ਰਾਮਪੁਰਾ ਫੂਲ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਮਪੁਰਾ ਫੂਲ ਵਿਧਾਨ ਸਭਾ ਹਲਕਾ ਪੈਪਸੂ ਰਾਜ ਵੇਲੇ ਜ਼ਿਲ੍ਹਾ ਬਰਨਾਲਾ ਦਾ ਹਿੱਸਾ ਸੀ। ਸਾਲ 1954 'ਚ ਇਹ ਹਲਕਾ ਬਠਿੰਡਾ ਜ਼ਿਲ੍ਹੇ ਚ ਸ਼ਾਮਿਲ ਹੋ ਗਿਆ। ਇਹ ਹਲਕਾ ਲੰਬਾਂ ਸਮਾਂ ਲੋਕ ਸਭਾ ਹਲਕਾ ਬਠਿੰਡਾ 'ਚ ਹੀ ਰਹਿਣ ਤੋਂ ਬਾਅਦ 2008 'ਚ ਭਾਰਤ ਸਰਕਾਰ ਨੇ ਇਸ ਹਲਕੇ ਨੂੰ ਰਾਖਵਾਂ ਲੋਕ ਸਭਾ ਹਲਕਾ ਫਰੀਦਕੋਟ 'ਚ ਨੋਟੀਫਾਈਡ ਕਰ ਦਿੱਤਾ। ਨਾਭਾ ਰਿਆਸਤ ਅਤੇ ਪਟਿਆਲਾ ਰਿਆਸਤ ਦਾ ਹਿੱਸਾ ਰਹੇ ਇਸ ਹਲਕੇ 'ਚ ਫੂਲ ਟਾਊਨ ਅੰਦਰ ਤਹਿਸੀਲ ਅਤੇ ਅਦਾਲਤੀ ਕੰਪਲੈਕਸ ਬਣੇ ਹੋਏ ਹਨ। ਇੱਥੇ ਹੀ ਇਤਿਹਾਸਿਕ ਪ੍ਰਾਚੀਨ ਕਿਲ੍ਹਾ ਵੀ ਉਸਰਿਆ ਹੋਇਆ ਹੈ। ਖੇਤਰ ਦੇ ਲੋਕਾਂ ਦਾ ਮੁਖ ਕਿੱਤਾ ਖੇਤੀਬਾੜੀ ਹੈ। ਰਵਾਇਤੀ ਖੇਤੀ ਦੇ ਨਾਲ ਨਾਲ ਆਲੂਆਂ ਦੀ ਕਾਸ਼ਤ 'ਚ ਜਲੰਧਰ ਤੋਂ ਬਾਅਦ ਰਾਮਪੁਰਾ ਫੂਲ ਦਾ ਸੂਬੇ 'ਚ ਦੂਜਾ ਸਥਾਨ ਹੈ। ਸੈਲਰ ਸਨਅਤ ਅਤੇ ਹੋਰਨਾਂ ਉਦਯੋਗਿਕ ਇਕਾਈਆਂ ਨੇ ਵੀ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ। ਹਲਕੇ ਦੀ ਕੁੱਲ ਅਬਾਦੀ ਲੱਖ ਹਜ਼ਾਰ ਹੈ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ 37 ਪਿੰਡਾਂ, 5 ਨਗਰ ਪੰਚਾਇਤਾਂ ਅਤੇ ਨਗਰ ਕੌਂਸਲ ਰਾਮਪੁਰਾ ਫੂਲ 'ਚ ਫੈਲਿਆ ਹੋਇਆ ਹੈ। ਹਲਕੇ 'ਚ ਵੋਟਰਾਂ ਦੀ ਗਿਣਤੀ ਲਗਭਗ 1 ਲੱਖ 56 ਹਜ਼ਾਰ ਹੈ। ਮਰਦ ਵੋਟਰ ਲਗਭਗ 83 ਹਜ਼ਾਰ ਅਤੇ 73 ਹਜ਼ਾਰ ਔਰਤ ਵੋਟਰ ਹਨ। 18 ਤੋਂ 19 ਸਾਲ ਦੇ ਨੌਜਵਾਨਾਂ ਦੀ ਵੋਟ 2.08 ਫ਼ੀਸਦੀ ਹੈ। ਰਾਮਪੁਰਾ ਫੂਲ ਹਲਕੇ 'ਚ ਕਈ ਦਹਾਕੇ ਪਹਿਲਾ ਇਸ ਸੀਟ 'ਤੇ ਕਾਮਰੇਡਾਂ ਦਾ ਕਬਜ਼ਾ ਰਿਹਾ। ਪਰ ਸਾਲ 2002 ਦੀਆਂ ਚੋਣਾਂ ਤੋਂ ਬਾਅਦ ਇੱਥੇ ਚੋਣਾਂ ਦੇ ਪਿੜ ਅੰਦਰ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਿਚਕਾਰ ਹੀ ਹੁੰਦਾ ਆ ਰਿਹਾ ਹੈ। ਸਾਲ 2012 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ 'ਚ ਪੀਪਲਜ਼ ਪਾਰਟੀ ਤੀਜੀ ਧਿਰ ਬਣੀ ਤਾਂ ਇਸ ਦਾ ਸਿੱਧਾ ਫ਼ਾਇਦਾ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਮਿਲਿਆ। ਇਸ ਵਾਰ [ਆਮ ਆਦਮੀ ਪਾਰਟੀ]] ਤੀਜੀ ਧਿਰ ਬਣ ਕੇ ਉੱਭਰੀ ਹੈ। ਸ਼ਹਿਰ ਰਾਮਪੁਰਾ ਫੂਲ ਦੀ ਲਗਭਗ 45 ਹਜ਼ਾਰ ਵੋਟ ਦੇ ਨਾਲ ਵੱਡੇ ਪਿੰਡ ਮਹਿਰਾਜ, ਭਗਤਾ ਭਾਈ, ਭਾਈ ਰੂਪਾ, ਕੋਠਾ ਗੁਰੂ, ਮਲੂਕਾ ਪਿੰਡਾਂ ਦੇ ਵੋਟਰਾਂ ਦਾ ਉਮੀਦਵਾਰ ਦੀ ਜਿੱਤ ਵਿਚ ਅਹਿਮ ਰੋਲ ਹੋਵੇਗਾ।[1]

