ਓਲੀਵਰ ਹੈਵੀਸਾਈਡ
ਓਲੀਵਰ ਹੈਵੀਸਾਈਡ | |
---|---|
ਜਨਮ | |
ਮੌਤ | 3 ਫਰਵਰੀ 1925 | (ਉਮਰ 74)
ਰਾਸ਼ਟਰੀਅਤਾ | ਬ੍ਰਿਟਿਸ਼ |
ਲਈ ਪ੍ਰਸਿੱਧ | ਹੈਵੀਸਾਈਡ ਕਵਰ-ਅਪ ਮੈਥਡ ਕੇਨੈੱਲੀ-ਹੈਵੀਸਾਈਡ ਪਰਤ ਰੀਐਕਟੈਂਸ ਹੈਵੀਸਾਈਡ ਸਟੈਪ ਫ਼ੰਕਸ਼ਨ ਡਿਫ਼ਰੈਂਸ਼ਿਅਲ ਓਪਰੇਟਰ ਵੈਕਟਰ ਕੈਲਕੂਲਸ ਹੈਵੀਸਾਈਡ ਕੰਡੀਸ਼ਨ ਕੋਐਕਸੀਅਲ ਕੇਬਲ |
ਪੁਰਸਕਾਰ | ਫ਼ੈਰਾਡੇ ਮੈਡਲ (1922) ਰਾਇਲ ਸੋਸਾਇਟੀ ਦਾ ਮੈਂਬਰ[1] |
ਵਿਗਿਆਨਕ ਕਰੀਅਰ | |
ਖੇਤਰ | ਇਲੈਕਟ੍ਰੀਕਲ ਇੰਜੀਨੀਅਰਿੰਗ, ਗਣਿਤ ਅਤੇ ਭੌਤਿਕ ਵਿਗਿਆਨ |
ਅਦਾਰੇ | ਗ੍ਰੇਟ ਨਾਰਦਨ ਟੈਲੀਗ੍ਰਾਫ਼ ਕੰਪਨੀ (Great Northern Telegraph Company) |
ਨੋਟ | |
ਮਸ਼ਹੂਰ ਪੰਕਤੀ: ਕੀ ਮੈਂ ਆਪਣੇ ਰਾਤ ਦੇ ਖਾਣੇ ਨੂੰ ਮਨ੍ਹਾਂ ਕਰ ਦੇਵਾਂ ਕਿਉਂਕਿ ਮੈਨੂੰ ਪਾਚਨ ਕਿਰਿਆ ਦੀ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੈ।? |
ਓਲੀਵਰ ਹੈਵੀਸਾਈਡ (ਜਨਮ:ਕੈਮਡਨ, ਲੰਡਨ 18 ਮਈ 1850 – ਮੌਤ:ਟੌਰਕੁਏ, ਡੇਵਨ 3 ਫ਼ਰਵਰੀ 1925) ਆਪ ਇੱਕ ਸਿੱਖਿਅਤ ਅੰਗਰੇਜ਼ ਇਲੈਕਟ੍ਰੀਕਲ ਇੰਜੀਨੀਅਰ, ਹਿਸਾਬਦਾਨ ਅਤੇ ਭੌਤਿਕ ਵਿਗਿਆਨੀ ਸੀ।
ਭਾਵੇਂ ਆਪਣੇ ਸਮਿਆਂ ਦੌਰਾਨ ਉਹ ਦੁਨੀਆ ਦਾ ਇੱਕ ਮਸ਼ਹੂਰ ਵਿਗਿਆਨੀ ਸੀ, ਪਰ ਅੱਜਕੱਲ੍ਹ ਦੀ ਦੁਨੀਆ ਨੂੰ ਪਤਾ ਨਹੀਂ ਹੈ ਕਿ ਉਸਨੇ ਗਣਿਤ ਅਤੇ ਭੌਤਿਕ ਵਿਗਿਆਨ ਵਿੱਚ ਕਿੰਨਾ ਯੋਗਦਾਨ ਦਿੱਤਾ ਸੀ। ਉਸਨੇ ਬਿਜਲਈ ਸਰਕਟਾਂ ਨੂੰ ਸਮਝਣ ਲਈ ਕੰਪਲੈਕਸ ਅੰਕਾਂ ਦੀ ਵਰਤੋਂ ਕੀਤੀ ਸੀ ਅਤੇ ਇਲੈਕਟ੍ਰੋਮੈਗਨੈਟਿਕ ਵੇਵ ਥਿਊਰੀ ਤੇ ਬਹੁਤ ਸਾਰਾ ਕੰਮ ਕੀਤਾ ਸੀ ਜਿਸ ਨਾਲ ਡਿਫ਼ਰੈਂਸ਼ੀਅਲ ਸਮੀਕਰਨਾਂ ਨਾਲ ਕੰਮ ਕਰਨ ਲਈ ਨਵੇਂ ਤਰੀਕਿਆਂ ਨੂੰ ਲੱਭਣਾ ਜ਼ਰੂਰੀ ਹੋ ਗਿਆ। ਉਸਨੇ ਮੈਕਸਵੈਲ ਸਮੀਕਰਨਾਂ ਅਤੇ ਵੈਕਟਰ ਕੈਲਕੂਲਸ ਉੱਪਰ ਵੀ ਕੰਮ ਕੀਤਾ। ਆਈਨੋਸਫੀਅਰ ਦਾ ਇੱਕ ਹਿੱਸਾ ਵੀ ਉਸਦੇ ਨਾਮ ਉੱਪਰ ਰੱਖਿਆ ਗਿਆ ਸੀ ਜਿਸਨੂੰ ਕੇਨੈੱਲੀ-ਹੈਵੀਸਾਈਡ ਪਰਤ ਕਿਹਾ ਜਾਂਦਾ ਹੈ। ਉਸਦਾ ਸੁਭਾਅ ਬਹੁਤ ਤਿੱਖਾ ਸੀ ਜਿਸ ਕਰਕੇ ਬਹੁਤ ਸਾਰੇ ਲੋਕ ਉਸਨੂੰ ਇੱਕ ਪਾਗਲ ਵਿਗਿਆਨੀ ਕਹਿੰਦੇ ਸਨ।
ਜੀਵਨ
[ਸੋਧੋ]ਹੈਵੀਸਾਈਡ ਦਾ ਜਨਮ ਕੈਮਡਨ, ਲੰਡਨ ਵਿਖੇ ਹੋਇਆ ਸੀ। ਉਸਦਾ ਪਿਤਾ ਇੱਕ ਨਿਪੁੰਨ ਲੱਕੜ ਨੱਕਾਸ਼ ਸੀ। ਉਸਦਾ ਚਾਚਾ, ਸਰ ਚਾਰਲਸ ਵ੍ਹੀਟਸਟੋਨ (1802-1875), ਨੇ ਟੈਲੀਗਰਾਫ਼ ਬਣਾਉਣ ਵਿੱਚ ਉਸਦੀ ਮਦਦ ਕੀਤੀ ਸੀ ਅਤੇ ਈਊਸਟਨ ਰੇਲਵੇ ਸਟੇਸ਼ਨ ਤੇ 1837 ਵਿੱਚ ਮਸ਼ਹੂਰ ਪ੍ਰਯੋਗ ਕੀਤੇ ਸਨ।
ਹੈਵੀਸਾਈਡ ਨਿੱਕੇ ਕੱਦ ਦਾ ਸੀ ਅਤੇ ਉਸਦੇ ਵਾਲ ਲਾਲ ਰੰਗ ਦੇ ਸਨ। ਜਦੋਂ ਉਹ ਛੋਟਾ ਸੀ ਤਾਂ ਉਸਨੂੰ ਲਾਲ ਬੁਖਾਰ ਦੀ ਬੀਮਾਰੀ ਸੀ ਜਿਸ ਨਾਲ ਉਹ ਥੋੜ੍ਹਾ ਬੋਲਾ ਹੋ ਗਿਆ ਸੀ, ਖ਼ਾਸ ਕਰਕੇ ਆਪਣੇ ਜੀਵਨ ਦੇ ਆਖ਼ਰੀ ਸਮਿਆਂ ਵਿੱਚ। ਹੈਵੀਸਾਈਡ ਕੈਮਡਨ ਹਾਊਸ ਸਕੂਲ ਵਿੱਚ 16 ਸਾਲਾਂ ਦੀ ਉਮਰ ਤੱਕ ਪੜ੍ਹਿਆ ਸੀ ਅਤੇ 18 ਸਾਲਾਂ ਦੀ ਉਮਰ ਤੱਕ ਉਹ ਘਰ ਵਿੱਚ ਪੜ੍ਹਦਾ ਰਿਹਾ। ਉਸਨੇ ਇੱਕ ਟੈਲੀਗਰਾਫ਼ ਓਪਰੇਟਰ ਦੇ ਤੌਰ 'ਤੇ ਨੌਕਰੀ ਵੀ ਕੀਤੀ ਅਤੇ ਡੈਨਮਾਰਕ ਵਿੱਚ ਕੰਮ ਕਰਦਿਆਂ ਕੁਝ ਸਮਾਂ ਵੀ ਬਿਤਾਇਆ। ਉਸਨੇ ਇਹ ਵੇਖਿਆ ਕਿ ਇੰਗਲੈਂਡ ਵਿੱਚ ਟੈਲੀਗਰਾਫ਼ ਦੇ ਕੰਮ ਕਰਨ ਦੀ ਗਤੀ ਡੈਨਮਾਰਕ ਨਾਲੋਂ 40% ਜ਼ਿਆਦਾ ਸੀ। 1873 ਵਿੱਚ ਉਸਨੇ ਮੈਕਸਵੈਲ ਦੀ ਕਿਤਾਬ A Treatise on Electricity and Magnetism ਪੜ੍ਹੀ। ਉਹ ਇਸ ਕਿਤਾਬ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਦੇ ਦਿਮਾਗ ਵਿੱਚ ਬਹੁਤ ਸਾਰੇ ਗਣਿਤਿਕ ਵਿਚਾਰ ਪੈਦਾ ਹੋਏ। ਇਸ ਸਮੇਂ ਉਹ ਨਿਊਕਾਸਲ ਵਿੱਚ ਕੰਮ ਕਰ ਰਿਹਾ ਸੀ। 1875 ਵਿੱਚ ਉਹ ਲੰਡਨ ਵਾਪਿਸ ਆ ਗਿਆ ਅਤੇ ਆਪਣੇ ਘਰ ਵਾਲਿਆਂ ਨਾਲ ਰਹਿਣ ਲੱਗਾ। ਇੱਥੇ ਉਸਨੇ ਆਪਣੀਆਂ ਕਾਢਾਂ ਬਾਰੇ ਲਿਖਿਆ, ਪਰ ਉਸਦੇ ਇਹ ਵਿਚਾਰ ਕਿਸੇ ਵੀ ਅਖ਼ਬਾਰ ਜਾਂ ਰਸਾਲੇ ਨੇ ਛਾਪਣ ਤੋਂ ਮਨ੍ਹਾਂ ਕਰ ਦਿੱਤਾ ਕਿਉਂਕਿ ਉਹ ਸਮਝਣ ਵਿੱਚ ਬਹੁਤ ਔਖੇ ਸਨ। ਉਸਨੇ ਬਿਜਲਈ ਕਰੰਟਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਦੋਂ ਇਸ ਤੋਂ 15 ਸਾਲ ਬਾਅਦ ਇਸਦੀ ਵਪਾਰਕ ਤੌਰ 'ਤੇ ਵਰਤੋਂ ਸ਼ੁਰੂ ਹੋਈ।
ਜਦੋਂ ਉਸਦਾ ਪਰਿਵਾਰ ਪੇਗਨਟਨ ਆ ਗਿਆ ਤਾਂ ਉਹ ਉਹਨਾਂ ਨੇ ਨਾਲ ਹੀ ਆਇਆ। ਉਹਨਾਂ ਦੀ ਮੌਤ ਪਿੱਛੋਂ ਉਹ ਨਿਊਟਨ ਐਬਟ ਆ ਕੇ ਰਹਿਣ ਲੱਗਾ ਅਤੇ ਉਸ ਪਿੱਛੋਂ 1908 ਤੱਕ, ਆਪਣੀ ਮੌਤ ਤੱਕ ਉਹ ਟੌਰਕੁਏ ਹੀ ਰਿਹਾ। ਉਸਦਾ ਵਿਆਹ ਨਹੀਂ ਹੋਇਆ ਸੀ।
ਤਿੱਖਾ ਸੁਭਾਅ
[ਸੋਧੋ]ਵਧਦੀ ਉਮਰ ਦੇ ਨਾਲ ਹੈਵੀਸਾਈਡ ਹੋਰ ਵਧੇਰੇ ਗੁਸੈਲ ਹੁੰਦਾ ਗਿਆ। ਉਹ ਗਰੀਬ ਅਤੇ ਟੌਰਕੁਏ ਵਿਖੇ ਇੱਕ ਵੱਡੇ ਘਰ ਵਿੱਚ ਰਹਿੰਦਾ ਸੀ ਜਿਸ ਨੂੰ ਉਹ ਆਪਣੀ ਆਰਥਿਕ ਤੰਗੀ ਕਰਕੇ ਵਧੇਰੇ ਗਰਮ ਨਹੀਂ ਰੱਖ ਸਕਦਾ ਸੀ। ਜਦੋਂ ਉਸਨੂੰ ਕੁਝ ਦੋਸਤ ਮਿਲਣ ਆਉਂਦੇ ਤਾਂ ਉਸਨੂੰ ਚੰਗਾ ਲੱਗਦਾ, ਪਰ ਬਹੁਤ ਸਾਰੇ ਲੋਕ ਉਸ ਤੋਂ ਨਾਰਾਜ਼ ਹੋ ਜਾਂਦੇ ਸਨ ਕਿਉਂਕਿ ਉਸਦਾ ਸੁਭਾਅ ਗੁੱਸੇ ਵਾਲਾ ਸੀ। ਉਹ ਆਪ ਖਾਣਾ ਨਹੀਂ ਬਣਾ ਸਕਦਾ ਸੀ ਅਤੇ ਇੱਕ ਉਸਦਾ ਇੱਕ ਦੋਸਤ ਪੁਲਿਸ ਵਾਲਾ ਉਸ ਕੋਲ ਰੋਜ਼ ਆਉਂਦਾ ਅਤੇ ਉਸਨੂੰ ਖਾਣਾ ਦੇ ਜਾਂਦਾ। ਕਿਉਂਕਿ ਹੈਵੀਸਾਈਡ ਲਗਭਗ ਬੋਲਾ ਸੀ ਅਤੇ ਦਰਵਾਜ਼ੇ ਉੱਪਰ ਦਿੱਤੀ ਜਾਂਦੀ ਦਸਤਕ ਉਸਨੂੰ ਸੁਣਾਈ ਨਹੀਂ ਦਿੰਦੀ ਸੀ, ਇਸ ਕਰਕੇ ਉਹ ਪੁਲਿਸ ਵਾਲਾ ਖ਼ਤਾਂ ਵਾਲਾ ਡੱਬਾ ਖੋਲ੍ਹਦਾ ਅਤੇ ਜ਼ੋਰ ਨਾਲ ਸੀਟੀ ਵਜਾ ਦਿੰਦਾ ਸੀ। ਉਸਦਾ ਘਰ ਅਤੇ ਰਸੋਈ ਬਹੁਤ ਜ਼ਿਆਦਾ ਉਲਝੀ ਰਹਿੰਦੀ ਸੀ। ਉਸਦੇ ਘਰ ਵਿੱਚ ਫ਼ਰਨੀਚਰ ਲਈ ਬਹੁਤ ਸਾਰੇ ਗਰੇਨਾਈਟ ਦੇ ਡਲੇ ਸਨ।[2]
