ਬਲਕਾਰ ਸਿੱਧੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਲਕਾਰ ਸਿੱਧੂ
ਐਮਐਲਏ, ਪੰਜਾਬ
ਦਫ਼ਤਰ ਸੰਭਾਲਿਆ
2022
ਤੋਂ ਪਹਿਲਾਂਗੁਰਪ੍ਰੀਤ ਸਿੰਘ ਕਾਂਗੜ
ਹਲਕਾਰਾਮਪੁਰਾ ਫੂਲ
ਬਹੁਮਤਆਮ ਆਦਮੀ ਪਾਰਟੀ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਆਮ ਆਦਮੀ ਪਾਰਟੀ
ਮਸ਼ਹੂਰ ਕੰਮਪ੍ਰਸਿੱਧ ਪੰਜਾਬੀ ਗਾਇਕ ਅਤੇ ਸਿਆਸਤਦਾਨ
ਸੰਗੀਤਕ ਕਰੀਅਰ
ਜਨਮ ਦਾ ਨਾਮBalkar
ਜਨਮ (1971-10-10) 10 ਅਕਤੂਬਰ 1971 (ਉਮਰ 52)[1][2]
Poohla, Punjab, India
ਵੰਨਗੀ(ਆਂ)Punjabi folk, bhangra, pop
ਕਿੱਤਾSinger, actor, Politician

ਬਲਕਾਰ ਸਿੱਧੂ ਭਾਰਤੀ ਪੰਜਾਬ ਦਾ ਪੰਜਾਬੀ ਗਾਇਕ ਅਤੇ ਅਦਾਕਾਰ ਹੈ।[3]

ਮੁੱਢਲੀ ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਬਲਕਾਰ ਸਿੱਧੂ ਦਾ ਜਨਮ ਭਾਰਤੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਚ, ਪਿਤਾ ਰੂਪ ਸਿੰਘ ਸਿੱਧੂ ਅਤੇ ਮਾਤਾ ਚਰਨਜੀਤ ਕੌਰ ਦੇ ਘਰ 10 ਅਕਤੂਬਰ 1973 ਨੂੰ ਹੋਇਆ ਸੀ।[1][4] ਦਲਜਿੰਦਰ ਕੌਰ ਉਹਦੀ ਪਤਨੀ ਹੈ ਅਤੇ ਉਹਨਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ।[5] ਉਸ ਨੇ ਗਾਇਨ 'ਚ ਤਿੰਨ-ਵਾਰ ਯੂਨੀਵਰਸਿਟੀ ਵਿੱਚ ਸੋਨ ਤਮਗਾ ਹਾਸਲ ਕੀਤਾ ਹੈ ਅਤੇ ਆਪਣੇ ਚਾਚਾ, ਪ੍ਰਸਿੱਧ ਢਾਡੀ (ਸੰਗੀਤ) ਗਾਇਕ ਗੁਰਬਖਸ਼ ਸਿੰਘ ਅਲਬੇਲਾ ਤੋਂ ਸੰਗੀਤ ਸਿੱਖਿਆ ਹੈ।[4]

ਰਾਜਨੀਤੀ[ਸੋਧੋ]

ਮਈ 2014 ਵਿੱਚ, ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।[6] ਉਨ੍ਹਾਂ ਨੂੰ 2014 ਦੀਆਂ ਪੰਜਾਬ ਉਪ ਚੋਣਾਂ ਵਿੱਚ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਦੀ ਥਾਂ ਇਕ ਹੋਰ ਉਮੀਦਵਾਰ ਬਲਜਿੰਦਰ ਕੌਰ ਨੇ ਲਈ। ਸਿੱਧੂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਅਤੇ ਉਸ ਨੂੰ 'ਆਪ' ਵਿੱਚੋਂ ਕੱਢ ਦਿੱਤਾ ਗਿਆ, ਹਾਲਾਂਕਿ ਉਹ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ।[7]

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਲਕਾਰ ਸਿੰਘ ਸਿੱਧੂ ਨੇ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਆਮ ਆਦਮੀ ਪਾਰਟੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਵਿੱਚ ਮਜ਼ਬੂਤ 79% ਬਹੁਮਤ ਹਾਸਲ ਕੀਤਾ। ਸਾਂਸਦ ਭਗਵੰਤ ਮਾਨ ਨੇ 16 ਮਾਰਚ 2022 ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।[8]

ਹਵਾਲੇ[ਸੋਧੋ]

  1. 1.0 1.1 "Balkar Sidhu – Desiest – Punjabi Singer". desiest.com. Archived from the original on 4 February 2010. Retrieved 20 February 2012.
  2. "balkar sidhu". planetradiocity.com. Archived from the original on 6 ਜਨਵਰੀ 2010. Retrieved 20 February 2012. {{cite web}}: Unknown parameter |dead-url= ignored (|url-status= suggested) (help)
  3. Yudhvir Rana (15 Aug 2003). "Lone candle flickers at Wagah". www.indiatimes.com. Retrieved 20 Feb 2012.[permanent dead link]
  4. 4.0 4.1 "ਪੰਜਾਬੀ ਮਾਂ ਬੋਲੀ ਦੇ ਸਟਾਰ". In Punjabi. www.punjabijanta.com. Archived from the original on 27 ਮਈ 2015. Retrieved 20 Feb 2012.
  5. "ਸਾਫ਼ ਸੁਥਰੀ ਗਾਇਕੀ ਦਾ ਮਾਲਕ, ਬਲਕਾਰ ਸਿੱਧੂ". In Punjabi. www.mywebdunia.com. Retrieved 20 Feb 2012.
  6. "AAP looks to ride Bhagwant's show to contest Dhuri bypoll". The Times of India. 20 May 2014. Retrieved 26 May 2014.
  7. "AAP expels Balkar Sidhu, Sandeep Handa". The Times of India. 7 August 2014. Retrieved 19 August 2014.
  8. "AAP's Bhagwant Mann sworn in as Punjab Chief Minister". The Hindu (in Indian English). 16 March 2022. ISSN 0971-751X. Retrieved 22 March 2022.