ਸਮੱਗਰੀ 'ਤੇ ਜਾਓ

ਪੰਜਾਬੀ ਵਿਕੀਪੀਡੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਕੀਪੀਡੀਆ ਦਾ ਫੇਵੀਕੋਨ ਪੰਜਾਬੀ ਵਿਕੀਪੀਡੀਆ
ਪੱਛਮੀ ਪੰਜਾਬੀ (ਸ਼ਾਹਮੁਖੀ) ਵਿਕੀਪੀਡੀਆ ਦਾ ਲੋਗੋ (ਉੱਪਰ) ਅਤੇ ਪੂਰਬੀ ਪੰਜਾਬੀ (ਗੁਰਮੁਖੀ) ਵਿਕੀਪੀਡੀਆ ਦਾ ਲੋਗੋ (ਹੇਠਾਂ)
ਸਾਈਟ ਦੀ ਕਿਸਮ
ਇੰਟਰਨੈੱਟ ਇਨਸਾਈਕਲੋਪੀਡੀਆ ਪ੍ਰੋਜੈਕਟ
ਉਪਲੱਬਧਤਾਪੰਜਾਬੀ
ਮਾਲਕਵਿਕੀਮੀਡੀਆ ਫ਼ਾਊਂਡੇਸ਼ਨ
ਵੈੱਬਸਾਈਟਪੱਛਮੀ ਪੰਜਾਬੀ ਵਿਕੀਪੀਡੀਆ
ਪੂਰਬੀ ਪੰਜਾਬੀ ਵਿਕੀਪੀਡੀਆ
ਵਪਾਰਕਨਹੀਂ
ਰਜਿਸਟ੍ਰੇਸ਼ਨਚੋਣਵੇਂ ਕਾਰਜਾਂ ਲਈ ਜ਼ਰੂਰੀ
ਵਰਤੋਂਕਾਰਪੱਛਮੀ: 45082[1]
ਪੂਰਬੀ: 60892[2]
ਜਾਰੀ ਕਰਨ ਦੀ ਮਿਤੀਅਕਤੂਬਰ 24, 2008; 17 ਸਾਲ ਪਹਿਲਾਂ (2008-10-24) (ਪੱਛਮੀ ਪੰਜਾਬੀ)
ਜੂਨ 3, 2002; 24 ਸਾਲ ਪਹਿਲਾਂ (2002-06-03) (ਪੂਰਬੀ ਪੰਜਾਬੀ)
ਮੌਜੂਦਾ ਹਾਲਤਸਰਗਰਮ
Content license
Creative Commons Attribution-ShareAlike 3.0 ਅਤੇ GFDL, Media licensing varies

ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।[3][4] ਪੰਜਾਬੀ ਵਿਕੀਪੀਡੀਆ ਗੁਰਮੁਖੀ ਅਤੇ ਸ਼ਾਹਮੁਖੀ ਦੋ ਲਿਪੀਆਂ ਵਿੱਚ ਉਪਲਬਧ ਹੈ। ਪੂਰਬੀ ਪੰਜਾਬ, ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਵਿਕੀਪੀਡੀਆ ਗੁਰਮੁਖੀ ਲਿਪੀ ਵਿੱਚ ਉਪਲਬਧ ਹੈ, ਜਦ ਕਿ ਪੱਛਮੀ ਪੰਜਾਬ, ਪਾਕਿਸਤਾਨ ਦਾ ਆਪਣਾ ਇੱਕ ਵੱਖਰਾ ਵਿਕੀਪੀਡੀਆ ਹੈ ਜੋ 24 ਅਕਤੂਬਰ, 2008 ਨੂੰ ਹੋਂਦ ਵਿੱਚ ਆਇਆ ਅਤੇ ਇਹ ਸ਼ਾਹਮੁਖੀ ਲਿਪੀ ਵਿੱਚ ਹੈ।

ਪੰਜਾਬੀ ਵਿਕੀਪੀਡੀਆ (ਗੁਰਮੁਖੀ ਲਿਪੀ)

[ਸੋਧੋ]

ਇਸਦੀ ਵੈੱਬਸਾਈਟ 3 ਜੂਨ, 2002 ਨੂੰ ਹੋਂਦ ਵਿੱਚ ਆਈ ਸੀ।[4][5] ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ।[6] ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।[4]

ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ[7] ਅਤੇ ਅਕਤੂਬਰ 2026 ਮੁਤਾਬਿਕ ਇਸ ਵਿਕੀ ’ਤੇ 59,746 ਲੇਖ ਹਨ ਅਤੇ ਇਸ ਦੇ ਕੁੱਲ 60,892 ਦਰਜ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 8,48,323 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.47.0-wmf.24 (3938298) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ, 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।

