ਭਗਤ ਪਰਮਾਨੰਦ
ਦਿੱਖ
(ਭਗਤ ਪਰਮਾਨੰਦ ਜੀ ਤੋਂ ਮੋੜਿਆ ਗਿਆ)
ਭਗਤ ਪਰਮਾਨੰਦ ਜੀ ਦਾ ਇੱਕ ਸ਼ਬਦ ਰਾਗ ਸਾਰੰਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1253 ਉੱਤੇ ਅੰਕਿਤ ਹੈ। ਇਹ ਮੱਧ ਕਾਲ ਉੱਘੇ ਭਗਤ ਜਨ ਸਨ। ਭਗਤ ਪਰਮਾਨੰਦ ਜੀ ਦਾ ਜੋ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਉਸ ਵਿੱਚ ਮਨੁੱਖ ਨੂੰ ਕੇਂਦਰੀ ਬਣਾ ਕੇ ਉਸ ਦੇ ਅੰਦਰ ਦੇ ਵਿਕਾਰਾਂ ਦਾ ਵਖਿਆਨ ਕਰਦਿਆਂ ਉਸਨੂੰ ਅਮਲੀ ਜੀਵਨ ਦੀ ਪ੍ਰਾਪਤੀ ਲਈ ਸੁਚੇਤ ਕੀਤਾ ਹੈ ਅਤੇ ਰਸਤਾ ਸਾਧ ਸੰਗਤ ਦੀ ਸੇਵਾ ਤੇ ਉਪਮਾ ਦੱਸਿਆ ਹੈ। ਭਗਤ ਪਰਮਾਨੰਦ ਜੀ ਬਾਰੇ ਅਨੁਮਾਨ ਹੈ ਕਿ ਇਹਨਾਂ ਦਾ ਜਨਮ 14ਵੀਂ ਸਦੀ ਦੇ ਅਖੀਰ ਵਿੱਚ ਹੋਇਆ।[1] ਭਗਤ ਪਰਮਾਨੰਦ ਜੀ ਬਾਰਸੀ ਜ਼ਿਲ੍ਹਾ ਸ਼ੋਲਾਪੁਰ ਦੇ ਵਸਨੀਕ ਸਨ।[2] ਭਗਤ ਪਰਮਾਨੰਦ ਦਾ ਸਾਰੰਗ ਰਾਗ ਵਿੱਚ ਉਚਾਰਿਆ ਇਕੋ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।[3] ਉਹਨਾਂ ਦਾ ਕਥਨ ਹੈ ਕਿ ਪੁਰਾਣ ਪੁਸਤਕਾਂ ਪੜਨ ਦਾ ਕੋਈ ਫਾਇਦਾ ਨਹੀਂ, ਜੇਕਰ ਮਨੁੱਖ ਲੋੜਵੰਦ ਨੂੰ ਦਾਨ ਨਹੀਂ ਕਰਦਾ:-
ਅਨ ਪਾਵਨੀ ਭਗਤਿ ਨਹੀਂ ਉਪ ਜੀ ਭੂਖੈ ਦਾਨ ਨ ਕੀਨਾ
[4] ਉਹ ਪਰਾਈ ਨਿੰਦਾ ਕਰਨ ਦੀ ਆਦਤ ਨੂੰ ਬੁਰਾ ਸਮਝਦੇ ਹਨ।[4]
ਹਵਾਲੇ
[ਸੋਧੋ]
ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |