ਬਲੂ ਵ੍ਹੇਲ (ਖੇਡ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਲੂ ਵ੍ਹੇਲ ਇੱਕ ਸ਼ੋਸ਼ਲ ਨੈਟਵਰਕ ਗੇਮ ਹੈ। ਬਲੂ ਵ੍ਹੇਲ ਉਹ ਖੇਡ ਹੈ ਜਿਸ ਨੇ ਹਰ ਵਰਗ ਦੇ ਸਕੂਲੀ ਬੱਚਿਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੋਇਆ ਹੈ। ਅਮੀਰ ਹੋਵੇ ਜਾਂ ਗ਼ਰੀਬ, ਹਰ ਬੱਚਾ ਇਸ ਖੇਡ ਦੀਆਂ ਬਾਰੀਕੀਆਂ ਬਾਰੇ ਕੁਝ ਨਾ ਕੁਝ ਜਾਣਦਾ ਹੀ ਹੈ। ਦੁਨੀਆ ਭਰ ਦੇ ਬੱਚਿਆਂ ਲਈ ਜਾਨ ਦਾ ਖਤਰਾ ਬਣ ਚੁੱਕੀ ਆਨਲਾਈਨ ਗੇਮ 'ਬਲੂ ਵ੍ਹੇਲ' ਗੇਮ ਦੇ ਚੁੰਗਲ 'ਚ ਬਹੁਤ ਬੱਚ ਫਸ ਗਏ ਹਨ ਤੇ ਉਹਨਾਂ ਦੀ ਜਾਨ ਜਾ ਰਹੀ ਹੈ। ਇਹ ਖੇਡ ਦੀ ਸ਼ੁਰੂਆਤ ਰੂਸ 'ਚ ਹੋਈ ਹੈ। ਇਸ ਖੇਡ ਨੂੰ ਬਲੂ ਵ੍ਹੇਲ ਚੈਲਜ਼ ਵੀ ਕਿਹਾ ਜਾਂਦਾ ਹੈ। ਇਸ ਖੇਡ 'ਚ ਬਹੁਤ ਲੜੀਵਾਰ ਕੰਮ ਜਾਂ ਚੈਲਜ਼ ਹੁੰਦੇ ਹਨ ਤੇ ਉਹਨਾਂ ਨੂੰ ਕਰਨ ਲਈ ਕਿਹਾ ਜਾਂਦਾ ਹੈ ਜਿਸ ਦਾ ਸਮਾਂ 50 ਦਿਨ ਦਾ ਹੁੰਦਾ ਹੈ। ਇਸ ਖੇਡ ਦਾ ਅੰਤਿਮ ਚੈਲਜ਼ ਖੁਦਕਸ਼ੀ ਹੁੰਦਾ ਹੈ। ਇਹ ਖੇਡ ਮਈ, 2016 ਵਿੱਚ ਰੁਸ ਦੇ ਇੱਕ ਅਖਵਾਰ 'ਚ ਛਪਣ ਨਾਲ ਸਾਹਮਣੇ ਆਈ।[1][2]

ਮੌਤਾਂ[ਸੋਧੋ]

ਬਲੂ ਵ੍ਹੇਲ ਚੈਲੰਜ ਹੀ ਬੱਚਿਆਂ ਤੇ ਗਭਰੇਟਾਂ ਦੀਆਂ ਮੌਤਾਂ ਦਾ ਕਾਰਨ ਹੈ, ਇਸ ਦੀ ਅਜੇ ਆਜ਼ਾਦਾਨਾ ਤੌਰ ’ਤੇ ਪੁਸ਼ਟੀ ਨਹੀਂ ਹੋਈ। ਬਹੁਤੀਆਂ ਮੌਤਾਂ, ਖ਼ੁਦਕੁਸ਼ੀਆਂ ਦੇ ਰੂਪ ਵਿੱਚ ਹੋਈਆਂ ਅਤੇ ਇਨ੍ਹਾਂ ਨੂੰ ਬਲੂ ਵ੍ਹੇਲ ਚੈਲੰਜ ਨਾਲ ਸਿਰਫ਼ ਇਸ ਕਰਕੇ ਜੋੜਿਆ ਜਾਂਦਾ ਹੈ ਕਿਉਂਕਿ ਇਹ ਬੱਚੇ ਬਲੂ ਵ੍ਹੇਲ ਖੇਡਣ ਦੇ ਆਦੀ ਸਨ। ਪਰ ਇਸ ਤੱਥ ਨੂੰ ਵੀ ਵਿਸਾਰਿਆ ਜਾਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਮੁਲਕ ਸਮੇਤ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ 100 ਤੋਂ ਵੱਧ ਬੱਚੇ ਅਣਿਆਈ ਮੌਤ ਮਰ ਚੁੱਕੇ ਹਨ। ਮੌਤਾਂ ਦਾ ਸਿਲਸਿਲਾ ਰੂਸ ਤੇ ਚੀਨ ਤੋਂ ਸ਼ੁਰੂ ਹੋ ਕੇ ਸਾਊਦੀ ਅਰਬ, ਬ੍ਰਾਜ਼ੀਲ, ਦੱਖਣੀ ਅਫਰੀਕਾ, ਅਰਜਨਟੀਨਾ, ਬੁਲਗਾਰੀਆ, ਇਟਲੀ ਤੇ ਹੁਣ ਭਾਰਤ ਪਹੁੰਚ ਗਿਆ ਹੈ। ਸੁਪਰੀਮ ਕੋਰਟ ਨੇ 73 ਸਾਲਾ ਤਾਮਿਲਨਾਡੂ ਦੇ ਇੱਕ ਵਿਅਕਤੀ ਦੀ ਬਲੂ ਵ੍ਹੇਲ ਖੇਡ ਸਬੰਧਿ ਪਟੀਸ਼ਨ 'ਤੇ ਸੁਣਵਾਈ ਕੀਤੀ ਹੈ। ਇਸ ਮਾਮਲੇ 'ਚ ਅਟਾਰਨੀ ਜਨਰਲ ਕੇ. ਵੇਣੂਗੋਪਾਲ ਨੂੰ ਸਹਾਇਤਾ ਕਰਨ ਲਈ ਵੀ ਕਿਹਾ ਗਿਆ ਹੈ। ਤਿੰਨ ਮੈਂਬਰੀ ਬੈਂਚ ਨੇ ਐਡਵੋਕੇਟ ਐਨ.ਐੱਸ. ਪੋਨੀਆ ਦੀ ਪਟੀਸ਼ਨ 'ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ। ਕੇਂਦਰ ਨੂੰ ਤਿੰਨ ਹਫ਼ਤਿਆਂ ਦੇ ਅੰਦਰ ਨੋਟਿਸ ਦਾ ਜਵਾਬ ਦੇਣਾ ਪਵੇਗਾ।

ਹਵਾਲੇ[ਸੋਧੋ]

  1. "Blue Whale: Should you be worried about online pressure groups?". Archived from the original on 2017-05-12. {{cite web}}: Unknown parameter |deadurl= ignored (help)
  2. "Teen 'Suicide Games' Send Shudders Through Russian-Speaking World". RadioFreeEurope/RadioLiberty. Archived from the original on 2017-06-20. Retrieved 2017-06-23. {{cite web}}: Unknown parameter |deadurl= ignored (help)