ਨਯੀਰਾਹ ਵਾਹੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਯੀਰਾਹ ਵਹੀਦ ਇੱਕ ਕਵੀਤਰੀ ਅਤੇ ਲੇਖਿਕਾ ਹੈ, ਜਿਸ ਨੇ ਕਵਿਤਾ ਦੀਆਂ ਦੋ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ ਅਤੇ " ਇੰਸਟਾਗ੍ਰਾਮ ਤੇ ਸ਼ਾਇਦ ਸਭ ਤੋਂ ਮਸ਼ਹੂਰ ਕਵੀ" ਵਜੋਂ ਜਾਣੀ ਜਾਂਦੀ ਹੈ।[1] ਹਾਲਾਂਕਿ ਵਾਹੀਦ ਇੱਕ ਇਕਾਂਤ ਪਸੰਦ ਲੇਖਿਕਾ ਹੈ ਜੋ ਆਪਣੀ ਜ਼ਿੰਦਗੀ ਬਾਰੇ ਬਹੁਤ ਜ਼ਿਆਦਾ ਕੁਝ ਜਾਹਿਰ ਨਹੀਂ ਕਰਦੀ,[2] ਉਸ ਦੀ ਕਵਿਤਾ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਾਂਦੀ ਹੈ। ਉਸਦੀ ਕਵਿਤਾ "ਛੋਟੀ ਅਤੇ ਘੱਟ ਤੋਂ ਘੱਟ ਸ਼ਬਦਾਂ ਵਿਚ" ਅਤੇ "ਛੂ ਜਾਣ ਵਾਲੀ" ਅਤੇ ਪਿਆਰ, ਪਛਾਣ, ਨਸਲ ਅਤੇ ਨਾਰੀਵਾਦ ਵਰਗੇ ਵਿਸ਼ਿਆਂ ਨੂੰ ਕਵਰ ਕਰਨ ਲਈ ਜਾਣੀ ਜਾਂਦੀ ਹੈ।[3]

ਜ਼ਿੰਦਗੀ[ਸੋਧੋ]

ਵਾਹੀਦ ਦੇ ਪਿਛੋਕੜ ਅਤੇ ਬਚਪਨ ਬਾਰੇ ਜ਼ਿਆਦਾ ਕੁਝ ਨਹੀਂ ਜਾਣਿਆ ਗਿਆ, ਵਾਹੀਦ ਆਪਣੇ ਆਪ ਨੂੰ ਇੱਕ "ਸ਼ਾਂਤ ਕਵੀ" ਵਜੋਂ ਦਰਸਾਉਂਦੀ ਹੈ ਜੋ ਆਪਣੀ ਜ਼ਿੰਦਗੀ ਬਾਰੇ ਬਹੁਤ ਕੁਝ ਸਾਂਝਾ ਨਹੀਂ ਕਰਦੀ।[4] ਕਿਹਾ ਜਾਂਦਾ ਹੈ ਕਿ ਵਾਹੀਦ ਨੇ ਆਪਣੇ ਅੰਗਰੇਜ਼ੀ ਅਧਿਆਪਕ ਦੁਆਰਾ ਕਮਿਉਨਟੀ ਅਖ਼ਬਾਰ ਲਈ ਇੱਕ ਕਵਿਤਾ ਲਿਖਣ ਦਾ ਕੰਮ ਸੌਂਪੇ ਜਾਣ ਤੋਂ ਬਾਅਦ ਗਿਆਰਾਂ ਸਾਲਾਂ ਦੀ ਉਮਰ ਵਿੱਚ ਲਿਖਣਾ ਸ਼ੁਰੂ ਕੀਤਾ ਸੀ।[5] ਉਦੋਂ ਤੋਂ ਹੁਣ ਤੱਕ ਉਸ ਨੇ ਦੋ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ ਅਤੇ ਇੰਸਟਾਗ੍ਰਾਮ 'ਤੇ ਵਫ਼ਾਦਾਰ ਫੋਲੋਇੰਗ ਪ੍ਰਾਪਤ ਕੀਤੀ ਹੈ ਜਿਥੇ ਇਸ ਸਮੇਂ ਉਸ ਦੇ 263,000 ਤੋਂ ਜ਼ਿਆਦਾ ਫੋਲੋਅਰਜ ਹਨ।[3] ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਵਾਹੀਦ ਬਕਾਇਦਾ ਆਪਣੇ ਅਤੇ ਹੋਰਾਂ ਦੇ ਕੰਮਾਂ ਦੀਆਂ ਫੋਟੋਆਂ ਸਾਥੀ ਕਵੀ ਅਤੇ ਦੋਸਤ ਯਾਰਸਾ ਡੇਲੀ-ਵਾਰਡ ਸਮੇਤ ਪੋਸਟ ਕਰਦੀ ਹੈ।

ਪ੍ਰਭਾਵ[ਸੋਧੋ]

ਵਾਹੀਦ ਦਾ ਕਹਿਣਾ ਹੈ ਕਿ ਉਸਦੀ ਮਨਪਸੰਦ ਕਵੀ ਸੋਨੀਆ ਸ਼ੈਨਚੇਜ਼ ਹੈ। ਇੱਕ ਇੰਟਰਵਿਉ ਦੌਰਾਨ ਵਾਹੀਦ ਨੇ ਸ਼ੈਨਚੇਜ਼ ਬਾਰੇ ਬੋਲਦਿਆਂ ਕਿਹਾ, “ਸੋਨੀਆ ਬਾਰੇ ਜੋ ਮੈਨੂੰ ਪਸੰਦ ਹੈ ਉਹ ਉਸ ਦੀ ਬਿੰਬਾਵਲੀ ਹੈ। ਉਸਦੀ ਸ਼ਬਦਾਂ ਦੀ ਬੁਣਾਈ ਹੈ। ਜਿਸ ਤਰੀਕੇ ਨਾਲ ਉਹ ਸ਼ਬਦ ਬੁਣਦੀ ਹੈ, ਜਿਸ ਤਰੀਕੇ ਨਾਲ ਉਹ ਇੱਕ ਦੂਜੇ ਦੇ ਵਿਰੁੱਧ ਸ਼ਬਦਾਂ ਨੂੰ ਫੈਲਾਉਂਦੀ ਹੈ। ਉਹ ਬਿਲਕੁਲ ਬ੍ਰਹਮ ਹੈ। ਉਸ ਦੇ ਕੰਮ ਨੂੰ ਪੜ੍ਹਨ ਅਤੇ ਉਸ ਨਾਲ ਜੁੜੇ ਰਹਿਣ ਨਾਲ, ਮੈਂ ਸ਼ਬਦਾਂ ਵਿੱਚ ਰੂਪਕ ਅਤੇ ਊਰਜਾ ਦੀ ਵਰਤੋਂ ਸਿੱਖੀ। "[5] ਵਾਹੀਦ ਨੇ ਇੱਕ ਹੋਰ ਕਵੀ ਮਾਇਆ ਐਂਜਲੋ ਦਾ ਵੀ ਜ਼ਿਕਰ ਵੀ ਕੀਤਾ ਜਿਸਨੇ ਉਸਦੇ ਕੰਮ ਨੂੰ ਪ੍ਰਭਾਵਤ ਕੀਤਾ ਹੈ। ਜਿਵੇਂ ਵਾਹੀਦ ਪ੍ਰਸਿੱਧ ਬਲੈਕ ਔਰਤ ਕਵੀਆਂ ਤੋਂ ਪ੍ਰਭਾਵਿਤ ਹੋਈ ਹੈ,ਉਵੇਂ ਹੀ ਉਹ ਆਪਣੀ ਕਵਿਤਾ ਨਾਲ ਨਸਲ ਅਤੇ ਆਪਣੀ ਖ਼ੁਦ ਦੇ ਕਾਲੇਪਨ ਨੂੰ ਗਲੇ ਲਗਾਉਂਦੀ ਹੈ।

ਕਵਿਤਾ[ਸੋਧੋ]

ਵਾਹੀਦ ਨੇ ਕਾਵਿ ਦੀਆਂ ਦੋ ਪੁਸਤਕਾਂ 'ਸਾਲਟ' (2013) ਅਤੇ ਨੇਜਮਾ (2015) ਨਾਮ ਨਾਲ ਪ੍ਰਕਾਸ਼ਤ ਕੀਤੀਆਂ ਹਨ। ਪਹਿਲੀ ਪੁਸਤਕ ਦੇ ਪ੍ਰਕਾਸ਼ਣ ਵਿੱਚ ਕੁਝ ਦਿੱਕਤਾਂ ਆਉਣ ਕਾਰਨ ਵਾਹੀਦ ਨੇ ਸਵੈ-ਪ੍ਰਕਾਸ਼ਤ ਕਰਨ ਦਾ ਫੈਸਲਾ ਕੀਤਾ ਹਾਲਾਂਕਿ ਉਸ ਸਮੇਂ ਉਸਦੇ ਕੰਮ ਦੀ ਬਹੁਤ ਆਲੋਚਨਾ ਹੋਈ ਸੀ।[6] ਸੋਸ਼ਲ ਮੀਡੀਆ 'ਤੇ ਦੋਵਾਂ ਪੁਸਤਕਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਅਤੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ।

2019 ਵਿੱਚ ਵਾਹੀਦ ਨੇ ਦੋਵਾਂ ਨੂੰ ਵਿਸ਼ੇਸ਼ ਤੌਰ ਤੇ "ਵਿਸਥਾਰ ਰੀਲੀਜ਼" ਵਜੋਂ ਰਿਲੀਜ਼ ਕੀਤਾ।

ਵਾਹੀਦ ਦੀ ਕਵਿਤਾ ਨੂੰ ਕਵਰਜ਼ ਓਨਲਾਈਨ ਅਤੇ ਮੀਡੀਆ ਵਿੱਚ ਬਹੁਤ ਵਧੀਆ ਸਹਿਯੋਗ ਮਿਲਿਆ, ਉਸਦੇ ਕੰਮ ਦੀ ਵਾਈਬ,[7] ਏਸੇਨਸ,[8] ਡਬਲਯੂ ਮੈਗਜ਼ੀਨ,[9] ਟੀਨ ਵੋਗ,[10] ਦ ਗਾਰਡੀਅਨ,[10][11][11] ਅਤੇ ਨਿਉ ਯਾਰਕ ਡੇਲੀ ਨਿਊਜ਼,[12] ਵਹੀਦ ਦੀਆਂ ਕਵਿਤਾਵਾਂ ਨੂੰ ਖਲੋਏ ਕਰਦਾਸ਼ੀਅਨ,[13] ਮੇਘਨ ਮਾਰਕਲ,[14] ਅਤੇ ਰੋਵਨ ਬਲੈਂਚਾਰਡ,[14][15] ਅਤੇ ਹੋਰ ਔਰਤਾਂ ਮਸ਼ਹੂਰ ਹਸਤੀਆਂ ਅਤੇ ਅਦਾਕਾਰਾਂ ਦੁਆਰਾ ਪ੍ਰਸੰਸਾ ਕੀਤੀ ਗਈ, ਜਿਨ੍ਹਾਂ ਨੇ 2017 ਮਹਿਲਾ ਮਾਰਚ ਵਿੱਚ ਹਿੱਸਾ ਲਿਆ ਸੀ।[16]

ਵਾਹੀਦ ਨੇ ਆਪਣੀ ਕਾਵਿ-ਪੁਸਤਕ 'ਸਾਲਟ' ਦੀ ਪਹਿਲੀ ਕਿਤਾਬ 2013 ਦੇ ਸਤੰਬਰ ਵਿੱਚ ਸਵੈ-ਪ੍ਰਕਾਸ਼ਤ ਕੀਤੀ। ਉਦੋਂ ਤੋਂ ਉਸ ਦੀਆਂ ਕਵਿਤਾਵਾਂ ਟਵਿੱਟਰ ਅਤੇ ਇੰਸਟਾਗ੍ਰਾਮ ' ਤੇ ਮਸ਼ਹੂਰ ਹੋ ਗਈਆਂ ਹਨ।[3] 'ਸਾਲਟ' ਵਿੱਚ ਉਸ ਦੀ ਕਵਿਤਾ ਪਿਆਰ, ਪਹਿਚਾਣ, ਨਸਲ ਅਤੇ ਨਾਰੀਵਾਦ ਦੇ ਵਿਸ਼ਿਆਂ ਦੁਆਲੇ ਕੇਂਦ੍ਰਿਤ ਹੈ ਅਤੇ ਉਸਨੂੰ ਵਿਰਾਮ ਚਿੰਨ੍ਹਾਂ, ਛੋਟੇ ਅੱਖਰਾਂ ਅਤੇ ਉਸਦੇ ਸ਼ਬਦਾਂ ਦੀ ਸ਼੍ਰੇਣੀ ਨਾਲ ਵਰਗੀਕ੍ਰਿਤ ਕੀਤਾ ਜਾਂਦਾ ਹੈ।