ਜੇਤੂ ਵਿਧਾਇਕ[ਸੋਧੋ]

ਸਾਲ ਜੇਤੂ ਉਮੀਦਵਾਰ ਦਾ ਨਾਂ ਪਾਰਟੀ ਦਾ ਨਾਮ ਹਾਰੇ ਉਮੀਦਵਾਰ ਦਾ ਨਾਂ ਪਾਰਟੀ ਦਾ ਨਾਮ
1957 ਸੇਠ ਰਾਮ ਨਾਥ ਇੰਡੀਅਨ ਨੈਸ਼ਨਲ ਕਾਂਗਰਸ ਮਾਸਟਰ ਬਾਬੂ ਸਿੰਘ ਭਾਰਤੀ ਕਮਿਊਨਿਸਟ ਪਾਰਟੀ
1962 ਮਾਸਟਰ ਬਾਬੂ ਸਿੰਘ ਭਾਰਤੀ ਕਮਿਊਨਿਸਟ ਪਾਰਟੀ ਸੁਖਦੇਵ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1967 ਹਰਬੰਸ ਸਿੰਘ ਸਿੱਧੂ ਇੰਡੀਅਨ ਨੈਸ਼ਨਲ ਕਾਂਗਰਸ ਮਾਸਟਰ ਬਾਬੂ ਸਿੰਘ ਭਾਰਤੀ ਕਮਿਊਨਿਸਟ ਪਾਰਟੀ
1969 ਮਾਸਟਰ ਬਾਬੂ ਸਿੰਘ ਭਾਰਤੀ ਕਮਿਊਨਿਸਟ ਪਾਰਟੀ ਹਰਬੰਸ ਸਿੰਘ ਸਿੱਧੂ ਇੰਡੀਅਨ ਨੈਸ਼ਨਲ ਕਾਂਗਰਸ
1972 ਹਰਬੰਸ ਸਿੰਘ ਜਲਾਲ ਸ਼੍ਰੋਮਣੀ ਅਕਾਲੀ ਦਲ ਮਾਸਟਰ ਬਾਬੂ ਸਿੰਘ ਭਾਰਤੀ ਕਮਿਊਨਿਸਟ ਪਾਰਟੀ
1977 ਮਾਸਟਰ ਬਾਬੂ ਸਿੰਘ ਭਾਰਤੀ ਕਮਿਊਨਿਸਟ ਪਾਰਟੀ ਹਰਬੰਸ ਸਿੰਘ ਸਿੱਧੂ ਇੰਡੀਅਨ ਨੈਸ਼ਨਲ ਕਾਂਗਰਸ
1980 ਮਾਸਟਰ ਬਾਬੂ ਸਿੰਘ ਭਾਰਤੀ ਕਮਿਊਨਿਸਟ ਪਾਰਟੀ ਹਰਬੰਸ ਸਿੰਘ ਸਿੱਧੂ ਇੰਡੀਅਨ ਨੈਸ਼ਨਲ ਕਾਂਗਰਸ
1985 ਸੁਖਦੇਵ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਮਾਸਟਰ ਬਾਬੂ ਸਿੰਘ ਭਾਰਤੀ ਕਮਿਊਨਿਸਟ ਪਾਰਟੀ
1992 ਹਰਬੰਸ ਸਿੰਘ ਸਿੱਧੂ ਇੰਡੀਅਨ ਨੈਸ਼ਨਲ ਕਾਂਗਰਸ ਮੰਗੂ ਸਿੰਘ ਬਹੁਜਨ ਸਮਾਜ ਪਾਰਟੀ
1997 ਸ਼ਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਹਰਬੰਸ ਸਿੰਘ ਸਿੱਧੂ ਇੰਡੀਅਨ ਨੈਸ਼ਨਲ ਕਾਂਗਰਸ