ਉਹ ਖ਼ਤਾਂ ਵਿੱਚ ਆਪਣੇ ਨਾਮ ਪਿੱਛੇ ਮਜ਼ਾਕ ਵਿੱਚ ਅਕਸਰ (W.O.R.M.) ਲਿਖਦਾ ਸੀ। ਉਹ ਆਪਣੇ ਨਹੁੰ ਨੂੰ ਵੀ ਗੁਲਾਬੀ ਪਾਲਿਸ਼ ਲਾ ਕੇ ਰੱਖਦਾ ਸੀ। ਉਸਨੇ ਇੱਕ ਵਾਰ ਆਪਣੇ ਵਾਲਾਂ ਨੂੰ ਕਾਲਾ ਰੱਖਣ ਲਈ ਡਾਈ ਲਗਾਈ ਅਤੇ ਜਦੋਂ ਇਹ ਗਿੱਲੀ ਸੀ ਤਾਂ ਉਸਨੇ ਆਪਣੇ ਸਿਰ ਉੱਪਰ ਚਾਹ ਦੀ ਕੇਤਲੀ ਦਾ ਢੱਕਣ ਆਪਣੇ ਸਿਰ ਉੱਪਰ ਪਾ ਲਿਆ।
1925 ਵਿੱਚ ਇੱਕ ਵਾਰ ਉਹ ਪੌੜੀ ਤੋਂ ਡਿੱਗ ਪਿਆ ਉਸਨੂੰ ਐਂਬੂਲੈਂਸ ਵਿੱਚ ਇੱਕ ਹਸਪਤਾਲ ਲਿਜਾਇਆ ਗਿਆ, ਉਹ ਪਹਿਲੀ ਵਾਰ ਕਿਸੇ ਗੱਡੀ ਵਿੱਚ ਬੈਠਾ ਸੀ। ਉਸਨੇ ਐਂਬੂਲੈਂਸ ਦੇ ਡਰਾਈਵਰ ਨੂੰ ਕਿਹਾ ਕਿ ਉਸਨੇ ਇਸ ਸਵਾਰੀ ਦਾ ਅਨੰਦ ਲਿਆ ਹੈ। ਇੱਕ ਮਹੀਨੇ ਪਿੱਛੋਂ ਉਹ ਟੌਰਕੁਏ ਵਿਖੇ ਇੱਕ ਛੋਟੇ ਹਸਪਤਾਲ ਵਿੱਚ ਮਰ ਗਿਆ। ਉਸਨੂੰ ਪੇਗਨਟਨ ਵਿਖੇ ਦਫ਼ਨਾਇਆ ਗਿਆ ਸੀ।
ਉਸਦੇ ਕੰਮ
[ਸੋਧੋ]ਬਿਜਲਈ ਚੁੰਬਕਤਾ |
---|
ਹੈਵੀਸਾਈਡ ਸਰ ਇਸਾਕ ਨਿਊਟਨ ਦੀ ਵਾਂਗ ਸੀ ਕਿਉਂਕਿ ਉਹ ਅਕਸਰ ਇਕੱਲਾ ਕੰਮ ਕਰਦਾ ਸੀ ਅਤੇ ਆਪਣੇ ਸਾਰੇ ਪ੍ਰਯੋਗਾਂ ਨੂੰ ਹਮੇਸ਼ਾ ਪ੍ਰਕਾਸ਼ਿਤ ਨਹੀਂ ਕਰਵਾਉਂਦਾ ਸੀ। ਉਸਨੇ ਆਪਣੀਆਂ ਕਾਪੀਆਂ ਵਿੱਚ ਬਹੁਤ ਸਾਰੇ ਵਿਚਾਰ ਲਿਖੇ, ਪਰ ਉਸਦੇ ਖਿਆਲ ਨਾਲ ਇਹ ਛਪਵਾਉਣ ਲਈ ਤਿਆਰ ਨਹੀਂ ਸਨ, ਪਰ ਪਿੱਛੋਂ ਪਤਾ ਲੱਗਿਆ ਕਿ ਉਹ ਬਹੁਤ ਜ਼ਰੂਰੀ ਕੰਮ ਸੀ। ਉਦਾਹਰਨ ਲਈ, ਉਸਨੇ ਇਹ ਸੁਝਾਇਆ ਸੀ ਕਿ ਧਰਤੀ ਦੇ ਤਲ ਤੋਂ ਬਹੁਤ ਉੱਪਰ ਇੱਕ ਅਜਿਹੀ ਪਰਤ ਹੈ ਜਿਸਨੂੁੰ ਕਿ ਦੂਰ ਤੱਕ ਧਰਤੀ ਤੇ ਨਾਲ-ਨਾਲ ਰੇਡੀਓ ਤਰੰਗਾਂ ਭੇਜਣ ਲਈ ਵਰਤਿਆ ਜਾ ਸਕਦਾ ਹੈ।
1923 ਵਿੱਚ ਇਹ ਪਤਾ ਲੱਗਿਆ ਕਿ ਉੱਥੇ ਬਹੁਤ ਸਾਰੀਆਂ ਆਇਨਿਤ ਪਰਤਾਂ ਹਨ, ਜਿਸ ਨੂੰ ਆਇਨੋਸਫ਼ੀਅਰ ਕਿਹਾ ਜਾਂਦਾ ਹੈ। ਮਗਰੋਂ ਇਸ ਪਰਤ ਦਾ ਨਾਂ ਉਸਦੇ ਨਾਮ ਉੱਪਰ ਇਸਦਾ ਨਾਮ ਕੇਨੈੱਲੀ-ਹੈਵੀਸਾਈਡ ਪਰਤ ਰੱਖਿਆ ਗਿਆ। 1950 ਤੱਕ, ਉਸਦੀ ਮੌਤ ਤੋਂ 25 ਸਾਲਾਂ ਬਾਅਦ, ਦੁਨੀਆ ਵਿੱਚ ਉੱਪਰਲੀਆਂ ਪਰਤਾਂ ਦੇ ਜ਼ਰੀਏ 50 ਤੋਂ ਵੱਧ ਰੇਡੀਓ ਦੂਰਸੰਚਾਰ ਪ੍ਰਯੋਗ ਕੇਂਦਰ ਬਣ ਗਏ ਸਨ।[3]
ਹੈਵੀਸਾਈਡ ਨੇ ਟੈਲੀਫ਼ੋਨ ਦੂਰਸੰਚਾਰ ਵਿੱਚ ਸਾਫ਼ ਆਵਾਜ਼ ਭੇੇਜਣ ਉੱਪਰ ਕੰਮ ਕੀਤਾ। ਉਸਨੇ ਟੈਲੀਫ਼ੋਨ ਸਰਕਟਾਂ ਵਿੱਚ ਮੁੜ ਕੇ ਵਾਪਿਸ ਆਉਣ ਵਾਲੀਆਂ ਆਵਾਜ਼ਾਂ ਉੱਪਰ ਕੰਮ ਕੀਤਾ। 1886 ਤੋਂ ਉਸਨੇ ਖਲਾਅ ਵਿੱਚ ਇਲੈਕਟ੍ਰੋਮੈਗਨੈਟਿਕ ਤਰੰਗਾਂ ਭੇਜਣ ਉੱਪਰ ਵੀ ਕਾਫ਼ੀ ਕੰਮ ਕੀਤਾ, ਜਿਸਦੀ ਮਗਰੋਂ ਹਰਟਜ਼ ਨੇ ਸੋਧ ਕੀਤੀ ਅਤੇ ਉਸਨੇ ਐਟਮਾਂ ਦੀ ਗਤੀ ਉੱਪਰ ਵੀ ਕੰਮ ਕੀਤਾ ਜਿਸਨੂੰ ਮਗਰੋਂ ਜੇ.ਜੇ.ਥਾਮਸਨ ਨੇ ਖੋਜਿਆ ਸੀ।
ਸਨਮਾਨ
[ਸੋਧੋ]ਹੈਵੀਸਾਈਡ ਨੂੰ ਸਨਮਾਨਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਇੱਥੋਂ ਤੱਕ ਉਸਨੇ ਆਪਣੀਆਂ ਖੋਜਾਂ ਤੋਂ ਕਦੇ ਪੈਸਾ ਨਹੀਂ ਬਣਾਇਆ ਸੀ ਜਿਸ ਕਰਕੇ ਉਸਦੀ ਆਰਥਿਕ ਹਾਲਤ ਮਾੜੀ ਹੁੰਦੀ ਗਈ। ਰਾਇਲ ਸੋਸਾਇਟੀ ਦਾ ਮੈਂਬਰ ਬਣਨ ਤੇ ਉਹ ਕਾਫ਼ੀ ਖ਼ੁਸ਼ ਸੀ। ਉਸਨੂੰ ਸਰਕਾਰ ਵੱਲੋਂ ਸਲਾਨਾ £120 (ਯੂਰੋ) ਦੀ ਤਨਖ਼ਾਹ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। 1908 ਵਿੱਚ ਉਸਨੂੰ ਇਲੈਕਟ੍ਰੀਕਲ ਇੰਜੀਨੀਅਰਾਂ ਦੇ ਇੱਕ ਅਦਾਰੇ ਨੇ ਇੱਕ ਸਨਮਾਨਿਤ ਮੈਂਬਰ ਦੇ ਤੌਰ 'ਤੇ ਚੁਣਿਆ ਸੀ ਅਤੇ ਮਗਰੋਂ 1918 ਵਿੱਚ ਇੱਕ ਅਮਰੀਕੀ ਅਦਾਰੇ ਨੇ ਵੀ ਉਸਨੂੰ ਸਨਮਾਨਿਤ ਇਲੈਕਟ੍ਰੀਕਲ ਇੰਜੀਨੀਅਰਾਂ ਵਿੱਚ ਚੁਣਿਆ ਸੀ। 1921 ਵਿੱਚ ਉਹ ਫ਼ੈਰਾਡੇ ਮੈਡਲ ਨਾਲ ਸਨਮਾਨਿਤ ਹੋਇਆ ਪਹਿਲਾ ਵਿਅਕਤੀ ਸੀ।
ਨਾਲ ਜੁੜਦੇ ਸਫ਼ੇ
[ਸੋਧੋ]ਹਵਾਲੇ
[ਸੋਧੋ]- ↑ Anon (1926). "Obituary Notices of Fellows Deceased: Rudolph Messel, Frederick Thomas Trouton, John Venn, John Young Buchanan, Oliver Heaviside, Andrew Gray". Proceedings of the Royal Society A: Mathematical, Physical and Engineering Sciences. 110 (756): i–v. Bibcode:1926RSPSA.110D...1.. doi:10.1098/rspa.1926.0036.
{{cite journal}}
: Invalid|ref=harv
(help) - ↑ Nahin, Paul J. 2002. Oliver Heaviside: the life, work, and times of an electrical genius of the Victorian age. ISBN 0-8018-6909-9
- ↑ Sir Edward Appleton’s address in “The Heaviside Centenary Volume”, London: The Institution of Electrical Engineers, 1950 p.4