ਬਾਕਰਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਕਰਪੁਰ
ਬਾਕਰਪੁਰ is located in Punjab
ਬਾਕਰਪੁਰ
ਪੰਜਾਬ, ਭਾਰਤ ਵਿੱਚ ਸਥਿੱਤੀ
30°35′56″N 76°48′54″E / 30.5990°N 76.8149°E / 30.5990; 76.8149
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਐੱਸ.ਏ.ਐੱਸ.ਨਗਰ
ਬਲਾਕਡੇਰਾ ਬਸੀ
Area
 • Total[
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਬਾਕਰਪੁਰ ਪਿੰਡ ਦਾ ਟੋਭਾ ,ਮੋਹਾਲੀ, ਪੰਜਾਬ, ਭਾਰਤ)

ਬਾਕਰਪੁਰ ਭਾਰਤੀ ਪੰਜਾਬ ਦੇ ਐੱਸ.ਏ.ਐੱਸ.ਨਗਰ ਜ਼ਿਲ੍ਹੇ ਦੇ ਬਲਾਕ ਡੇਰਾ ਬਸੀ ਦਾ ਇੱਕ ਪਿੰਡ ਹੈ। ਇਹ ਪਿੰਡ 1966 ਵਿੱਚ ਅੰਬਾਲਾ ਜਿਲੇ ਵਿੱਚ ਪੈਂਦਾ ਸੀ ਅਤੇ 1 ਨਵੰਬਰ 1966 ਵਿੱਚ ਪੰਜਾਬ ਵਿਚੋਂ ਹਰਿਆਣਾ ਰਾਜ ਬਣਨ ਨਾਲ ਇਹ ਪੰਜਾਬ ਦੇ ਰੂਪਨਗਰ ਜਿਲੇ ਵਿੱਚ ਤਬਦੀਲ ਹੋ ਗਿਆ ।2006 ਵਿੱਚ ਮੋਹਾਲੀ ਜਿਲਾ ਬਣਨ ਨਾਲ ਇਹ ਪਿੰਡ ਫਿਰ ਮੋਹਾਲੀ ਜਿਲੇ ਵਿੱਚ ਆ ਗਿਆ । ਹੁਣ ਇਹ ਇੱਕ ਸ਼ਹਿਰ ਵਾਂਗ ਤਰੱਕੀ ਕਰ ਰਿਹਾ ਹੈ ਕਿਓਂਕੀ ਇਸ ਪਿੰਡ ਕੋਲ ਮੋਹਾਲੀ ਦਾ ਬਹੁ ਚਰਚਿਤ ਸ਼ਹਿਰੀ ਖੇਤਰ ਐਰੋ ਸਿਟੀ ਉਸਾਰਿਆ ਜਾਂ ਰਿਹਾ ਹੈ ਅਤੇ ਇਸ ਪਿੰਡ ਦੇ ਲਾਗਿਓਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਸੜਕ ਮੋਹਾਲੀ ਲੰਘਦੀ ਹੈ ।ਸਾਲ 2009-2010 ਵਿੱਚ ਇਸ ਪਿੰਡ ਦਾ ਪਿੰਡ ਦਾ ਜਿਆਦਾਤਰ ਵਾਹੀਯੋਗ ਰਕਬਾ ਗਮਾਡਾ ਵਲੋਂ ਪ੍ਰਾਪਤ ਕਰ ਲਿਆ ਗਿਆ ਸੀ ਜਿਸ ਉੱਤੇ 200 ਫੁੱਟ ਚੌੜੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਸੜਕ ਮੋਹਾਲੀ ਦੀ ਉਸਾਰੀ ਕੀਤੀ ਗਈ ਹੈ । ਜੋ ਮੋਹਾਲੀ ਨੂੰ ਜੀਰਕਪੁਰ ਅਤੇ ਹਵਾਈ ਅੱਡੇ ਨਾਲ ਜੋੜਦੀ ਹੈ। ਪਿੰਡ ਵਿੱਚ ਸਰਕਾਰੀ ਹਾਈ ਸਕੂਲ ਪਸ਼ੂ ਡਿਸਪੈਸਰੀ,ਗ੍ਰਾਮੀਣ ਬੈਂਕ ਤੋਂ ਇਲਾਵਾ ਦੋ ਹੋਰ ਪ੍ਰਾਈਵੇਟ ਬੈਂਕ ਵੀ ਹਨ ।

[1]

ਸਥਿਤੀ[ਸੋਧੋ]