ਪੰਜਾਬੀ ਵਿਕੀਪੀਡੀਆ (ਅਪਡੇਟ)
ਲੇਖ59,746
ਸਫ਼ੇ1,93,601
ਫ਼ਾਇਲਾਂ (ਤਸਵੀਰਾਂ)1,811
ਸੋਧਾਂ8,48,323
ਵਰਤੋਂਕਾਰ60,892
ਪ੍ਰਬੰਧਕ (ਐਡਮਿਨ)10
ਸਰਗਰਮ ਵਰਤੋਂਕਾਰ133
ਹੋਰ ਵੇਖੋ

ਵਰਕਸ਼ਾਪਾਂ/ਕਾਨਫਰੰਸਾਂ

[ਸੋਧੋ]

ਪੰਜਾਬੀ ਵਿਕੀਪੀਡੀਆ ਦੀ ਪਹਿਲੀ ਵਰਕਸ਼ਾਪ 28 ਜੁਲਾਈ, 2012 ਨੂੰ ਲੁਧਿਆਣਾ ਵਿਖੇ ਲਾਈ ਗਈ। ਉਸ ਤੋਂ ਬਾਅਦ 16 ਅਗਸਤ, 2012 ਨੂੰ ਪਟਿਆਲਾ ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ[8] ਅਤੇ ਫਿਰ ਅਕਤੂਬਰ 2015 ਵਿੱਚ ਅੰਮ੍ਰਿਤਸਰ ਵਿੱਚ ਇੱਕ ਸਮਾਗਮ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ 17 ਸਕੂਲਾਂ ਦੇ 148 ਵਿਦਿਆਰਥੀਆਂ ਨੇ ਭਾਗ ਲਿਆ। ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਕੀਪੀਡੀਆ ਬਾਰੇ ਜਾਗਰੂਕਤਾ ਵਧਾਉਣਾ ਹੈ।[9] ਇਸ ਤੋਂ ਬਾਅਦ 16 ਅਤੇ 17 ਨਵੰਬਰ 2015 ਵਿੱਚ ਇੱਕ ਦੋ ਰੋਜ਼ਾ ਵਰਕਸ਼ਾਪ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਵੀ ਲਗਾਈ ਗਈ।

ਅਖ਼ਬਾਰਾਂ ਵਿੱਚ ਵਿਕੀਪੀਡੀਆ ਬਾਰੇ ਲੇਖ

[ਸੋਧੋ]

ਵਿਕੀਪੀਡੀਆ ਅਤੇ ਪੰਜਾਬੀ ਵਿਕੀਪੀਡੀਆ ਦੇ ਵਿਕਾਸ, ਸਮਸਿਆਵਾਂ ਅਤੇ ਸੰਭਾਵਨਾਵਾਂ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਬਾਰੇ ਖੇਤਰੀ ਭਾਸ਼ਾ ਪੰਜਾਬੀ ਦੇ ਅਖਬਾਰਾਂ ਵਿੱਚ ਵੱਖ-ਵੱਖ ਲੇਖ ਵੀ ਪ੍ਰਕਾਸ਼ਿਤ ਹੋਏ। ਇਹ ਲੇਖ ਪੰਜਾਬੀ ਅਖ਼ਬਾਰ ਨਵਾਂ ਜ਼ਮਾਨਾ ਅਤੇ ਅਜੀਤ ਅਤੇ ਪੰਜਾਬੀ ਜਾਗਰਣ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਏ[10][11][12] [13]

ਇਸ ਤੋਂ ਇਲਾਵਾ ਕੁਝ ਅਖ਼ਬਾਰੀ ਅਤੇ ਸਾਹਿਤਕ ਵੈੱਬਸਾਈਟਾਂ ਤੇ ਵਿਕੀਪੀਡੀਆ ਅਤੇ ਇਸ ਦੀ ਸੰਪਾਦਨਾ ਬਾਰੇ ਜਾਣ ਪਛਾਣ ਕਰਵਾਉਣ ਲਈ ਲੇਖ ਵੀ ਛਪੇ।[14][15][16]

ਪੰਜਾਬੀ ਵਿਕੀਪੀਡੀਆ (ਸ਼ਾਹਮੁਖੀ ਲਿਪੀ)

[ਸੋਧੋ]
ਪੰਜਾਬੀ ਭਾਸ਼ਾ ਦੇ ਲੇਖਕ ਅਨਵਰ ਮਸੂਦ ਪੱਛਮੀ ਪੰਜਾਬੀ ਵਿਕੀਪੀਡੀਆ ਦੀ ਸ਼ੁਰੂਆਤ ਨੂੰ ਪ੍ਰਮਾਣਿਤ ਕਰਦੇ ਹੋਏ।