'ਸਾਲਟ' ਦੀ ਸਫ਼ਲਤਾ ਤੋਂ ਬਾਅਦ ਵਾਹੀਦ ਨੇ 'ਨੇਜਮਾ ' ਨਾਮਕ ਕਵਿਤਾ ਦੀ ਦੂਜੀ ਕਿਤਾਬ ਪ੍ਰਕਾਸ਼ਤ ਕੀਤੀ।

ਵਾਹੀਦ ਨੇ ਕਵੀ ਰੂਪੀ ਕੌਰ 'ਤੇ ਚੋਰੀ ਦਾ ਦੋਸ਼ ਲਗਾਇਆ ਹੈ, ਜਿਸ ਲਈ ਰੂਪੀ ਕੌਰ ਨੇ ਇਨਕਾਰ ਕੀਤਾ ਹੈ।[17] ਹਾਲਾਂਕਿ ਕੌਰ ਨੇ ਮੰਨਿਆ ਹੈ ਕਿ ਉਹ ਵਾਹੀਦ ਤੋਂ ਪ੍ਰੇਰਿਤ ਹੈ।[18]

ਰਿਸੈਪਸ਼ਨ[ਸੋਧੋ]

ਵਾਹੀਦ ਦਾ ਸੰਗ੍ਰਹਿ ਸਾਲਟ "ਬਲ ਅਤੇ ਜ਼ਿੱਦ ਨਾਲ ਭਰੀਆਂ ਸਤਰਾਂ"[19] ਅਤੇ "ਵਿਚਾਰਾਂ ਦਾ ਸੰਗ੍ਰਿਹ ਦੱਸਿਆ ਗਿਆ ਹੈ ਜੋ ਨਸਲਵਾਦ, ਮਿਸੋਜੀਨੀ ਅਤੇ ਜ਼ੈਨੋਫੋਬੀਆ ਦੀਆਂ ਸਾਰੀਆਂ ਤਾਕਤਾਂ ਦੇ ਵਿਰੁੱਧ ਇੱਕ ਸ਼ਾਂਤ ਵਿਰੋਧ ਵਜੋਂ ਹਨ।"[11] ਉਸਦੀ ਕਵਿਤਾ ਦੀ "ਸਭ ਤੋਂ ਪਰੇਸ਼ਾਨ ਹੋਈਆਂ ਚੀਜ਼ਾਂ ਦੀ ਦੇਖਭਾਲ ਕਰਨ ਲਈ, ਅਤੇ ਸ਼ਬਦ ਕਿਵੇਂ ਸਾਨੂੰ ਜਾਰੀ ਰੱਖ ਸਕਦੇ ਹਨ" ਕਹਿ ਕੇ ਪ੍ਰਸੰਸਾ ਕੀਤੀ ਗਈ ਹੈ। ਜੇਟ ਮੈਗਜ਼ੀਨ ਨੇ ਕਿਹਾ ਕਿ ਉਸ ਦੀ ਕਵਿਤਾ ਪਾਠਕਾਂ ਨੂੰ ਉਨ੍ਹਾਂ ਦੇ ਜੀਵਨ ਦਾ ਮੁੜ ਮੁਲਾਂਕਣ ਕਰਦੀ ਹੈ "ਕਿਉਂਕਿ ਹਰ ਕਵਿਤਾ ਤੁਹਾਡੀਆਂ ਭਾਵਨਾਵਾਂ ਨੂੰ ਤੋੜ ਕੇ, ਤੁਹਾਨੂੰ ਉਨ੍ਹਾਂ ਦੇ ਟੁਕੜਿਆਂ ਨੂੰ ਫਰਸ਼ ਤੋਂ ਚੁੱਕਣ ਲਈ ਛੱਡ ਦਿੰਦੀ ਹੈ।[1]

