ਗੋਪੀ ਸ਼ੰਕਰ ਮਦੁਰਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੋਪੀ ਸ਼ੰਕਰ ਮਦੁਰਾਈ ਸਮਾਜਿਕ ਬਰਾਬਰੀ ਦੇ ਹੱਕਾਂ ਲਈ ਕਾਰਜਸ਼ੀਲ ਇੱਕ ਭਾਰਤੀ ਕਾਰਕੁੰਨ ਹੈ ਹੈ। ਉਹ ਸਭ ਤੋਂ ਛੋਟੀ ਉਮਰ ਵਾਲੇ ਮੱਧਲਿੰਗੀ ਜਾਂ ਜੈਂਡਰਕੁਈਰ ਨੌਜਵਾਨਾਂ ਵਿਚੋਂ ਇੱਕ ਹੈ ਅਤੇ ਤਮਿਲਨਾਡੂ ਵਿਧਾਨ ਸਭਾ ਚੋਣਾਂ ਲੜਨ ਵਾਲਾ ਆਪਣੇ ਭਾਈਚਾਰੇ ਵਿਚੋਂ ਉਹ ਪਹਿਲਾ ਹੈ।[1][2][3][4][5] ਉਹ ਸ਼੍ਰਿਸ਼ਟੀ ਮਦੁਰਾਈ ਵਲੰਟੀਅਰ ਕਲੈਕਟਿਵ ਸੰਸਥਾ ਦਾ ਮੋਢੀ ਹੈ।[6]

ਮੁੱਢਲਾ ਜੀਵਨ[ਸੋਧੋ]

ਗੋਪੀ ਦਾ ਜਨਮ ਤਾਮਿਲਨਾਡੂ ਦੇ ਮਦੁਰਈ ਵਿਖੇ ਸੈਲੂਰ ਝੁੱਗੀ ਵਿਚ ਸਰਵਪੁਨੀਆ ਐਸ ਮੁਖੋਪਾਧਿਆਏ ਵਜੋਂ ਹੋਇਆ ਸੀ। ਉਸਦਾ ਮੁੱਢਲਾ ਪਾਲਨ-ਪੋਸ਼ਨ ਆਪਣੇ ਨਾਨਾ-ਨਾਨੀ ਦੇ ਘਰ ਹੋਇਆ ਸੀ ਜੋ ਕਟੂਨੇਯਕਨ ਅਤੇ ਵੜੂਗੀ ਭਾਈਚਾਰੇ ਦੇ ਸਨ। ਉਹ ਆਪਣੇ ਆਪ ਨੂੰ ਤੇਲਗੂ ਅਤੇ ਬੰਗਾਲੀ ਮੂਲ ਦੇ ਤਾਮਿਲ ਭਾਸ਼ਾ ਵਜੋਂ ਪਛਾਣਦਾ ਹੈ। ਚੌਦਾਂ ਸਾਲ ਦੀ ਉਮਰ ਵਿਚ ਉਹਨਾਂ ਨੇ ਰਾਮਕ੍ਰਿਸ਼ਨ ਮਿਸ਼ਨ ਦੀ ਸੇਵਾ ਸ਼ੁਰੂ ਕੀਤੀ ਪਰ ਬਾਅਦ ਵਿਚ ਉਹਨਾਂ ਨੂੰ ਰਾਮਕ੍ਰਿਸ਼ਨ ਮੰਥ ਵਿਚ 'ਵਾਰਿਸ' ਵਜੋਂ ਸਵੀਕਾਰ ਕਰ ਲਿਆ ਗਿਆ। ਉਸ ਨੇ ਮਦੁਰਾਈ ਵਿਚ ਅਮਰੀਕਨ ਕਾਲਜ ਵਿਚ ਧਰਮ, ਦਰਸ਼ਨ ਅਤੇ ਸਮਾਜ ਸ਼ਾਸਤਰ ਦਾ ਅਧਿਐਨ ਕੀਤਾ ਅਤੇ ਬਾਅਦ ਵਿਚ ਇਸ ਨੂੰ ਬੰਦ ਕਰ ਦਿੱਤਾ। ਗੋਪੀ ਪਿਛਲੇ 15 ਸਾਲਾਂ ਤੋਂ ਯੋਗ ਦਾ ਵਿਦਿਆਰਥੀ ਹੈ ਅਤੇ ਪਿਛਲੇ 5 ਸਾਲਾਂ ਤੋਂ ਯੋਗ ਨਿਰਦੇਸ਼ਕ ਹਨ। ਉਸ ਨੇ 5000 ਤੋਂ ਵੱਧ ਵਿਦਿਆਰਥੀਆਂ ਅਤੇ ਆਇਰਿਸ਼ ਦੇ ਟੋਨੀ ਮੈਕਮਾਹਨ ਸਮੇਤ ਕਈ ਪੱਛਮੀ ਦੇਸ਼ਾਂ ਲਈ "ਭਾਰਤੀ ਧਰਮ" ਸ਼੍ਰੇਣੀ ਲਈ ਯੋਗਾ ਅਤੇ ਭਾਰਤੀ ਦਰਸ਼ਨ ਨੂੰ ਸਿਖਾਇਆ। ਉਹ ਅੰਸ਼ਕ ਤੌਰ 'ਤੇ ਫ੍ਰੀਲੈਂਸ ਅਖਬਾਰਾਂ ਅਤੇ ਨਿਊ ਹੋਰੀਜ਼ਨ ਮੀਡੀਆ ਪ੍ਰਾਈਵੇਟ ਲਿਮਟਿਡ (ਤਮਿਲ ਪ੍ਰਕਾਸ਼ਨਜ਼) ਲਈ ਵੀ ਕੰਮ ਕਰਦਾ ਹੈ।

ਅਵਾਰਡਸ ਅਤੇ ਉਪਲਬਧੀਆਂ[ਸੋਧੋ]

ਸ਼ੰਕਰ ਨੂੰ ਵਰਲਡ ਐਚ.ਆਰ.ਡੀ. ਕਾਂਗਰਸ ਦੁਆਰਾ ਡਾਇਵਰਸਿਟੀ ਲੀਡਰਸ਼ਿਪ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ[7] ਆਨਲਾਈਨ ਗੇਅ ਰਸਾਲੇ ਗੇਅਸੀ ਵਿਚ ਵੀ ਫ਼ੀਚਰ ਕੀਤਾ ਗਿਆ।[8]

  • ਯੂਥ ਆਫ ਦ ਯੀਅਰ 2016 - ਨੀਯਾ ਨਾਨਾ, ਸਟਾਰ ਵਿਜੇ ਟੀਵੀ
  • ਗਰੇਟ ਪੀਪਲ ਆਫ ਗਰੇਟ ਮੁੰਬਈ - ਰੇਡੀਓ ਮਿਰਚੀ ਅਵਾਰਡਸ 2016
  • ਤਮਿਲ ਹਿੰਦੂ ਅਵਾਰਡ 2014 - ਤਮਿਲ ਹਿੰਦੂ ਟੀਮ, ਚੇਨਈ
  • ਸਟਾਰ ਸਪੀਕਰ ਅਵਾਰਡ 2013 - ਪੀਪੀਕੇ ਸ਼ੋਅ, ਸਟਾਰ ਵਿਜੇ ਟੀਵੀ
  • ਸਟਾਰ ਸਪੀਕਰ ਅਵਾਰਡ 2012 - ਪੀਪੀਕੇ ਸ਼ੋਅ, ਸਟਾਰ ਵਿਜੇ ਟੀਵੀ

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]