ਪੱਛਮੀ ਐਡੀਸ਼ਨ 24 ਅਕਤੂਬਰ, 2008 ਨੂੰ ਵਿਕੀਮੀਡੀਆ ਇਨਕਿਊਬੇਟਰ ਰਾਹੀਂ ਸ਼ੁਰੂ ਕੀਤਾ ਗਿਆ ਸੀ, ਅਤੇ ਇਸਦਾ ਡੋਮੇਨ 13 ਅਗਸਤ, 2009 ਨੂੰ ਹੋਂਦ ਵਿੱਚ ਆਇਆ ਸੀ। ਇਸ ਪ੍ਰੋਜੈਕਟ ਦੀ ਸ਼ੁਰੂਆਤ ਇਸਲਾਮਾਬਾਦ ਦੇ ਇੱਕ ਕਾਲਜ ਦੇ ਪ੍ਰੋਫੈਸਰ ਖਾਲਿਦ ਮਹਿਮੂਦ ਦੁਆਰਾ ਕੀਤੀ ਗਈ ਸੀ।[17]

ਇਸ ਸਮੇਂ ਸ਼ਾਹਮੁਖੀ ਪੰਜਾਬੀ ਵਿਕੀਪੀਡੀਆ 'ਤੇ 75,771 ਲੇਖ ਹਨ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. ↑ Western Punjabi Wikipedia statistics
  2. ↑ Punjabi Wikipedia statistics
  3. ↑ "Punjabi Wikipedia workshop in Delhi on 27th, Ludhiana on 28th of July". ਜੁਲਾਈ 27, 2012. YesPunjab. Archived from the original on 2012-08-28. Retrieved ਅਕਤੂਬਰ 15, 2012.
  4. 1 2 3 "Contribute to Wikipedia Punjabi, says representative". ਦ ਟ੍ਰਿਬਿਊਨ. ਲੁਧਿਆਣਾ. ਜੁਲਾਈ 29, 2012. Retrieved ਅਕਤੂਬਰ 10, 2012.
  5. ↑ ਪਹਿਲਾ ਫੇਰ-ਬਦਲ
  6. ↑ Multilingual statistics (2004)
  7. ↑ "Articles can be compiled in the Punjabi Version of Wikipedia". News. PunjabNewsExpress. ਅਗਸਤ 18, 2012. Archived from the original on 2012-10-16. Retrieved ਅਕਤੂਬਰ 15, 2012.
  8. ↑ "Punjabi Wikipedia Workshop at Punjabi University, Patiala". ਖ਼ਬਰ. CIS-India. ਸਤੰਬਰ 28, 2012. Archived from the original on 2012-10-23. Retrieved ਅਕਤੂਬਰ 15, 2012.
  9. ↑ "148 students attend Maa Boli Mela". Archived from the original on 3 ਸਤੰਬਰ 2019. Retrieved 24 July 2016.
  10. ↑ "ਪੁਰਾਲੇਖ ਕੀਤੀ ਕਾਪੀ". Archived from the original on 2017-06-30. Retrieved 2016-01-05.
  11. ↑ "ਪੁਰਾਲੇਖ ਕੀਤੀ ਕਾਪੀ". Archived from the original on 2017-01-07. Retrieved 2016-01-05.
  12. ↑ http://epaper.ajitjalandhar.com/share/20160313/8/1/4/4/2.cms#sthash.PteEFtSd.FDFzntiY.dpbs[permanent dead link]
  13. ↑ "ਪੁਰਾਲੇਖ ਕੀਤੀ ਕਾਪੀ". Archived from the original on 2017-01-27. Retrieved 2017-01-26.
  14. ↑ "ਗਿਆਨ ਦਾ ਭੰਡਾਰ - ਵਿਕੀਪੀਡੀਆ --- ਮੁਲਖ ਸਿੰਘ - sarokar.ca". sarokar.ca. Retrieved 2023-02-23.
  15. ↑ Service, Tribune News. "ਗਿਆਨ ਦਾ ਭੰਡਾਰ 'ਵਿਕੀਪੀਡੀਆ'". Tribuneindia News Service. Archived from the original on 2023-02-23. Retrieved 2023-02-23.
  16. ↑ "ਕਿਵੇਂ ਪਾਈਏ ਵਿਕੀਪੀਡੀਆ 'ਤੇ ਯੋਗਦਾਨ --- ਮੁਲਖ ਸਿੰਘ - sarokar.ca". sarokar.ca. Retrieved 2023-02-23.
  17. ↑ Erhart, Ed (31 October 2016). "Remembering Khalid Mahmood". Wikimedia Blog. Retrieved 8 January 2016.

ਬਾਹਰੀ ਕੜੀਆ

[ਸੋਧੋ]

ਪੰਜਾਬੀ ਵਿਕੀਪੀਡੀਆ ਦੇ ਸ਼ਾਹਮੁਖੀ ਅਤੇ ਗੁਰਮੁਖੀ ਲਿਪੀਆਂ ਦੇ ਵੈੱਬਸਾਈਟ ਲਿੰਕ: