ਧਿਆਨ ਚੰਦ ਅਵਾਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਧਿਆਨ ਚੰਦ ਅਵਾਰਡ, ਭਾਰਤ ਦਾ ਇੱਕ ਬਹੁਤ ਵੱਡਾ ਅਵਾਰਡ ਹੈ ਜੋ ਖੇਡਾਂ ਵਿੱਚ ਖਿਡਾਰੀ ਦੇ ਜੀਵਨ ਕਾਲ ਦੀ ਪ੍ਰਾਪਤ ਕੀਤੀਆਂ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਦੁਆਰਾ ਦਿੱਤਾ ਜਾਂਦਾ ਹੈ।[1] ਇਸ ਅਵਾਰਡ ਦਾ ਨਾਂ ਭਾਰਤੀ ਹਾਕੀ ਟਿਮ ਦੇ ਪ੍ਰਸਿੱਧ ਖਿਡਾਰੀ ਧਿਆਨ ਚੰਦ ਦੇ ਨਾਂ ਉੱਤੇ ਰੱਖਿਆ ਗਿਆ। ਇਸ ਪੁਰਸਕਾਰ ਦੀ ਸ਼ੁਰੂਆਤ 2002 ਵਿੱਚ ਹੋਈ।[1] ਇਸ ਅਵਾਰਡ ਵਿੱਚ ਭਾਰਤੀ 500,000 ਰੂਪਏ, ਇੱਕ ਪਲੈਕ ਅਤੇ ਇੱਕ ਸਕਰੋਲ ਦੁਆਰਾ ਸਨਮਾਨਿਤ ਕੀਤਾ ਜਾਂਦਾ ਹੈ।

ਅਗਸਤ 2013 ਵਿੱਚ, 4 ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ; ਸਯੱਦ ਅਲੀ (ਹਾਕੀ), ਮੈਰੀ ਡਿਸੂਜ਼ਾ (ਐਥਲੈਟਿਕਸ), ਅਨਿਲ ਮਾਨ (ਕੁਸ਼ਤੀ), ਗਿਰੀਰਾਜ ਸਿੰਘ।[2]

ਪੁਰਸਕਾਰ ਜੇਤੂ ਖਿਡਾਰੀਆਂ ਦੀ ਸੂਚੀ[ਸੋਧੋ]