ਜਦੋਂ ਕਿ ਅਸਲ ਵਿੱਚ ਉਸ ਦੀ ਕਵਿਤਾ ਦੀ ਵਧੇਰੇ ਰਵਾਇਤੀ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਅਲੋਚਨਾ ਕੀਤੀ ਗਈ ਸੀ, ਵਾਹੀਦ ਦੇ ਕੰਮ ਦੇ ਪ੍ਰਸ਼ੰਸਕਾਂ ਨੇ ਉਸ ਦੇ ਪੂਰੇ ਸਟਾਪਾਂ ਅਤੇ ਦੋ ਤੋਂ ਤਿੰਨ ਕਤਾਰਬੱਧ ਕਵਿਤਾਵਾਂ ਦੀ ਵਰਤੋਂ ਦੀ ਪ੍ਰਸ਼ੰਸਾ ਕੀਤੀ ਹੈ।[6]

ਹਵਾਲੇ[ਸੋਧੋ]

  1. 1.0 1.1 "The Best Poems From Instagram’s Favorite Nayyirah Waheed Archived 2021-10-21 at the Wayback Machine." by Melissa Henderson, Jet Magazine, March 22, 2017.
  2. "7 African Women Poets To Keep You Calm, Cool, and Collected for the Summer," The Real African, March 22 2017.
  3. 3.0 3.1 3.2 Luc, Helen. "These 21 Powerful Nayyirah Waheed Poems About Love Are Totally Inspiring." Your Tango, March 17, 2017. Accessed March 19, 2017.
  4. "Decolonize Your Mind: Read Nayyirah Waheed" by Tanvi Yenna, KRUI-FM, University of Iowa, August 3, 2016.
  5. 5.0 5.1 Waheed, Nayyirah. “Nayyirah Waheed.” Ezibota Archived 2018-05-17 at the Wayback Machine., August 11, 2015. Accessed March 15, 2017.
  6. 6.0 6.1 Daftuar, Swati (Jul 31, 2016). "A poem for your soul". Retrieved Nov 7, 2019.
  7. "Afeni Shakur: A Mother’s Love" by nayyirah waheed, Vibe, May 8, 2016.
  8. "12 Poignant Lines Of Poetry From Young Black Women To Inspire You Daily" by Danielle Kwateng-Clark, Essence, March 21, 2017.
  9. "Florence Welch, Book Club Enthusiast, Gets Candid About the Literature That Changed Her Life" by Emilia Petrarca, W Magazine, October 13, 2016.
  10. 10.0 10.1 "Rowan Blanchard on Women’s March Speech and Intersectional Feminism" by Crissy Milazzo, Teen Vogue, January 23, 2017
  11. 11.0 11.1 11.2 "Words for solace and strength: poems to counter the election fallout – and beyond" by Cora Currier, The Guardian, November 10, 2016.
  12. "How to set a goal and achieve it: The 20 books I read in 2016" by Atiba Rogers, New York Daily News, December 29, 2016.
  13. "Decoding Khloe Kardashian: Her History of Shutting It Down and Dispensing Wisdom on Social Media" by Natalie Finn. E! News, May 30, 2016.
  14. 14.0 14.1 "Meghan Markle writes about stigmatisation of girls for having their periods in article to mark International Women's Day" by Harriet Alexander, The Telegraph, March 8, 2017.
  15. "Rowan Blanchard on Women’s March Speech and Intersectional Feminism" by Crissy Milazzo, Teen Vogue, January 23, 2017.
  16. "Powerful Images From Female Photographers at the Women’s March" by Laura Mallonee, Wired Magazine, January 26, 2017.
  17. Pop-Poet Rupi Kaur Isn't Worrying About Being Unique by Vivek Gopal and Sonal Shah, Vice, 30 April 2018.
  18. BLACKIPEDIA: WHO IS NAYYIRAH WAHEED? by Team Cassius, Cassius, April 19, 2019.
  19. "How to set a goal and achieve it: The 20 books I read in 2016" by Atiba Rogers, New York Daily News, December 29, 2016.

ਬਾਹਰੀ ਲਿੰਕ[ਸੋਧੋ]