ਸਮੱਗਰੀ 'ਤੇ ਜਾਓ

ਜੀ ਵੀ ਪਲੈਖ਼ਾਨੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਲੈਖਾਨੋਵ ਤੋਂ ਮੋੜਿਆ ਗਿਆ)
ਜੀ ਵੀ ਪਲੈਖ਼ਾਨੋਵ

ਜੀ ਵੀ ਪਲੈਖ਼ਾਨੋਵ ਦਾ ਪੂਰਾ ਨਾਂ 'ਜਿਆਰਜੀ ਵੈਲੇਂਤੀਨੋਵਿਚ ਪਲੈਖ਼ਾਨੋਵ(ਰੂਸੀ 'ਚ: Георгий Валентинович Плеханов,)[1] ਸੀ। ਇੱਕ ਰੂਸੀ ਕ੍ਰਾਂਤੀਕਾਰੀ ਅਤੇ ਰੂਸ ਦੇ ਸਭ ਤੋਂ ਪਹਿਲੇ ਮਾਰਕਸਵਾਦੀ ਚਿੰਤਕ ਸਨ। ਉਹ ਰੂਸ ਵਿੱਚ ਸੋਸ਼ਲ ਡੈਮੋਕ੍ਰੈਟਿਕ ਅੰਦੋਲਨ ਦੇ ਇੱਕ ਸੰਸਥਾਪਕ ਸੀ। 1880 ਅਤੇ 1890 ਦੇ ਦਹਾਕਿਆਂ ਵਿੱਚ ਉਹਨਾਂ ਨੇ ਪੂਰੀ ਦੁਨੀਆ ਨੂੰ ਮਾਰਕਸਵਾਦੀ ਸਿਧਾਂਤ ਅਤੇ ਉਸਦੇ ਇਤਿਹਾਸ ਦੇ ਬਾਰੇ ਸ਼ਾਨਦਾਰ ਰਚਨਾਵਾਂ ਦਿੱਤੀਆਂ, ਜਿਹਨਾਂ ਵਿੱਚ ਉਹਨਾਂ ਨੇ ਮਜ਼ਦੂਰ ਜਮਾਤ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲ਼ੇ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦੇ ਵਿਚਾਰਾਂ ਅਤੇ ਸਿੱਖਿਆਵਾਂ ਦੀ ਨਾ ਸਿਰਫ਼ ਰੱਖਿਆ ਕੀਤੀ, ਸਗੋਂ ਉਹਨਾਂ ਨੂੰ ਹੋਰ ਵਿਕਸਿਤ ਵੀ ਕੀਤਾ ਅਤੇ ਉਹਨਾਂ ਦੀ ਨੂੰ ਵਿਆਖਿਆ ਅਤੇ ਵਿਸਤਾਰ ਕਰ ਕੇ ਲੋਕਪ੍ਰਿਯ ਬਣਾਇਆ। ਮਾਰਕਸ ਅਤੇ ਏਂਗਲਜ ਜਰਮਨੀ ਦੇ ਅਜਿਹੇ ਬੁੱਧੀਜੀਵੀ ਸਨ, ਜਿਹਨਾਂ ਨੇ ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ ਅਤੇ ਦਰਸ਼ਨ ਸ਼ਾਸਤਰ ਦੇ ਖੇਤਰਾਂ ਵਿੱਚ ਮਜ਼ਦੂਰ ਵਰਗ ਦਾ ਪੱਖ ਲੈਂਦੇ ਹੋਏ ਉਸ ਸਮੇਂ ਤੱਕ ਸੰਸਾਰ ਵਿੱਚ ਪ੍ਰਚੱਲਿਤ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੀ ਆਲੋਚਨਾ ਕਰਦੇ ਹੋਏ ਮਜ਼ਦੂਰ ਵਰਗ ਦੀ ਮੁਕਤੀ ਦਾ ਕ੍ਰਾਂਤੀਕਾਰੀ ਸਿਧਾਂਤ ਪੇਸ਼ ਕੀਤਾ ਸੀ। ਦਹਾਕਿਆਂ ਦੀ ਮਿਹਨਤ, ਸੰਘਰਸ਼, ਅਧਿਐਨ, ਬਹਿਸ-ਮੁਬਾਹਸਿਆਂ ਨਾਲ਼ ਵਿਕਸਤ ਇਹੀ ਯੁਗਾਂਤਰਕਾਰੀ ਸਿੱਧਾਂਤ ਮਾਰਕਸਵਾਦ, ਵਿਗਿਆਨਕ ਸਮਾਜਵਾਦ, ਸਾਮਵਾਦ (ਕਮਿਊਨਿਜ਼ਮ) ਆਦਿ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।

ਜਨਮ[ਸੋਧੋ]

ਜੀ.ਵੀ. ਪਲੈਖ਼ਨੋਵ ਦਾ ਜਨਮ 29 ਨਵੰਬਰ 1856 ਈ: ਨੂੰ ਸਾਮਰਾਜੀ(ਇੰਪੀਰੀਅਲ)ਰੂਸ 'ਚ ਹੋਇਆ। ਪਲੈਖ਼ਾਨੋਵ ਇੱਕ ਸਿਧਾਂਤਕ ਲੇਖਕ ਸੀ, ਜਿਸ ਦੀ ਭਾਸ਼ਾ ਰੂਸੀ ਸੀ। ਪਲੈਖ਼ਾਨੋਵ ਨੇ ਸਮਾਜਵਾਦੀ ਅਦੋਲਨ 'ਚ ਭਾਗ ਲਿਆ ਤੇ ਲੇਖਕ ਵੱਜੋਂ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ ਕੀਤੀ।

ਵਿਆਹ[ਸੋਧੋ]

1879 ਵਿੱਚ ਪਲੈਖ਼ਾਨੋਵ ਦਾ ਵਿਆਹ 'ਰੋਜ਼ਾਲਿਆ ਬੋਗਰਾਡ' ਨਾਲ਼ ਹੋਇਆ, ਜੋ 1880 'ਚ ਸਵਿਟਜ਼ਰਲੈਂਡ 'ਚ ਗ਼ੁਲਾਮੀ ਦੇ ਵਕ਼ਤ ਉਸਦੇ ਨਾਲ਼ ਸੀ। ਪਲੈਖ਼ਾਨੋਵ ਦੇ ਚਾਰ ਧੀਆਂ ਸਨ, ਜਿਹਨਾਂ ਵਿੱਚੋਂ ਦੋ ਬਚਪਨ 'ਚ ਹੀ ਮਰ ਗਈਆਂ। ਰੋਜ਼ਾਲਿਆ 1856 'ਚ 'ਖੇਰਸਨ ਓਬਲਾਸਟ' (ਮੌਜੂਦਾ ਯੂਕਰੇਨ ਪਰ ਉਸ ਵਕ਼ਤ ਰੂਸੀ ਸਾਮਰਾਜ ਦਾ ਹਿੱਸਾ ਸੀ) ਦੀ ਜੁਵਿਸ਼ ਕਲੋਨੀ ਦੇ 'ਡੋਬਰੋਏ' ਵਿੱਚ ਜਨਮੀ ਸੀ। ਉਸਨੇ 'ਸੇਂਟ ਪੀਟਰਸਬਰਗ', ਜਿਸ ਵਿੱਚ ਔਰਤਾਂ ਲਈ ਮੈਡੀਕਲ ਪੜ੍ਹਾਈ ਦੇ ਕੋਰਸ 1873 ਈ: ਵਿੱਚ ਖੋਲੇ ਗਏ, ਵਿੱਚ ਡਾਕਟਰੀ ਦੀ ਸਿਖਲਾਈ ਲਈ।[2]

ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ[ਸੋਧੋ]

ਇਤਿਹਾਸ ਵਿੱਚ ਵੱਖ-ਵੱਖ ਸਮਾਜਿਕ ਵਿਵਸਥਾਵਾਂ (ਆਦਿਮ ਸਾਮਵਾਦ, ਦਾਸ ਸਮਾਜ, ਸਾਮੰਤੀ ਸਮਾਜ, ਪੂੰਜੀਵਾਦੀ ਸਮਾਜ) ਦੇ ਵਿਕਾਸ ਦੇ ਵਿਗਿਆਨ ਨੂੰ ਪੇਸ਼ ਕਰਨ ਵਾਲ਼ਾ ਮਾਰਕਸਵਾਦੀ ਸਿਧਾਂਤ ਹੀ 'ਇਤਿਹਾਸਿਕ ਭੌਤਿਕਵਾਦ' ਕਹਾਉਂਦਾ ਹੈ। ਪਲੈਖ਼ਾਨੋਵ ਨੇ ਇਤਿਹਾਸਿਕ ਭੌਤਿਕਵਾਦ ਦੀ ਵਿਆਖਿਆ ਕੀਤੀ। ਇਸਦੇ ਇਲਾਵਾ ਉਹਨਾਂ ਨੇ ਇਤਿਹਾਸ ਵਿੱਚ ਵਿਆਪਕ ਆਮ ਜਨਤਾ ਅਤੇ ਆਦਮੀਆਂ (ਨੇਤਾਵਾਂ) ਦੀ ਭੂਮਿਕਾ, ਮਾਲੀ ਹਾਲਤ ਦੇ ਬੁਨਿਆਦੀ ਢਾਂਚੇ ਦੇ ਅਧਿਰਚਨਾ (ਰਾਜਨੀਤੀ, ਕਾਨੂੰਨ, ਸਾਹਿਤ, ਵਿਚਾਰਧਾਰਾਵਾਂ, ਨੈਤਿਕਤਾ, ਰੀਤੀਆਂ...) ਦੇ ਨਾਲ਼ ਸੰਬੰਧਾਂ ਦੀ ਮਾਰਕਸਵਾਦ ਦੇ ਆਧਾਰ ਉੱਤੇ ਵਿਗਿਆਨਕ ਜਾਂਚ ਪੜਤਾਲ ਕੀਤੀ। ਸਮਾਜਕ ਤਬਦੀਲੀ ਅਤੇ ਵਿਕਾਸ ਵਿੱਚ ਵਿਚਾਰਧਾਰਾਵਾਂ ਦੇ ਮਹੱਤਵ ਬਾਰੇ ਵੀ ਪਲੈਖ਼ਾਨੋਵ ਨੇ ਲਿਖਿਆ। ਦਰਸ਼ਨ ਸ਼ਾਸਤਰ, ਸੁਹਜ ਸ਼ਾਸਤਰ, ਸਮਾਜਕ ਅਤੇ ਰਾਜਨੀਤਕ ਵਿਚਾਰਾਂ ਦੇ ਇਤਿਹਾਸ ਅਤੇ ਖ਼ਾਸ ਕਰ ਰੂਸ ਵਿੱਚ ਭੌਤਿਕਵਾਦ ਅਤੇ ਦਰਸ਼ਨ ਸ਼ਾਸਤਰ ਦੇ ਇਤਿਹਾਸ ਬਾਰੇ ਉਹਨਾਂ ਦੀਆਂ ਰਚਨਾਵਾਂ ਵਿਗਿਆਨਕ ਵਿਚਾਰਾਂ ਅਤੇ ਪ੍ਰਗਤੀਸ਼ੀਲ ਸੰਸਕ੍ਰਿਤੀ ਦੇ ਵਿਕਾਸ ਦੇ ਸੰਦਰਭ ਵਿੱਚ ਵਡਮੁੱਲਾ ਯੋਗਦਾਨ ਹਨ।