ਕ੍ਰਮ ਸੰਖਿਆ ਨਾਂ ਅਵਾਰਡ ਖੇਡ
1. ਅਪਰਣਾ ਘੋਸ਼ 2002 ਬਾਸਕਟਬਾਲ
2. ਅਸ਼ੋਕ ਦੀਵਾਨ 2002 ਹਾਕੀ
3. ਸ਼ਾਹੁਰਾਜ ਬਿਰਾਜਦਾਰ 2002 ਮੁੱਕੇਬਾਜ਼ੀ
4. ਚਾਰਲੇਸ ਕਾਰਨੇਲਿਉਸ 2003 ਹਾਕੀ
5. ਧਰਮ ਸਿੰਘ ਮਾਨ 2003 ਹਾਕੀ
6. ਓਮਪ੍ਰਕਾਸ਼ 2003 ਵਾਲੀਬਾਲ
7. ਰਾਮ ਕੁਮਾਰ 2003 ਬਾਸਕਟਬਾਲ
8. ਸਮਿਤਾ ਯਾਦਵ 2003 ਰੋਇੰਗ
9. ਹਰਦਿਆਲ ਸਿੰਘ 2004 ਹਾਕੀ
10. ਲਾਭ ਸਿੰਘ 2004 ਅਥਲੈਟਿਕਸ
11. ਮੇਹੇਨਦਾਲੇ ਪਰਸ਼ੁਰਾਮ 2004 ਅਥਲੈਟਿਕਸ
12. ਮਨੋਜ ਕੋਠਾਰੀ 2005 ਬਿਲੀਅਰਡ ਅਤੇ ਸਨੂਕਰ
13. ਮਾਰੁਤੀ ਮਾਣੇ 2005 ਕੁਸ਼ਤੀ
14. ਰਾਜਿੰਦਰ ਸਿੰਘ 2005 ਹਾਕੀ
15. ਹਰੀਸ਼ਚੰਦਰ ਬਿਰਾਜਦਾਰ 2006 ਕੁਸ਼ਤੀ
16. ਨੰਦੀ ਸਿੰਘ 2006 ਹਾਕੀ
17. ਉਦੈ ਪ੍ਰਭੁ 2006 ਅਥਲੈਟਿਕਸ
18. ਰਾਜੇਂਦਰ ਸਿੰਘ 2007 ਕੁਸ਼ਤੀ
19. ਸ਼ਮਸ਼ੇਰ ਸਿੰਘ 2007 ਕਬੱਡੀ
20. ਵਰਿੰਦਰ ਸਿੰਘ 2007 ਹਾਕੀ
21. ਗਿਆਨ ਸਿੰਘ 2008 ਕੁਸ਼ਤੀ
22. ਹਾਕਮ ਸਿੰਘ 2008 ਅਥਲੈਟਿਕਸ
23. ਮੁਖ਼ਬੈਨ ਸਿੰਘ 2008 ਹਾਕੀ
24. ਈਸ਼ਰ ਸਿੰਘ ਦਿਓਲ 2009 ਅਥਲੈਟਿਕਸ
25. ਸਤਬੀਰ ਸਿੰਘ ਡਾਹਿਆ 2009 ਕੁਸ਼ਤੀ
26. ਸਤੀਸ਼ ਪਿਲਾਈ 2010 ਅਥਲੈਟਿਕਸ
27. ਅਨੀਤਾ ਚੈਨੁ 2010 ਵੇਟ ਲਿਫਟਿੰਗ
28. ਕੁਲਦੀਪ ਸਿੰਘ 2010 ਕੁਸ਼ਤੀ
29. ਸ਼ਾਬੀਰ ਅਲੀ 2011 ਫੁਟਬਾਲ
30. ਸੁਸ਼ੀਲ ਕੋਹਲੀ 2011 ਸਵਿਮਿੰਗ
31. ਰਾਜਕੁਮਾਰ ਬੈਸਲਾ ਗੁਜਰ 2011 ਕੁਸ਼ਤੀ
32. ਜੁਗਰਾਜ ਸਿੰਘ ਮਾਨ 2012 ਅਥਲੈਟਿਕਸ
33. ਗੁਨਦੀਪ ਕੁਮਾਰ 2012 ਹਾਕੀ
34. ਵਿਨੋਦ ਕੁਮਾਰ 2012 ਕੁਸ਼ਤੀ
35. ਸੁਖਬੀਰ ਸਿੰਘ ਤੋਕਾਸ 2012 ਪੈਰਾ-ਸਪੋਰਟਸ
36. ਮੈਰੀ' ਡਿਸੂਜ਼ਾ ਸੇਕ਼ੁਇਰਾ 2013 ਅਥਲੈਟਿਕਸ
37. ਸਯੱਦ ਅਲੀ 2013 ਹਾਕੀ
38. ਅਨੀਲ ਮਾਨ (ਬਜ਼ੁਰਗ) 2013 ਕੁਸ਼ਤੀ
39. ਗਿਰਰਾਜ ਸਿੰਘ 2013 ਪੈਰਾ-ਸਪੋਰਟਸ
40. ਗੁਰਮੇਲ ਸਿੰਘ 2014 ਹਾਕੀ
41. ਕੇ.ਪੀ.ਠੱਕਰ 2014 ਸਵਿਮਿੰਗ-ਗੋਤਾਖੋਰੀ
42. ਜੀਸ਼ਾਨ ਅਲੀ 2014 ਗੇਂਦ-ਛਿੱਕਾ

ਹਵਾਲੇ[ਸੋਧੋ]

  1. 1.0 1.1 Dhyan Chand Award from the website of Ministry of Youth Affairs & Sports, India; retrieved 23 August 2011.
  2. Dhyan Chand Award 2013 awardees, published by the Times of India on 2013-08-08; retrieved 8 August 2013.