2002 ਗੁਰਪ੍ਰੀਤ ਸਿੰਘ ਕਾਂਗੜ ਅਜ਼ਾਦ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ
2007 ਗੁਰਪ੍ਰੀਤ ਸਿੰਘ ਕਾਂਗੜ ਇੰਡੀਅਨ ਨੈਸ਼ਨਲ ਕਾਂਗਰਸ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ
2012 ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਗੁਰਪ੍ਰੀਤ ਸਿੰਘ ਕਾਂਗੜ ਇੰਡੀਅਨ ਨੈਸ਼ਨਲ ਕਾਂਗਰਸ
2017 ਗੁਰਪ੍ਰੀਤ ਸਿੰਘ ਕਾਂਗੜ ਇੰਡੀਅਨ ਨੈਸ਼ਨਲ ਕਾਂਗਰਸ ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ

2017 ਦੇ ਨਤੀਜੇ[ਸੋਧੋ]

ਉਮੀਦਵਾਰ ਦਾ ਨਾਂ ਪਾਰਟੀ ਦਾ ਨਾਮ ਵੋਟਾਂ
ਗੁਰਪ੍ਰੀਤ ਸਿੰਘ ਕਾਂਗੜ ਇੰਡੀਅਨ ਨੈਸ਼ਨਲ ਕਾਂਗਰਸ 55269
ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ 44884
ਮਨਜੀਤ ਸਿੰਘ ਸਿੱਧੂ ਆਮ ਆਦਮੀ ਪਾਰਟੀ 32693
ਪਰਮਜੀਤ ਸਿੰਘ ਸਿੱਧੂ ਅਜਾਦ 666
ਅਵਤਾਰ ਸਿੰਘ ਬਹੁਜਨ ਸਮਾਜ ਪਾਰਟੀ 648
ਮਨਜੀਤ ਸਿੰਘ ਅਜਾਦ 579
ਗੁਰਪ੍ਰੀਤ ਸਿੰਘ ਮਹਿਰਾਜ ਅਜਾਦ 350
ਜਸਵੰਤ ਸਿੰਘ ਸਿੱਧੂ ਅਜਾਦ 347
ਸਿਕੰਦਰ ਸਿੰਘ ਅਜਾਦ 255
ਚਰਨ ਸਿੰਘ ਅਜਾਦ 182
ਗੁਰਪ੍ਰੀਤ ਸਿੰਘ ਅਜਾਦ 84
ਕਰਮਜੀਤ ਸਿੰਘ ਅਜਾਦ 77
ਗੁਰਪ੍ਰੀਤ ਸਿੰਘ ਅਜਾਦ 75
ਸਿਮਰਜੀਤ ਸਿੰਘ ਅਜਾਦ 53
ੲਿਹਨਾਂ 'ਚ ਕੋੲੀ ਨਹੀਂ ਨੋਟਾ 445

ਹਵਾਲੇ[ਸੋਧੋ]