ਮੌਤ[ਸੋਧੋ]

ਜੀ.ਵੀ ਪਲੈਖ਼ਾਨੋਵ ਦੀ 30 ਮਈ-1918 ਨੂੰ ਫ਼ਿਨਲੈਂਡ ਵਿੱਚ ਮੌਤ ਹੋਈ। ਉਹ ਤੇ ਉਸਦੀ ਪਤਨੀ ਰੋਜ਼ਾਲੀਆ ਬੋਗਰਾਡ ਦੋਨੋਂ ਕਈ ਵਾਰ ਪਲੈਖ਼ਾਨੋਵ ਦੇ ਡਾਕਟਰ ਦੀ ਸਲਾਹ 'ਤੇ ਜਨੇਵਾ, ਪੈਰਿਸ ਅਤੇ ਇਟਾਲਵੀ ਰਿਵੀਰਾ ਵਿੱਚ ਰਹੇ। ਰੋਜ਼ਾਲੀਆ ਉਹ ਵਾਪਸ ਆਪਣੇ ਪਤੀ(ਪਲੈਖ਼ਾਨੋਵ) ਨਾਲ਼ 'ਫ਼ਰਵਰੀ ਇਨਕ਼ਲਾਬ' ਦੇ ਮੱਦੇਨਜ਼ਰ ਪੈਟ੍ਰੋਗ੍ਰਾਡ ਵਾਪਸ ਆ ਗਈ ਸੀ ਤੇ ਪਲੈਖ਼ਾਨੋਵ ਦੀ ਮੌਤ ਵੇਲ਼ੇ ਉਹ ਪਲੈਖ਼ਾਨੋਵ ਦੇ ਨਾਲ਼ ਸੀ। ਫ਼ਿਰ ਉਹ ਪੈਰਿਸ ਨੂੰ ਮੁੜ ਗਈ, ਜਿੱਥੇ 1949 ਈ: 'ਚ 'ਰੋਜ਼ਾਲੀਆ ਬੋਗਰਾਡ' ਦੀ ਵੀ ਮੌਤ ਹੋ ਗਈ।[3]

ਰਚਨਾਵਾਂ[ਸੋਧੋ]

ਹੇਠ ਲਿਖਿਆਂ ਜੀ. ਪਲੈਖ਼ਵਾਨੋਵ ਦੀਆਂ ਰਚਨਾਵਾਂ ਹਨ। ਜਿਵੇਂ-

ਮੌਲਿਕ ਰਚਨਾਵਾਂ[ਸੋਧੋ]

 1. ਸਮਾਜਵਾਦ ਤੇ ਰਾਜਨੀਤਿਕ ਸੰਘਰਸ਼(Socialism and the Political Struggle)-1883[1]
 2. ਸਾਡੇ ਮਤਭੇਦ(Our differences)-1885[2]
 3. ਜੀ. ਆਈ. ਯੂਪੈਨਸਕੀ(G. I. Uspensky)-1888
 4. ਆਜ਼ਾਦੀ ਦਾ ਨਵਾਂ ਜੇਤੂ(A New Champion of Autocracy)-1889
 5. ਐੱਸ. ਕਰੋਨਿਨ(S. Karonin)-1890
 6. ਬੁਰਜੂਆ ਕ੍ਰਾਂਤੀ(The Bourgeois Revolution)- 1890-1891
 7. ਇਤਿਹਾਸ ਦਾ ਮਾਰਕਸਵਾਦੀ ਸੰਕਲਪ(The Materialist Conception of History)-1891
 8. ਹੀਗ਼ਲ ਦੀ ਮੌਤ ਦੀ ਸੱਠਵੀਂ ਵਰ੍ਹੇਗੰਡ ਲਈ(For The Sixtieth Anniversary of Hegel's Death)-1891
 9. ਅਰਾਜਕਤਾਵਾਦ ਤੇ ਸਮਾਜਵਾਦ-ਇਲੀਨੋਰ ਮਾਰਕਸ ਦਾ ਪ੍ਰਸਤਾਵ(Anarchism & Socialism)-1895
 10. ਅਦਵੈਤਵਾਦੀ ਨਜ਼ਰੀਏ ਤੋਂ ਇਤਿਹਾਸ ਦਾ ਵਿਕਾਸ(The Development of the Monist View of History)-1895
 11. ਇਤਿਹਾਦ ਦਾ ਇਕੱਤਤਵਾਦੀ ਦ੍ਰਿਸ਼ਟੀਕੋਣ ਦਾ ਵਿਕਾਸ-1895
 12. ਪਦਾਰਥਵਾਦ ਦੇ ਇਤਿਹਾਸ ਤੇ ਲੇਖ(Essays on the History of Materialism)-1896
 13. ਐਨ. ਆਈ. ਨਉਮੋਵ(N. I. Naumov)-1897
 14. ਏ. ਐੱਲ. ਵੋਲਿਨਸਕੀ:ਰੂਸੀ ਆਲੋਚਨਾ-ਸਾਹਿਤਿਕ ਲੇਖ(A. L. Volynsky: Russian Critics. Literary Essays -1897
 15. ਐੱਨ. ਜੀ. ਚਿਰਨਸ਼ਿਵਸਕੀ ਦੀ ਸੁਹਜਵਾਦੀ ਥਿਊਰੀ[ਮਤ](N. G. Chernyshevsky's Aesthetic Theory)-1897
 16. ਬਲਿੰਸਕੀ ਅਤੇ ਵਿਗਿਆਨਕ ਵਾਸਤਵਿਕਤਾ(Belinski and Rational Reality)-1897
 17. ਇਤਿਹਾਸ ਦੇ ਅੰਦਰੂਨੀ ਕਿਰਦਾਰ 'ਤੇ ਪ੍ਰਸ਼ਨ(On the Question of the Individual's Role in History)-1898
 18. ਚਿੱਠੀਆਂ ਬਿਨ ਸਿਰਨਾਵਿਓਂ-1899-1900
 19. ਐਨ. ਏ. ਨੇਕਰਾਸੋਵ-ਰੂਸੀ ਵਿੱਚ(N. A. Nekrasov-In Russian)-1903
 20. ਵਿਗਿਆਨਕ ਸਮਾਜਵਾਦ ਤੇ ਧਰਮ(Scientific Socialism and Religion)-1904
 21. ਦੋ ਮੋਰਚਿਆਂ 'ਤੇ:ਰਾਜਨੀਤਿਕ ਲੇਖਾਂ ਦਾ ਸੰਗ੍ਰਹਿ-ਰੂਸੀ ਵਿੱਚ(On Two Fronts: Collection of Political Articles)- 1905
 22. ਸਮਾਜਵਾਦੀ ਨਜ਼ਰੀਏ ਤੋਂ ਅਠਾਰਵੀਂ ਸਦੀ ਦਾ ਫ਼ਰਾਂਸੀਸੀ ਨਾਟਕ ਤੇ ਫ਼ਰਾਂਸੀਸੀ ਚਿੱਤਰਕਾਰੀ (French Drama and French Painting of the Eighteenth Century from the Sociological Viewpoint)1905
 23. ਪ੍ਰੋਲੇਤਾਰੀ ਲਹਿਰ ਤੇ ਬੁਰਜੂਆ ਕਲਾ(The Proletarian Movement and Bourgeois Art)1905
 24. ਹੈਨਰਿਕ ਇਬਸਨ(Henrik Ibsen)-1906
 25. ਅਸੀਂ ਤੇ ਉਹ-ਰੂਸੀ ਵਿੱਚ(Us and Them-in Russian)-1907
 26. ਮਨੋਵਿਗਿਆਨ ਉੱਤੇ ਮਜ਼ਦੂਰ ਸੰਘਰਸ਼(On the Psychology of the Workers' Movement)-1907
 27. ਮਾਰਕਸਵਾਦਵਾਦ ਦੀਆਂ ਮੌਲਿਕ ਸਮੱਸਿਆ(Fundamental Problems of Marxism)-1908
 28. ਸਾਡੀ ਵਰਤਮਾਨੀ ਵਿਚਾਰਧਾਰਾ-ਫ਼ਲਸਤੀਨ ਦੇ ਦਿਨਾਂ ਵੇਲ਼ੇ(The Ideology of Our Present-Day Philistine)-1908
 29. ਟਾਲਸਟਾਏ ਅਤੇ ਕ਼ੁਦਰਤ(Tolstoy and Nature)1908
 30. ਰੂਸ 'ਚ ਅਖੌਤੀ ਧਾਰਮਿਕ ਖੌਜਾਂ(On the So-Called Religious Seekings in Russia(-1909
 31. ਐਨ. ਜੀ. ਚਿਰਨਸ਼ਿਵਸਕੀ(N. G. Chernyshevsky) -1909
 32. ਕਾਰਲ ਮਾਰਕਸ ਤੇ ਲੀਵ ਟਾਲਸਟਾਏ(Karl Marx and Lev Tolstoy)1911
 33. ਏ. ਆਈ. ਹੇਰਜ਼ਿਨ ਅਤੇ ਸਰਫ਼ਡੋਮ(A. I. Herzen and Serfdom)1911
 34. ਡੋਬਰੋਲੀਬੋਵ ਅਤੇ ਓਸਤਰੋਵਸਕੀ(Dobrolyubov and Ostrovsky)1911
 35. ਕਲਾ ਤੇ ਸਮਾਜੀ ਜੀਵਨ(Art and Social Life)1912–1913
 36. ਮਾਤਭੂਮੀ ਦੇ ਸਾਲ: ਲੇਖਾਂ ਤੇ ਭਾਸ਼ਣਾਂ ਦਾ ਸੰਪੂਰਨ ਸੰਗ੍ਰਹਿ- ਵੋਲਿਊਮ-1 ਵੋਲਿਊਮ-2)-ਰੂਸੀ ਭਾਸ਼ਾ ਵਿੱਚ(Year of the Motherland: Complete Collected Articles and Speeches, 1917-1918, In Two Volumes. Volume 1; Volume 2 -In Russian)-1921

ਅਨੁਵਾਦ[ਸੋਧੋ]

 1. ਕਮਿਉਨਿਸਟ ਮੈਨੀਫੈਸਟੋ(ਚੋਣ ਮਨੋਰਥ ਪੱਤਰ) ਦਾ ਰੂਸੀ 'ਚ ਅਨੁਵਾਦ-1882।
 2. ਲੁਡਵਿਕ ਫ਼ਾਇਰਬਾਖ਼।
 3. ਕਲਾਸਕੀ ਜਰਮਨ ਦਰਸ਼ਨ ਦਾ ਅੰਤ।
 4. ਫ਼ਾਇਰਬਾਖ਼ ਤੇ ਥੀਸਿਜ਼(ਮੱਤ-ਪੱਤਰ)।
 5. ਪਵਿੱਤਰ ਪਰਿਵਾਰ ਦੇ ਕੁਝ ਅੰਸ਼।

ਹਵਾਲੇ[ਸੋਧੋ]

 1. http://www.britannica.com/EBchecked/topic/464622/Georgy-Valentinovich-Plekhanov
 2. Saunders, David (1992). Russia in the Age of Reaction and Reform. Longman. pp. 317-319. ISBN 0582489784.
 3. Gil', Liubov' (2016). "Bograd, Rozaliia Markovna Bograd-Plekhanova". Archived from the original on 2018-03-05. Retrieved 2018-06-02.