ਫ਼ਤਵਾ
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਵਕਤੀ ਲਕੀਰ |
ਕੁਰਾਨ · ਸੁੰਨਾਹ · ਹਦੀਸ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਇਲਮ · ਜਾਨਵਰ · ਕਲਾ · ਜੰਤਰੀ |
ਇਸਾਈ · ਜੈਨ ਯਹੂਦੀ · ਸਿੱਖ |
ਇਸਲਾਮ ਫ਼ਾਟਕ |
ਫ਼ਤਵਾ (/ˈfætwɑː/, ਅਤੇ ਯੂਐਸ: /ˈfɑːtwɑː/; Arabic: فتوى; ਬਹੁਵਚਨ fatāwā فتاوى) ਕਿਸੇ ਵਿਅਕਤੀ, ਜੱਜ ਜਾਂ ਸਰਕਾਰ ਦੁਆਰਾ ਪੁੱਛੇ ਗਏ ਪ੍ਰਸ਼ਨ ਦੇ ਜਵਾਬ ਵਿੱਚ ਕਿਸੇ ਯੋਗਤਾ ਪ੍ਰਾਪਤ ਨਿਆਂਇਕ ਦੁਆਰਾ ਇਸਲਾਮੀ ਕਨੂੰਨ (ਸ਼ਰੀਆ) ਮੁਤਾਬਕ ਦਿੱਤੀ ਗਈ ਇੱਕ ਗੈਰ-ਕਾਨੂੰਨੀ ਰਾਏ ਹੈ।[1][2][3] ਫ਼ਤਵੇ ਜਾਰੀ ਕਰਨ ਵਾਲੇ ਨਿਆਂਇਕ ਨੂੰ ਮੁਫ਼ਤੀ ਕਿਹਾ ਜਾਂਦਾ ਹੈ ਅਤੇ ਫ਼ਤਵੇ ਜਾਰੀ ਕਰਨ ਦੀ ਪ੍ਰਕ੍ਰਿਆ ਨੂੰ ਇਫ਼ਤਾ ਕਿਹਾ ਜਾਂਦਾ ਹੈ।[1] ਇਸਲਾਮੀ ਇਤਿਹਾਸ ਵਿੱਚ ਫ਼ਤਵਿਆਂ ਨੇ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਭਾਵੇਂ ਆਧੁਨਿਕ ਯੁੱਗ ਵਿੱਚ ਨਵੇਂ ਰੂਪ ਧਾਰਨ ਕੀਤੇ ਹਨ।[4][5]
ਸ਼ਬਦਾਵਲੀ
[ਸੋਧੋ]ਫ਼ਤਵਾ ਸ਼ਬਦ ਅਰਬੀ ਮੂਲ ਫ਼ੇ-ਤੇ-ਯੇ (f-t-y) ਤੋਂ ਆਇਆ ਹੈ, ਜਿਸ ਦੇ ਅਰਥ "ਜਵਾਨੀ, ਨਵੀਨਤਾ, ਸਪਸ਼ਟੀਕਰਨ, ਵਿਆਖਿਆ" ਹਨ।[4] ਫ਼ਤਵੇ ਨਾਲ ਜੁੜੇ ਕਈ ਸ਼ਬਦ ਇੱਕ ਮੂਲ ਤੋਂ ਹੀ ਬਣੇ ਹਨ। ਫ਼ਤਵਾ ਜਾਰੀ ਕਰਨ ਵਾਲੇ ਨਿਆਂਇਕ ਨੂੰ ਮੁਫ਼ਤੀ ਕਿਹਾ ਜਾਂਦਾ ਹੈ। ਜਿਹੜਾ ਵਿਅਕਤੀ ਫ਼ਤਵੇ ਦੀ ਮੰਗ ਕਰਦਾ ਹੈ ਉਸਨੂੰ ਮੁਸਤਫ਼ਾ ਕਿਹਾ ਜਾਂਦਾ ਹੈ। ਫ਼ਤਵਾ ਜਾਰੀ ਕਰਨ ਦੀ ਕਿਰਿਆ ਨੂੰ ਇਫ਼ਤਾ ਕਿਹਾ ਜਾਂਦਾ ਹੈ।[1][5] ਫ਼ਤਵੇ ਮੰਗਣ ਅਤੇ ਜਾਰੀ ਕਰਨ ਦੀ ਪ੍ਰਕ੍ਰਿਆ ਨੂੰ ਫ਼ੁਤਯਾ ਕਿਹਾ ਜਾਂਦਾ ਹੈ। [6]
ਮੁੱਢ
[ਸੋਧੋ]ਫ਼ਤਵੇ ਦੀ ਸ਼ੁਰੂਆਤ ਕੁਰਾਨ ਨਾਲ ਜੁੜੀ ਹੋਈ ਹੈ। ਬਹੁਤ ਸਾਰੇ ਮੌਕਿਆਂ 'ਤੇ, ਕੁਰਾਨ ਦਾ ਪਾਠ ਇਸਲਾਮੀ ਨਬੀ ਮੁਹੰਮਦ ਨੂੰ ਹਦਾਇਤ ਕਰਦਾ ਹੈ ਕਿ ਧਾਰਮਿਕ ਅਤੇ ਸਮਾਜਿਕ ਅਭਿਆਸਾਂ ਬਾਰੇ ਉਸਦੇ ਪੈਰੋਕਾਰਾਂ ਦੁਆਰਾ ਪ੍ਰਸ਼ਨਾਂ ਦੇ ਜਵਾਬ ਕਿਵੇਂ ਦਿੱਤੇ ਜਾਣ। ਇਨ੍ਹਾਂ ਵਿੱਚੋਂ ਕਈ ਆਇਤਾਂ ਇਸ ਵਾਕ ਨਾਲ ਸ਼ੁਰੂ ਹੁੰਦੀਆਂ ਹਨ "ਜਦੋਂ ਉਹ ਤੁਹਾਨੂੰ ਪੁੱਛਣ ਕਿ ..., ਤਾਂ ਜਵਾਬ ਦਵੋ...।" ਦੋ ਥਾਵਾਂ ਉੱਤੇ (4: 127, 4: 176) ਇਹ ਫ਼ੇ-ਤੇ-ਯੇ ਦੇ ਜ਼ੁਬਾਨੀ ਰੂਪਾਂ ਨਾਲ ਪ੍ਰਗਟ ਕੀਤਾ ਗਿਆ ਹੈ, ਜੋ ਕਿ ਇੱਕ ਪ੍ਰਮਾਣਿਕ ਜਵਾਬ ਦੀ ਮੰਗ ਨੂੰ ਦਰਸਾਉਂਦਾ ਹੈ। ਹਦੀਸ ਸਾਹਿਤ ਵਿੱਚ, ਪ੍ਰਮਾਤਮਾ, ਮੁਹੰਮਦ ਅਤੇ ਪੈਰੋਕਾਰਾਂ ਦਰਮਿਆਨ ਇਹ ਤਿੰਨ-ਪੱਖੀ ਸੰਬੰਧ ਦੋ-ਪੱਖੀ ਸਲਾਹ-ਮਸ਼ਵਰੇ ਦਾ ਰੂਪ ਇਖਤਿਆਰ ਕਰ ਲੈਂਦੇ ਹਨ, ਜਿਸ ਵਿੱਚ ਮੁਹੰਮਦ ਆਪਣੇ ਸਾਥੀਆਂ(ਸਹਬਾ) ਦੇ ਪ੍ਰਸ਼ਨਾਂ ਦਾ ਸਿੱਧਾ ਜਵਾਬ ਦਿੰਦਾ ਹੈ।[7]
ਇਸਲਾਮੀ ਸਿਧਾਂਤ ਦੇ ਅਨੁਸਾਰ, 632 ਵਿੱਚ ਮੁਹੰਮਦ ਦੀ ਮੌਤ ਨਾਲ, ਰੱਬ ਨੇ ਮਨੁੱਖਤਾ ਨਾਲ ਇਲਹਾਮ ਅਤੇ ਪੈਗੰਬਰਾਂ ਰਾਹੀਂ ਸੰਚਾਰ ਕਰਨਾ ਬੰਦ ਕਰ ਦਿੱਤਾ। ਉਸ ਸਮੇਂ, ਤੇਜ਼ੀ ਨਾਲ ਫੈਲ ਰਹੇ ਮੁਸਲਮਾਨ ਭਾਈਚਾਰੇ ਨੇ ਧਾਰਮਿਕ ਮਾਰਗ-ਦਰਸ਼ਨ ਲਈ ਮੁਹੰਮਦ ਦੇ ਸਾਥੀਆਂ,ਉਨ੍ਹਾਂ ਵਿਚੋਂ ਸਭ ਤੋਂ ਵਧੇਰੇ ਅਧਿਕਾਰਤ ਸਖਸੀਅਤਾਂ, ਵੱਲ ਮੂੰਹ ਮੋੜਿਆ ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਵਿਚੋਂ ਕਈਆਂ ਨੇ ਵਿਭਿੰਨ ਵਿਸ਼ਾ-ਵਸਤੂਆਂ ਉੱਤੇ ਵਿਆਖਿਆਵਾਂ ਜਾਰੀ ਕੀਤੀਆਂ। ਸਾਥੀਆਂ ਦੀ ਪੀੜ੍ਹੀ ਤੋਂ ਬਾਅਦ ਇਹ ਭੂਮਿਕਾ ਵਾਰਿਸਾਂ (ਤਾਬੀਉਨ) ਨੇ ਨਿਭਾਈ।[7] ਇਸ ਤਰ੍ਹਾਂ ਫ਼ਤਵੇ ਦਾ ਸੰਕਲਪ ਇਸਲਾਮੀ ਭਾਈਚਾਰਿਆਂ ਵਿੱਚ ਧਾਰਮਿਕ ਗਿਆਨ ਨੂੰ ਸੰਚਾਰਿਤ ਕਰਨ ਲਈ ਇੱਕ ਪ੍ਰਸ਼ਨ-ਉੱਤਰ ਦੇ ਰੂਪ ਵਿੱਚ ਵਿਕਸਤ ਹੋਇਆ ਅਤੇ ਇਸਲਾਮੀ ਕਾਨੂੰਨ ਦੇ ਕਲਾਸੀਕਲ ਸਿਧਾਂਤ ਦੇ ਵਿਕਾਸ ਦੇ ਨਾਲ ਇਸ ਨੇ ਆਪਣਾ ਪੱਕਾ ਰੂਪ ਧਾਰਨ ਕੀਤਾ।[4]
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- ਪੰਜਾਬੀਪੀਡੀਆ ਉੱਤੇ ਫ਼ਤਵਾ ਸੰਬੰਧੀ ਐਂਟਰੀ