ਗੌਹਰ ਜਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੌਹਰ ਜਾਨ
Gauhar Jaan.jpg
ਜਾਣਕਾਰੀ
ਜਨਮ ਦਾ ਨਾਂਐਨਜੇਲਿਨਾ ਯੇਓਵਰਡ
ਜਨਮ(1873-06-26)26 ਜੂਨ 1873
ਮੂਲਪਟਨਾ ਪਿੰਡ, ਆਜ਼ਮਗੜ, ਉੱਤਰ ਪ੍ਰਦੇਸ਼, ਭਾਰਤ
ਮੌਤ17 ਜਨਵਰੀ 1930(1930-01-17) (ਉਮਰ 56)
ਵੰਨਗੀ(ਆਂ)ਗਜ਼ਲ, ਠੁਮਰੀ, ਦਾਦਰ
ਕਿੱਤਾਸੰਗੀਤਕਾਰਾ, ਨ੍ਰਿਤਕੀ
ਸਰਗਰਮੀ ਦੇ ਸਾਲ19001930

ਗੌਹਰ ਜਾਨ (26 ਜੂਨ 187317 ਜਨਵਰੀ 1930) ਇੱਕ ਭਾਰਤੀ ਸੰਗੀਤਕਾਰਾ ਅਤੇ ਤਵਾਇਫ਼ ਸੀ ਜੋ ਕੋਲਕਾਤਾ ਤੋਂ ਸੀ। ਇਹ ਪਹਿਲੀ ਪ੍ਰਦਰਸ਼ਕ ਸੀ ਜਿਸਨੇ ਭਾਰਤ ਵਿੱਚ 78 ਆਰਪੀਐਮ ਤੇ ਆਪਣਾ ਸੰਗੀਤ ਰਿਕਾਰਡ ਕੀਤਾ। ਇਸਦੇ ਗੀਤਾਂ ਨੂੰ ਗ੍ਰਾਮੋਫੋਨ ਕੰਪਨੀ ਦੁਆਰਾ ਰਿਲੀਜ਼ ਕੀਤਾ ਗਿਆ।[1][2]

ਮੁੱਢਲਾ ਜੀਵਨ[ਸੋਧੋ]

ਗੌਹਰ ਜਾਨ ਦਾ ਜਨਮ 26 ਜੂਨ 1873 ਵਿੱਚ ਆਜ਼ਮਗੜ੍ਹ ਵਿੱਚ, ਅਮਰੀਕੀ ਵੰਸ਼ ਵਿੱਚ ਹੋਇਆ।[3] ਇਸਨੂੰ, ਇਸਦੇ ਪਹਿਲੇ ਨਾਂ "ਐਨਜੇਲੀਨਾ ਯੇਓਵਰਡ" ਤੋਂ ਵੀ ਜਾਣਿਆ ਜਾਂਦਾ ਸੀ। ਇਸਦਾ ਪਿਤਾ, ਵਿਲੀਅਮ ਰੋਬਰਟ ਯੇਓਵਰਡ, ਬਰਫ਼ ਦੀ ਫੈਕਟਰੀ ਵਿੱਚ ਇੱਕ ਇੰਜੀਨੀਅਰ ਵਜੋਂ ਕੰਮ ਕਰਦੇ ਸਨ ਅਤੇ 1872 ਵਿੱਚ ਉਸਨੇ, ਗੌਹਰ ਦੀ ਮਾਂ ਵਿਕਟੋਰਿਆ ਹੇਮਿੰਗਜ਼, ਨਾਲ ਵਿਆਹ ਕਰਵਾਇਆ। ਇਸਦੀ ਮਾਤਾ, ਵਿਕਟੋਰਿਆ, ਜਨਮ ਤੋਂ ਭਾਰਤੀ ਸੀ ਜੋ ਸੰਗੀਤ ਕਲਾ ਅਤੇ ਨਾਚ ਕਲਾ ਵਿੱਚ ਮਾਹਿਰ ਸੀ।

1879 ਵਿੱਚ, ਇਸਦੇ ਮਾਤਾ-ਪਿਤਾ ਵੱਖ ਹੋ ਗਏ ਅਤੇ ਬਹੁਤ ਤੰਗੀਆ ਤੇ ਔਖ਼ਿਆਈਆਂ ਸਹਿਣ ਤੋਂ ਬਾਅਦ, ਵਿਕਟੋਰਿਆ ਤੇ ਗੌਹਰ ਦੋਵੇਂ 1881 ਵਿੱਚ ਇੱਕ ਮੁਸਲਿਮ ਸਰਦਾਰ 'ਖ਼ੁਰਸ਼ੀਦ' ਨਾਲ ਵਾਰਾਣਸੀ ਚਲੀਆਂ ਗਈਆਂ। ਖ਼ੁਰਸ਼ੀਦ, ਵਿਕਟੋਰਿਆ ਦੇ ਪਤੀ ਤੋਂ ਵਧ ਉਸਦੇ ਸੰਗੀਤ ਦੀ ਕਦਰ ਕਰਦਾ ਸੀ।

ਬਾਅਦ ਵਿੱਚ, ਵਿਕਟੋਰਿਆ, ਨੇ ਇਸਲਾਮ ਧਰਮ ਅਪਨਾ ਲਿਆ ਅਤੇ ਆਪਣੀ ਧੀ ਐਨਜੇਲੀਨਾ ਦਾ ਨਾਂ ਬਦਲ ਕੇ 'ਗੌਹਰ ਜਾਨ' ਅਤੇ ਆਪਣਾ ਖੁਦ ਦਾ ਨਾਂ 'ਮਲਕਾ ਜਾਨ' ਰੱਖ ਲਿਆ।[4]

ਕੈਰੀਅਰ[ਸੋਧੋ]

ਵਿਕਟੋਰਿਆ ('ਮਲਕਾ ਜਾਨ') ਇੱਕ ਨਿਪੁੰਨ ਸੰਗੀਤਕਾਰਾ, ਕਥਕ ਨ੍ਰਿਤਕੀ ਅਤੇ ਵਾਰਾਣਸੀ ਦੀ ਇੱਕ ਵੇਸਵਾ ਬਣੀ। ਉਸਨੇ ਆਪਣੇ ਆਪ ਨੂੰ ਬੜੀ ਮਲਕਾ ਜਾਨ  ਦਾ ਨਾਂ ਦਿੱਤਾ। ਉਸਦਾ ਆਪਣੇ ਆਪ ਨੂੰ ਬੜੀ (elder) ਕਹਿਣ ਦਾ ਇਹ ਕਾਰਨ ਸੀ ਕਿਉਂਕਿ ਉਸਦੇ ਸਮੇਂ ਤਿੰਨ ਹੋਰ ਵੀ ਮਲਕਾ ਜਾਨ ਪ੍ਰਸਿਧ ਸਨ: ਆਗਰਾ ਦੀ ਮਲਕਾ ਜਾਨ, ਮੁਲਕ ਪੁਖਰਾਜ ਦੀ ਮਲਕਾ ਜਾਨ ਅਤੇ ਚੁਲਬੁਲੀ ਦੀ ਮਲਕਾ ਜਾਨ, ਅਤੇ ਉਹ ਇਹਨਾਂ ਤਿੰਨਾਂ ਤੋਂ ਵੱਡੀ ਸੀ।[5]

ਅੰਤ ਵਿੱਚ, ਮਲਕਾ ਜਾਨ 1883 ਵਿੱਚ ਕੋਲਕਾਤਾ ਚਲੀ ਗਈ, ਅਤੇ ਉਸਨੇ ਆਪਣੇ ਆਪ ਨੂੰ ਨਵਾਬ ਵਾਜਿਦ ਅਲੀ ਸ਼ਾਹ, ਦੇ ਦਰਬਾਰ ਵਿੱਚ ਸੋਂਪ ਦਿੱਤਾ ਜੋ ਮਾਤੀਆਬੁਰਜ (Garden Reach) ਵਿੱਚ ਰਹਿੰਦਾ ਸੀ। ਤਿੰਨ ਸਾਲ ਦੇ ਵਿੱਚ, ਨਵਾਬ ਨੇ ਕੋਲਕਾਤਾ ਦੇ ਨੇੜੇ 24 ਚਿਤਪੋਰੇ ਮਾਰਗ (ਹੁਣ ਰਾਬਿੰਦਰ ਸਾਰਨੀ) ਉੱਤੇ, 40,000 ਰੂਪਏ ਵਿੱਚ ਇੱਕ ਇਮਾਰਤ ਖ਼ਰੀਦੀ। ਇੱਥੇ ਹੀ ਗੌਹਰ ਨੇ ਆਪਣੀ ਸਿਖਲਾਈ ਦੀ ਸ਼ੁਰੂਆਤ ਕੀਤੀ, ਇਸਨੇ ਸ਼ੁਧ ਅਤੇ ਕਲਾਸੀਕਲ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਗਾਇਣ, ਪਟਿਆਲਾ ਦੇ ਕਲੇ ਖ਼ਾਨ, 'ਕਲੂ ਉਸਤਾਦ', ਰਾਮਪੁਰ ਦੇ ਉਸਤਾਦ ਵਜ਼ੀਰ ਖ਼ਾਨ, ਅਤੇ ਉਸਤਾਦ ਅਲੀ ਬਕਸ਼ (ਪਟਿਆਲਾ ਘਰਾਣਾ ਦੇ ਮੈਂਬਰ) ਅਤੇ ਕਥਕ ਦੀ ਸਿਖਲਾਈ ਮਹਾਨ ਕਥਕਕਾਰ ਬ੍ਰਿੰਦਾਦੀਨ ਮਹਾਰਾਜ (ਬਿਰਜੂ ਮਹਾਰਾਜ ਦੇ ਪੁਰਖਿਆਂ ਵਿਚੋਂ), ਸ੍ਰੀਜਾਂਬਾਈ ਤੋਂ ਧਰੁਪਦ ਧਮਾਰ, ਅਤੇ ਚਰਨ ਦਾਸ ਤੋਂ ਬੰਗਾਲੀ ਕੀਰਤਨ ਸਿੱਖਿਆ। ਜਲਦੀ ਹੀ ਇਸਨੇ ਗਜ਼ਲ ਆਪਣੇ ਤੱਖਲਸ (ਕਲਮੀ-ਨਾਂ) 'ਹਮਦਮ' ਹੇਠ ਲਿਖਣੀ ਅਤੇ ਲੈਅਬੱਧ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹ ਰਬਿੰਦਰ ਸੰਗੀਤ ਵਿੱਚ ਵੀ ਨਿਪੁੰਨ ਬਣੀ।[6]

ਇਹ ਵੀ ਵੇਖੋ[ਸੋਧੋ]

ਗੌਹਰ ਜਾਨ ਬਾਰੇ 20 ਅਕਤੂਬਰ 2019 ਦੇ ਪੰਜਾਬੀ ਟ੍ਰਿਬਿਊਨ ਵਿੱਚ ਵਿਸਥਾਰਪੂਰਨ ਲੇਖ਼

ਹਵਾਲੇ[ਸੋਧੋ]

  1. 'First dancing girl, Calcutta'
  2. About us Sa Re Ga Ma.
  3. Savitha Gautam (13 May 2010).
  4. The importance of being Gauhar Jan The Tribune, 26 May 2002.
  5. 'My name is Gauhar Jan' www.the-south-asian.com, October 2003.
  6. Gohar Jan Chowk, 16 April 2008.