮ ਅਮੀਰਾਂ ਨੂੰ ਆਪਣੇ ਪੱਖ ਵਿੱਚ ਕਰ ਲਿਆ ਸੀ।

ਸੈਨਿਕ ਕਾਰਵਾਈਆਂ[ਸੋਧੋ]

ਜਦੋਂ ਗਿਆਸੁਦੀਨ ਗੱਦੀ ਤੇ ਬੈਠਾ ਤਾਂ ਅਲਾਉਦੀਨ ਖ਼ਿਲਜੀ ਦੀਆਂ ਅਨੇਕਾ ਸੈਨਿਕ ਕਾਰਵਾਇਆਂ ਕਾਰਨ ਰਾਜ ਦਾ ਖ਼ਜਾਨਾ ਖਾਲੀ ਹੋ ਚੁੱਕਾ ਸੀ। ਉਸਦੇ ਨਿਕੰਮੇ ਅਤੇ ਅਯੋਗ ਉੱਤਰਾਧਿਕਾਰੀਆਂ ਦੇ ਕਾਰਨ ਸਾਮਰਾਜ ਵਿੱਚ ਅਸ਼ਾਂਤੀ ਤੇ ਅਰਾਜਕਤਾ ਫੈਲੀ ਹੋਈ ਸੀ।ਲੋਕਾਂ ਵਿੱਚ ਰਾਜੇ ਦਾ ਡਰ ਤੇ ਪ੍ਰਭਾਵ ਖ਼ਤਮ ਹੋ ਚੁੱਕਿਆ ਸੀ। ਉਸਦੇ ਇਨ੍ਹਾਂ ਸਾਰਿਆਂ ਸਮ਼ੱਸਿਆਵਾਂ ਦਾ ਹੱਲ ਕਰਨ ਦਾ ਯਤਨ ਕੀਤਾ।

ਸੈਨਿਕ ਪ੍ਰਾਪਤੀਆਂ[ਸੋਧੋ]

ਵਾਰੰਗਲ ਦੇ ਵਿਰੁੱਧ ਹਮਲਾ[ਸੋਧੋ]

  • ਸਭ ਤੋਂ ਪਹਿਲਾਂ ਉਸਨੇ ਆਪਣੇ ਪੁੱਤਰ ਜੂਨਾਂ ਖ਼ਾਂ ਨੂੰ ਵਾਰੰਗਲ ਦੇ ਕਾਕਤੀ ਵੰਸ਼ ਦੇ ਰਾਜਾ ਪ੍ਰਤਾਪ ਰੁਦਰਦੇਵ ਦੂਜੇ ਦੇ ਵਿਰੁੱਧ ਸੈਨਾ ਦੇ ਕੇ ਭੇਜਿਆ। ਪ੍ਰਤਾਪ ਰੁਦਰਦੇਵ ਨੇ ਸੁਲਤਾਨ ਨੂੰ ਅਧੀਨਤਾ ਕਰ ਦੇਣਾ ਬੰਦ ਕਰ ਦਿੱਤਾ ਸੀ। ਜੂਨਾਂ ਖ਼ਾਂ ਨੇ ਪ੍ਰਤਾਪ ਰੁਦਰਦੇਵ ਨੂੰ ਹਰਾ ਕੇ ਗ੍ਰਿਫ਼ਤਾਰ ਕਰ ਕੇ ਸੁਲਤਾਨ ਕੋਲ ਦਿੱਤੀ ਭੇਜ ਦਿੱਤਾ। ਉਸਦਾ ਰਾਜ ਦਿੱਲੀ ਸਲਤਨਤ ਨਾਲ ਮਿਲਾ ਦਿੱਤਾ।

ਉੜੀਸਾ ਨੂੰ ਲੁੱਟਣਾ[ਸੋਧੋ]

  • ਤੈਲੰਗਾਨਾ ਤੋਂ ਵਾਪਸ ਆਉਂਦੇ ਹੋਏ ਜੂਨਾਂ ਖ਼ਾਂ ਨੇ ਉੜੀਸਾ ਨੂੰ ਖ਼ੂਬ ਲੁੱਟਿਆ ਅਤੇ ਉਹ ਬਹੁਤ ਸਾਰੀ ਧਨ ਰਾਸ਼ੀ ਨੂੰ ਕਈ ਹਾਥਿਆਂ ਤੇ ਲੱਦ ਕੇ ਦਿੱਲੀ ਵਾਪਸ ਆ ਗਿਆ। ਬੰਗਾਲ ਦੀ ਜਿੱਤ - ਬੰਗਾਲ ਵਿੱਚ ਉਥੋਂ ਦੇ ਰਾਜੇ ਹਾਕਮ ਖ਼ਾਂ ਦੇ ਪੁੱਤਰ ਵਿੱਚ ਖਾਨਾਜੰਗੀ ਵਿੱਚ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਗਿਆਸੁਦੀਨ ਬਹਾਦਰ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ। ਗਿਆਸੁਦੀਨ ਤੁਖ਼ਲਕ ਨੇ ਉਸਨੂੰ ਹਰਾ ਕੇ ਉਸਦੇ ਭਰਾ ਨਸੀਰੂਦੀਨ ਨੂੰ ਉਥੋਂ ਦਾ ਸੁਬੇਦਾਰ ਨਿਯੁਕਤ ਕਰ ਦਿੱਤਾ।

ਤਿਰਹੁਤ ਦੀ ਜਿੱਤ[ਸੋਧੋ]

  • ਬੰਗਾਲ ਤੋਂ ਮੁੜਦੇ ਸਮੇਂ ਗਿਆਸੁਦੀਨ ਨੇ ਤਿਰਹੁਤ ਦੇ ਰਾਜੇ ਹਰੀ ਸਿੰਘ ਦੇਵ ਮਿਥਲਾ ਨੂੰ ਹਰਾ ਕੇ ਉਸਦੇ ਰਾਜ ਨੂੰ ਆਪਣੇ ਸਾਮਰਾਜ ਵਿੱਚ ਮਿਲਾ ਲਿਆ।

ਹਵਾਲੇ[ਸੋਧੋ]