ਪਿੰਡ ਬਾਕਰਪੁਰ ਮੋਹਾਲੀ ਤੋਂ 8 ਕਿਲੋਮੀਟਰ , ਛੱਤ ਬੀੜ ਤੋਂ 3 ਕਿਲੋਮੀਟਰ ਅਤੇ ਜੀਰਕਪੁਰ ਤੋਂ 6 ਕਿਲੋਮੀਟਰ ਦੂਰੀ ਤੇ ਪੈਂਦਾ ਹੈ ।


ਭਾਸ਼ਾ[ਸੋਧੋ]

ਪੁਆਧੀ ਅਤੇ ਪੰਜਾਬੀ

ਪ੍ਰਸ਼ਾਸ਼ਨ[ਸੋਧੋ]

ਪਿੰਡ ਦਾ ਪ੍ਰਸ਼ਾਸ਼ਨ ਗ੍ਰਾਮ ਪੰਚਾਇਤ ਵੱਲੋਂ ਚਲਾਇਆ ਜਾਂਦਾ ਹੈ।

ਡੇਰਾ ਬਾਕਰਪੁਰ[ਸੋਧੋ]

ਪਿੰਡ ਵਿੱਚ ਇੱਕ ਡੇਰਾ ਹੈ ਜਿਸਨੂੰ ਡੇਰਾ ਬਾਕਰਪੁਰ ਕਿਹਾ ਜਾਂਦਾ ਹੈ।ਇਸ ਬਾਰੇ ਇਹ ਮਾਨਤਾ ਹੈ ਕਿ ਇਥੇ ਪੰਜ ਦੇ ਪੰਜ ਪੀਰ ਰਹਿੰਦੇ ਹਨ-ਜਾਹਰ ਪੀਰ ਗੋਗਾਜੀ,ਪੀਰ ਲਖਦਾਤਾ ਜੀ ,ਪੀਰ ਗੌਂਸ ਪਾਕ ਸਰਕਾਰ (11ਵੀੰ ਦਾ ਪੀਰ),ਪੀਰ ਸਾਬਿਰ ਪਾਕ (ਬਾਬਾ ਫਰੀਦ ਦੇ ਭਾਣਜੇ),ਹਜ਼ਰਤ ਸ਼ੇਖ ਮਲੇਰਕੋਟਲਾ ਅਤੇ ਖਵਾਜਾ ਪੀਰ । ਇਸ ਡੇਰੇ ਤੇ ਲੋਕ ਆਪਣੀਆਂ ਅਪੂਰਨ ਮਨੋਕਾਮਨਾਵਾਂ ਪੂਰੀਆਂ ਕਰਨ ਆਉਂਦੇ ਹਨ।ਇਹ ਡੇਰਾ ਪੰਜਾਬ ਦੇ ਸਾਂਝੇ ਅਤੇ ਮਿਸ਼ਰਤ ਸਭਿਆਚਾਰ ਦਾ ਪ੍ਰਤੀਕ ਹੈ ਜਿੱਥੇ ਹਿੰਦੂ ਅਤੇ ਮੁਸਲਿਮ ਦੋਹਾਂ ਦੇ ਧਾਰਮਕ ਸਥਾਨ ਹਨ ਅਤੇ ਹਰ ਮਜ਼ਹਬ ਅਤੇ ਜਾਤ ਦੇ ਲੋਕ ਇਥੇ ਆਉਂਦੇ ਹਨ।ਇਥੇ ਸ਼ਿਵਜੀ ਅਤੇ ਵਿਸ਼ਕਰਮਾ ਦਾ ਮੰਦਰ ਵੀ ਹੈ।

ਥਾਨਾ ਦੀ ਪੂਜਾ[ਸੋਧੋ]

ਪੰਜਾਬ ਦੇ ਪੁਆਧ ਇਲਾਕੇ ਵਿੱਚ ਸਭ ਤੋਂ ਵੱਡੇ ਪੁੱਤਰ ਜਿਸਨੂੰ ਜੇਠਾ ਕਿਹਾ ਜਾਂਦਾ ਹੈ ਦੇ ਜਨਮ ਦੇ ਇੱਕ ਵਿਸ਼ੇਸ਼ ਧਾਰਮਕ ਰਵਾਇਤ ਕੀਤੀ ਜਾਂਦੀ ਹੈ ਜਿਸਨੂੰ ਥਾਨਾ ਦੀ ਪੂਜਾ ਕਿਹਾ ਜਾਂਦਾ ਹੈ।ਇਹ ਪੂਜਾ ਮਾਤਾ ਸ਼ਾਮ ਕੌਰ ਮਦਾਨ ਦੇ ਨਾਮ ਤੇ ਕੀਤੀ ਜਾਂਦੀ ਹੈ। ਇਹ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਜੇ ਜੇਠਾ ਪੁੱਤ ਜੰਮਣ ਤੇ ਇਹ ਪੂਜਾ ਨਾ ਕਰਵਾਈ ਤਾਂ ਉਸ ਬੱਚੇ ਤੇ ਕੋਈ ਕਰੋਪੀ ਆ ਸਕਦੀ ਹੈ।

ਇਸ ਡੇਰੇ ਤੇ ਇਸ ਪੂਜਾ ਦੇ ਵੀ ਥਾਂ ਬਣੇ ਹੋਏ ਹਨ ਜਿਸਨੂੰ ਥਾਨ ਕਿਹਾ ਜਾਂਦਾ ਹੈ।[2]

ਪਿੰਡ ਦਾ ਟੋਭਾ ਅਤੇ ਪ੍ਰਵਾਸੀ ਪੰਛੀ[ਸੋਧੋ]

ਪਿੰਡ ਬਾਕਰਪੁਰ ਵਿੱਚ ਇੱਕ ਕਾਫੀ ਵੱਡੇ ਆਕਾਰ ਦਾ ਪਾਣੀ ਦਾ ਟੋਭਾ ਹੈ ਜਿਥੇ ਸਰਦੀਆਂ ਵਿੱਚ ਕਾਫੀ ਪ੍ਰਵਾਸੀ ਪੰਛੀ ਆਓਂਦੇ ਹਨ।ਪਰ ਹੁਣ ਗਮਾਡਾ ,ਪੰਜਾਬ ਸਰਕਾਰ ਵਲੋਂ ਇਸ ਟੋਭੇ ਦੀ ਜ਼ਮੀਨ ਪਿੰਡ ਦੀ ਬਾਕੀ ਦੀ ਕਾਫੀ ਹੋਰ ਜ਼ਮੀਨ ਸਮੇਤ ਗ੍ਰਹਿਣ ਕਰ ਲਈ ਗਈ ਹੈ ਅਤੇ ਇਥੇ ਐਰੋਸਿਟੀ , ਮੋਹਾਲੀ ਵਪਾਰਕ ਕੰਪਲੈਕਸ ਬਣਾਏ ਜਾਣ ਦੀ ਸੰਭਾਵਨਾ ਹੈ।ਇਸ ਲਈ ਇਹਨਾਂ ਪਰਵਾਸੀ ਪੰਛੀਆਂ ਦੀ ਆਮਦ ਆਓਣ ਵਾਲੇ ਸਮੇਂ ਸ਼ਾਇਦ ਹੀ ਹੋਵੇਗੀ ਅਤੇ ਆਉਣ ਵਾਲੀਆਂ ਇੱਕ ਦੋ ਸਰਦੀਆਂ ਤੋਂ ਬਾਅਦ ਇਹ ਇਥੇ ਨਹੀਂ ਆ ਸਕਣਗੇ । ਇਸ ਟੋਭੇ ਤੇ ਆਓਨ ਵਾਲੇ ਪ੍ਰਵਾਸੀ ਪੰਛੀਆਂ ਵਿੱਚ ਜਿਆਦਾਤਰ ਜਲ ਕਾਂ ,ਟੀਲ ਬਤੱਖ , ਮੁਰਗਾਬੀਆਂ , ਸੁਰਖ਼ਾਬ, ਮਘ,ਸਾਰਸ ਆਦਿ ਹੁੰਦੇ ਹਨ ।ਇਸ ਤੋਂ ਇਲਾਵਾ ਇਥੇ ਕਈ ਕਿਸਮ ਦੀਆਂ ਲੋਕਲ ਚਿੜੀਆਂ ਅਤੇ ਹੋਰ ਪੰਛੀ ਵੀ ਕਾਫੀ ਮਿਲਦੇ ਹਨ।

ਪ੍ਰਵਾਸੀ ਪੰਛੀ ਫੋਟੋ ਗੈਲਰੀ[ਸੋਧੋ]

ਪਿੰਡ ਬਾਕਰਪੁਰ ਟੋਭੇ ਤੇ ਪ੍ਰਵਾਸੀ ਪੰਛੀ (ਦਸੰਬਰ 2015 )

.

ਹਵਾਲੇ[ਸੋਧੋ]